ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਮੁੰਬਈ ਦੇ ਐੱਨਐੱਫਡੀਸੀ ਕੰਪਲੈਕਸ ਵਿੱਚ ਆਈਆਈਸੀਟੀ ਦਾ ਪਹਿਲਾ ਕੈਂਪਸ ਖੁੱਲ੍ਹਿਆ


ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫਡਨਵੀਸ ਅਤੇ ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਆਈਆਈਸੀਟੀ ਦਾ ਲੋਗੋ ਅਤੇ ਵੇਵਸ ਨਤੀਜਾ ਰਿਪੋਰਟ ਲਾਂਚ ਕੀਤੀ

ਐੱਨਐੱਫਡੀਸੀ-ਨੈਸ਼ਨਲ ਮਿਊਜ਼ੀਅਮ ਆਫ਼ ਇੰਡੀਅਨ ਸਿਨੇਮਾ ਦੇ ਗੁਲਸ਼ਨ ਮਹਿਲ ਵਿੱਚ ਵੇਵਸ ਭਾਰਤ ਪਵੇਲੀਅਨ ਦਾ ਰਸਮੀ ਉਦਘਾਟਨ

ਵੇਵਸ ਹੁਣ ਇੱਕ ਅੰਦੋਲਨ ਬਣ ਗਿਆ ਹੈ ਅਤੇ ਅਸੀਂ ਇਸ ਆਯੋਜਨ ਦੀ ਵਿਸ਼ਵਵਿਆਪੀ ਗੂੰਜ ਸੁਣ ਰਹੇ ਹਾਂ: ਸ਼੍ਰੀ ਦੇਵੇਂਦਰ ਫਡਨਵੀਸ

ਆਈਆਈਸੀਟੀ ਪੂਰੀ ਤਰ੍ਹਾਂ ਨਾਲ ਉਦਯੋਗ-ਉਨਮੁੱਖ ਉੱਨਤ ਪ੍ਰੋਗਰਾਮ ਪੇਸ਼ ਕਰੇਗਾ, ਏਵੀਜੀਸੀ-ਐਕਸਆਰ ਦੇ ਪੇਸ਼ੇਵਰਾਂ ਅਤੇ ਟ੍ਰੇਨਰਾਂ ਨੂੰ ਐਡਵਾਂਸਡ ਟ੍ਰੇਨਿੰਗ ਪ੍ਰਦਾਨ ਕਰੇਗਾ: ਸ਼੍ਰੀ ਅਸ਼ਵਿਨੀ ਵੈਸ਼ਣਵ

Posted On: 18 JUL 2025 4:28PM by PIB Chandigarh

ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫਡਨਵੀਸ ਅਤੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ, ਰੇਲਵੇ, ਇਲੈਕਟ੍ਰੌਨਿਕਸ ਅਤੇ ਆਈਟੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਸਵੇਰੇ ਮੁੰਬਈ ਵਿੱਚ ਐੱਨਐੱਫਡੀਸੀ ਕੰਪਲੈਕਸ ਵਿੱਚ ਪ੍ਰਸ਼ਾਸਨਿਕ ਕੈਂਪਸ ਅਤੇ ਕਲਾਸਰੂਮ ਸਮੇਤ ਇੰਡੀਅਨ ਇੰਸਟੀਟਿਊਟ ਆਫ ਕ੍ਰਿਏਟਿਵ ਟੈਕਨੋਲੋਜੀ (ਆਈਆਈਸੀਟੀ) ਦੇ ਪਹਿਲੇ ਕੈਂਪਸ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਐੱਨਐੱਫਡੀਸੀ-ਨੈਸ਼ਨਲ ਮਿਊਜ਼ੀਅਮ ਆਫ ਇੰਡੀਅਨ ਸਿਨੇਮਾ (ਐੱਨਐੱਮਆਈਸੀ) ਦੇ ਗੁਲਸ਼ਨ ਮਹਿਲ ਵਿੱਚ ਵੇਵਸ 2025 ਭਾਰਤ ਪੈਵੇਲੀਅਨ ਦਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਫਡਨਵੀਸ ਅਤੇ ਕੇਂਦਰੀ ਮੰਤਰੀ ਸ਼੍ਰੀ ਵੈਸ਼ਣਵ ਨੇ ਰਸਮੀ ਉਦਘਾਟਨ ਕੀਤਾ।

ਇਸ ਮੌਕੇ ‘ਤੇ ਵਰਲਡ ਆਡੀਓ-ਵਿਜ਼ੂਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ 2025) ਦੇ ਪਹਿਲੇ ਆਯੋਜਨ ਦੀ ਨਤੀਜਾ ਰਿਪੋਰਟ ਵੀ ਜਾਰੀ ਕੀਤੀ ਗਈ। ਇਸ ਮੌਕੇ 'ਤੇ ਮਹਾਰਾਸ਼ਟਰ ਸਰਕਾਰ ਦੇ ਸੱਭਿਆਚਾਰ ਅਤੇ ਆਈਟੀ ਮੰਤਰੀ ਸ਼੍ਰੀ ਆਸ਼ੀਸ਼ ਸ਼ੇਲਾਰ, ਮਹਾਰਾਸ਼ਟਰ ਸਰਕਾਰ ਦੇ ਮੁੱਖ ਸਕੱਤਰ ਸ਼੍ਰੀ ਰਾਜੇਸ਼ ਸਿੰਘ ਮੀਨਾ ਅਤੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਸਕੱਤਰ ਸ਼੍ਰੀ ਸੰਜੈ ਜਾਜੂ ਵੀ ਮੌਜੂਦ ਸਨ। 

ਇਸ ਮੌਕੇ 'ਤੇ ਪ੍ਰਸਾਰ ਭਾਰਤੀ ਅਤੇ ਮਹਾਰਾਸ਼ਟਰ ਸਰਕਾਰ ਦਰਮਿਆਨ ਮਹਾਰਾਸ਼ਟਰ ਫਿਲਮ, ਥੀਏਟਰ ਅਤੇ ਸੱਭਿਆਚਾਰਕ ਵਿਕਾਸ ਨਿਗਮ ਲਿਮਟਿਡ (ਐੱਮਐੱਫਐੱਸਸੀਡੀਸੀਐੱਲ) ਰਾਹੀਂ ਇੱਕ ਸਹਿਮਤੀ ਪੱਤਰ 'ਤੇ ਵੀ ਹਸਤਾਖਰ ਕੀਤੇ ਗਏ। ਦੇਸ਼ ਵਿੱਚ ਫਿਲਮ ਅਤੇ ਟੈਲੀਵਿਜ਼ਨ ਦੇ ਖੇਤਰ ਵਿੱਚ ਰਚਨਾਤਮਕਤਾ ਨੂੰ ਮਹੱਤਤਾ ਦਿੰਦੇ ਹੋਏ ਦੋਵੇਂ ਧਿਰਾਂ ਮੀਡੀਆ ਖੇਤਰ ਵਿੱਚ ਇਨੋਵੇਸ਼ਨ, ਕੌਸ਼ਲ ਵਿਕਾਸ ਅਤੇ ਅੰਤਰਰਾਸ਼ਟਰੀ ਮੁਕਾਬਲੇਬਾਜ਼ੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਏਕੀਕ੍ਰਿਤ ਫਿਲਮ ਅਤੇ ਟੈਲੀਵਿਜ਼ਨ ਮੀਡੀਆ ਹੱਬ ਵਿਕਸਿਤ ਕਰਨ ਲਈ ਸਹਿਯੋਗ ਕਰਨਗੇ।

ਇਸ ਮੌਕੇ 'ਤੇ ਆਪਣੇ ਸੰਬੋਧਨ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਫਡਨਵੀਸ ਨੇ ਭਾਰਤ ਦੀ ਮਨੋਰੰਜਨ ਰਾਜਧਾਨੀ ਮੁੰਬਈ ਵਿੱਚ ਵੇਵਸ ਦੇ ਪਹਿਲੇ ਵੇਵਸ ਆਯੋਜਨ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਵੇਵਸ ਦਾ ਪਹਿਲਾ ਆਯੋਜਨ ਇਸ ਸਾਲ 1 ਤੋਂ 4 ਮਈ ਤੱਕ ਮੁੰਬਈ ਵਿੱਚ ਕੀਤਾ ਗਿਆ ਸੀ। ਸ਼੍ਰੀ ਫਡਨਵੀਸ ਨੇ ਕਿਹਾ ਕਿ ਰਚਨਾਤਮਕ ਅਰਥਵਿਵਸਥਾ ਨੂੰ ਹੁਲਾਰਾ ਦੇਣ ਲਈ ਭਾਰਤ ਵਿੱਚ ਇੱਕ ਗਲੋਬਲ ਪ੍ਰੋਗਰਾਮ ਆਯੋਜਿਤ ਕਰਨ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਦੇ ਅਨੁਸਾਰ, ਕੇਂਦਰ ਅਤੇ ਮਹਾਰਾਸ਼ਟਰ ਰਾਜ ਸਰਕਾਰ ਦੇ ਸੰਯੁਕਤ ਯਤਨਾਂ ਨਾਲ ‘ਵੇਵਸ’ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਵੇਵਸ ਹੁਣ ਇੱਕ ਅੰਦੋਲਨ ਬਣ ਗਿਆ ਹੈ ਅਤੇ ਅਸੀਂ ਇਸ ਆਯੋਜਨ ਦੀ ਵਿਸ਼ਵਵਿਆਪੀ ਗੂੰਜ ਸੁਣ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਵੇਵਸ ਨੇ ਰਚਨਾਤਮਕ ਅਰਥਵਿਵਸਥਾ ਲਈ ਇੱਕ ਨਵਾਂ ਮੰਥਨ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਵੇਵਸ ਪਹਿਲ ਅਤੇ ਰਚਨਾਕਾਰਾਂ ਦੀ ਅਰਥਵਿਵਸਥਾ ਨੂੰ ਹੁਲਾਰਾ ਦੇਣ ਲਈ, ਮਹਾਰਾਸ਼ਟਰ ਸਰਕਾਰ ਨੇ 150 ਕਰੋੜ ਰੁਪਏ ਐਲੋਕੇਟ ਕਰਨ ਦਾ ਫੈਸਲਾ ਲਿਆ ਹੈ।

ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਉਮੀਦ ਵਿਅਕਤ ਕਰਦੇ ਹੋਏ ਕਿਹਾ ਕਿ ਫਿਲਮ ਸਿਟੀ ਵਿੱਚ ਬਣ ਰਿਹਾ ਆਈਆਈਸੀਟੀ ਕੈਂਪਸ ਨਾ ਸਿਰਫ਼ ਵਿਸ਼ਵ ਪੱਧਰੀ ਵਿਦਿਅਕ ਸੰਸਥਾਨ ਵਜੋਂ ਉਭਰੇਗਾ, ਸਗੋਂ ਇੱਕ ਆਰਕੀਟੈਕਚਰਲ ਅਤੇ ਸੱਭਿਆਚਾਰਕ ਸਥਾਨ ਵਜੋਂ ਵੀ ਉਭਰੇਗਾ ਜੋ ਦੁਨੀਆ ਭਰ ਦੇ ਲੋਕਾਂ ਨੂੰ ਆਕਰਸ਼ਿਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਪੈਵੇਲੀਅਨ ਮੁੰਬਈ ਦੇ ਟੂਰਿਜ਼ਮ ਖੇਤਰ ਵਿੱਚ ਇੱਕ ਨਵਾਂ ਸੱਭਿਆਚਾਰਕ ਕੇਂਦਰ ਜੋੜੇਗਾ, ਜਿਸ ਦੀ ਵੇਵਸ 2025 ਵਿੱਚ ਬਹੁਤ ਪ੍ਰਸ਼ੰਸਾ ਕੀਤੀ ਗਈ ਸੀ ਅਤੇ ਹੁਣ ਐੱਨਐੱਮਆਈਸੀ ਦੇ ਗੁਲਸ਼ਨ ਮਹਿਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵੇਵਸ ਸੂਚਕਾਂਕ, ਜਿਸਦਾ ਐਲਾਨ ਵੇਵਸ ਦੌਰਾਨ ਕੀਤਾ ਗਿਆ ਸੀ ਅਤੇ ਜਿਸ ਦੇ ਸ਼ੁਰੂਆਤ ਵਿੱਚ 42 ਕੰਪਨੀਆਂ ਸ਼ਾਮਲ ਸਨ, ਜਿਸ ਦਾ ਸਮੂਹਿਕ ਮੁੱਲ ਲਗਭਗ 93,000 ਕਰੋੜ ਰੁਪਏ ਸੀ, ਜੋ ਥੋੜ੍ਹੇ ਸਮੇਂ ਵਿੱਚ 1 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਰਚਨਾਕਾਰਾਂ ਦੀ ਆਰਥਵਿਵਸਥਾ ਦੇ ਤੇਜ਼ ਵਿਕਾਸ ਅਤੇ ਅਥਾਹ ਸੰਭਾਵਨਾ ਨੂੰ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ।

 

ਇਸ ਮੌਕੇ 'ਤੇ ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦਾ ਸੁਪਨਾ ਰਚਨਾਤਮਕ ਟੈਕਨੋਲੋਜੀਆਂ ਦੇ ਖੇਤਰ ਵਿੱਚ ਆਈਆਈਟੀ ਅਤੇ ਆਈਆਈਐੱਮ ਦੇ ਪੱਧਰ ਦਾ ਇੱਕ ਸੰਸਥਾਨ ਸਥਾਪਿਤ ਕਰਨ ਸੀ ਅਤੇ ਆਈਆਈਸੀਟੀ ਦੀ ਸਥਾਪਨਾ ਇਸ ਦਿਸ਼ਾ ਵਿੱਚ ਇੱਕ ਇਤਿਹਾਸਕ ਫੈਸਲਾ ਹੈ। ਉਨ੍ਹਾਂ ਨੇ ਕਿਹਾ ਕਿ ਰਚਨਾਤਮਕ ਅਰਥਵਿਵਸਥਾ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਨਵੇਂ ਕੌਸ਼ਲ, ਟ੍ਰੇਨਿੰਗ ਅਤੇ ਉਪਕਰਣ ਪ੍ਰਦਾਨ ਕਰਨਾ ਅਤੇ ਦੁਨੀਆ ਦੀਆਂ ਸਭ ਤੋਂ ਵਧੀਆ ਪ੍ਰਣਾਲੀਆਂ ਨੂੰ ਭਾਰਤ ਵਿੱਚ ਲਿਆਉਣਾ ਮਹੱਤਵਪੂਰਨ ਹੈ। ਸ਼੍ਰੀ ਵੈਸ਼ਣਵ ਨੇ ਕਿਹਾ ਕਿ ਭਾਰਤ ਵਿੱਚ ਤਦ ਹੀ ਨਵੇਂ ਇਨਕਿਊਬੇਸ਼ਨ, ਨਵੇਂ ਵਿਚਾਰ ਅਤੇ ਨਵੀਆਂ ਟੈਕਨੋਲੋਜੀਆਂ ਬਣਨਗੀਆਂ। ਉਨ੍ਹਾਂ ਨੇ ਥੋੜ੍ਹੇ ਸਮੇਂ ਵਿੱਚ ਸ਼ੁਰੂ ਹੋ ਰਹੇ ਪਹਿਲੇ ਆਈਆਈਸੀਟੀ ਕੈਂਪਸ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਮਹਾਰਾਸ਼ਟਰ ਸਰਕਾਰ ਦੁਆਰਾ ਫਿਲਮ ਸਿਟੀ ਵਿੱਚ  ਉਪਲਬਧ ਕਰਵਾਈ ਗਈ ਜ਼ਮੀਨ 'ਤੇ ਬਣਨ ਵਾਲਾ ਅਗਲਾ ਕੈਂਪਸ ਸੁੰਦਰ ਅਤੇ ਕੁਦਰਤੀ ਵਾਤਾਵਰਣ ਦੇ ਅਨੁਸਾਰ ਬਣਾਇਆ ਜਾ ਰਿਹਾ ਹੈ।

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਦੱਸਿਆ ਕਿ ਆਈਆਈਸੀਟੀ ਲਈ 400 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ। ਸ਼੍ਰੀ ਵੈਸ਼ਣਵ ਨੇ ਇਹ ਵੀ ਦੱਸਿਆ ਕਿ ਆਈਆਈਸੀਟੀ ਵਿੱਚ ਵੀਐੱਫਐਕਸ, ਪੋਸਟ-ਪ੍ਰੋਡਕਸ਼ਨ, ਐਕਸਆਰ, ਗੇਮਿੰਗ ਅਤੇ ਐਨੀਮੇਸ਼ਨ ਵਿੱਚ ਪੂਰੀ ਤਰ੍ਹਾਂ ਉਦਯੋਗ-ਅਧਾਰਿਤ ਉੱਨਤ ਪ੍ਰੋਗਰਾਮ ਹੋਣਗੇ। ਉਦਯੋਗ-ਅਕਾਦਮਿਕ ਏਕੀਕਰਣ ਦੀ ਭਾਵਨਾ ਨਾਲ, ਆਈਆਈਸੀਟੀ ਨੇ ਗੂਗਲ, ਮੇਟਾ, ਐੱਨਵੀਡੀਆ, ਮਾਈਕ੍ਰੋਸੌਫਟ, ਐਪਲ, ਐਡੋਬ ਅਤੇ ਡਬਲਿਊਪੀਪੀ ਜਿਹੀਆਂ ਕੰਪਨੀਆਂ ਦੇ ਨਾਲ ਰਸਮੀ ਸਾਂਝੇਦਾਰੀਆਂ ਕੀਤੀਆਂ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਪਹਿਲੇ ਬੈਚ ਵਿੱਚ 300 ਵਿਦਿਆਰਥੀਆਂ ਨੂੰ ਟ੍ਰੇਂਡ ਕਰਨ ਅਤੇ ਏਵੀਜੀਸੀ-ਐਕਸਆਰ ਖੇਤਰ ਵਿੱਚ ਪੇਸ਼ੇਵਰਾਂ ਅਤੇ ਟ੍ਰੇਨਰਾਂ ਨੂੰ ਐਡਵਾਂਸਡ ਟ੍ਰੇਨਿੰਗ ਪ੍ਰਦਾਨ ਕਰਨ ਦਾ ਟੀਚਾ ਹੈ।

ਇਸ ਮੌਕੇ 'ਤੇ ਮੌਜੂਦ ਪਤਵੰਤਿਆਂ ਵਿੱਚ ਉੱਘੇ ਫਿਲਮ ਨਿਰਮਾਤਾ ਅਤੇ ਆਈਐੱਫਐੱਫਆਈ ਫੈਸਟੀਵਲ ਦੇ ਡਾਇਰੈਕਟਰਕ ਸ਼੍ਰੀ ਸ਼ੇਖਰ ਕਪੂਰ ਅਤੇ ਪ੍ਰਸਿੱਧ ਗੀਤਕਾਰ ਅਤੇ ਸੀਬੀਐੱਫਸੀ ਦੇ ਚੇਅਰਮੈਨ ਸ਼੍ਰੀ ਪ੍ਰਸੂਨ ਜੋਸ਼ੀ ਸ਼ਾਮਲ ਸਨ।

‘ਇੰਡੀਅਨ ਇੰਸਟੀਟਿਊਟ ਆਫ਼ ਕ੍ਰਿਏਟਿਵ ਟੈਕਨੋਲੋਜੀ’ (ਆਈਆਈਸੀਟੀ) ਦੇ ਬਾਰੇ 

ਭਾਰਤ ਦੀ ਤੇਜ਼ੀ ਨਾਲ ਵਧ ਰਹੀ ਡਿਜੀਟਲ ਅਤੇ ਰਚਨਾਤਮਕ ਅਰਥਵਿਵਸਥਾ ਇੱਕ ਕ੍ਰਾਂਤੀਕਾਰੀ ਬਦਲਾਅ ਦੇ ਵੱਲ ਅੱਗੇ ਵਧ ਰਿਹਾ ਹੈ, ਕਿਉਂਕਿ ਇੰਡੀਅਨ ਇੰਸਟੀਟਿਊਟ ਆਫ਼ ਕ੍ਰਿਏਟਿਵ ਟੈਕਨੋਲੋਜੀ (ਆਈਆਈਸੀਟੀ) ਇਸ ਅਗਸਤ ਵਿੱਚ ਆਪਣੇ ਵਿਦਿਆਰਥੀਆਂ ਦੇ ਪਹਿਲੇ ਬੈਚ ਲਈ ਦਾਖਲੇ ਸ਼ੁਰੂ ਕਰ ਰਿਹਾ ਹੈ। ਇਹ ਸੰਸਥਾਨ ਏਵੀਜੀਸੀ-ਏਆਰ (ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ, ਕੌਮਿਕਸ ਅਤੇ ਐਕਸਟੈਂਡਡ ਰਿਐਲਿਟੀ) ਖੇਤਰ ਵਿੱਚ ਉਦਯੋਗ-ਸੰਚਾਲਿਤ ਕੋਰਸਾਂ ਦਾ ਇੱਕ ਮਜ਼ਬੂਤ ਪੋਰਟਫੋਲੀਓ ਪ੍ਰਦਾਨ ਕਰੇਗਾ। ਵਧੇਰੇ ਜਾਣਕਾਰੀ ਲਈ, ਇੱਥੇ ਕਲਿੱਕ ਕਰੋ । 

 

ਆਈਆਈਸੀਟੀ-ਐੱਨਐੱਫਡੀਸੀ ਕੈਂਪਸ ਵਿੱਚ ਇੱਕ ਕਲਾਸਰੂਮ

ਭਾਰਤ ਪੈਵੇਲੀਅਨ ਬਾਰੇ

ਭਾਰਤ ਦੀ ਸਦੀਵੀ ਕਹਾਣੀ ਸੁਣਾਉਣ ਦੀ ਵਿਰਾਸਤ ਅਤੇ ਗਲੋਬਲ ਸਮੱਗਰੀ ਨਿਰਮਾਣ ਦੇ ਭਵਿੱਖ ਵਿੱਚ ਇਸਦੀ ਉੱਚੀ ਛਾਲ ਦੇ ਉੱਤਸਵ ਵਿੱਚ, ਭਾਰਤ ਪੈਵੇਲੀਅਨ  ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਆਯੋਜਿਤ ਵਰਲਡ ਆਡੀਓ ਵਿਜ਼ੂਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) 2025 ਦਾ ਕੇਂਦਰ ਬਿੰਦੂ ਬਣ ਕੇ ਉਭਰਿਆ।

ਭਾਰਤ ਦੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੁਆਰਾ ਉਦਘਾਟਨ ਕੀਤਾ ਗਿਆ, ਮੰਡਪ ਭਾਰਤ ਦੀ ਸੱਭਿਆਚਾਰਕ ਆਤਮਾ ਅਤੇ ਕਲਾ ਤੋਂ ਕੋਡ ਤੱਕ ਦੇ ਡਿਜੀਟਲ ਪਰਿਵਰਤਨ ਲਈ ਇੱਕ ਸਨਮਾਨ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਦੁਆਰਾ ਸੰਕਲਪਿਤ ਅਤੇ ਸੰਚਾਲਿਤ, ਭਾਰਤ ਪੈਵੇਲੀਅਨ ਦੇਸ਼ ਦੀ ਇੱਕ ਰਚਨਾਤਮਕ ਮਹਾਸ਼ਕਤੀ ਬਣਨ ਦੀ ਅਭਿਲਾਸ਼ਾ ਦੀ ਪ੍ਰਤੀਨਿਧਤਾ ਕਰਦਾ ਹੈ। ਵੱਖ-ਵੱਖ ਥੀਮੈਟਿਕ ਖੇਤਰਾਂ ਵਿੱਚ ਵਿਵਸਥਿਤ ਪ੍ਰਦਰਸ਼ਨ ਨਾ ਸਿਰਫ਼ ਇੱਕ ਸ਼ਾਨਦਾਰ ਅਨੁਭਵ ਪ੍ਰਦਾਨ ਕਰਦੇ ਹਨ, ਸਗੋਂ ਸਮੱਗਰੀ, ਰਚਨਾਤਮਕਤਾ ਅਤੇ ਸੱਭਿਆਚਾਰ ਦੁਆਰਾ ਸੰਚਾਲਿਤ ਔਰੇਂਜ ਈਕੋਨੌਮੀ ਦੇ ਪੋਸ਼ਣ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਪ੍ਰਤੀਬੱਧਤਾ  ਨੂੰ ਵੀ ਦਰਸਾਉਂਦੇ ਹਨ।

ਗੁਲਸ਼ਨ ਮਹਿਲ, ਐੱਨਐੱਮਆਈਸੀ-ਐੱਨਐੱਫਡੀਸੀ ਵਿੱਚ ਭਾਰਤ ਪੈਵੇਲੀਅਨ

ਵੇਵਸ 2025 ਨਤੀਜੇ ਦੀਆਂ ਰਿਪੋਰਟਾਂ

ਇਨੋਵੇਸ਼ਨ, ਅਪਣਾਉਣ ਅਤੇ ਆਲਮੀ ਜੁੜਾਅ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਵੇਵਸ ਈਕੋ-ਸਿਸਟਮ ਦੇ ਵੱਖ-ਵੱਖ ਅੰਗ ਕਈ ਰਿਪੋਰਟਾਂ ਅਤੇ ਪਹਿਲਕਦਮੀਆਂ ਦਾ ਰਸਮੀ ਤੌਰ 'ਤੇ ਉਦਘਾਟਨ ਕੀਤਾ ਗਿਆ, ਜਿਸ ਵਿੱਚ ਸ਼ਾਮਲ ਹਨ:

i.ਵੇਵਸ ਨਤੀਜਾ ਰਿਪੋਰਟ

ii.ਕਨਫਰੰਸ ਟ੍ਰੈਕ 'ਤੇ ਰਿਪੋਰਟ

iii.ਗਲੋਬਲ ਮੀਡੀਆ ਡਾਇਲੌਗ: ਕੌਫੀ ਟੇਬਲ ਬੁੱਕ

iv.ਕ੍ਰੀਏਟੋਸਫੀਅਰ ਰਿਪੋਰਟ

v.ਵੇਵੈਕਸ ਰਿਪੋਰਟ

vi.ਵੇਵਸ ਬਜ਼ਾਰ ਰਿਪੋਰਟ

 

ਇਹ ਪ੍ਰਕਾਸ਼ਨ ਭਾਰਤ ਦੇ ਮੀਡੀਆ ਅਤੇ ਮਨੋਰੰਜਨ ਖੇਤਰ ਦੀ ਅਸਾਧਾਰਣ ਗਤੀਸ਼ੀਲਤਾ ਅਤੇ ਵਿਭਿੰਨਤਾ ਨੂੰ ਉਜਾਗਰ ਕਰਦੇ ਹਨ, ਜੋ ਫਿਲਮ, ਟੈਲੀਵਿਜ਼ਨ, ਐਨੀਮੇਸ਼ਨ, ਗੇਮਿੰਗ, ਇਮਰਸਿਵ ਮੀਡੀਆ, ਲਾਈਵ ਇਵੈਂਟਸ, ਸੰਗੀਤ ਅਤੇ ਡਿਜੀਟਲ ਸਮੱਗਰੀ ਤੱਕ ਫੈਲਿਆ ਹੋਇਆ ਹੈ। ਵਧੇਰੇ ਜਾਣਕਾਰੀ ਲਈ, ਇੱਥੇ ਕਲਿੱਕ ਕਰੋ।

************

ਸੱਯਦ ਰਬੀਹਾਸ਼ਮੀ/ ਸ੍ਰੀਯੰਕਾ ਚੈਟਰਜੀ/ ਸੋਨਲ ਤੁਪੇ/ ਐਡਗਰ ਕੋਲਹੋ/ ਪ੍ਰੀਤੀ ਮਲੰਡਕਰ


(Release ID: 2146269)