ਰੱਖਿਆ ਮੰਤਰਾਲਾ
ਏਐੱਸਡਬਲਿਊ ਐੱਸਡਬਲਿਊਸੀ (ਜੀਆਰਐੱਸਈ) ਪ੍ਰੋਜੈਕਟ ਦੇ ਅੰਤਿਮ ਜਹਾਜ਼ ਯਾਰਡ 3034 (ਅਜੈ) ਦੀ ਸ਼ੁਰੂਆਤ
प्रविष्टि तिथि:
21 JUL 2025 5:21PM by PIB Chandigarh
ਗਾਰਡਨ ਰੀਚ ਸ਼ਿਪਬਿਲਡਰਸ ਐਂਡ ਇੰਜੀਨੀਅਰਜ਼ (ਜੀਆਰਐੱਸਈ) ਦੁਆਰਾ ਸਵਦੇਸ਼ੀ ਤੌਰ ‘ਤੇ ਡਿਜ਼ਾਈਨ ਅਤੇ ਬਣਾਇਆ ਗਿਆ, ਐਂਟੀ-ਸਬਰਮੀਨ ਵਾਰਫੇਅਰ ਸ਼ੈਲੋ ਵਾਟਰ ਕ੍ਰਾਫਟ (ਏਐੱਸਡਬਲਿਊ ਐੱਸਡਬਲਿਊਸੀ) ਦਾ ਅੱਠਵਾਂ ਅਤੇ ਅੰਤਿਮ ਜਹਾਜ਼, ਯਾਰਡ 3034 (ਅਜੈ) 21 ਜੁਲਾਈ 2025 ਨੂੰ ਜੀਆਰਐੱਸਈ, ਕੋਲਕਾਤਾ ਵਿੱਚ ਚੀਫ ਆਫ਼ ਮੈਟੇਰੀਅਲ (ਸੀਓਐੱਮ) ਵੌਇਸ ਐਡਮੀਰਲ ਕਿਰਨ ਦੇਸ਼ਮੁਖ ਦੀ ਮੌਜੂਦਗੀ ਵਿੱਚ ਲਾਂਚ ਕੀਤਾ ਗਿਆ। ਜਲ ਸੈਨਾ ਦੀ ਪਰੰਪਰਾ ਨੂੰ ਧਿਆਨ ਵਿੱਚ ਰੱਖਦੇ ਹੋਏ, ਸ਼੍ਰੀਮਤੀ ਪ੍ਰਿਯਾ ਦੇਸ਼ਮੁਖ ਨੇ ਜਹਾਜ਼ ਦੀ ਸ਼ੁਰੂਆਤ ਕੀਤੀ। ਇਸ ਮੌਕੇ ‘ਤੇ ਭਾਰਤੀ ਜਲ ਸੈਨਾ ਅਤੇ ਜੀਆਰਐੱਸਈ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
ਅਰਨਾਲਾ ਸ਼੍ਰੇਣੀ ਦਾ ਪਹਿਲਾ ਜਹਾਜ਼ 18 ਜੂਨ 2025 ਨੂੰ ਜਲ ਸੈਨਾ ਵਿੱਚ ਸ਼ਾਮਲ ਕੀਤਾ ਗਿਆ ਸੀ। ਦੂਸਰੇ ਜਹਾਜ਼ ਦੀ ਡਿਲੀਵਰੀ ਅਗਸਤ 2025 ਵਿੱਚ ਹੋਣ ਦੀ ਯੋਜਨਾ ਹੈ। ਇਹ ਜੰਗੀ ਜਹਾਜ਼ ਭਾਰਤੀ ਜਲ ਸੈਨਾ ਦੀ ਪਾਣੀ ਦੇ ਅੰਦਰ ਦੀ ਜਾਗਰੂਕਤਾ,ਐਂਟੀ-ਸਬਮਰੀਨ ਵਾਰਫੇਅਰ ਅਤੇ ਮਾਈਨ ਵਿਛਾਉਣ ਦੀਆਂ ਸਮਰੱਥਾਵਾਂ ਨੂੰ ਵਧਾਏਗਾ। ਇਹ ਜਹਾਜ਼ ਭੂਮਿਕਾ ਨਿਰਧਾਰਿਤ ਕਰਨ ਵਾਲੇ ਸੈਂਸਰ ਜਿਵੇਂ ਕਿ ਹਲ ਮਾਊਂਟੇਡ ਸੋਨਾਰ ਅਤੇ ਲੋਅ ਫ੍ਰੀਕੁਐਂਸੀ ਵੇਰੀਏਬਲ ਡੈਪਥ ਸੋਨਾਰ (ਐੱਲਐੱਫਵੀਡੀਐੱਸ) ਨਾਲ ਲੈਸ ਹੈ,
ਅਤੇ ਇਸ ਦੀ ਮਾਰਕ ਸਮਰੱਥਾ ਅਤਿਆਧੁਨਿਕ ਟਾਰਪੀਡੋ, ਐਂਟੀ-ਸਬਮਰੀਨ ਰਾਕੇਟ, ਐੱਨਐੱਸਜੀ-30 ਗਨ ਅਤੇ 12.7 ਮਿਮੀ ਐੱਸਆਰਸੀਜੀ ਦੁਆਰਾ ਪ੍ਰਦਾਨ ਕੀਤੀ ਗਈ ਹੈ। ਇਹ ਜਹਾਜ਼ ਡੀਜ਼ਲ ਇੰਜਣ ਦੁਆਰਾ ਅਤੇ ਵਾਟਰਜੈੱਟ ਦੁਆਰਾ ਸੰਚਾਲਿਤ ਹੈ।
ਜਹਾਜ਼ ਨਿਰਮਾਣ, ਹਥਿਆਰਾਂ, ਸੈਂਸਰਾਂ ਅਤੇ ਉੱਨਤ ਸੰਚਾਰ ਅਤੇ ਇਲੈਕਟ੍ਰੌਨਿਕ ਯੁੱਧ ਪ੍ਰਣਾਲੀਆਂ ਵਿੱਚ ਆਤਮਨਿਰਭਰਤਾ ਦੀ ਭਾਰਤੀ ਜਲ ਸੈਨਾ ਦੀ ਨਿਰੰਤਰ ਖੋਜ ਵਿੱਚ ਅਜੈ ਦਾ ਲਾਂਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। 80% ਤੋਂ ਵੱਧ ਸਵਦੇਸ਼ੀ ਸਮੱਗਰੀ ਦੇ ਨਾਲ, ਇਹ ਜਹਾਜ਼ ਭਾਰਤ ਸਰਕਾਰ ਦੀ ਆਤਮਨਿਰਭਰ ਭਾਰਤ ਅਤੇ ਮੇਕ ਇਨ ਇੰਡੀਆ ਪਹਿਲ ਦਾ ਪ੍ਰਤੀਕ ਹੈ। ਇਹ ਹਿੰਦ ਮਹਾਸਾਗਰ ਖੇਤਰ ਵਿੱਚ ਸਾਡੇ ਰਾਸ਼ਟਰੀ ਸਮੁੰਦਰੀ ਹਿਤਾਂ ਦੀ ਸੁਰੱਖਿਆ ਲਈ ਮਹੱਤਵਪੂਰਨ ਸਮਰੱਥਾ ਪ੍ਰਦਾਨ ਕਰੇਗਾ।
***
ਵੀਐੱਮ/ਐੱਸਪੀਐੱਸ
(रिलीज़ आईडी: 2146736)
आगंतुक पटल : 15