ਖੇਤੀਬਾੜੀ ਮੰਤਰਾਲਾ
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸਿਵਰਾਜ ਸਿੰਘ ਚੌਹਾਨ ਨੇ ਅੱਜ ਦੱਖਣੀ ਆਂਧਰ ਪ੍ਰਦੇਸ਼ ਦੇ ਸੋਕਾ ਪ੍ਰਭਾਵਿਤ ਜ਼ਿਲ੍ਹਿਆਂ ਨੂੰ ਲੈ ਕੇ ਸਮੀਖਿਆ ਬੈਠਕ ਕੀਤੀ
ਸ਼੍ਰੀ ਚੌਹਾਨ ਨੇ ਔਰਗੈਨਿਕ ਫਾਰਮਿੰਗ ਅਤੇ ਪਾਮ ਔਇਲ ਮਿਸ਼ਨ ਨੂੰ ਲੈ ਕੇ ਵੀ ਆਂਧਰ ਪ੍ਰਦੇਸ਼ ਦੇ ਮੰਤਰੀਆਂ ਅਤੇ ਅਧਿਕਾਰੀਆਂ ਦੇ ਨਾਲ ਵਿਸਤ੍ਰਿਤ ਚਰਚਾ ਕੀਤੀ
ਸੋਕਾ ਪ੍ਰਭਾਵਿਤ ਖੇਤਰਾਂ ਲਈ ਰਾਜ ਸਰਕਾਰ ਨਾਲ ਮਿਲ ਕੇ ‘ਏਕੀਕ੍ਰਿਤ ਐਕਸ਼ਨ ਪਲਾਨ’ ਬਣਾਵਾਂਗੇ- ਸ਼੍ਰੀ ਸ਼ਿਵਰਾਜ ਸਿੰਘ
ਬਿਹਤਰ ਸਮਾਧਾਨ ਲਈ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ ਵਿਗਿਆਨੀਆਂ ਦੀ ਟੀਮ ਆਂਧਰ ਪ੍ਰਦੇਸ਼ ਜਾਏਗੀ- ਸ਼੍ਰੀ ਸ਼ਿਵਰਾਜ ਸਿੰਘ
ਲਘੂ ਅਤੇ ਦਰਮਿਆਨੇ ਉਪਾਵਾਂ ਨੂੰ ਅਪਣਾਉਂਦੇ ਹੋਏ ਸਥਾਈ ਸਮਾਧਾਨ ਕੱਢਾਂਗੇ- ਸ਼੍ਰੀ ਸ਼ਿਵਰਾਜ ਸਿੰਘ
ਮੁੱਖ ਮੰਤਰੀ ਸ਼੍ਰੀ ਚੰਦ੍ਰਬਾਬੂ ਨਾਇਡੂ ਜੀ ਦੀ ਅਗਵਾਈ ਵਿੱਚ ਆਂਧਰ ਪ੍ਰਦੇਸ਼ ਸਰਕਾਰ ਵਿੱਚ ਵਿਕਾਸ ਕਾਰਜ ਸ਼ਲਾਘਾਯੋਗ-ਸ਼੍ਰੀ ਚੌਹਾਨ
Posted On:
10 JUL 2025 6:56PM by PIB Chandigarh

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਦੱਖਣੀ ਆਂਧਰ ਪ੍ਰਦੇਸ਼ ਦੇ ਸੋਕਾ ਪ੍ਰਭਾਵਿਤ ਜ਼ਿਲ੍ਹਿਆਂ ਨੂੰ ਲੈ ਕੇ ਆਂਧਰ ਪ੍ਰਦੇਸ਼ ਦੇ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕੀਤੀ। ਇਸ ਬੈਠਕ ਵਿੱਚ ਔਰਗੈਨਿਕ ਫਾਰਮਿੰਗ ਅਤੇ ਪਾਮ ਔਇਲ ਮਿਸ਼ਨ ਨੂੰ ਲੈ ਕੇ ਵੀ ਵਿਸਤਾਰ ਨਾਲ ਚਰਚਾ ਕੀਤੀ ਗਈ। ਬੈਠਕ ਦਾ ਆਯੋਜਨ ਪੁੱਟਾਪਰਥੀ ਦੇ ਪੀਜੀਆਰਐੱਸ ਹਾਲ, ਕਲੈਕਟੋਰੇਟ, ਸ੍ਰੀ ਸੱਤਿਆ ਸਾਈ ਜ਼ਿਲ੍ਹੇ ਵਿੱਚ ਕੀਤਾ ਗਿਆ।

ਇਸ ਬੈਠਕ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੇ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ ਕਿ “ਅੱਜ ਪੁੱਟਾਪਰਥੀ ਵਿੱਚ ਅਸੀਂ ਆਂਧਰ ਪ੍ਰਦੇਸ਼ ਦੇ ਖੇਤੀਬਾੜੀ ਮੰਤਰੀ ਦੇ ਨਾਲ ਸੋਕਾ ਪ੍ਰਭਾਵਿਤ ਜ਼ਿਲ੍ਹਿਆਂ ਨੂੰ ਲੈ ਕੇ ਅਹਿਮ ਬੈਠਕ ਕੀਤੀ ਹੈ। ਇੱਥੋਂ ਦੀਆਂ ਸਮੱਸਿਆਵਾਂ ਹਨ- ਬਾਰਿਸ਼ ਘੱਟ ਹੁੰਦੀ ਹੈ, ਅਕਸਰ ਸੋਕਾ ਪੈਂਦਾ ਹੈ ਅਤੇ ਇਸੇ ਕਾਰਨ ਇੱਥੇ ਕਿਸਾਨ ਅਤੇ ਖੇਤੀਬਾੜੀ ਸੰਕਟ ਵਿੱਚ ਹਨ। ਮਾਣਯੋਗ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਜੀ ਦੀ ਅਗਵਾਈ ਵਿੱਚ ਆਂਧਰ ਪ੍ਰਦੇਸ਼ ਸਰਕਾਰ ਨੇ –ਡਰਿੱਪ ਇਰੀਗੇਸ਼ਨ ਨੂੰ ਉਤਸ਼ਾਹਿਤ ਕਰਨ ਤੋਂ ਲੈ ਕੇ, ਹੌਰਟੀਕਲਚਰ ਨੂੰ ਹੁਲਾਰਾ ਦੇਣ ਤੱਕ ਕਈ ਮਹੱਤਵਪੂਰਨ ਕਦਮ ਚੁੱਕੇ ਹਨ।”
ਅੱਗੇ ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ “ਪੁਰਾਣੀ ਸਰਕਾਰ ਨੇ ਕੇਂਦਰ ਸਰਕਾਰ ਦੇ ਪੈਸੇ ਨੂੰ ਡਾਇਵਰਟ ਕਰਕੇ ਇੱਥੇ ਕਿਸਾਨਾਂ ਨਾਲ ਅਨਿਆਂ ਕੀਤਾ। ਪਰੰਤੂ ਮੌਜੂਦਾ ਸਰਕਾਰ ਕੰਮ ਕਰ ਰਹੀ ਹੈ। ਵਿਜ਼ਨਰੀ ਚੀਫ ਮਨਿਸਟਰ ਇੱਥੇ ਹਨ ਤਾਂ ਸਾਡੇ ਮਨ ਵਿੱਚ ਇਹ ਵਿਚਾਰ ਆਇਆ ਕਿ ਇਨ੍ਹਾਂ ਜ਼ਿਲ੍ਹਿਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ –ਜੋ ਇਹ ਰਾਯਲਸੀਮਾ (Rayalaseema) ਦੇ ਜ਼ਿਲ੍ਹੇ ਹਨ- ਇੱਕ ਤਾਂ ਲਘੂ ਸਮਾਧਾਨ ਅਤੇ ਦੂਸਰਾ ਕੁਝ ਦੀਰਘਕਾਲੀ ਯੋਜਨਾ ਵੀ ਬਣਾਈ ਜਾਵੇ, ਜਿਸ ਨਾਲ ਸਥਾਈ ਸਮਾਧਾਨ ਨਿਕਲ ਸਕੇ। ਇਸ ਲਈ ਅੱਜ ਚਰਚਾ ਕਰਕੇ ਅਸੀਂ ਤੈਅ ਕੀਤਾ ਹੈ ਕਿ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਮਿਲ ਕੇ ਇਸ ਦਾ ਸਮਾਧਾਨ ਕੱਢਣਗੇ।”

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ “ਵੱਖ-ਵੱਖ ਉਪਾਵਾਂ ਵਿੱਚ ਸਭ ਤੋਂ ਪਹਿਲਾਂ –ਅਸੀਂ ਖੇਤੀਬਾੜੀ ਵਿਭਾਗ, ਆਈਸੀਏਆਰ ਅਤੇ ਪੇਂਡੂ ਵਿਕਾਸ ਦੀ ਕੇਂਦਰ ਸਰਕਾਰ ਦੀ ਇੱਕ ਟੀਮ –ਜਿਸ ਵਿੱਚ ਆਈਸੀਏਆਰ ਦੇ ਵਿਗਿਆਨਿਕ ਅਤੇ ਬਾਕੀ ਅਧਿਕਾਰੀ ਸ਼ਾਮਲ ਹੋਣਗੇ- ਉਨ੍ਹਾਂ ਨੂੰ ਇੱਥੇ ਭੇਜਿਆ ਜਾਵੇਗਾ ਤਾਂ ਜੋ ਖੇਤੀਬਾੜੀ ਵਿਭਾਗ, ਆਈਸੀਏਆਰ ਦੇ ਵਿਗਿਆਨਿਕ, ਪੇਂਡੂ ਵਿਕਾਸ ਵਿਭਾਗ ਅਤੇ ਭੂਮੀ ਸੰਸਾਧਨ ਵਿਭਾਗ, ਜਿਸ ਵਿੱਚ ਵਾਟਰਸ਼ੈੱਡ ਵੀ ਸ਼ਾਮਲ ਹਨ, ਮਿਲ ਕੇ ਸੋਕੀ ਦੀ ਹਾਲਤ ਵਿੱਚ ਵੀ ਫਸਲ ਪੈਦਾ ਕਰਨ ਲਈ ਯੋਜਨਾ ਬਣਾ ਸਕਣ।”
ਸ਼੍ਰੀ ਚੌਹਾਨ ਨੇ ਕਿਹਾ ਕਿ ‘ਰੇਨਵਾਟਰ ਹਾਰਵੈਸਟਿੰਗ, ਪੌਦੇ ਲਗਾਉਣ ਦਾ ਕੰਮ ਅਤੇ ਜਲ ਸ਼ਕਤੀ ਮੰਤਰਾਲੇ ਦੇ ਨਾਲ ਮਿਲ ਕੇ ਤੁੰਗਭਦ੍ਰਾ ਅਤੇ ਕ੍ਰਿਸ਼ਣਾ ਨਦੀ ਤੋਂ ਕਿਵੇਂ ਪਾਣੀ ਆ ਸਕਦਾ ਹੈ, ਉਸ ‘ਤੇ ਵੀ ਕੰਮ ਕਰਨਗੇ। ਏਕੀਕ੍ਰਿਤ ਖੇਤੀ ਜਿਸ ਵਿੱਚ ਵੱਖ-ਵੱਖ: ਫਲ, ਫੁੱਲ, ਸਬਜ਼ੀਆਂ, ਖੇਤੀ ਜੰਗਲਾਤ (ਐਗਰੋਫੌਰੈਸਟ੍ਰੀ), ਮਧੂ-ਮੱਖੀ ਪਾਲਣ, ਪਸ਼ੂ ਪਾਲਣ ਸ਼ਾਮਲ ਹਨ, ਉਸ ਦੇ ਤਹਿਤ ਵੀ ਕੁਝ ਯੋਜਨਾਵਾਂ ਬਣਾਉਣ ਦੇ ਲਈ ਕਦਮ ਚੁੱਕੇ ਜਾਣਗੇ। ਇਸ ਦੇ ਨਾਲ-ਨਾਲ ਸੋਕਾ ਪ੍ਰਭਾਵਿਤ ਖੇਤਰਾਂ ਵਿੱਚ ਵਧੀਆ ਉਤਪਾਦਨ ਦੇਣ ਵਾਲੇ ਬੀਜਾਂ ਦੀਆਂ ਕਿਸਮਾਂ ਵੀ ਵਿਕਸਿਤ ਕਰਨ ਲਈ ਕੰਮ ਕੀਤਾ ਜਾਵੇਗਾ।”
ਅੰਤ ਵਿੱਚ, ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ “ਏਕੀਕ੍ਰਿਤ ਐਕਸ਼ਨ ਪਲਾਨ ਬਣਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਹੈ, ਜਿਸ ‘ਤੇ ਅਸੀਂ ਲੋਕ ਰਾਜ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਾਂਗਾ। ਮੇਰਾ ਵਿਸ਼ਵਾਸ ਹੈ ਕਿ ਅਸੀਂ ਸੋਕਾ ਪ੍ਰਭਾਵਿਤ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਇਨ੍ਹਾਂ ਚੁਣੌਤੀਆਂ ਨੂੰ ਦੂਰ ਕਰਨ ਵਿੱਚ ਮਦਦ ਕਰਨ ਦੇ ਯੋਗ ਹੋਵਾਂਗੇ।”
*****
ਆਰਸੀ/ਕੇਐੱਸਆਰ/ਏਆਰ
(Release ID: 2144454)