ਗ੍ਰਹਿ ਮੰਤਰਾਲਾ
ਭਾਰਤ ਅਤੇ ਨੇਪਾਲ ਦਰਮਿਆਨ ਨਵੀਂ ਦਿੱਲੀ ਵਿੱਚ ਗ੍ਰਹਿ ਸਕੱਤਰ ਪੱਧਰ ਦੀ ਗੱਲਬਾਤ ਆਯੋਜਿਤ
Posted On:
23 JUL 2025 5:40PM by PIB Chandigarh
ਭਾਰਤ ਅਤੇ ਨੇਪਾਲ ਦਰਮਿਆਨ ਗ੍ਰਹਿ ਸਕੱਤਰ ਪੱਧਰ ਦੀ ਗੱਲਬਾਤ 22 ਜੁਲਾਈ 2025 ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਕੀਤੀ ਗਈ । ਭਾਰਤੀ ਵਫ਼ਦ ਦੀ ਅਗਵਾਈ ਭਾਰਤ ਸਰਕਾਰ ਦੇ ਗ੍ਰਹਿ ਸਕੱਤਰ ਸ਼੍ਰੀ ਗੋਵਿੰਦ ਮੋਹਨ ਨੇ ਕੀਤੀ, ਜਦੋਂ ਕਿ ਨੇਪਾਲ ਦੇ ਵਫ਼ਦ ਦੀ ਅਗਵਾਈ ਨੇਪਾਲ ਸਰਕਾਰ ਦੇ ਗ੍ਰਹਿ ਸਕੱਤਰ ਸ਼੍ਰੀ ਗੋਕਰਣ ਮਨੀ ਦੁਵਾਦੀ ਨੇ ਕੀਤੀ।


ਗੱਲਬਾਤ ਦੌਰਾਨ, ਦੋਵਾਂ ਧਿਰਾਂ ਨੇ ਦੁਵੱਲੇ ਸੁਰੱਖਿਆ ਸਹਿਯੋਗ ਅਤੇ ਸਰਹੱਦੀ ਪ੍ਰਬੰਧਨ ਦੀ ਵਿਆਪਕ ਸਮੀਖਿਆ ਕੀਤੀ ਅਤੇ ਇਸ ਨੂੰ ਹੋਰ ਮਜ਼ਬੂਤ ਕਰਨ ‘ਤੇ ਸਹਿਮਤੀ ਪ੍ਰਗਟਾਈ। ਚਰਚਾ ਵਿੱਚ ਸਰਹੱਦੀ ਥੰਮ੍ਹਾਂ ਦੀ ਮੁਰੰਮਤ ਅਤੇ ਰੱਖ-ਰਖਾਅ, ਸਰਹੱਦ ਪਾਰ ਅਪਰਾਧਿਕ ਗਤੀਵਿਧੀਆਂ, ਸਰਹੱਦੀ ਜ਼ਿਲ੍ਹਾ ਤਾਲਮੇਲ ਕਮੇਟੀਆਂ ਦੇ ਕੰਮਕਾਜ, ਸਰਹੱਦੀ ਬੁਨਿਆਦੀ ਢਾਂਚਾ, ਖਾਸ ਕਰਕੇ ਏਕੀਕ੍ਰਿਤ ਚੈੱਕ ਪੋਸਟਾਂ (ICPs), ਸੜਕਾਂ ਅਤੇ ਰੇਲਵੇ ਨੈੱਟਵਰਕ ਨੂੰ ਮਜ਼ਬੂਤ ਕਰਨ, ਵੱਖ-ਵੱਖ ਸੁਰੱਖਿਆ ਸਬੰਧੀ ਸੰਸਥਾਨਾਂ ਦੇ ਸਸ਼ਕਤੀਕਰਣ ਅਤੇ ਸਮਰੱਥਾ ਨਿਰਮਾਣ, ਅਤੇ ਆਫ਼ਤ ਜੋਖਮ ਘਟਾਉਣ ਅਤੇ ਪ੍ਰਬੰਧਨ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਜਿਹੇ ਮੁੱਦੇ ਸ਼ਾਮਲ ਸਨ। ਉਨ੍ਹਾਂ ਨੇ ਅਪਰਾਧਿਕ ਮਾਮਲਿਆਂ ਵਿੱਚ ਆਪਸੀ ਕਾਨੂੰਨੀ ਸਹਾਇਤਾ ਸਮਝੌਤੇ ਦੇ ਪਾਠ ਨੂੰ ਅੰਤਿਮ ਰੂਪ ਦੇਣ ਦਾ ਸੁਆਗਤ ਕੀਤਾ ਅਤੇ ਸੋਧੇ ਹੋਏ ਹਵਾਲਗੀ ਸੰਧੀ ਦੇ ਜਲਦੀ ਸੰਪਨ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ‘ਤੇ ਸਹਿਮਤੀ ਪ੍ਰਗਟਾਈ।

ਮੀਟਿੰਗ ਵਿੱਚ ਤੈਅ ਕੀਤਾ ਗਿਆ ਕਿ ਗ੍ਰਹਿ ਸਕੱਤਰ ਪੱਧਰ ਦੀ ਅਗਲੀ ਗੱਲਬਾਤ ਆਪਸੀ ਤੌਰ ‘ਤੇ ਸੁਵਿਧਾਜਨਕ ਮਿਤੀ ‘ਤੇ ਨੇਪਾਲ ਵਿੱਚ ਆਯੋਜਿਤ ਕੀਤੀ ਜਾਵੇਗੀ।
************
ਆਰਕੇ/ਵੀਵੀ/ਏਐੱਸਐੱਚ/ ਪੀਐੱਸ/ ਪੀਆਰ
(Release ID: 2147641)