ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 18 ਜੁਲਾਈ ਨੂੰ ਬਿਹਾਰ ਅਤੇ ਪੱਛਮ ਬੰਗਾਲ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਬਿਹਾਰ ਦੇ ਮੋਤੀਹਾਰੀ ਵਿਖੇ 7,200 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ

ਪ੍ਰਧਾਨ ਮੰਤਰੀ ਦਰਭੰਗਾ ਵਿੱਚ ਨਵੇਂ ਸੌਫਟਵੇਅਰ ਟੈਕਨੋਲੋਜੀ ਪਾਰਕਸ ਆਫ਼ ਇੰਡੀਆ (ਐੱਸਟੀਪੀਆਈ) ਅਤੇ ਪਟਨਾ ਵਿੱਚ ਐੱਸਟੀਪੀਆਈ ਦੀ ਅਤਿ- ਆਧੁਨਿਕ ਇਨਕਿਊਬੇਸ਼ਨ ਸੁਵਿਧਾ ਦਾ ਉਦਘਾਟਨ ਕਰਨਗੇ

ਬਿਹਾਰ ਵਿੱਚ ਕਨੈਕਟਿਵਿਟੀ ਨੂੰ ਹੁਲਾਰਾ ਦਿੰਦੇ ਹੋਏ, ਪ੍ਰਧਾਨ ਮੰਤਰੀ ਚਾਰ ਨਵੀਆਂ ਅੰਮ੍ਰਿਤ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਉਣਗੇ

ਪ੍ਰਧਾਨ ਮੰਤਰੀ ਪੱਛਮ ਬੰਗਾਲ ਦੇ ਦੁਰਗਾਪੁਰ ਵਿੱਚ 5,000 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ

ਪ੍ਰੋਜੈਕਟਾਂ ਵਿੱਚ ਤੇਲ ਅਤੇ ਗੈਸ, ਪਾਵਰ, ਰੋਡ ਅਤੇ ਰੇਲ ਜਿਹੇ ਵੱਖ-ਵੱਖ ਖੇਤਰ ਸ਼ਾਮਲ

Posted On: 17 JUL 2025 11:04AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 18 ਜੁਲਾਈ ਨੂੰ ਬਿਹਾਰ ਅਤੇ ਪੱਛਮ ਬੰਗਾਲ ਦਾ ਦੌਰਾ ਕਰਨਗੇ। ਉਹ ਸਵੇਰੇ ਲਗਭਗ 11:30 ਵਜੇ ਬਿਹਾਰ ਦੇ ਮੋਤੀਹਾਰੀ ਜ਼ਿਲ੍ਹੇ ਵਿੱਚ 7,200 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰਧਾਨ ਮੰਤਰੀ ਇੱਕ ਜਨਸਭਾ ਨੂੰ ਵੀ ਸੰਬੋਧਨ ਕਰਨਗੇ। 

ਇਸ ਤੋਂ ਬਾਅਦ ਉਹ ਪੱਛਮ ਬੰਗਾਲ ਦਾ ਦੌਰਾ ਕਰਨਗੇ ਅਤੇ ਦੁਪਹਿਰ ਲਗਭਗ 3 ਵਜੇ ਦੁਰਗਾਪੁਰ ਵਿੱਚ 5000 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਮੌਜੂਦ ਇਕੱਠ ਨੂੰ ਵੀ ਸੰਬੋਧਨ ਕਰਨਗੇ। 

ਬਿਹਾਰ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਰੇਲਵੇ, ਸੜਕ, ਗ੍ਰਾਮੀਣ ਵਿਕਾਸ, ਮੱਛੀ ਪਾਲਣ, ਇਲੈਕਟ੍ਰੌਨਿਕਸ ਅਤੇ ਇਨਫੋਰਮੇਸ਼ਨ ਟੈਕਨੋਲੋਜੀ ਸੈਕਟਰਾਂ ਨਾਲ ਸਬੰਧਿਤ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। 

ਕਨੈਕਟਿਵਿਟੀ ਅਤੇ ਇਨਫ੍ਰਾਸਟ੍ਰਕਚਰ ਨੂੰ ਹੁਲਾਰਾ ਦੇਣ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਸਾਰ, ਪ੍ਰਧਾਨ ਮੰਤਰੀ ਕਈ ਰੇਲ ਪ੍ਰੋਜੈਕਟਸ ਨੂੰ ਰਾਸ਼ਟਰ ਨੂੰ ਸਪਰਪਿਤ ਕਰਨਗੇ। ਇਸ ਵਿੱਚ ਸਮਸਤੀਪੁਰ-ਬਛਵਾਰਾ (Samastipur-Bachhwara) ਰੇਲ ਲਾਈਨ ਦਰਮਿਆਨ ਆਟੋਮੈਟਿਕ ਸਿਗਨਲਿੰਗ ਸ਼ਾਮਲ ਹੈ, ਜਿਸ ਨਾਲ ਇਸ ਸੈਕਸ਼ਨ ‘ਤੇ ਕੁਸ਼ਲ ਰੇਲ ਸੰਚਾਲਨ ਸੰਭਵ ਹੋਵੇਗਾ। ਦਰਭੰਗਾ-ਥਲਵਾਰਾ ਅਤੇ ਸਮਸਤੀਪੁਰ-ਰਾਮਭਰਦਪੁਰ (Darbhanga-Thalwara and Samastipur-Rambhadrapur) ਰੇਲ ਲਾਈਨਾਂ ਦਾ ਦੋਹਰੀਕਰਣ, 580 ਕਰੋੜ ਰੁਪਏ ਤੋਂ ਵੱਧ ਦੀ ਦਰਭੰਗਾ- ਸਮਸਤੀਪੁਰ (Darbhanga-Samastipur) ਦੋਹਰੀਕਰਣ ਪ੍ਰੋਜੈਕਟ ਦਾ ਹਿੱਸਾ ਹੈ ਅਤੇ ਇਸ ਨਾਲ ਰੇਲ ਸੰਚਾਲਨ ਦੀ ਸਮਰੱਥਾ ਵਧੇਗੀ ਅਤੇ ਦੇਰੀ ਘਟੇਗੀ। 

ਪ੍ਰਧਾਨ ਮੰਤਰੀ ਕਈ ਰੇਲ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ। ਰੇਲ ਪ੍ਰੋਜੈਕਟਾਂ ਵਿੱਚ ਪਾਟਲੀਪੁੱਤਰ (Patliputra) ਵਿੱਚ ਵੰਦੇ ਭਾਰਤ ਟ੍ਰੇਨਾਂ ਦੇ ਰੱਖਰਖਾਅ ਲਈ ਇਨਫ੍ਰਾਸਟ੍ਰਕਚਰ ਦਾ ਵਿਕਾਸ ਸ਼ਾਮਲ ਹੈ।  ਭਟਨੀ-ਛਪਰਾ (Bhatni-Chhapra) ਗ੍ਰਾਮੀਣ ਰੇਲ ਲਾਈਨ (114 ਕਿਲੋਮੀਟਰ) ‘ਤੇ ਆਟੋਮੈਟਿਕ ਸਿੰਗਨਲਿੰਗ ਨਾਲ ਸੁਚਾਰੂ ਰੇਲ ਸੰਚਾਲਨ ਸੰਭਵ ਹੋਵੇਗਾ। ਟ੍ਰੈਕਸ਼ਨ ਸਿਸਟਮ ਦੇ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਬਣਾਕੇ ਅਤੇ ਊਰਜਾ ਕੁਸ਼ਲਤਾ ਵਿੱਚ ਸੁਧਾਰ ਕਰਕੇ ਭਟਨੀ-ਛਪਰਾ (Bhatni-Chhapra) ਗ੍ਰਾਮੀਣ ਸੈਕਸ਼ਨ ਵਿੱਚ ਟ੍ਰੇਨਾਂ ਦੀ ਗਤੀ ਵਧਾਉਣ ਲਈ ਟ੍ਰੈਕਸ਼ਨ ਸਿਸਟਮ ਅਪਗ੍ਰੇਡੇਸ਼ਨ ਕੀਤਾ ਜਾਵੇਗਾ। ਲਗਭਗ 4,080 ਕਰੋੜ ਰੁਪਏ ਦੀ ਲਾਗਤ ਵਾਲੀ ਦਰਭੰਗਾ-ਨਰਕਟਿਆਗੰਜ (Darbhanga-Narkatiaganj) ਰੇਲ ਲਾਈਨ ਦੋਹਰੀਕਰਣ ਪ੍ਰੋਜੈਕਟ ਨਾਲ ਰੇਲ ਲਾਈਨ ਦੀ ਸਮਰੱਥਾ ਵਧੇਗੀ, ਜ਼ਿਆਦਾ ਯਾਤਰੀ ਅਤੇ ਮਾਲ ਗੱਡੀਆਂ ਦਾ ਸੰਚਾਲਨ ਸੰਭਵ ਹੋਵੇਗਾ ਅਤੇ ਉੱਤਰ ਬਿਹਾਰ ਅਤੇ ਦੇਸ਼ ਦੇ ਬਾਕੀ ਹਿੱਸਿਆਂ ਦਰਮਿਆਨ ਸੰਪਰਕ ਮਜ਼ਬੂਤ ਹੋਵੇਗਾ। 

ਖੇਤਰ ਵਿੱਚ ਰੋਡ ਇਨਫ੍ਰਾਸਟ੍ਰਕਚਰ ਨੂੰ ਹੁਲਾਰਾ ਦੇਣ ਲਈ ਪ੍ਰਧਾਨ ਮੰਤਰੀ ਐੱਨਐੱਚ-319 ‘ਤੇ 4-ਲੇਨ ਦੇ ਆਰਾ ਬਾਈਪਾਸ (Ara bypass) ਦਾ ਨੀਂਹ ਪੱਥਰ ਰੱਖਣਗੇ, ਜੋ ਆਰਾ- ਮੋਹਨੀਆ (Ara-Mohania) ਐੱਨਐੱਚ-319 ਅਤੇ ਪਟਨਾ-ਬਕਸਰ (Patna-Buxar) ਐੱਨਐੱਚ-922 ਨੂੰ ਜੋੜੇਗਾ, ਜਿਸ ਨਾਲ ਨਿਰਵਿਘਨ ਕਨੈਕਟੀਵਿਟੀ ਯਕੀਨੀ ਹੋਵੇਗੀ ਅਤੇ ਯਾਤਰਾ ਦਾ ਸਮਾਂ ਬਚੇਗਾ। 

ਪ੍ਰਧਾਨ ਮੰਤਰੀ 820 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਐੱਨਐੱਚ-319 ਦੇ ਪਰਾਰੀਆ ਤੋਂ ਮੋਹਨੀਆ (Parariya to Mohania) ਤੱਕ 4-ਲੇਨ ਵਾਲੇ ਸੈਕਸ਼ਨ ਦਾ ਵੀ ਉਦਘਾਟਨ ਕਰਨਗੇ। ਇਹ ਐੱਨਐੱਚ-319 ਦਾ ਉਹ ਹਿੱਸਾ ਹੈ ਜੋ ਆਰਾ ਸ਼ਹਿਰ ਨੂੰ ਐੱਨਐੱਚ-02 (ਸੁਨਹਿਰੀ ਚਤੁਰਭੁਜ) ਨਾਲ ਜੋੜਦਾ ਹੈ। ਇਸ ਨਾਲ ਮਾਲ ਅਤੇ ਪੈਸੇਂਜਰ ਮੁਵਮੈਂਟ ਵਿੱਚ ਸੁਧਾਰ ਹੋਵੇਗਾ। ਇਸ ਤੋਂ ਇਲਾਵਾ, ਐੱਨਐੱਚ- 333ਸੀ ‘ਤੇ ਸਰਵਨ ਤੋਂ ਚਕਾਈ (Sarwan to Chakai) ਤੱਕ ਪੱਕੀ ਸੜਕ ਦੇ ਨਾਲ 2-ਲੇਨ ਦਾ ਨਿਰਮਾਣ ਵੀ ਕੀਤਾ ਜਾਵੇਗਾ, ਜਿਸ ਨਾਲ ਮਾਲ ਅਤੇ ਲੋਕਾਂ ਦੀ ਮੁਵਮੈਂਟ ਅਸਾਨ ਹੋਵੇਗੀ ਅਤੇ ਬਿਹਾਰ ਅਤੇ ਝਾਰਖੰਡ ਦਰਮਿਆਨ ਇੱਕ ਮਹੱਤਵਪੂਰਨ ਲਿੰਕ ਦਾ ਕੰਮ ਕਰੇਗਾ।

ਪ੍ਰਧਾਨ ਮੰਤਰੀ ਦਰਭੰਗਾ ਵਿੱਚ ਨਵੇਂ ਸੌਫਟਵੇਅਰ ਟੈਕਨੋਲੋਜੀ ਪਾਰਕਸ ਆਫ ਇੰਡੀਆ (ਐੱਸਟੀਪੀਆਈ-STPI) ਅਤੇ ਪਟਨਾ ਵਿੱਚ ਐੱਸਟੀਪੀਆਈ ਦੀ ਅਤਿ-ਆਧੁਨਿਕ ਇਨਕਿਊਬੇਸ਼ਨ ਸੁਵਿਧਾ ਦਾ ਉਦਘਾਟਨ ਕਰਨਗੇ, ਜਿਸ ਦਾ ਉਦੇਸ਼ ਆਈਟੀ/ਆਈਟੀਈਐੱਸ/ਈਐੱਸਡੀਐੱਮ ਉਦਯੋਗ ਅਤੇ ਸਟਾਰਟ-ਅੱਪ ਨੂੰ ਹੁਲਾਰਾ ਦੇਣਾ ਹੈ। ਇਹ ਸੁਵਿਧਾਵਾਂ ਆਈਟੀ ਸੌਫਟਵੇਅਰ ਅਤੇ ਸੇਵਾ ਬਰਾਮਦ ਨੂੰ ਹੁਲਾਰਾ ਦੇਣ ਵਿੱਚ ਮਦਦ ਕਰੇਗੀ। ਇਹ ਉੱਭਰਦੇ ਉੱਦਮੀਆਂ ਲਈ ਟੈਕਨੋਲੋਜੀ ਸਟਾਰਟਅੱਪ ਈਕੋਸਿਸਟਮ ਦਾ ਪੋਸ਼ਣ ਵੀ ਕਰਨਗੇ ਅਤੇ ਇਨੋਵੇਸ਼ਨ, ਬੌਧਿਕ ਸੰਪਦਾ ਅਧਿਕਾਰ (ਆਈਪੀਆਰ) ਅਤੇ ਪ੍ਰੋਡਕਟ ਡਿਵੈਲਪਮੈਂਟ ਨੂੰ ਉਤਸ਼ਾਹਿਤ ਕਰਨਗੇ। 

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਬਿਹਾਰ ਵਿੱਚ ਮੱਛੀ ਪਾਲਣ ਅਤੇ ਐਕੁਆਕਲਚਰ ਸੈਕਟਰ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਵੱਡੇ ਕਦਮ ਦੇ ਤੌਰ ‘ਤੇ, ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (ਪੀਐੱਮਐੱਮਐੱਸਵਾਈ) ਦੇ ਅਧੀਨ ਮਨਜ਼ੂਰ ਮਤਸਯ ਵਿਕਾਸ ਪ੍ਰੋਜੈਕਟਾਂ ਦੀ ਇੱਕ ਲੜੀ ਦਾ ਉਦਘਾਟਨ ਕਰਨਗੇ। ਇਹ ਬਿਹਾਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਵੇਂ ਮੱਛੀ ਪਾਲਣ ਕੇਂਦਰ (ਹੈਚਰੀ), ਬਾਇਓਫਲੋਕ ਯੂਨਿਟਸ, ਸਜਾਵਟੀ ਮੱਛੀ ਪਾਲਣ, ਇੰਟੀਗ੍ਰੇਟ ਐਕੁਆਕਲਚਰ ਯੂਨਿਟ ਅਤੇ ਫਿਸ਼ ਫੀਡ ਮਿੱਲਸ ਸਮੇਤ ਆਧੁਨਿਕ ਮੱਛੀ ਪਾਲਣ ਇਨਫ੍ਰਾਸਟ੍ਰਕਚਰ ਦੀ ਸ਼ੁਰੂਆਤ ਹੋਵੇਗੀ। ਐਕੁਆਕਲਚਰ ਪ੍ਰੋਜੈਕਟਸ ਰੋਜ਼ਗਾਰ ਦੇ ਮੌਕੇ ਪੈਦਾ ਕਰਨ, ਮੱਛੀ ਉਤਪਾਦਨ ਵਧਾਉਣਾ, ਉੱਦਮਤਾ ਨੂੰ ਉਤਸ਼ਾਹਿਤ ਕਰਨ ਅਤੇ ਬਿਹਾਰ ਦੇ ਗ੍ਰਾਮੀਣ ਖੇਤਰ ਵਿੱਚ ਸਮਾਜਿਕ-ਆਰਥਿਕ ਵਿਕਾਸ ਨੂੰ ਗਤੀ ਦੇਣ ਵਿੱਚ ਮਦਦ ਕਰੇਗੀ। 

ਭਵਿੱਖ ਦੇ ਲਈ ਤਿਆਰ ਰੇਲਵੇ ਨੈੱਟਵਰਕ ਦੀ ਆਪਣੀ ਕਲਪਨਾ ਦੇ ਅਨੁਸਾਰ, ਪ੍ਰਧਾਨ ਮੰਤਰੀ ਰਾਜੇਂਦਰ ਨਗਰ ਟਰਮੀਨਲ (ਪਟਨਾ) ਤੋਂ ਨਵੀਂ ਦਿੱਲੀ, ਬਾਪੂਧਾਮ ਮੋਤੀਹਾਰੀ ਤੋਂ ਦਿੱਲੀ (ਆਨੰਦ ਵਿਹਾਰ ਟਰਮੀਨਲ), ਦਰਭੰਗਾ ਤੋਂ ਲੱਖਨਊ (ਗੋਮਤੀ ਨਗਰ) ਅਤੇ ਮਾਲਦਾ ਟਾਊਨ ਤੋਂ ਲੱਖਨਊ (ਗੋਮਤੀ ਨਗਰ) ਦਰਮਿਆਨ ਭਾਗਲਪੁਰ ਦੇ ਰਸਤੇ ਚਾਰ ਨਵੀਆਂ ਅੰਮ੍ਰਿਤ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਉਣਗੇ, ਜਿਸ ਨਾਲ ਖੇਤਰ ਵਿੱਚ ਕਨੈਕਟਿਵਿਟੀ ਵਿੱਚ ਸੁਧਾਰ ਹੋਵੇਗਾ। 

ਪ੍ਰਧਾਨ ਮੰਤਰੀ ਦੀਨਦਿਆਲ ਅੰਤਯੋਦਯ ਯੋਜਨਾ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਦੇ ਅਧੀਨ ਬਿਹਾਰ ਵਿੱਚ ਲਗਭਗ 61,500 ਸਵੈ ਸਹਾਇਤਾ ਸਮੂਹਾਂ ਨੂੰ 400 ਕਰੋੜ ਰੁਪਏ ਵੀ ਜਾਰੀ ਕਰਨਗੇ। ਮਹਿਲਾ- ਅਗਵਾਈ ਵਾਲੇ ਵਿਕਾਸ ‘ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ, 10 ਕਰੋੜ ਤੋਂ ਜ਼ਿਆਦਾ ਮਹਿਲਾਵਾਂ ਨੂੰ ਸਵੈ ਸਹਾਇਤਾ ਸਮੂਹਾਂ (ਐੱਸਐੱਚਜੀ) ਨਾਲ ਜੋੜਿਆ ਗਿਆ ਹੈ। 

ਪ੍ਰਧਾਨ ਮੰਤਰੀ 12,000 ਲਾਭਪਾਤਰੀਆਂ ਦੇ ਗ੍ਰਹਿ ਪ੍ਰਵੇਸ਼ ਦੇ ਤਹਿਤ ਕੁਝ ਲਾਭਪਾਤਰੀਆਂ ਨੂੰ ਚਾਬੀਆਂ ਵੀ ਸੌਂਪਣਗੇ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ- ਗ੍ਰਾਮੀਣ ਦੇ 40,000 ਲਾਭਪਾਤਰੀਆਂ ਨੂੰ 160 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਜਾਰੀ ਕਰਨਗੇ। 

ਪੱਛਮ ਬੰਗਾਲ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਤੇਲ ਅਤੇ ਗੈਸ, ਬਿਜਲੀ, ਰੋਡ ਅਤੇ ਰੇਲ ਖੇਤਰਾਂ ਨਾਲ ਜੁੜੇ ਅਨੇਕ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। 

ਖੇਤਰ ਵਿੱਚ ਤੇਲ ਅਤੇ ਗੈਸ ਇਨਫ੍ਰਾਸਟ੍ਰਕਚਰ ਨੂੰ ਹੁਲਾਰਾ ਦੇਣ ਲਈ, ਪ੍ਰਧਾਨ ਮੰਤਰੀ ਪੱਛਮ ਬੰਗਾਲ ਦੇ ਬਾਂਕੁਰਾ ਅਤੇ ਪੁਰੂਲੀਆ (Bankura and Purulia) ਜ਼ਿਲ੍ਹਿਆਂ ਵਿੱਚ ਲਗਭਗ 1,950 ਕਰੋੜ ਰੁਪਏ ਦੀ ਲਾਗਤ ਵਾਲੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀਪੀਸੀਐੱਲ) ਦੇ ਸਿਟੀ ਗੈਸ ਡਿਸਟ੍ਰੀਬਿਊਸ਼ਨ (ਸੀਜੀਡੀ) ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਘਰਾਂ, ਵਪਾਰਕ ਅਦਾਰਿਆਂ ਅਤੇ ਉਦਯੋਗਿਕ ਗ੍ਰਾਹਕਾਂ ਨੂੰ ਪੀਐੱਨਜੀ ਕਨੈਕਸ਼ਨ ਪ੍ਰਦਾਨ ਕਰੇਗਾ, ਰਿਟੇਲ ਦੁਕਾਨਾਂ 'ਤੇ ਸੀਐੱਨਜੀ ਉਪਲਬਧ ਕਰਵਾਏਗਾ ਅਤੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ ਵੀ ਪੈਦਾ ਕਰੇਗਾ।

ਪ੍ਰਧਾਨ ਮੰਤਰੀ ਦੁਰਗਾਪੁਰ-ਹਲਦੀਆ (Durgapur-Haldia) ਕੁਦਰਤੀ ਗੈਸ ਪਾਈਪਲਾਈਨ ਦੇ ਦੁਰਗਾਪੁਰ ਤੋਂ ਕੋਲਕਾਤਾ (Durgapur to Kolkata) ਸੈਕਸ਼ਨ (132 ਕਿਲੋਮੀਟਰ) ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ, ਜਿਸ ਨੂੰ ਮਹੱਤਵਅਕਾਂਖੀ ਜਗਦੀਸ਼ਪੁਰ- ਹਲਦੀਆ ਅਤੇ ਬੋਕਾਰੋ-ਧਾਮਰਾ ਪਾਈਪਲਾਈਨ (Jagdishpur-Haldia and Bokaro-Dhamra Pipeline) ਦੇ ਅਧੀਨ ਵਿਛਾਇਆ ਗਿਆ ਹੈ। ਇਸ ਨੂੰ ਪ੍ਰਧਾਨ ਮੰਤਰੀ ਊਰਜਾ ਗੰਗਾ (ਪੀਐੱਮਯੂਜੀ) ਪ੍ਰੋਜੈਕਟ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। 1,190 ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਵਾਲਾ ਦੁਰਗਾਪੁਰ ਤੋਂ ਕੋਲਕਾਤਾ ਸੈਕਸ਼ਨ ਪੱਛਮ ਬੰਗਾਲ ਦੇ ਪੂਰਬ ਬਰਧਮਾਨ, ਹੁਗਲੀ ਅਤੇ ਨਾਦੀਆ ਜ਼ਿਲ੍ਹਿਆਂ ਤੋਂ ਹੁੰਦੇ ਹੋਏ ਲੰਘ ਰਿਹਾ ਹੈ। ਇਸ ਪਾਈਪਲਾਈਨ ਨੇ ਆਪਣੇ ਲਾਗੂ ਕਰਨ ਦੇ ਪੜਾਅ ਦੇ ਦੌਰਾਨ ਪ੍ਰਤੱਖ ਅਤੇ ਅਪ੍ਰਤੱਖ ਤੌਰ ‘ਤੇ ਰੋਜ਼ਗਾਰ ਪ੍ਰਦਾਨ ਕੀਤਾ ਅਤੇ ਹੁਣ ਇਸ ਖੇਤਰ ਦੇ ਲੱਖਾਂ ਘਰਾਂ ਨੂੰ ਕੁਦਰਤੀ ਗੈਸ ਦੀ ਪਹੁੰਚਯੋਗ ਸਪਲਾਈ ਹੋਵੇਗੀ। 

ਸਾਰਿਆਂ ਲਈ ਸਵੱਛ ਹਵਾ ਅਤੇ ਸਿਹਤ ਸੁਰੱਖਿਆ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਸਾਰ, ਪ੍ਰਧਾਨ ਮੰਤਰੀ ਦੁਰਗਾਪੁਰ ਸਟੀਲ ਥਰਮਲ ਪਾਵਰ ਸਟੇਸ਼ਨ ਅਤੇ ਦਾਮੋਦਰ ਘਾਟੀ ਨਿਗਮ ਦੇ ਰਘੁਨਾਥਪੁਰ ਥਰਮਲ ਪਾਵਰ ਸਟੇਸ਼ਨ ਦੀ 1,457 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੀ ਰੈਟਰੋਫਿਟਿੰਗ ਪੌਲਿਉਸ਼ਨ ਕੰਟਰੋਲ ਸਿਸਟਮ-ਫਲੂ ਗੈਸ ਡੀਸਲਫਰਾਈਜ਼ੇਸ਼ਨ (ਐੱਫਜੀਡੀ) ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਨਾਲ ਸਵੱਛ ਊਰਜਾ ਉਤਪਾਦਨ ਨੂੰ ਹੁਲਾਰਾ ਮਿਲੇਗਾ ਅਤੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। 

ਖੇਤਰ ਵਿੱਚ ਰੇਲ ਇਨਫ੍ਰਾਸਟ੍ਰਕਚਰ ਨੂੰ ਹੁਲਾਰਾ ਦਿੰਦੇ ਹੋਏ, ਪ੍ਰਧਾਨ ਮੰਤਰੀ ਪੁਰੂਲੀਆ ਵਿੱਚ 390 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਤੋਂ ਪੁਰੂਲੀਆ-ਕੋਟਸ਼ੀਲਾ ਰੇਲ ਲਾਈਨ (36 ਕਿਲੋਮੀਟਰ) ਦੇ ਦੋਹਰੀਕਰਣ ਕੰਮ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਨਾਲ ਜਮਸ਼ੇਦਪੁਰ, ਬੋਕਾਰੋ ਅਤੇ ਧਨਬਾਦ ਦੇ ਉਦਯੋਗਾਂ ਦਾ ਰਾਂਚੀ ਅਤੇ ਕੋਲਕਾਤਾ ਦੇ ਨਾਲ ਰੇਲ ਸੰਪਰਕ ਵਿੱਚ ਸੁਧਾਰ ਹੋਵੇਗਾ ਅਤੇ ਮਾਲ ਗੱਡੀਆਂ ਦੀ ਕੁਸ਼ਲ ਮੁਵਮੈਂਟ, ਯਾਤਰਾ ਸਮੇਂ ਵਿੱਚ ਕਮੀ ਅਤੇ ਉਦਯੋਗਾਂ ਅਤੇ ਬਿਜ਼ਨਸ ਲਈ ਲੌਜਿਸਟਿਕਸ ਵਿੱਚ ਸੁਧਾਰ ਹੋਵੇਗਾ। 

ਪ੍ਰਧਾਨ ਮੰਤਰੀ ਪੱਛਮ ਬਰਧਮਾਨ ਦੇ ਤੋਪਸੀ ਅਤੇ ਪਾਂਡਬੇਸ਼ਵਰ ਵਿੱਚ ਸੇਤੁ ਭਾਰਤਮ ਪ੍ਰੋਗਰਾਮ ਤਹਿਤ ਬਣਾਏ 380 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਦੇ ਸੜਕ ਦੇ ਉੱਪਰ ਬਣੇ ਬ੍ਰਿਜਾਂ (ਆਰਓਬੀ) ਦਾ ਉਦਘਾਟਨ ਕਰਨਗੇ। ਇਸ ਨਾਲ ਕਨੈਕਟਿਵਿਟੀ ਵਿੱਚ ਸੁਧਾਰ ਹੋਵੇਗਾ ਅਤੇ ਰੇਲਵੇ ਕ੍ਰੌਸਿੰਗ ‘ਤੇ ਹਾਦਸਿਆਂ ਨੂੰ ਰੋਕਣ ਵਿੱਚ ਵੀ ਮਦਦ ਮਿਲੇਗੀ। 

************

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ/ਏਕੇ


(Release ID: 2145566) Visitor Counter : 3