ਗ੍ਰਹਿ ਮੰਤਰਾਲਾ
ਬਜ਼ੁਰਗਾਂ ਨੂੰ ਲਕਸ਼ ਬਣਾ ਕੇ ਸਾਈਬਰ ਕ੍ਰਾਈਮ ਦੀਆਂ ਘਟਨਾਵਾਂ
Posted On:
22 JUL 2025 3:52PM by PIB Chandigarh
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨਸੀਆਰਬੀ) ਆਪਣੇ ਪ੍ਰਕਾਸ਼ਨ “ਭਾਰਤ ਵਿੱਚ ਕ੍ਰਾਈਮ” ਵਿੱਚ ਅਪਰਾਧਾਂ ਨਾਲ ਸਬੰਧਿਤ ਅੰਕੜਾ ਡਾਟਾ ਇਕੱਠਾ ਅਤੇ ਪ੍ਰਕਾਸ਼ਿਤ ਕਰਦਾ ਹੈ। ਨਵੀਨਤਮ ਪ੍ਰਕਾਸ਼ਿਤ ਰਿਪੋਰਟ ਵਰ੍ਹੇ 2022 ਲਈ ਹੈ। ਐੱਨਸੀਆਰਬੀ ਦੁਆਰਾ ਪ੍ਰਕਾਸ਼ਿਤ ਅੰਕੜਿਆਂ ਦੇ ਅਨੁਸਾਰ, ਵਰ੍ਹੇ 2018 ਤੋਂ 2022 ਦੀ ਮਿਆਦ ਦੌਰਾਨ ਸਾਈਬਰ ਕ੍ਰਾਈਮਸ (ਮੱਧਮ/ਟੀਚੇ ਦੇ ਰੂਪ ਵਿੱਚ ਸੰਚਾਰ ਉਪਕਰਣਾਂ ਨਾਲ ਜੁੜੇ) ਦੇ ਤਹਿਤ ਦਰਜ ਮਾਮਲਿਆਂ ਦਾ ਵੇਰਵਾ ਇਸ ਪ੍ਰਕਾਰ ਹੈ:
ਸਾਈਬਰ ਕ੍ਰਾਈਮ
ਦਰਜ ਮਾਮਲੇ
|
Year
ਸਾਲ
|
2018
|
2019
|
2020
|
2021
|
2022
|
|
27,248
|
44,735
|
50,035
|
52,974
|
65,893
|
|
ਦੇਸ਼ ਵਿੱਚ ਬਜ਼ੁਰਗਾਂ ਦੁਆਰਾ ਦਰਜ ਕਰਵਾਈ ਗਈ ਸਾਈਬਰ ਕ੍ਰਾਈਮ ਦੀਆਂ ਸ਼ਿਕਾਇਤਾਂ ਦੇ ਸਬੰਧ ਵਿੱਚ ਵਿਸ਼ੇਸ਼ ਅੰਕੜੇ ਐੱਨਸੀਆਰਬੀ ਦੁਆਰਾ ਵੱਖ ਤੋਂ ਨਹੀਂ ਰੱਖੇ ਜਾਂਦੇ ਹਨ।
ਭਾਰਤੀ ਸੰਵਿਧਾਨ ਦੀ ਸੱਤਵੀਂ ਅਨੁਸੂਚੀ ਦੇ ਅਨੁਸਾਰ, ‘ਪੁਲਿਸ’ ਅਤੇ ‘ਲੋਕ ਵਿਵਸਥਾ’ ਰਾਜ ਦੇ ਵਿਸ਼ੇ ਹਨ। ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਆਪਣੀ ਲਾਅ ਇਨਫੋਰਸਮੈਂਟ ਏਜੰਸੀਸ (ਐੱਲਈਏ) ਦੇ ਮਾਧਿਅਮ ਨਾਲ ਸਾਈਬਰ ਕ੍ਰਾਈਮ ਅਤੇ ਬਜ਼ੁਰਗਾਂ ਦੇ ਵਿਰੁੱਧ ਸਾਈਬਰ ਕ੍ਰਾਈਮ ਸਮੇਤ ਅਪਰਾਧਾਂ ਦੀ ਰੋਕਥਾਮ, ਪਤਾ ਲਗਾਉਣ, ਜਾਂਚ ਅਤੇ ਮੁਕੱਦਮਾ ਚਲਾਉਣ ਦੇ ਲਈ ਮੱਖ ਤੌਰ ‘ਤੇ ਜ਼ਿੰਮੇਵਾਰ ਹਨ। ਕੇਂਦਰ ਸਰਕਾਰ, ਇਨ੍ਹਾਂ ਪਹਿਲਕਦਮੀਆਂ ਨੂੰ ਪੂਰਕ ਬਣਾਉਂਦੀ ਹੈ।
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਉਨ੍ਹਾਂ ਦੀ ਲਾਅ ਇਨਫੋਰਸਮੈਂਟ ਏਜੰਸੀਸ ਦੇ ਸਮਰੱਥਾ ਨਿਰਮਾਣ ਲਈ ਵਿਭਿਨ ਯੋਜਨਾਵਾਂ ਦੇ ਤਹਿਤ ਸਲਾਹ-ਮਸ਼ਵਰਾ ਅਤੇ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਕੇਂਦਰ ਸਰਕਾਰ ਨੇ ਬਜ਼ੁਰਗਾਂ ਦੇ ਵਿਰੁੱਧ ਸਾਈਬਰ ਕ੍ਰਾਈਮ ਸਮੇਤ ਸਾਈਬਰ ਅਪਰਾਧਾਂ ਤੋਂ ਵਿਆਪਕ ਅਤੇ ਤਾਲਮੇਲ ਵਾਲੇ ਤਰੀਕੇ ਨਾਲ ਨਜਿੱਠਣ ਲਈ ਵਿਵਸਥਾ ਨੂੰ ਮਜ਼ਬੂਤ ਕਰਨ ਲਈ, ਹੇਠ ਲਿਖੇ ਕਦਮ ਚੁੱਕੇ ਹਨ:
-
ਗ੍ਰਹਿ ਮੰਤਰਾਲੇ ਨੇ ਦੇਸ਼ ਵਿੱਚ ਹਰ ਤਰ੍ਹਾਂ ਦੇ ਸਾਈਬਰ ਅਪਰਾਧਾਂ ਨਾਲ ਤਾਲਮੇਲ ਅਤੇ ਵਿਆਪਕ ਤਰੀਕੇ ਨਾਲ ਨਜਿੱਠਣ ਲਈ ਇੱਕ ਜੁੜੇ ਦਫ਼ਤਰ ਵਜੋਂ ‘ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ’ (ਆਈ4ਸੀ) ਦੀ ਸਥਾਪਨਾ ਕੀਤੀ ਹੈ।
-
ਆਈ4ਸੀ ਦੇ ਇੱਕ ਹਿੱਸੇ ਵਜੋਂ, ‘ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ’ (ਐੱਨਸੀਆਰਪੀ) ( https://cybercrime.gov.in ) ਸ਼ੁਰੂ ਕੀਤਾ ਗਿਆ ਹੈ, ਜਿਸ ਨਾਲ ਆਮ ਜਨਤਾ ਹਰ ਤਰ੍ਹਾਂ ਦੇ ਸਾਈਬਰ ਅਪਰਾਧਾਂ ਨਾਲ ਸਬੰਧਿਤ ਘਟਨਾਵਾਂ, ਵਿਸ਼ੇਸ਼ ਤੌਰ ‘ਤੇ ਮਹਿਲਾਵਾਂ ਅਤੇ ਬੱਚਿਆਂ ਦੇ ਵਿਰੁੱਧ ਸਾਈਬਰ ਅਪਰਾਧਾਂ ਦੀ ਰਿਪੋਰਟ ਕਰ ਸਕਣ। ਇਸ ਪੋਰਟਲ ‘ਤੇ ਦਰਜ ਸਾਈਬਰ ਕ੍ਰਾਈਮ ਦੀਆਂ ਘਟਨਾਵਾਂ, ਉਨ੍ਹਾਂ ਦੀ ਪ੍ਰਾਥਮਿਕ ਸੂਚਨਾ ਰਿਪੋਰਟ (ਐੱਫਆਈਆਰ) ਵਿੱਚ ਬਦਲਣਾ ਅਤੇ ਉਸ ਤੋਂ ਬਾਅਦ ਕਾਰਵਾਈ, ਕਾਨੂੰਨ ਦੇ ਪ੍ਰਾਵਧਾਨਾਂ ਦੇ ਅਨੁਸਾਰ ਸਬੰਧਿਤ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਲਾਅ ਇਨਫੋਰਸਮੈਂਟ ਏਜੰਸੀਸ ਦੁਆਰਾ ਕੀਤੀ ਜਾਂਦੀ ਹੈ।
-
ਵਿੱਤੀ ਧੋਖਾਧੜੀ ਦੀ ਤੁਰੰਤ ਸੂਚਨਾ ਦੇਣ ਅਤੇ ਧੋਖੇਬਾਜ਼ਾਂ ਦੁਆਰਾ ਫੰਡਾਂ ਦੀ ਹੇਰਾਫੇਰੀ ਨੂੰ ਰੋਕਣ ਲਈ, ਆਈ4ਸੀ ਦੇ ਤਹਿਤ ‘ਸਿਟੀਜ਼ਨ ਫਾਈਨੈਂਸ਼ੀਅਲ ਸਾਈਬਰ ਫਰਾਡ ਰਿਪੋਰਟਿੰਗ ਐਂਡ ਮੈਨੇਜਮੈਂਟ ਸਿਸਟਮ’ (ਸੀਐੱਫਸੀਐੱਫਆਰਐੱਮਐੱਸ) ਵਰ੍ਹੇ 2021 ਵਿੱਚ ਸ਼ੁਰੂ ਕੀਤੀ ਗਈ ਹੈ। ਆਈ4ਸੀ ਦੁਆਰਾ ਸੰਚਾਲਿਤ ਸੀਐੱਫਸੀਐੱਫਆਰਐੱਮਐੱਸ ਦੇ ਅਨੁਸਾਰ, ਹੁਣ ਤੱਕ 17.82 ਲੱਖ ਤੋਂ ਵੱਧ ਸ਼ਿਕਾਇਤਾਂ ‘ਤੇ ਕਾਰਵਾਈ ਕਰਦੇ ਹੋਏ 5,489 ਕਰੋੜ ਰੁਪਏ ਤੋਂ ਵੱਧ ਦੀ ਵਿੱਤੀ ਰਾਸ਼ੀ ਬਚਾਈ ਗਈ ਹੈ। ਔਨਲਾਈਨ ਸਾਈਬਰ ਸ਼ਿਕਾਇਤ ਦਰਜ ਕਰਵਾਉਣ ਵਿੱਚ ਸਹਾਇਤਾ ਲਈ ਇੱਕ ਟੋਲ-ਫ੍ਰੀ ਹੈਲਪਲਾਈਨ ਨੰਬਰ '1930' ਸ਼ੁਰੂ ਕੀਤਾ ਗਿਆ ਹੈ।
-
ਆਈ4ਸੀ ਵਿੱਚ ਇੱਕ ਅਤਿਆਧੁਨਿਕ ਸਾਈਬਰ ਫਰਾਡ ਮਿਟੀਗੇਸ਼ਨ ਸੈਂਟਰ (ਸੀਐੱਫਐੱਮਸੀ) ਸਥਾਪਿਤ ਕੀਤਾ ਗਿਆ ਹੈ, ਜਿੱਥੇ ਪ੍ਰਮੁੱਖ ਬੈਂਕਾਂ, ਵਿੱਤੀ ਵਿਚੋਲਿਆਂ, ਭੁਗਤਾਨ ਐਗਰੀਗੇਟਰਾਂ, ਟੈਲੀਕੌਮ ਸਰਵਿਸਿਸ ਪ੍ਰੋਵਾਈਡਰਸ, ਆਈਟੀ ਵਿਚੋਲਿਆਂ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਲਾਅ ਇਨਫੋਰਸਮੈਂਟ ਏਜੰਸੀਸ ਦੇ ਪ੍ਰਤੀਨਿਧੀ ਸਾਈਬਰ ਕ੍ਰਾਈਮ ਨਾਲ ਨਜਿੱਠਣ ਲਈ ਤੁਰੰਤ ਕਾਰਵਾਈ ਅਤੇ ਨਿਰਵਿਘਨ ਸਹਿਯੋਗ ਲਈ ਮਿਲ ਕੇ ਕੰਮ ਕਰ ਰਹੇ ਹਨ।
-
ਪੁਲਿਸ ਅਧਿਕਾਰੀਆਂ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਹੁਣ ਤੱਕ ਭਾਰਤ ਸਰਕਾਰ ਦੁਆਰਾ 9.42 ਲੱਖ ਤੋਂ ਵੱਧ ਸਿਮ ਕਾਰਡ ਅਤੇ 2,63,348 ਆਈਐੱਮਈਆਈ ਬਲਾਕ ਕੀਤੇ ਜਾ ਚੁੱਕੇ ਹਨ।
-
ਕੇਂਦਰ ਸਰਕਾਰ ਨੇ ਸਾਈਬਰ ਕ੍ਰਾਈਮ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਪਹਿਲਕਦਮੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਹੋਰ ਗੱਲਾਂ ਦੇ ਨਾਲ-ਨਾਲ ਹੇਠ ਲਿਖੇ ਸ਼ਾਮਲ ਹਨ:-
-
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 27.10.2024 ਨੂੰ “ਮਨ ਕੀ ਬਾਤ” ਪ੍ਰੋਗਰਾਮ ਦੌਰਾਨ ਡਿਜੀਟਲ ਅਰੈਸਟ ਬਾਰੇ ਗੱਲ ਕੀਤੀ ਅਤੇ ਭਾਰਤ ਦੇ ਨਗਾਰਿਕਾਂ ਨੂੰ ਇਸ ਤੋਂ ਜਾਣੂ ਕਰਵਾਇਆ।
-
ਮਿਤੀ 28.10.2024 ਨੂੰ ਡਿਜੀਟਲ ਅਰੈਸਟ ‘ਤੇ ਆਕਾਸ਼ਵਾਣੀ ਨਵੀਂ ਦਿੱਲੀ ਦੁਆਰਾ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
-
ਕਾਲਰ ਟਿਊਨ ਅਭਿਯਾਨ: ਆਈ4ਸੀ ਨੇ ਦੂਰਸੰਚਾਰ ਵਿਭਾਗ (ਡੀਓਟੀ) ਦੇ ਸਹਿਯੋਗ ਨਾਲ ਸਾਈਬਰ ਕ੍ਰਾਈਮ ਬਾਰੇ ਜਾਗਰੂਕਤਾ ਵਧਾਉਣ ਅਤੇ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 1930 ਅਤੇ ਐੱਨਸੀਆਰਪੀ ਪੋਰਟਲ ਦੇ ਪ੍ਰਚਾਰ-ਪ੍ਰਸਾਰ ਲਈ 19.12.2024 ਤੋਂ ਇੱਕ ਕਾਲਰ ਟਿਊਨ ਅਭਿਯਾਨ ਸ਼ੁਰੂ ਕੀਤਾ ਹੈ। ਟੈਲੀਕੌਮ ਸਰਵਿਸਿਸ ਪ੍ਰੋਵਾਈਡਰਸ (ਟੀਐੱਸਪੀ) ਦੁਆਰਾ ਕਾਲਰ ਟਿਊਨ ਦਾ ਪ੍ਰਸਾਰਣ ਅੰਗ੍ਰੇਜ਼ੀ, ਹਿੰਦੀ ਅਤੇ 10 ਖੇਤਰੀ ਭਾਸ਼ਾਵਾਂ ਵਿੱਚ ਵੀ ਕੀਤਾ ਜਾ ਰਿਹਾ ਹੈ। ਕਾਲਰ ਟਿਊਨ ਦੇ 6 ਸੰਸਕਰਣ ਬਜਾਏ ਗਏ, ਜਿਨ੍ਹਾਂ ਵਿੱਚ ਵੱਖ-ਵੱਖ ਕਾਰਜ ਪ੍ਰਣਾਲੀਆਂ, ਜਿਵੇਂ ਡਿਜੀਟਲ ਅਰੈਸਟ, ਨਿਵੇਸ਼ ਘੋਟਾਲਾ, ਮਾਲਵੇਅਰ, ਫਰਜ਼ੀ ਲੋਨ ਐਪ, ਫਰਜ਼ੀ ਸੋਸ਼ਲ ਮੀਡੀਆ ਵਿਗਿਆਪਨ, ਆਦਿ ਸ਼ਾਮਲ ਹਨ।
-
ਕੇਂਦਰ ਸਰਕਾਰ ਨੇ ਡਿਜੀਟਲ ਗ੍ਰਿਫਤਾਰੀ ਘੋਟਾਲਿਆਂ ‘ਤੇ ਇੱਕ ਵਿਆਪਕ ਜਾਗਰੂਕਤਾ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿਸ ਵਿੱਚ ਹੋਰ ਗੱਲਾ ਦੇ ਨਾਲ-ਨਾਲ; ਸਮਾਚਾਰ ਪੱਤਰ ਵਿਗਿਆਪਨ, ਦਿੱਲੀ ਮੈਟਰੋ ਵਿੱਚ ਐਲਾਨ, ਵਿਸ਼ੇਸ਼ ਪੋਸਟ ਬਣਾਉਣ ਲਈ ਸੋਸ਼ਲ ਮੀਡੀਆ ਪ੍ਰਭਾਵਿਤਾਂ ਦਾ ਉਪਯੋਗ, ਪ੍ਰਸਾਰ ਭਾਰਤੀ ਅਤੇ ਇਲੈਕਟ੍ਰੌਨਿਕ ਮੀਡੀਆ ਰਾਹੀਂ ਅਭਿਯਾਨ, ਆਕਾਸ਼ਵਾਣੀ ‘ਤੇ ਵਿਸ਼ੇਸ਼ ਪ੍ਰੋਗਰਾਮ ਅਤੇ 27.11.2024 ਨੂੰ ਨਵੀਂ ਦਿੱਲੀ ਕੇ ਕਨੌਟ ਪਲੇਸ ਵਿੱਚ ਰਾਹਗਿਰੀ ਸਮਾਰੋਹ ਵਿੱਚ ਹਿੱਸਾ ਲੈਣਾ ਸ਼ਾਮਲ ਹੈ।
-
ਸਾਈਬਰ ਕ੍ਰਾਈਮ ਬਾਰੇ ਜਾਗਰੂਕਤਾ ਫੈਲਾਉਣ ਲਈ, ਕੇਂਦਰ ਸਰਕਾਰ ਨੇ ਕਈ ਕਦਮ ਚੁੱਕੇ ਹਨ, ਜਿਨ੍ਹਾਂ ਵਿੱਚ ਹੋਰ ਗੱਲਾਂ ਦੇ ਨਾਲ-ਨਾਲ ਐੱਸਐੱਮਐੱਸ, ਆਈ4ਸੀ ਸੋਸ਼ਲ ਮੀਡੀਆ ਅਕਾਊਂਟ ਯਾਨੀ ਐਕਸ (ਪਹਿਲਾਂ ਟਵਿਟਰ) (@ਸਾਈਬਰਦੋਸਤ), ਫੇਸਬੁੱਕ (ਸਾਈਬਰਦੋਸਤਆਈ4ਸੀ), ਇੰਸਟਾਗ੍ਰਾਮ (ਸਾਈਬਰਦੋਸਤਆਈ4ਸੀ), ਟੈਲੀਗ੍ਰਾਮ (ਸਾਈਬਰਦੋਸਤੀ4ਸੀ) ਰਾਹੀਂ ਸੰਦੇਸ਼ਾਂ ਦਾ ਪ੍ਰਸਾਰ, ਐੱਸਐੱਮਐੱਸ ਅਭਿਯਾਨ, ਟੀਵੀ ਅਭਿਯਾਨ, ਰੇਡੀਓ ਅਭਿਯਾਨ, ਸਕੂਲ ਅਭਿਯਾਨ, ਸਿਨੇਮਾ ਹਾਲ ਵਿੱਚ ਵਿਗਿਆਪਨ, ਸੈਲੀਬ੍ਰਿਟੀ ਸਮਰਥਨ, ਆਈਪੀਐੱਲ ਅਭਿਯਾਨ, ਕੁੰਭ ਮੇਲਾ 2025 ਦੌਰਾਨ ਅਭਿਯਾਨ, ਕਈ ਮਾਧਿਅਮਾਂ ਵਿੱਚ ਪ੍ਰਚਾਰ ਲਈ MYGOV ਨੂੰ ਸ਼ਾਮਲ ਕਰਨਾ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਹਿਯੋਗ ਨਾਲ ਸਾਈਬਰ ਸੁਰੱਖਿਆ ਅਤੇ ਸੁਰੱਖਿਆ ਜਾਗਰੂਕਤਾ ਹਫ਼ਤੇ ਦਾ ਆਯੋਜਨ, ਕਿਸ਼ੋਰਾਂ/ਵਿਦਿਆਰਥੀਆਂ ਲਈ ਹੈਂਡਬੁੱਕ ਦਾ ਪ੍ਰਕਾਸ਼ਨ, ਰੇਲਵੇ ਸਟੇਸ਼ਨਾਂ ਅਤੇ ਹਵਾਈ ਅੱਡਿਆਂ ‘ਤੇ ਡਿਜੀਟਲ ਡਿਸਪਲੇ ਆਦਿ ਸ਼ਾਮਲ ਹਨ।
(ਐੱਫ): ਐੱਨਸੀਆਰਬੀ ਦੁਆਰਾ ਪ੍ਰਕਾਸ਼ਿਤ ਅੰਕੜਿਆਂ ਦੇ ਅਨੁਸਾਰ, ਵਰ੍ਹੇ 2018-2022 ਦੌਰਾਨ ਕੇਰਲ ਰਾਜ ਦੇ ਜ਼ਿਲ੍ਹਿਆਂ ਵਿੱਚ ਸਾਈਬਰ ਅਪਰਾਧਾਂ ਦੇ ਤਹਿਤ ਧੋਖਾਧੜੀ ਦੇ ਤਹਿਤ ਦਰਜ ਮਾਮਲਿਆਂ ਦੇ ਵੇਰਵੇ ਅਨੁਬੰਧ ਵਿੱਚ ਹਨ।
*****
ਅਨੁਬੰਧ
ਵਰ੍ਹੇ 2018-2022 ਦੌਰਾਨ ਕੇਰਲ ਦੇ ਜ਼ਿਲ੍ਹਿਆਂ ਵਿੱਚ ਸਾਈਬਰ ਅਪਰਾਧਾਂ ਦੇ ਤਹਿਤ ਧੋਖਾਧੜੀ ਦੇ ਦਰਜ ਮਾਮਲੇ
ਐੱਸਐੱਲ
|
ਜ਼ਿਲ੍ਹੇ
|
2018
|
2019
|
2020
|
2021
|
2022
|
1
|
ਅਲਾਪੁਝਾ
|
1
|
0
|
0
|
0
|
4
|
2
|
ਏਰਨਾਕੁਲਮ ਕਮਿਸ਼ਨਰੀ
|
1
|
1
|
2
|
1
|
0
|
3
|
ਏਰਨਾਕੁਲਮ ਗ੍ਰਾਮੀਣ
|
0
|
0
|
0
|
0
|
0
|
4
|
ਇਡੁੱਕੀ
|
0
|
0
|
0
|
0
|
0
|
5
|
ਕੰਨੂਰ ਸ਼ਹਿਰ
|
0
|
0
|
0
|
0
|
0
|
6
|
ਕਾਸਾਰਗੋਡ
|
0
|
1
|
0
|
2
|
0
|
7
|
ਕੋਲਮ ਕਮਿਸ਼ਨਰੀ
|
0
|
0
|
0
|
0
|
0
|
8
|
ਕੋਲਮ ਰੂਰਲ
|
0
|
0
|
0
|
10
|
16
|
9
|
ਕੌਂਟਾਯਮ
|
0
|
0
|
0
|
0
|
0
|
10
|
ਕੋਜ਼ੀਕੋਡ ਕਮਿਸ਼ਨਰੀ
|
6
|
1
|
1
|
2
|
0
|
11
|
ਕੋਜ਼ੀਕੋਡ ਰੂਰਲ
|
1
|
0
|
0
|
0
|
6
|
12
|
ਮਲੱਪੁਰਮ
|
0
|
0
|
2
|
0
|
0
|
13
|
ਪਲੱਕੜ
|
0
|
0
|
0
|
0
|
0
|
14
|
ਪਠਾਨਮਥਿੱਟਾ
|
0
|
0
|
0
|
0
|
0
|
15
|
ਰੇਲਵੇ
|
0
|
0
|
0
|
0
|
0
|
16
|
ਤ੍ਰਿਸ਼ੂਰ ਕਮਿਸ਼ਨਰੀ
|
0
|
0
|
0
|
0
|
|
17
|
ਤ੍ਰਿਸ਼ੂਰ ਰੂਰਲ
|
0
|
0
|
0
|
0
|
0
|
18
|
ਤ੍ਰਿਵੇਂਦਰਮ ਕਮਿਸ਼ਨਰੀ
|
5
|
9
|
0
|
0
|
0
|
19
|
ਤ੍ਰਿਵੇਂਦਰਮ ਰੂਰਲ
|
0
|
1
|
0
|
1
|
0
|
20
|
ਵਾਯਾਨਾਡੂ
|
0
|
1
|
1
|
0
|
0
|
21
|
ਕ੍ਰਾਈਮ ਬ੍ਰਾਂਚ
|
0
|
0
|
0
|
0
|
0
|
22
|
ਕੰਨੂਰ ਰੂਰਲ
|
-
|
-
|
-
|
0
|
0
|
|
ਕੁੱਲ
|
14
|
14
|
6
|
16
|
26
|
ਸਰੋਤ: ਭਾਰਤ ਵਿੱਚ ਅਪਰਾਧ
ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਬੰਦੀ ਸੰਜੈ ਕੁਮਾਰ ਨੇ ਲੋਕ ਸਭਾ ਵਿਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਅੱਜ ਇਹ ਜਾਣਕਾਰੀ ਦਿੱਤੀ।
************
ਆਰਕੇ/ਵੀਵੀ/ਐੱਚਐੱਸ/ਪੀਐੱਸ/ਪੀਆਰ
(Release ID: 2147391)