ਭਾਰਤ ਚੋਣ ਕਮਿਸ਼ਨ
azadi ka amrit mahotsav

ਬਿਹਾਰ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR ): 66.16 ਪ੍ਰਤੀਸ਼ਤ ਗਣਨਾ ਫਾਰਮ ਇਕੱਠੇ ਕੀਤੇ ਗਏ; 15 ਦਿਨ ਹੋਰ ਬਾਕੀ

Posted On: 10 JUL 2025 7:44PM by PIB Chandigarh

ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸਆਈਆਰ) ਵਿੱਚ ਬਿਹਾਰ ਦੇ ਵੋਟਰਾਂ ਦੀ ਸਰਗਰਮ ਭਾਗੀਦਾਰੀ ਅਤੇ 20,603 ਨਵੇਂ ਨਿਯੁਕਤ ਬੀਐੱਲਓ ਅਤੇ ਹੋਰ ਚੋਣ ਅਧਿਕਾਰੀਆਂ ਦੇ ਨਾਲ-ਨਾਲ 77,895 ਬੀਐੱਲਓ ਦੇ ਅਣਥੱਕ ਯਤਨਾਂ ਦੇ ਨਤੀਜੇ ਵਜੋਂ 66.16 ਪ੍ਰਤੀਸ਼ਤ ਗਣਨਾ ਫਾਰਮ ਇਕੱਠੇ ਹੋ ਗਏ ਹਨ। 4 ਲੱਖ ਤੋਂ ਵੱਧ ਵਲੰਟੀਅਰ 1.56 ਲੱਖ ਬੂਥ ਲੈਵਲ ਏਜੰਟਾਂ (ਬੀਐੱਲਏ), ਜਿਨ੍ਹਾਂ ਦੀ ਨਿਯੁਕਤੀ ਸਾਰੀਆਂ ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਦੁਆਰਾ ਕੀਤੀ ਗਈ ਹੈ, ਦੇ ਨਾਲ ਮਿਲ ਕੇ ਬਜ਼ੁਰਗਾਂ, ਦਿਵਿਆਂਗਜਨਾਂ, ਬਿਮਾਰ ਅਤੇ ਕਮਜ਼ੋਰ ਆਬਾਦੀ ਦੀ ਇਸ ਮਾਮਲੇ ਵਿੱਚ ਸਰਗਰਮ ਤੌਰ ‘ਤੇ ਸਹਾਇਤਾ ਕਰ ਰਹੇ ਹਨ। ਵੋਟਰਾਂ ਕੋਲ ਫਾਰਮ ਜਮ੍ਹਾਂ ਕਰਵਾਉਣ ਲਈ ਹਾਲੇ ਵੀ 15 ਦਿਨ ਹੋਰ ਬਾਕੀ ਹਨ।

ਅੱਜ ਸ਼ਾਮ 6 ਵਜੇ ਤੱਕ, 5,22,44,956 ਗਣਨਾ ਫਾਰਮ ਇਕੱਠੇ ਕੀਤੇ ਗਏ ਹਨ, ਜੋ ਕਿ ਬਿਹਾਰ ਦੇ ਕੁੱਲ 7,89,69,844 (ਲਗਭਗ 7.90 ਕਰੋੜ) ਮੌਜੂਦਾ ਵੋਟਰਾਂ ਦਾ 66.16 ਪ੍ਰਤੀਸ਼ਤ ਹੈ। ਇਨ੍ਹਾਂ ਨੂੰ 24 ਜੂਨ, 2025 ਨੂੰ ਐੱਸਆਈਆਰ ਨਿਰਦੇਸ਼ ਜਾਰੀ ਹੋਣ ਤੋਂ ਬਾਅਦ ਪਿਛਲੇ 16 ਦਿਨਾਂ ਵਿੱਚ ਇਕੱਠੇ ਕੀਤੇ ਗਏ ਹਨ।

ਇਸ ਰਫ਼ਤਾਰ ਨੂੰ ਬਣਾਈ ਰੱਖਦੇ ਹੋਏ ਖੇਤਰ ਵਿੱਚ, ਗਣਨਾ ਫਾਰਮ ਇਕੱਠੇ ਕਰਨ ਦਾ ਕੰਮ ਨਿਰਧਾਰਿਤ ਮਿਤੀ ਯਾਨੀ 25 ਜੁਲਾਈ, 2025 ਤੋਂ ਬਹੁਤ ਪਹਿਲਾਂ ਪੂਰਾ ਕੀਤਾ ਜਾ ਸਕਦਾ ਹੈ।

ਐੱਸਆਈਆਰ ਪ੍ਰਕਿਰਿਆ ਦੀ ਸ਼ੁਰੂਆਤ ਤੋਂ ਲੈ ਕੇ ਪਿਛਲੇ 16 ਦਿਨਾਂ ਦੀ ਮਿਆਦ ਦੇ ਦੌਰਾਨ, 7.90 ਕਰੋੜ ਫਾਰਮ ਛਾਪੇ ਗਏ ਹਨ ਅਤੇ ਲਗਭਗ 98% ਫਾਰਮ (7.71 ਕਰੋੜ) ਉਨ੍ਹਾਂ ਵੋਟਰਾਂ ਨੂੰ ਵੰਡੇ ਜਾ ਚੁੱਕੇ ਹਨ ਜਿਨ੍ਹਾਂ ਦੇ ਨਾਮ 24.06.2025 ਯਾਨੀ ਕਿ ਐੱਸਆਈਆਰ ਆਦੇਸ਼ ਦੀ ਮਿਤੀ ਤੱਕ ਵੋਟਰ ਸੂਚੀ ਵਿੱਚ ਸਨ।

******

ਪੀਕੇ/ ਜੀਡੀਐੱਚ/ ਆਰਪੀ


(Release ID: 2144754) Visitor Counter : 2