ਸਹਿਕਾਰਤਾ ਮੰਤਰਾਲਾ
azadi ka amrit mahotsav

ਤ੍ਰਿਭੁਵਨ ਸਹਿਕਾਰੀ ਯੂਨੀਵਰਸਿਟੀ

Posted On: 23 JUL 2025 1:17PM by PIB Chandigarh

 “ਤ੍ਰਿਭੁਵਨ” ਸਹਿਕਾਰੀ ਯੂਨੀਵਰਸਿਟੀ (ਟੀਐੱਸਯੂ) ਦੀ ਸਥਾਪਨਾ ਹਾਲ ਹੀ ਵਿੱਚ ਸੰਸਦ ਦੇ ਇੱਕ ਐਕਟ ਰਾਹੀ ਹੋਈ ਹੈ। ਇਸ ਨੂੰ ਪਿਛਲੇ ਬਜਟ ਸੈਸ਼ਨ 2025 ਵਿੱਚ ਪਾਸ ਕੀਤਾ ਗਿਆ ਸੀ। ਵਰਤਮਾਨ ਵਿੱਚ ਯੂਨੀਵਰਸਿਟੀ ਵਿੱਚ ਚਾਰ ਕੋਰਸ ਹਨ, ਜਿਨ੍ਹਾਂ ਵਿੱਚ ਪਹਿਲਾਂ ਇੰਸਟੀਟਿਊਟ ਆਫ਼ ਰੂਰਲ ਮੈਨੇਜਮੈਂਟ ਆਨੰਦ (ਆਈਆਰਐੱਮਏ) ਦਾ ਇੱਕ ਕੋਰਸ ਅਤੇ ਯੂਨੀਵਰਸਿਟੀ ਦੀ ਸਥਾਪਨਾ ਤੋਂ ਬਾਅਦ ਸ਼ੁਰੂ ਕੀਤੇ ਗਏ ਤਿੰਨ ਨਵੇਂ ਕੋਰਸ ਸ਼ਾਮਲ ਹਨ। ਯੂਨੀਵਰਸਿਟੀ ਵਿੱਚ  ਮੌਜੂਦਾ ਪ੍ਰਵਾਨਿਤ ਸਲਾਨਾ ਦਾਖਲਾ ਸਮਰੱਥਾਜਿਸ ਵਿੱਚ ਇੱਕ ਸੰਬਧਿਤ ਸੰਸਥਾਨ ਵੀ ਸ਼ਾਮਲ ਹੈਹੇਠ ਲਿਖੇ ਅਨੁਸਾਰ ਹਨ:

i. ਡਿਪਲੋਮਾ ਪ੍ਰੋਗਰਾਮ: 25 ਸੀਟਾਂ

ii. ਅੰਡਰਗ੍ਰੈਜੂਏਟ ਪ੍ਰੋਗਰਾਮ: 30 ਸੀਟਾਂ

iii. ਪੋਸਟ ਗ੍ਰੈਜੂਏਟ ਪ੍ਰੋਗਰਾਮ: 583 ਸੀਟਾਂ

iv. ਡੌਕਟਰੇਟ ਪ੍ਰੋਗਰਾਮ: 10 ਸੀਟਾਂ

ਆਪਣੇ ਸੰਚਾਲਨ ਦੇ ਚੌਥੇ ਵਰ੍ਹੇ ਨਾਲ, ਯੂਨੀਵਰਸਿਟੀ ਅਤੇ ਇਸ ਦੇ ਸੰਬਧਿਤ ਸੰਸਥਾਨਾਂ ਦੀ ਸੰਯੁਕਤ ਸਲਾਨਾ ਦਾਖ਼ਲਾ ਸਮਰੱਥਾ ਅੰਡਰਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਲਈ ਲਗਭਗ 9,600, ਡਿਪਲੋਮਾ ਪ੍ਰੋਗਰਾਮਾਂ ਲਈ ਲਗਭਗ 16,000, ਪੀਐੱਚਡੀ ਪ੍ਰੋਗਰਾਮਾਂ ਲਈ ਲਗਭਗ 60 ਅਤੇ ਸਰਟੀਫਿਕੇਟ ਪ੍ਰੋਗਰਾਮਾਂ ਲਈ ਲਗਭਗ 8 ਲੱਖ ਹੈ।

ਟੀਐੱਸਯੂ ਦੀ ਸਥਾਪਨਾ ਸਿਰਫ਼ ਗੁਜਰਾਤ ਤੱਕ ਹੀ ਸੀਮਿਤ ਨਹੀਂ ਹੋਵੇਗੀ ਸਗੋਂ ਯੂਨੀਵਰਸਿਟੀ ਆਪਣੇ ਖੁਦ ਦੇ ਸਕੂਲਾਂ ਅਤੇ ਸੰਬਧਿਤ ਸੰਸਥਾਨਾਂ ਦੀ ਸਥਾਪਨਾ ਕਰਕੇ ਪੂਰੇ ਦੇਸ਼ ਵਿੱਚ ਇਸ ਦਾ ਵਿਸਥਾਰ ਕਰਨਗੇ।

ਸਰਕਾਰ ਨੇ ਟੀਐੱਸਯੂ ਦੇ ਲਈ ਐਡੀਸ਼ਨਲ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਲਈ ਕੌਰਪਸ ਫੰਡ ਵਜੋਂ 500 ਕਰੋੜ ਰੁਪਏ ਦੀ ਇੱਕਮੁਸ਼ਤ ਰਾਸ਼ੀ ਦੀ ਗ੍ਰਾਂਟ ਦਿੱਤੀ ਹੈ ਅਤੇ ਇਸ ਦੀ ਵਿੱਤ ਪੋਸ਼ਣ ਸੰਰਚਨਾ ਸਰਕਾਰੀ ਫੰਡਾਂ, ਸਵੈ-ਵਿੱਤ ਪੋਸ਼ਣ ਜਾਂ ਹੋਰ ਸਰੋਤਾਂ ਦਾ ਮਿਸ਼ਰਣ ਹੋਵੇਗੀ।

ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

***

ਆਰਕੇ/ਵੀਵੀ/ਪੀਆਰ/ਪੀਐੱਸ/ਐੱਚਐੱਸ


(Release ID: 2147435)