ਨੀਤੀ ਆਯੋਗ
azadi ka amrit mahotsav

ਨੀਤੀ ਆਯੋਗ ਨੇ ਨਵੀਂ ਦਿੱਲੀ ਵਿੱਚ “ਟ੍ਰੇਡ ਵੌਚ ਕੁਆਰਟਰਲੀ ” ਦਾ ਤੀਸਰਾ ਐਡੀਸ਼ਨ ਲਾਂਚ ਕੀਤਾ “


“ਵਿੱਤ ਵਰ੍ਹੇ 2024-25 ਦੀ ਤੀਸਰੀ ਤਿਮਾਹੀ ਲਈ ਟ੍ਰੇਡ ਵੌਚ ਕੁਆਰਟਰਲੀ ਦਾ ਨਵੀਨਤਮ ਸੰਸਕਰਣ, ਭਾਰਤ ਦੇ ਵਪਾਰਕ ਅਤੇ ਸੇਵਾ ਵਪਾਰ ਦਾ ਸਮਾਂਬੱਧ ਅਤੇ ਡੇਟਾ- ਸਮ੍ਰਿੱਧ ਵਿਸ਼ਲੇਸ਼ਣ ਪ੍ਰਦਾਨ ਕਰਦਾ ਹੈ, ਨਾਲ ਹੀ ਵਿਕਸਿਤ ਹੋ ਰਹੀਆਂ ਅਮਰੀਕੀ ਵਪਾਰ ਨੀਤੀਆਂ ਅਤੇ ਭਾਰਤ ਲਈ ਉਨ੍ਹਾਂ ਦੇ ਪ੍ਰਭਾਵਾਂ ਦੀ ਗਹਿਣਤਾ ਨਾਲ ਪੜਚੋਲ ਕਰਦਾ ਹੈ:” ਡਾ. ਅਰਵਿੰਦ ਵਿਰਮਾਨੀ, ਮੈਂਬਰ, ਨੀਤੀ ਆਯੋਗ

Posted On: 14 JUL 2025 2:55PM by PIB Chandigarh

ਨੀਤੀ ਆਯੋਗ ਦੇ ਮੈਂਬਰ ਡਾ. ਅਰਵਿੰਦ ਵਿਰਮਾਨੀ ਨੇ 14 ਜੁਲਾਈ, 2025 ਨੂੰ ਨਵੀਂ ਦਿੱਲੀ ਵਿੱਚ ਵਿੱਤ ਵਰ੍ਹੇ 2025 (ਅਕਤੂਬਰ ਤੋਂ ਦਸੰਬਰ) ਦੀ ਤੀਸਰੀ ਤਿਮਾਹੀ ਲਈ "ਟ੍ਰੇਡ ਵੌਚ ਕੁਆਰਟਰਲੀ" ਪੁਸਤਕ ਦੇ ਤੀਸਰੇ ਐਡੀਸ਼ਨ ਨੂੰ ਰਿਲੀਜ਼ ਕੀਤਾ।

ਇਸ ਤਿਮਾਹੀ ਲਈ ਭਾਰਤ ਦੀ ਵਪਾਰ ਸਥਿਤੀ ਦਾ ਵਿਆਪਕ ਵਿਸ਼ਲੇਸ਼ਣ ਪੇਸ਼ ਕਰਨ ਤੋਂ ਇਲਾਵਾ, ਇਸ ਐਡੀਸ਼ਨ ਦਾ ਥੀਮੈਟਿਕ ਸੈਕਸ਼ਨ ਅਮਰੀਕੀ ਟੈਰਿਫ ਸੰਰਚਨਾਵਾਂ ਵਿੱਚ ਹਾਲ ਹੀ ਵਿੱਚ ਹੋਏ ਬਦਲਾਅ 'ਤੇ ਕੇਂਦ੍ਰਿਤ ਹੈ, ਜੋ ਅੰਤਰਰਾਸ਼ਟਰੀ ਵਪਾਰ ਦੇ ਪੁਨਰਗਠਨ ਅਤੇ ਭਾਰਤ ਦੀ ਬਰਾਮਦ ਮੁਕਾਬਲੇਬਾਜ਼ੀ 'ਤੇ ਇਸ ਦੇ ਪ੍ਰਭਾਵਾਂ ਬਾਰੇ ਮਹੱਤਵਪੂਰਨ ਸਮਝ ਪ੍ਰਦਾਨ ਕਰਦਾ ਹੈ।

ਵਿੱਤ ਵਰ੍ਹੇ 2025 ਦੀ ਤੀਸਰੀ ਤਿਮਾਹੀ (ਅਕਤੂਬਰ-ਦਸੰਬਰ 2024) ਵਿੱਚ ਭਾਰਤ ਦੀ ਵਪਾਰ ਕਾਰਗੁਜ਼ਾਰੀ ਨੇ ਭੂ-ਰਾਜਨੀਤਿਕ ਅਸਥਿਰਤਾ ਦਰਮਿਆਨ ਸਾਵਧਾਨ ਗਤੀਸ਼ੀਲਤਾ ਪ੍ਰਦਰਸ਼ਿਤ ਕੀਤੀ। ਵਿੱਤ ਵਰ੍ਹੇ 2025 ਦੀ ਤੀਸਰੀ ਤਿਮਾਹੀ ਵਿੱਚ ਵਪਾਰਕ ਬਰਾਮਦ 3 ਪ੍ਰਤੀਸ਼ਤ (108.7 ਬਿਲੀਅਨ ਡਾਲਰ ਤੱਕ) ਵਧਿਆ, ਜਦੋਂ ਕਿ ਦਰਾਮਦ ਵਿੱਚ 6.5 ਪ੍ਰਤੀਸ਼ਤ (187.5 ਬਿਲੀਅਨ ਡਾਲਰ ਤੱਕ) ਦਾ ਵਾਧਾ ਹੋਇਆ। ਸੇਵਾ ਬਰਾਮਦ ਵਿੱਚ 17 ਪ੍ਰਤੀਸ਼ਤ ਦੇ ਵਾਧੇ ਤੋਂ ਪ੍ਰੇਰਿਤ 52.3 ਬਿਲੀਅਨ ਡਾਲਰ ਦੇ ਸਰਵਿਸ ਸਰਪਲੱਸ ਨੇ ਘਾਟੇ ਦੇ ਪਾੜੇ ਨੂੰ ਘਟਾਉਣ ਵਿੱਚ ਮਦਦ ਕੀਤੀ, ਜੋ ਕਿ ਵਿਸ਼ਵਵਿਆਪੀ ਸੇਵਾ ਅਰਥਵਿਵਸਥਾ ਵਿੱਚ ਭਾਰਤ ਦੀ ਵਧਦੀ ਤਾਕਤ ਨੂੰ ਰੇਖਾਂਕਿਤ ਕੀਤਾ। ਬਰਾਮਦ ਸੰਰਚਨਾ ਸਥਿਰ ਬਣੀ ਹੋਈ ਹੈ ਅਤੇ ਕੁਝ ਉਤਪਾਦ ਜਿਵੇਂ ਕਿ ਜਹਾਜ਼, ਪੁਲਾੜ ਯਾਨ ਅਤੇ ਪੁਰਜ਼ੇ 200 ਪ੍ਰਤੀਸ਼ਤ ਤੋਂ ਵੱਧ ਦੀ ਸਾਲ-ਦਰ-ਸਾਲ ਵਾਧੇ ਨਾਲ ਟੌਪ ਦੇ ਦਸ ਬਰਾਮਦਾ ਵਿੱਚ ਸ਼ਾਮਲ ਹੋ ਗਏ ਹਨ। ਇਸ ਤੋਂ ਇਲਾਵਾ, ਭਾਰਤ ਸਾਲ 2024 ਵਿੱਚ 269 ਬਿਲੀਅਨ ਡਾਲਰ ਦੇ ਡਿਜੀਟਲੀ ਤਰੀਕੇ ਨਾਲ ਡਿਲੀਵਰ ਕੀਤੀਆਂ ਗਈਆਂ। ਸੇਵਾਵਾਂ (ਡੀਡੀਐੱਸ) ਦੇ ਬਰਾਮਦ ਦੇ ਨਾਲ ਵਿਸ਼ਵ ਦੇ ਪੰਜਵੇਂ ਸਭ ਤੋਂ ਵੱਡੇ ਬਰਾਮਦਾ ਵਜੋਂ ਦਰਜਾ ਪ੍ਰਾਪਤ ਕੀਤਾ। 2014 ਤੋਂ ਬਾਅਦ ਉੱਚ-ਤਕਨੀਕੀ ਵਪਾਰਕ ਬਰਾਮਦ ਵਿੱਚ ਵੀ ਤੇਜ਼ੀ ਆਈ ਹੈ, ਜਿਸਦੀ ਅਗਵਾਈ ਇਲੈਕਟ੍ਰੀਕਲ ਮਸ਼ੀਨਰੀ ਅਤੇ ਹਥਿਆਰਾਂ/ਗੋਲਾ ਬਾਰੂਦ ਨੇ ਕੀਤੀ ਹੈ, ਜੋ ਕਿ 10.6 ਪ੍ਰਤੀਸ਼ਤ CAGR ਦੀ ਦਰ ਨਾਲ ਮਜ਼ਬੂਤੀ ਨਾਲ ਵਧ ਰਿਹਾ ਹੈ। 

ਇਸ ਤਿਮਾਹੀ ਦੇ ਐਡੀਸ਼ਨ ਦਾ ਥੀਮੈਟਿਕ ਫੋਕਸ ਉੱਭਰਦੀਆਂ ਅਮਰੀਕੀ ਵਪਾਰ ਅਤੇ ਟੈਰਿਫ ਸੰਰਚਨਾਵਾਂ ਅਤੇ ਭਾਰਤ ਦੀ ਬਰਾਮਦ ਮੁਕਾਬਲੇਬਾਜ਼ੀ 'ਤੇ ਉਨ੍ਹਾਂ ਦੇ ਪ੍ਰਭਾਵ ਹਨ। ਪ੍ਰਮੁੱਖ ਪ੍ਰਤੀਯੋਗੀਆਂ ਦੀ ਤੁਲਨਾ ਵਿੱਚ ਭਾਰਤ ਦਾ ਸਾਪੇਖਿਕ ਟੈਰਿਫ ਫਾਇਦਾ ਅਮਰੀਕੀ ਬਜ਼ਾਰ ਵਿੱਚ ਵਿਸ਼ੇਸ਼ ਤੌਰ ‘ਤੇ ਫਾਰਮਾਸਿਊਟੀਕਲ, ਟੈਕਸਟਾਈਲ ਅਤੇ ਇਲੈਕਟ੍ਰੀਕਲ ਮਸ਼ੀਨਰੀ ਜਿਹੇ ਖੇਤਰਾਂ ਵਿੱਚ ਮਾਰਕਿਟ ਹਿੱਸੇਦਾਰੀ ਵਧਾਉਣ ਦਾ ਇੱਕ ਕਾਰਜਨੀਤਕ ਮੌਕਾ ਪ੍ਰਦਾਨ ਕਰਦਾ ਹੈ। ਉੱਭਰਦੇ ਵਿਸ਼ਵ ਵਪਾਰ ਵਾਤਾਵਰਣ ਵਿੱਚ ਨਵੇਂ ਵਪਾਰ ਅਨੁਕੂਲਤਾਵਾਂ ਦਾ ਲਾਭ ਉਠਾਉਣ ਲਈ ਬਿਹਤਰ ਨੀਤੀ ਨਿਰਮਾਣ ਦੀ ਜ਼ਰੂਰਤ ਹੈ।

ਇਸ ਮੌਕੇ 'ਤੇ, ਡਾ. ਵਿਰਮਾਨੀ ਨੇ ਨਵੀਨਤਮ ਵਪਾਰ ਗਤੀਸ਼ੀਲਤਾ ਨੂੰ ਗਹਿਣ ਵਿਸ਼ਲੇਸ਼ਣਾਤਮਕ ਗਹਿਰਾਈ ਨਾਲ ਪੇਸ਼ ਕਰਨ ਵਾਲੇ ਇੱਕ ਵਿਆਪਕ ਵਪਾਰਕ ਪ੍ਰਕਾਸ਼ਨ ਲਈ ਪੂਰੀ ਟੀਮ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਉੱਭਰਦੀ ਵਪਾਰਕ ਹਿੱਸੇਦਾਰੀ, ਵਧਦੀ ਮੁਕਾਬਲੇਬਾਜ਼ੀ, ਇਨੋਵੇਸ਼ਨ ਅਤੇ ਅਮਰੀਕਾ ਜਿਹੇ ਪ੍ਰਮੁੱਖ ਬਜ਼ਾਰਾਂ ਵਿੱਚ ਆਪਣੀ ਮੌਜੂਦਗੀ ਨੂੰ ਮਜ਼ਬੂਤ ਕਰਨ ਲਈ ਰਣਨੀਤਕ ਯਤਨਾਂ ਦੁਆਰਾ ਸੰਚਾਲਿਤ ਅਰਥਵਿਵਸਥਾ ਦੀ ਗਹਿਣ ਪ੍ਰਗਤੀ ਨੂੰ ਦਰਸਾਉਂਦੀ ਹੈ, ਜੋ ਅਮਰੀਕੀ ਵਪਾਰ ਨੀਤੀ ਵਿੱਚ ਹਾਲ ਦੇ ਬਦਲਾਅ ਦੇ ਅਨੁਸਾਰ ਹੈ।

ਡਾ. ਵਿਰਮਾਨੀ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਅਜਿਹੇ ਸਮੇਂ ਵਿੱਚ ਜਦੋਂ ਭੂ-ਰਾਜਨੀਤਿਕ ਬਦਲਾਵਾਂ, ਟੈਕਨੋਲੋਜੀ ਬਦਲਾਵਾਂ ਅਤੇ ਨੀਤੀਗਤ ਅਨਿਸ਼ਚਿਤਤਾ ਦੇ ਕਾਰਨ ਵਿਸ਼ਵ ਵਪਾਰ ਦਾ ਸਰੂਪ ਬਦਲ ਰਿਹਾ ਹੈ, ਇਹ ਸੰਸਕਰਣ ਨੀਤੀ ਨਿਰਮਾਤਾਵਾਂ, ਉਦਯੋਗ ਅਤੇ ਅਕਾਦਮਿਕ ਸੰਸਥਾਵਾਂ ਲਈ ਇੱਕ ਕੀਮਤੀ ਸਰੋਤ ਵਜੋਂ ਕੰਮ ਕਰਦਾ ਹੈ। ਇਹ ਸਮੁੱਚਾ ਵਪਾਰ ਪਹੁੰਚਯੋਗਤਾ ਨੂੰ ਵਧਾਉਣ ਅਤੇ ਵਿਸ਼ਵ ਬਜ਼ਾਰਾਂ ਵਿੱਚ ਮਜ਼ਬੂਤ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਦੂਰਦਰਸ਼ੀ ਸੁਝਾਅ ਪ੍ਰਦਾਨ ਕਰਦਾ ਹੈ।

ਸੰਪੂਰਣ ਪ੍ਰਕਾਸ਼ਨ ਨੂੰ ਅਕਸੈਸ ਕਰਨ ਲਈ ਇੱਥੇ ਕਲਿੱਕ ਕਰੋ:

https://www.niti.gov.in/sites/default/files/2025-07/Trade-Watch-Quarterly.pdf

************

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ


(Release ID: 2144857) Visitor Counter : 3