ਸੰਸਦੀ ਮਾਮਲੇ
ਵੱਖ-ਵੱਖ ਰਾਜ ਵਿਧਾਨ ਸਭਾਵਾਂ ਵਿੱਚ ਭਾਸ਼ਾਈ ਸਮਾਵੇਸ਼ਿਤਾ ਵਧਾਉਣ ਲਈ ਈ-ਵਿਧਾਨ ਐਪਲੀਕੇਸ਼ਨ (NeVA) ਵਿੱਚ ਟੈਕਨੋਲੋਜੀਕਲ ਵਿਸ਼ੇਸ਼ਤਾਵਾਂ ਨੂੰ ਏਕੀਕ੍ਰਿਤ ਕੀਤਾ ਗਿਆ
Posted On:
22 JUL 2025 6:02PM by PIB Chandigarh
ਵੱਖ-ਵੱਖ ਰਾਜ ਵਿਧਾਨ ਸਭਾਵਾਂ ਵਿੱਚ ਭਾਸ਼ਾਈ ਸਮਾਵੇਸ਼ਿਤਾ ਵਧਾਉਣ ਲਈ ਰਾਸ਼ਟਰੀ ਈ-ਵਿਧਾਨ ਐਪਲੀਕੇਸ਼ਨ (NeVA) ਵਿੱਚ ਹੇਠਾਂ ਲਿਖਿਆ ਟੈਕਨੋਲੋਜੀਕਲ ਵਿਸ਼ੇਸ਼ਤਾਵਾਂ ਏਕੀਕ੍ਰਿਤ ਕੀਤੀਆ ਗਈਆਂ ਹਨ: -
- ਭਾਸ਼ਿਣੀ ਰਾਹੀਂ ਟੈਕਸਟ-ਟੂ-ਟੈਕਸਟ ਮਸ਼ੀਨ ਅਨੁਵਾਦ ਨੂੰ ਐੱਨਈਵੀਏ ਪਬਲਿਕ ਪੋਰਟਲਾਂ (ਹੋਮਪੇਜ ਅਤੇ ਸਟੇਟ ਅਸੈਂਬਲੀ ਪੋਰਟਲਸ) ਨੂੰ 22 ਅਨੁਸੂਚਿਤ ਖੇਤਰੀ ਭਾਸ਼ਾਵਾਂ ਅਤੇ ਅੰਗ੍ਰੇਜ਼ੀ ਵਿੱਚ ਅਨੁਵਾਦ ਕਰਨ ਲਈ ਏਕੀਕ੍ਰਿਤ ਕੀਤਾ ਗਿਆ ਹੈ, ਜਿਸ ਨਾਲ ਭਾਸ਼ਾਈ ਸਮਾਵੇਸ਼ਿਤਾ ਨੂੰ ਯਕੀਨੀ ਬਣਾਇਆ ਜਾ ਸਕੇ।
- ਸਾਰੇ ਕੰਟੈਂਟ ਇਨਪੁੱਟ, ਸਟੋਰੇਜ ਅਤੇ ਰਿਟ੍ਰਾਈਵਲ ਲਈ ਯੂਨੀਕੋਡ ਅਧਾਰਿਤ ਇਨਕੋਡਿੰਗ ਆਰਕੀਟੈਕਚਰ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਐਪਲੀਕੇਸ਼ਨ ਦੇ ਕੰਟੈਂਟ ਮੈਨੇਜਮੈਂਟ ਸਿਸਟਮ ਦੇ ਅੰਦਰ ਅੰਤਰ-ਕਾਰਜਸ਼ੀਲਤਾ ਯਕੀਨੀ ਬਣੇ ਅਤੇ ਬਹੁ-ਭਾਸ਼ਾਈ ਅਕਸੈੱਸ ਸੰਭਵ ਹੋ ਸਕੇ।
a. ਪੱਤਰ ਸੂਚਨਾ ਦਫ਼ਤਰ ਨੇ 673.94 ਕਰੋੜ ਰੁਪਏ ਦੇ ਕੁੱਲ ਲਾਗਤ ਖਰਚ ਦੇ ਨਾਲ ਐੱਨਈਵੀਏ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪ੍ਰੋਜੈਕਟ ਸੈਂਟਰਲ ਸਪਾਂਸਰਡ ਸਕੀਮ (ਸੀਐੱਸਐੱਸ) ਦੇ ਅਧੀਨ ਵਿੱਤ ਪੋਸ਼ਣ ਲਈ ਹੇਠ ਦਿੱਤੇ ਪੈਟਰਨ 'ਤੇ ਅਧਾਰਿਤ ਹੈ:-
· ਉੱਤਰ-ਪੂਰਬੀ ਅਤੇ ਪਹਾੜੀ ਰਾਜਾਂ ਲਈ ਫੰਡਿੰਗ 90:10 ਦੇ ਅਨੁਪਾਤ ਵਿੱਚ ਹੋਵੇਗੀ।
· ਜਿਨ੍ਹਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵਿਧਾਨ ਸਭਾਵਾਂ ਹਨ, ਉੱਥੇ 100 ਪ੍ਰਤੀਸ਼ਤ ਫੰਡਿੰਗ ਕੇਂਦਰ ਦੁਆਰਾ ਕੀਤੀ ਜਾਵੇਗੀ।
· ਹੋਰ ਸਾਰੇ ਰਾਜਾਂ ਲਈ ਫੰਡਿੰਗ 60:40 ਦੇ ਅਨੁਪਾਤ ਵਿੱਚ ਹੋਵੇਗੀ।
b. ਕੁੱਲ 28 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸਾਂ ਖੇਤਰ ਵਿਧਾਨ ਸਭਾਵਾਂ ਨੇ ਐੱਨਈਵੀਏ ਨੂੰ ਅਪਣਾਉਣ ਲਈ ਸਹਿਮਤੀ ਪੱਤਰ (ਐੱਮਓਯੂ) 'ਤੇ ਦਸਤਖ਼ਤ ਕੀਤੇ ਹਨ।
c. ਜੂਨ 2025 ਤੱਕ, 19 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿਧਾਨ ਸਭਾਵਾਂ ਐੱਨਈਵੀਏ ਪਲੈਟਫਾਰਮ ਰਾਹੀਂ ਸਫਲਤਾਪੂਰਵਕ ਪੂਰਨ ਡਿਜੀਟਲ ਵਿਧਾਨ ਸਭਾਵਾਂ ਵਿੱਚ ਤਬਦੀਲ ਹੋ ਗਏ ਹਨ।
ਸੰਸਦੀ ਕਾਰਜ ਅਤੇ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਕੱਲ੍ਹ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
***
ਐੱਸਐੱਸ/ਆਈਐੱਸਏ
(Release ID: 2147433)