ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਵਿਸ਼ੇਸ਼ ਅਭਿਯਾਨ 2.0 ਦੇ ਪਹਿਲੇ ਹਫ਼ਤੇ ਵਿੱਚ ਪਰਿਵਾਰਕ ਪੈਨਸ਼ਨਰਜ਼ ਅਤੇ ਸੁਪਰ ਸੀਨੀਅਰ ਪੈਨਸ਼ਨਰਜ਼ ਦੇ 1451 ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ

Posted On: 07 JUL 2025 7:00PM by PIB Chandigarh

ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਨੇ ਪਰਿਵਾਰਕ ਪੈਨਸ਼ਨਰਜ਼ ਅਤੇ ਸੁਪਰ ਸੀਨੀਅਰ ਪੈਨਸ਼ਨਰਜ਼ ਦੀਆਂ ਸ਼ਿਕਾਇਤਾਂ ਦੇ ਸਮੇਂ ‘ਤੇ ਅਤੇ ਗੁਣਵੱਤਾਪੂਰਨ ਨਿਵਾਰਣ ਲਈ 1 ਤੋਂ 31 ਜੁਲਾਈ, 2025 ਦੇ ਦੌਰਾਨ ਇੱਕ ਮਹੀਨੇ ਤੱਕ ਚੱਲਣ ਵਾਲਾ ਵਿਸ਼ੇਸ਼ ਅਭਿਯਾਨ 2.0 ਸ਼ੁਰੂ ਕੀਤਾ ਹੈ। ਇਸ ਅਭਿਯਾਨ ਦਾ ਉਦੇਸ਼ ਪੈਨਸ਼ਨਰਜ਼ ਦੇ ਜੀਵਨ ਵਿੱਚ ‘ਈਜ਼ ਆਫ਼ ਲਿਵਿੰਗ’ ਦਾ ਸਮਾਵੇਸ਼ ਕਰਨਾ ਹੈ। ਕੇਂਦਰੀ ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ 2 ਜੁਲਾਈ, 2025  ਨੂੰ ਅਭਿਯਾਨ 2.0 ਦੀ ਸ਼ੁਰੂਆਤ ਕੀਤੀ।

 

ਅਭਿਯਾਨ ਤੋਂ ਪਹਿਲਾਂ ਵਾਲੇ ਪੜਾਅ ਦੇ ਹਿੱਸੇ ਦੇ ਰੂਪ ਵਿੱਚ, ਰੱਖਿਆ, ਰੇਲਵੇ, ਗ੍ਰਹਿ ਮੰਤਰਾਲੇ ਦੇ ਤਹਿਤ ਆਉਣ ਵਾਲੇ ਸੀਏਪੀਐੱਫ ਆਦਿ ਦੇ ਪੈਨਸ਼ਨਰਜ਼ ਸਹਿਤ 51 ਮੰਤਰਾਲਿਆਂ/ਵਿਭਾਗਾਂ/ਸੰਗਠਨਾਂ ਨਾਲ ਸਬੰਧਿਤ 2,210 ਸ਼ਿਕਾਇਤਾਂ ਦੀ ਪਹਿਚਾਣ ਕੀਤੀ ਗਈ ਅਤੇ ਉਨ੍ਹਾਂ ਨੂੰ ਸਾਂਝਾ ਕੀਤਾ ਗਿਆ।

ਸਬੰਧਿਤ ਮੰਤਰਾਲਿਆਂ/ ਵਿਭਾਗਾਂ/ਸੰਗਠਨਾਂ, ਪੇਅ ਅਤੇ ਅਕਾਉਂਟਸ ਦਫ਼ਤਰਾਂ (PAOs), ਕੇਂਦਰੀ ਪੈਨਸ਼ਨ ਅਕਾਉਂਟਿੰਗ ਦਫ਼ਤਰ (CPAO), ਪੈਨਸ਼ਨ ਡਿਸਬਰਸਿੰਗ ਬੈਂਕਾਂ (ਪੈਨਸ਼ਨ ਦੀ ਵੰਡ ਕਰਨ ਵਾਲੇ ਬੈਂਕਾਂ), ਅਤੇ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਸਹਿਤ ਸਾਰੇ ਹਿਤਧਾਰਕ ਇਸ ਅਭਿਯਾਨ ਵਿੱਚ ਸਰਗਰਮ ਤੌਰ ‘ਤੇ ਹਿੱਸਾ ਲੈ ਰਹੇ ਹਨ।

ਇਨ੍ਹਾਂ ਹਿਤਧਾਰਕਾਂ ਦੇ ਤਾਲਮੇਲਪੂਰਨ ਯਤਨਾਂ ਨਾਲ 7 ਜੁਲਾਈ, 2025 ਤੱਕ 2,210 ਵਿੱਚੋਂ 1,451 ਮਾਮਲਿਆਂ ਦਾ ਨਿਪਟਾਰਾ ਹੋ ਗਿਆ ਹੈ। ਇਸ ਨਾਲ ਪੈਂਡਿੰਗ ਮਾਮਲਿਆਂ ਦੀ ਸੰਖਿਆ ਘਟ ਕੇ 759 ਰਹਿ ਗਈ ਹੈ। ਇਸ ਅਭਿਯਾਨ ਦੇ ਕਾਰਨ ਕਈ ਪੈਨਸ਼ਨਰਜ਼ ਦੀ ਵਰ੍ਹਿਆਂ ਤੋਂ ਪੈਂਡਿੰਗ ਸ਼ਿਕਾਇਤਾਂ ਦਾ ਨਿਪਟਾਰਾ ਹੋਇਆ ਹੈ।

ਵਿਭਾਗ ਸਾਰੇ ਚਿੰਨ੍ਹਿਤ ਮਾਮਲਿਆਂ ਦਾ ਸਮੇਂ ‘ਤੇ ਅਤੇ ਗੁਣਵੱਤਾਪੂਰਨ ਸਮਾਧਾਨ ਯਕੀਨੀ ਬਣਾਉਣ ਲਈ ਪ੍ਰਗਤੀ ਦੀ ਸਰਗਰਮ ਤੌਰ ‘ਤੇ ਨਿਗਰਾਨੀ ਕਰ ਰਿਹਾ ਹੈ, ਜਿਸ ਦਾ ਟੀਚਾ ਵਿਸ਼ੇਸ਼ ਅਭਿਯਾਨ 2.0 ਨੂੰ ਸਫ਼ਲਤਾਪੂਰਵਕ ਪੂਰਾ ਕਰਨਾ ਹੈ।

 

******

ਐੱਨਕੇਆਰ/ਪੀਐੱਸਐੱਮ


(Release ID: 2143087)