ਕੋਲਾ ਮੰਤਰਾਲਾ
azadi ka amrit mahotsav

ਸਾਊਥ ਈਸਟਰਨ ਕੋਲ ਫੀਲਡਜ਼ ਲਿਮਟਿਡ ਵਿਖੇ ਕੋਲ ਇੰਡੀਆ ਦੀ ਪਹਿਲੀ ਪੂਰੀ ਤਰ੍ਹਾਂ ਮਹਿਲਾਵਾਂ ਦੁਆਰਾ ਸੰਚਾਲਿਤ ਡਿਸਪੈਂਸਰੀ ਦਾ ਉਦਘਾਟਨ


ਐੱਸਈਸੀਐੱਲ ਹੈੱਡਕੁਆਰਟਰ ਬਿਲਾਸਪੁਰ ਦੀ ਵਸੰਤ ਵਿਹਾਰ ਡਿਸਪੈਂਸਰੀ ਵਿੱਚ ਮਹਿਲਾਵਾਂ ਨੇ ਕੰਮਕਾਰ ਸੰਭਾਲਿਆ

Posted On: 14 JUL 2025 3:43PM by PIB Chandigarh

ਮਹਿਲਾ ਸਸ਼ਕਤੀਕਰਣ ਦੀ ਦਿਸ਼ਾ ਵੱਲ ਇੱਕ ਮਜ਼ਬੂਤ ਕਦਮ ਚੁੱਕਦੇ ਹੋਏ, ਮਹਿਲਾਵਾਂ ਦੁਆਰਾ ਚਲਾਈ ਜਾਣ ਵਾਲੀ ਵਸੰਤ ਵਿਹਾਰ ਡਿਸਪੈਂਸਰੀ ਦਾ ਅੱਜ ਸਾਊਥ ਈਸਟਰਨ ਕੋਲ ਫੀਲਡਜ਼ ਲਿਮਟਿਡ (ਐੱਸਈਸੀਐੱਲ) ਦੇ ਮੁੱਖ ਦਫ਼ਤਰ ਦਾ ਬਿਲਾਸਪੁਰ ਵਿਖੇ ਰਸਮੀ ਉਦਘਾਟਨ ਕੀਤਾ ਗਿਆ। ਇਹ ਕੋਲ ਇੰਡੀਆ ਦੀ ਪਹਿਲੀ ਡਿਸਪੈਂਸਰੀ ਹੈ, ਜੋ ਪੂਰੀ ਤਰ੍ਹਾਂ ਮਹਿਲਾਵਾਂ ਦੁਆਰਾ ਚਲਾਈ ਜਾਂਦੀ ਹੈ।

A group of people standing in front of a ribbon cuttingDescription automatically generated

ਸ਼੍ਰੀ ਹਰੀਸ਼ ਦੂਹਨ, ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ, ਐੱਸਈਸੀਐੱਲ ਨੇ ਸ਼੍ਰੀ ਐੱਨ ਫ੍ਰੈਂਕਲਿਨ ਜਯਾਕੁਮਾਰ, ਡਾਇਰੈਕਟਰ ਟੈਕਨੀਕਲ (ਆਪ੍ਰੇਸ਼ਨ ਅਤੇ ਪ੍ਰੋਜੈਕਟ/ਪਲਾਨਿੰਗ), ਸ਼੍ਰੀ ਬਿਰੰਚੀ ਦਾਸ, ਡਾਇਰੈਕਟਰ (ਐੱਚਆਰ), ਸ਼੍ਰੀ ਡੀ ਸੁਨੀਲ ਕੁਮਾਰ, ਡਾਇਰੈਕਟਰ (ਵਿੱਤ) ਅਤੇ ਸ਼੍ਰੀ ਹਿਮਾਂਸ਼ੂ ਜੈਨ, ਚੀਫ ਵਿਜੀਲੈਂਸ ਅਧਿਕਾਰੀ, ਐੱਸਈਸੀਐੱਲ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਡਿਸਪੈਂਸਰੀ ਦਾ ਉਦਘਾਟਨ ਕੀਤਾ ਗਿਆ।

ਇਹ ਪਹਿਲ ਕੋਲਾ ਖੇਤਰ ਵਿੱਚ ਮਹਿਲਾ ਲੀਡਰਸ਼ਿਪ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਕਦਮ ਹੈ। ਵਸੰਤ ਵਿਹਾਰ ਡਿਸਪੈਂਸਰੀ ਹੁਣ ਪੂਰੀ ਤਰ੍ਹਾਂ ਨਾਲ 14 ਮੈਂਬਰੀ ਮਹਿਲਾ ਟੀਮ ਦੁਆਰਾ ਚਲਾਈ ਜਾਵੇਗੀ, ਜਿਸ ਵਿੱਚ ਡਾਕਟਰਸ, ਨਰਸਾਂ, ਫਾਰਮਾਸਿਸਟ ਅਤੇ ਸਹਾਇਕ ਸਟਾਫ਼ ਸ਼ਾਮਲ ਹਨ।

 

ਆਪਣੇ ਸੰਬੋਧਨ ਵਿੱਚ, ਸੀਐੱਮਡੀ ਸ਼੍ਰੀ ਹਰੀਸ਼ ਦੁਹਨ ਨੇ ਕਿਹਾ ਕਿ ਐੱਸਈਸੀਐੱਲ ਵਿੱਚ ਕੋਲ ਇੰਡੀਆ ਦੀ ਪਹਿਲੀ ਪੂਰੀ ਤਰ੍ਹਾਂ ਨਾਲ ਮਹਿਲਾਵਾਂ ਦੁਆਰਾ ਸੰਚਾਲਿਤ ਡਿਸਪੈਂਸਰੀ ਸ਼ੁਰੂ ਕਰਨਾ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਕੋਲਾ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਦੇ ਕੋਲਾ ਖੇਤਰ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਧਾਉਣ ਅਤੇ ਉਨ੍ਹਾਂ ਲਈ ਲੀਡਰਸ਼ਿਪ ਦੇ ਮੌਕੇ ਪੈਦਾ ਕਰਨ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਚੁੱਕਿਆ ਗਿਆ ਇੱਕ ਕਦਮ ਹੈ ਅਤੇ ਅਸੀਂ ਭਵਿੱਖ ਵਿੱਚ ਅਜਿਹੇ ਹੋਰ ਕਦਮ ਚੁੱਕਣ ਲਈ ਵਚਨਬੱਧ ਹਾਂ।

ਇਸ ਡਿਸਪੈਂਸਰੀ ਵਿੱਚ ਓਪੀਡੀ ਸੇਵਾਵਾਂ, ਹਾਦਸੇ ਅਤੇ ਐਮਰਜੈਂਸੀ ਡਾਕਟਰੀ ਸੇਵਾਵਾਂ, ਡ੍ਰੈਸਿੰਗ ਅਤੇ ਟੀਕਾਕਰਣ ਕਮਰਾ, ਈਸੀਜੀ ਸਹੂਲਤ, ਪੈਥੋਲੋਜੀ ਟੈਸਟਾਂ ਲਈ ਖੂਨ ਇਕੱਠਾ ਕਰਨ ਦਾ ਕੇਂਦਰ ਅਤੇ ਓਪੀਡੀ ਫਾਰਮੇਸੀ ਵਰਗੀਆਂ ਸਹੂਲਤਾਂ ਹਨ।

A group of people standing in front of a pink buildingDescription automatically generated

ਇਹ ਪਹਿਲ ਸਿਹਤ ਸੇਵਾਵਾਂ ਦੀ ਗੁਣਵੱਤਾ ਅਤੇ ਸੰਵੇਦਨਸ਼ੀਲਤਾ ਨੂੰ ਵਧਾਏਗੀ। ਨਾਲ ਹੀ ਇਹ ਡਿਸਪੈਂਸਰੀ ਮਹਿਲਾਵਾਂ ਦੀਆਂ ਲੀਡਰਸ਼ਿਪ ਸਮਰੱਥਾਵਾਂ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਪ੍ਰਮੁੱਖ ਮੰਚ ਵਜੋਂ ਵੀ ਕੰਮ ਕਰੇਗੀ।

*************

ਸ਼ੁਹੈਬ ਟੀ


(Release ID: 2144773) Visitor Counter : 4