ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਆਦਿਕਵੀ ਸਰਲਾ ਦਾਸ ਦੇ ਜਯੰਤੀ (ਜਨਮ ਵਰ੍ਹੇਗੰਢ) ਸਮਾਰੋਹ ਦੀ ਸ਼ੋਭਾ ਵਧਾਈ ਅਤੇ ਕਲਿੰਗ ਰਤਨ ਪੁਰਸਕਾਰ 2024 ਪ੍ਰਦਾਨ ਕੀਤਾ
Posted On:
15 JUL 2025 6:49PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (15 ਜੁਲਾਈ, 2025) ਓਡੀਸ਼ਾ ਦੇ ਕਟਕ ਵਿੱਚ ਆਦਿਕਵੀ ਸਰਲਾ ਦਾਸ ਦੇ ਜਯੰਤੀ (ਜਨਮ ਵਰ੍ਹੇਗੰਢ) ਸਮਾਰੋਹ ਦੀ ਸ਼ੋਭਾ ਵਧਾਈ ਅਤੇ ਕੇਂਦਰੀ ਸਿੱਖਿਆ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੂੰ ਕਲਿੰਗ ਰਤਨ ਪੁਰਸਕਾਰ-2024 ਪ੍ਰਦਾਨ ਕੀਤਾ।

ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਆਦਿਕਵੀ ਸਰਲਾ ਦਾਸ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਉਨ੍ਹਾਂ ਨੇ ਕਿਹਾ ਕਿ ਆਦਿਕਵੀ ਸਰਲਾ ਦਾਸ ਨੇ ਮਹਾਭਾਰਤ ਲਿਖ ਕੇ ਭਾਰਤੀ ਸਾਹਿਤ ਨੂੰ ਸਮ੍ਰਿੱਧ ਕੀਤਾ। ਉਨ੍ਹਾਂ ਨੇ ਮਹਾਨ ਕਵੀ ਦੀ ਜਯੰਤੀ (ਜਨਮ ਵਰ੍ਹੇਗੰਢ) ਮਨਾਉਣ ਅਤੇ ਵਿਭਿੰਨ ਸਾਹਿਤਕ ਪ੍ਰੋਗਰਾਮਾਂ ਦੇ ਆਯੋਜਨ ਦੇ ਲਈ ‘ਸਰਲਾ ਸਾਹਿਤਯ ਸੰਸਦ’('Sarala Sahitya Sansad') ਦੀ ਪ੍ਰਸ਼ੰਸਾ ਕੀਤੀ।
ਰਾਸ਼ਟਰਪਤੀ ਨੇ ਸ਼੍ਰੀ ਧਰਮੇਂਦਰ ਪ੍ਰਧਾਨ ਨੂੰ ਕਲਿੰਗ ਰਤਨ ਪੁਰਸਕਾਰ (Kalinga Ratna Award) ਪ੍ਰਾਪਤ ਕਰਨ ‘ਤੇ ਵਧਾਈ ਦਿੱਤੀ। ਉਨ੍ਹਾਂ ਨੇ ਸ਼੍ਰੀ ਬਿਜੈ ਨਾਇਕ (Shri Bijaya Nayak) ਨੂੰ ਭੀ ਵਧਾਈ ਦਿੱਤੀ, ਜਿਨ੍ਹਾਂ ਨੂੰ ਸਾਹਿਤਕ ਪੁਰਸਕਾਰ ‘ਸਰਲਾ ਸਨਮਾਨ’(‘Sarala Samman’) ਪ੍ਰਦਾਨ ਕੀਤਾ ਗਿਆ।

ਰਾਸ਼ਟਰਪਤੀ ਨੇ ਕਿਹਾ ਕਿ ਸਾਡੀ ਵਿਵਿਧਤਾ ਇੰਦਰਧਨੁਸ਼ ਦੀ ਤਰ੍ਹਾਂ ਹੈ। ਸਾਡੀ ਏਕਤਾ ਸਦੀਆਂ ਤੋਂ ਬਹੁਤ ਮਜ਼ਬੂਤ ਰਹੀ ਹੈ। ਸਾਡੀਆਂ ਭਾਸ਼ਾਵਾਂ ਅਨੇਕ ਹਨ, ਲੇਕਿਨ ਭਾਵਨਾਵਾਂ ਇੱਕ ਹਨ। ਵਿਸ਼ਵ ਇਸ ਬਾਤ ਤੋਂ ਹੈਰਾਨ ਹੈ ਕਿ ਭਾਰਤ ਇਤਨੀਆਂ ਸਾਰੀਆਂ ਭਾਸ਼ਾਵਾਂ ਅਤੇ ਧਰਮਾਂ ਦੇ ਬਾਵਜੂਦ ਕਿਸ ਪ੍ਰਕਾਰ ਇਕਜੁੱਟ ਅਤੇ ਏਕੀਕ੍ਰਿਤ ਬਣਿਆ ਹੋਇਆ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਭਾਸ਼ਾਵਾਂ ਨੇ ਭਾਰਤੀ ਵਿੱਦਿਅਕ ਪਰੰਪਰਾ ਨੂੰ ਸਮ੍ਰਿੱਧ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹ ਪ੍ਰਸੰਨਤਾ ਦੀ ਬਾਤ ਹੈ ਕਿ ਰਾਸ਼ਟਰੀ ਸਿੱਖਿਆ ਨੀਤੀ 2020 (National Education Policy 2020) ਵਿੱਚ ਮਾਂ ਬੋਲੀ (mother tongue) ਵਿੱਚ ਸਿੱਖਿਆ ਪ੍ਰਦਾਨ ਕਰਨ ‘ਤੇ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮਾਂ ਬੋਲੀ (mother tongue) ਵਿੱਚ ਸਿੱਖਿਆ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਨਾਲ ਜੋੜਨ ਵਿੱਚ ਮਦਦ ਕਰ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਮਾਂ ਬੋਲੀ (mother tongue) ਦੇ ਇਲਾਵਾ ਹੋਰ ਭਾਸ਼ਾਵਾਂ ਭੀ ਸਿੱਖਣੀਆਂ ਚਾਹੀਦੀਆਂ ਹਨ।

*** *** ***
ਐੱਮਜੇਪੀਐੱਸ/ਐੱਸਆਰ/ਐੱਸਕੇਐੱਸ
(Release ID: 2145296)
Visitor Counter : 8