ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਦੇ ਘਾਨਾ ਗਣਰਾਜ ਦੀ ਸੰਸਦ ਨੂੰ ਸੰਬੋਧਨ ਦਾ ਮੂਲ-ਪਾਠ
Posted On:
03 JUL 2025 5:23PM by PIB Chandigarh
ਮਾਣਯੋਗ ਸਪੀਕਰ ਸਾਹਿਬ,( The Right Honourable Speaker,)
ਸਦਨ ਦੇ ਨੇਤਾ, (Leadership of the House,)
ਸੰਸਦ ਦੇ ਮਾਣਯੋਗ ਮੈਂਬਰ ਸਾਹਿਬਾਨ, (Honourable Members of Parliament,)
ਰਾਜ ਪਰਿਸ਼ਦ ਦੇ ਮੈਂਬਰ ਸਾਹਿਬਾਨ,( Members of the Council of State,)
ਡਿਪਲੋਮੈਟਿਕ ਕੋਰ ਦੇ ਮੈਂਬਰ ਸਾਹਿਬਾਨ,( Members of the Diplomatic Corps,)
ਰਾਜਨੀਤਕ ਦਲਾਂ ਦੇ ਪ੍ਰਤੀਨਿਧੀ,( Representatives of Political Parties,)
ਗਾ ਮਾਨ ਤਾਸੇ,
ਸੁਤੰਤਰ ਸੰਵਿਧਾਨਕ ਸੰਸਥਾਵਾਂ,
ਨਾਗਰਿਕ ਸਮਾਜ ਸੰਗਠਨ,
ਘਾਨਾ ਵਿੱਚ ਭਾਰਤੀ ਸਮੁਦਾਇ ,
ਮਾਛੇ!
( The Ga Maan Tasse,
Independent Constitutional bodies,
Civil Society Organizations,
The Indian Community in Ghana,
Maachhhe !
गा मान तासे,
स्वतंत्र संवैधानिक निकाय,
नागरिक समाज संगठन,
घाना में भारतीय समुदाय,
माछे!)
ਸੁਪ੍ਰਭਾਤ! (Good morning!)
ਇਸ ਪ੍ਰਤਿਸ਼ਠਿਤ ਸਦਨ ਨੂੰ ਸੰਬੋਧਨ ਕਰਦੇ ਹੋਏ ਅੱਜ ਮੈਨੂੰ ਅਤਿਅੰਤ ਗੌਰਵ ਦਾ ਅਨੁਭਵ ਹੋ ਰਿਹਾ ਹੈ।
ਘਾਨਾ ਵਿੱਚ ਹੋਣਾ ਮੇਰੇ ਲਈ ਸੁਭਾਗ ਦੀ ਬਾਤ ਹੈ- ਇੱਕ ਐਸੀ ਭੂਮੀ ਜੋ ਲੋਕਤੰਤਰ, ਗਰਿਮਾ ਅਤੇ ਲਚੀਲੇਪਣ ਦੀ ਭਾਵਨਾ ਫੈਲਾਉਂਦੀ ਹੈ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਪ੍ਰਤੀਨਿਧੀ ਦੇ ਰੂਪ ਵਿੱਚ, ਮੈਂ ਆਪਣੇ ਨਾਲ 1.4 ਬਿਲੀਅਨ ਭਾਰਤੀਆਂ ਦੀ ਸਦਭਾਵਨਾ ਅਤੇ ਸ਼ੁਭਕਾਮਨਾਵਾਂ ਲੈ ਕੇ ਆਇਆ ਹਾਂ।
ਘਾਨਾ ਨੂੰ ਸੋਨੇ ਦੀ ਭੂਮੀ (land of gold,) ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਨਾ ਕੇਵਲ ਤੁਹਾਡੀ ਧਰਤੀ ਦੇ ਨੀਚੇ ਛਿਪੀਆਂ ਹੋਈਆਂ ਵਸਤੂਆਂ ਦੇ ਲਈ, ਬਲਕਿ ਤੁਹਾਡੇ ਦਿਲਾਂ ਵਿੱਚ ਜੋ ਗਰਮਜੋਸ਼ੀ ਅਤੇ ਤਾਕਤ ਹੈ, ਉਸ ਦੇ ਲਈ ਭੀ। ਜਦੋਂ ਅਸੀਂ ਘਾਨਾ ਨੂੰ ਦੇਖਦੇ ਹਾਂ, ਤਾਂ ਅਸੀਂ ਇੱਕ ਐਸੇ ਰਾਸ਼ਟਰ ਨੂੰ ਦੇਖਦੇ ਹਾਂ ਜੋ ਸਾਹਸ ਨਾਲ ਚਮਕਦਾ ਹੈ, ਇਤਿਹਾਸ ਤੋਂ ਉੱਪਰ ਉੱਠ ਰਿਹਾ ਹੈ ਅਤੇ ਹਰ ਚੁਣੌਤੀ ਦਾ ਸਨਮਾਨ ਅਤੇ ਸ਼ਾਲੀਨਤਾ ਨਾਲ ਸਾਹਮਣਾ ਕਰਦਾ ਹੈ। ਲੋਕਤੰਤਰੀ ਆਦਰਸ਼ਾਂ ਅਤੇ ਸਮਾਵੇਸ਼ੀ ਪ੍ਰਗਤੀ ਦੇ ਪ੍ਰਤੀ ਤੁਹਾਡੀ ਪ੍ਰਤੀਬੱਧਤਾ ਵਾਸਤਵ ਵਿੱਚ ਘਾਨਾ ਨੂੰ ਪੂਰੇ ਅਫਰੀਕੀ ਮਹਾਦੀਪ ਦੇ ਲਈ ਪ੍ਰੇਰਣਾ ਦਾ ਕੇਂਦਰ ਬਣਾਉਂਦੀ ਹੈ।
ਮਿੱਤਰੋ ,
ਕੱਲ੍ਹ ਸ਼ਾਮ ਬੇਹੱਦ ਭਾਵੁਕ ਖਿਣ ਸੀ। ਮੇਰੇ ਪਿਆਰੇ ਮਿੱਤਰ, ਰਾਸ਼ਟਰਪਤੀ ਮਹਾਮਾ ਤੋਂ ਰਾਸ਼ਟਰੀ ਪੁਰਸਕਾਰ ਪ੍ਰਾਪਤ ਕਰਨਾ ਇੱਕ ਸਨਮਾਨ ਦੀ ਬਾਤ ਹੈ। ਮੈਂ ਇਸ ਨੂੰ ਹਮੇਸ਼ਾ ਸੰਜੋ ਕੇ ਰੱਖਾਂਗਾ।
ਇਸ ਸਨਮਾਨ ਦੇ ਲਈ ਮੈਂ 140 ਕਰੋੜ ਭਾਰਤੀਆਂ ਦੀ ਤਰਫ਼ੋਂ ਘਾਨਾ ਦੇ ਲੋਕਾਂ ਦਾ ਆਭਾਰ ਵਿਅਕਤ ਕਰਦਾ ਹਾਂ।
ਭਾਰਤ ਦੇ 1.4 ਬਿਲੀਅਨ ਲੋਕਾਂ ਦੀ ਤਰਫ਼ੋਂ, ਮੈਂ ਇਸ ਸਨਮਾਨ ਦੇ ਲਈ ਘਾਨਾ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ। ਮੈਂ ਇਸ ਨੂੰ ਭਾਰਤ ਅਤੇ ਘਾਨਾ ਨੂੰ ਜੋੜਨ ਵਾਲੀ ਸਥਾਈ ਮਿੱਤਰਤਾ ਅਤੇ ਸਾਂਝੀਆਂ ਕਦਰਾਂ-ਕੀਮਤਾਂ ਨੂੰ ਸਮਰਪਿਤ ਕਰਦਾ ਹਾਂ।
ਸਤਿਕਾਰਯੋਗ ਮੈਂਬਰ ਸਾਹਿਬਾਨ,
ਅੱਜ ਸੁਬ੍ਹਾ ਮੈਨੂੰ ਇੱਕ ਦੂਰਦਰਸ਼ੀ ਰਾਜਨੇਤਾ ਅਤੇ ਘਾਨਾ ਦੇ ਪਿਆਰੇ ਪੁੱਤਰ ਡਾ. ਕਵਾਮੇ ਨਕਰੂਮਾ (beloved son of Ghana Dr. Kwame Nkrumah) ਨੂੰ ਸ਼ਰਧਾਂਜਲੀ ਅਰਪਿਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ।
ਉਨ੍ਹਾਂ ਨੇ ਇੱਕ ਵਾਰ ਕਿਹਾ ਸੀ,
“ਜੋ ਤਾਕਤਾਂ ਸਾਨੂੰ ਇਕਜੁੱਟ ਕਰਦੀਆਂ ਹਨ ਉਹ ਅੰਤਰਨਿਹਿਤ (intrinsic) ਹਨ ਅਤੇ ਉੱਪਰ ਤੋਂ ਪ੍ਰਭਾਵ ਪਾਉਣ ਵਾਲਿਆਂ (super-imposed influences) ਤੋਂ ਕਿਤੇ ਅਧਿਕ ਬੜੀਆਂ ਹਨ ਜੋਂ ਸਾਨੂੰ ਅਲੱਗ ਰੱਖਦੀਆਂ ਹਨ।”
ਉਨ੍ਹਾਂ ਦੇ ਸ਼ਬਦ ਸਾਡੀ ਸਾਂਝੀ ਯਾਤਰਾ ਦਾ ਮਾਰਗਦਰਸ਼ਨ ਕਰਦੇ ਰਹਿੰਦੇ ਹਨ। ਉਨ੍ਹਾਂ ਦਾ ਸੁਪਨਾ ਇੱਕ ਲੋਕਤੰਤਰੀ ਗਣਰਾਜ ਦਾ ਸੀ, ਜੋ ਮਜ਼ਬੂਤ ਸੰਸਥਾਵਾਂ ‘ਤੇ ਅਧਾਰਿਤ ਹੋਵੇ। ਸੱਚਾ ਲੋਕਤੰਤਰ ਚਰਚਾ ਅਤੇ ਬਹਿਸ ਨੂੰ ਹੁਲਾਰਾ ਦਿੰਦਾ ਹੈ। ਇਹ ਲੋਕਾਂ ਨੂੰ ਇਕਜੁੱਟ ਕਰਦਾ ਹੈ। ਇਹ ਮਰਯਾਦਾ ਨੂੰ ਪ੍ਰੋਤਸਾਹਿਤ ਕਰਦਾ ਹੈ ਅਤੇ ਮਾਨਵ ਅਧਿਕਾਰਾਂ ਨੂੰ ਹੁਲਾਰਾ ਦਿੰਦਾ ਹੈ। ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਵਿਕਸਿਤ ਹੋਣ ਵਿੱਚ ਸਮੇਂ ਲਗ ਸਕਦਾ ਹੈ। ਲੇਕਿਨ ਉਨ੍ਹਾਂ ਨੂੰ ਸੰਭਾਲਣਾ ਅਤੇ ਪੋਸ਼ਿਤ ਕਰਨਾ ਸਾਡੀ ਜ਼ਿੰਮੇਦਾਰੀ ਹੈ।
ਮਿੱਤਰੋ ,
ਭਾਰਤ ਲੋਕਤੰਤਰ ਦੀ ਜਨਨੀ ਹੈ (India is the mother of Democracy.)
ਸਾਡੇ ਲਈ ਲੋਕਤੰਤਰ ਇੱਕ ਵਿਵਸਥਾ (system) ਨਹੀਂ, ਇੱਕ ਸੰਸਕਾਰ ਹੈ
ਹਜ਼ਾਰਾਂ ਵਰ੍ਹਿਆਂ ਤੋਂ ਲੋਕਤੰਤਰ ਨੇ ਭਾਰਤੀ ਸਮਾਜ ਨੂੰ ਨਿਰੰਤਰ ਗਤੀ ਦਿੱਤੀ ਹੈ
ਸਾਡੇ ਲਈ ਲੋਕਤੰਤਰ ਸਿਰਫ਼ ਇੱਕ ਵਿਵਸਥਾ (system) ਨਹੀਂ ਹੈ। ਇਹ ਸਾਡੀਆਂ ਮੂਲਭੂਤ ਕਦਰਾਂ-ਕੀਮਤਾਂ (fundamental values) ਦਾ ਹਿੱਸਾ ਹੈ। ਹਜ਼ਾਰਾਂ ਸਾਲ ਪਹਿਲੇ ਤੋਂ ਹੀ ਵੈਸ਼ਾਲੀ ਜਿਹੇ ਕੇਂਦਰਾਂ ਦੀਆਂ ਉਦਾਹਰਣਾਂ ਸਾਡੇ ਸਾਹਮਣੇ ਹਨ। ਦੁਨੀਆ ਦੇ ਸਭ ਤੋਂ ਪੁਰਾਣੇ ਸ਼ਾਸਤਰਾਂ ਵਿੱਚੋਂ ਇੱਕ ਰਿਗ ਵੇਦ (Rig Veda) ਵਿੱਚ ਕਿਹਾ ਗਿਆ ਹੈ
आनो भद्राः क्रतवो यन्तु विश्वतः
ਇਸ ਦਾ ਮਤਲਬ ਹੈ, ਅੱਛੇ ਵਿਚਾਰ ਸਾਰੀਆਂ ਦਿਸ਼ਾਵਾਂ ਤੋਂ ਆਪਣੇ ਪਾਸ ਆਉਣ ਦਿਓ।(It means, let good thoughts come to us from all directions.)
ਵਿਚਾਰਾਂ ਦੇ ਪ੍ਰਤੀ ਇਹ ਖੁੱਲ੍ਹਾਪਣ ਲੋਕਤੰਤਰ ਦਾ ਮੂਲ ਹੈ। ਭਾਰਤ ਵਿੱਚ ਦੋ ਹਜ਼ਾਰ ਪੰਜ ਸੌ ਤੋਂ ਜ਼ਿਆਦਾ ਰਾਜਨੀਤਕ ਦਲ ਹਨ। ਮੈਂ ਫਿਰ ਤੋਂ ਕਹਿੰਦਾ ਹਾਂ, ਦੋ ਹਜ਼ਾਰ ਪੰਜ ਸੌ ਰਾਜਨੀਤਕ ਦਲ। ਅਲੱਗ-ਅਲੱਗ ਰਾਜਾਂ ਵਿੱਚ ਵੀਹ ਅਲੱਗ-ਅਲੱਗ ਪਾਰਟੀਆਂ ਸ਼ਾਸਨ ਕਰਦੀਆਂ ਹਨ, 22 ਅਧਿਕਾਰਿਕ ਭਾਸ਼ਾਵਾਂ ਹਨ, ਹਜ਼ਾਰਾਂ ਬੋਲੀਆਂ ਹਨ।
ਇਹੀ ਕਾਰਨ ਹੈ ਕਿ ਭਾਰਤ ਆਉਣ ਵਾਲੇ ਲੋਕਾਂ ਦਾ ਹਮੇਸ਼ਾ ਖੁੱਲ੍ਹੇ ਦਿਲ ਤੋਂ ਸੁਆਗਤ ਕੀਤਾ ਜਾਂਦਾ ਹੈ। ਇਹੀ ਭਾਵਨਾ ਜਿੱਥੇ ਭੀ ਜਾਂਦੀ ਹੈ, ਉੱਥੇ ਭਾਰਤੀਆਂ ਨੂੰ ਅਸਾਨੀ ਨਾਲ ਘੁਲਮਿਲ ਜਾਣ ਵਿੱਚ ਮਦਦ ਕਰਦੀ ਹੈ। ਇੱਥੋਂ ਤੱਕ ਕਿ ਘਾਨਾ ਵਿੱਚ ਭੀ ਉਹ ਸਮਾਜ ਵਿੱਚ ਘੁਲਮਿਲ ਗਏ ਹਨ, ਠੀਕ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਚਾਹ ਵਿੱਚ ਚੀਨੀ ਘੁਲਮਿਲ ਜਾਂਦੀ ਹੈ।
ਸਤਿਕਾਰਯੋਗ ਮੈਂਬਰ ਸਾਹਿਬਾਨ,
ਭਾਰਤ ਅਤੇ ਘਾਨਾ ਦੇ ਇਤਿਹਾਸ ਵਿੱਚ ਬਸਤੀਵਾਦੀ ਸ਼ਾਸਨ ਦੇ ਨਿਸ਼ਾਨ ਹਨ। ਲੇਕਿਨ ਸਾਡੀ ਆਤਮਾ ਹਮੇਸ਼ਾ ਸੁਤੰਤਰ ਅਤੇ ਨਿਡਰ ਰਹੀ ਹੈ। ਅਸੀਂ ਆਪਣੀ ਸਮ੍ਰਿੱਧ ਵਿਰਾਸਤ ਤੋਂ ਸ਼ਕਤੀ ਅਤੇ ਪ੍ਰੇਰਣਾ ਪ੍ਰਾਪਤ ਕਰਦੇ ਹਾਂ। ਸਾਨੂੰ ਆਪਣੀ ਸਮਾਜਿਕ, ਸੱਭਿਆਚਾਰਕ ਅਤੇ ਭਾਸ਼ਾਈ ਵਿਵਿਧਤਾ ‘ਤੇ ਗਰਵ (ਮਾਣ) ਹੈ।
ਅਸੀਂ ਸੁਤੰਤਰਤਾ, ਏਕਤਾ ਅਤੇ ਗਰਿਮਾ ‘ਤੇ ਅਧਾਰਿਤ ਰਾਸ਼ਟਰਾਂ ਦਾ ਨਿਰਮਾਣ ਕੀਤਾ ਹੈ। ਸਾਡੇ ਸਬੰਧਾਂ ਦੀ ਕੋਈ ਸੀਮਾ ਨਹੀਂ ਹੈ। ਅਤੇ ਤੁਹਾਡੀ ਆਗਿਆ ਨਾਲ, ਮੈਂ ਕਹਿ ਸਕਦਾ ਹਾਂ ਕਿ ਸਾਡੀ ਦੋਸਤੀ ਤੁਹਾਡੇ ਪ੍ਰਸਿੱਧ ‘ਸ਼ੁਗਰਲੋਫ’ ਅਨਾਨਾਸ (‘Sugarloaf’ pineapple) ਤੋਂ ਭੀ ਜ਼ਿਆਦੀ ਮਿੱਠੀ ਹੈ। ਰਾਸ਼ਟਰਪਤੀ ਮਹਾਮਾ ਦੇ ਨਾਲ, ਅਸੀਂ ਆਪਣੇ ਸਬੰਧਾਂ ਨੂੰ ਇੱਕ ਵਿਆਪਕ ਸਾਂਝੇਦਾਰੀ (comprehensive partnership) ਤੱਕ ਵਧਾਉਣ ਦਾ ਫ਼ੈਸਲਾ ਕੀਤਾ ਹੈ।
ਮਿੱਤਰੋ ,
ਦੂਸਰੇ ਵਿਸ਼ਵ ਯੁੱਧ ਦੇ ਬਾਅਦ ਬਣੀ ਵਿਸ਼ਵ ਵਿਵਸਥਾ ਤੇਜ਼ੀ ਨਾਲ ਬਦਲ ਰਹੀ ਹੈ। ਟੈਕਨੋਲੋਜੀ ਵਿੱਚ ਕ੍ਰਾਂਤੀ, ਗਲੋਬਲ ਸਾਊਥ ਦਾ ਉਦੈ ਅਤੇ ਬਦਲਦੇ ਜਨ ਅੰਕੜੇ (shifting demographics) ਇਸ ਦੀ ਗਤੀ ਅਤੇ ਪੈਮਾਨੇ ਵਿੱਚ ਯੋਗਦਾਨ ਦੇ ਰਹੇ ਹਨ। ਬਸਤੀਵਾਦੀ ਸ਼ਾਸਨ ਜਿਹੀਆਂ ਚੁਣੌਤੀਆਂ ਜਿਨ੍ਹਾਂ ਦੀ ਮਾਨਵਤਾ ਨੇ ਪਿਛਲੀਆਂ ਸ਼ਤਾਬਦੀਆਂ ਵਿੱਚ ਸਾਹਮਣਾ ਕੀਤਾ ਸੀ, ਉਹ ਹੁਣ ਭੀ ਵਿਭਿੰਨ ਰੂਪਾਂ ਵਿੱਚ ਮੌਜੂਦ ਹਨ।
ਦੁਨੀਆ ਜਲਵਾਯੂ ਪਰਿਵਰਤਨ, ਮਹਾਮਾਰੀ, ਆਤੰਕਵਾਦ ਅਤੇ ਸਾਇਬਰ ਸੁਰੱਖਿਆ ਜਿਹੇ ਨਵੇਂ ਅਤੇ ਜਟਿਲ ਸੰਕਟਾਂ ਦਾ ਭੀ ਸਾਹਮਣਾ ਕਰ ਰਹੀ ਹੈ। ਪਿਛਲੀ ਸਦੀ ਵਿੱਚ ਬਣਾਈਆਂ ਗਈਆਂ ਸੰਸਥਾਵਾਂ ਜਵਾਬ ਦੇਣ ਲਈ ਸੰਘਰਸ਼ ਕਰ ਰਹੀਆਂ ਹਨ। (Institutions created in the last century are struggling to respond.) ਬਦਲਦੀਆਂ ਪਰਿਸਥਿਤੀਆਂ ਆਲਮੀ ਸ਼ਾਸਨ ਵਿੱਚ ਭਰੋਸੇਯੋਗ ਅਤੇ ਪ੍ਰਭਾਵੀ ਸੁਧਾਰਾਂ ਦੀ ਮੰਗ ਕਰ ਰਹੀਆਂ ਹਨ।
ਗਲੋਬਲ ਸਾਊਥ ਨੂੰ ਆਵਾਜ਼ ਦਿੱਤੇ ਬਿਨਾ ਪ੍ਰਗਤੀ ਨਹੀਂ ਹੋ ਸਕਦੀ। ਸਾਨੂੰ ਨਾਅਰਿਆਂ ਤੋਂ ਜ਼ਿਆਦਾ ਦੀ ਜ਼ਰੂਰਤ ਹੈ। ਸਾਨੂੰ ਕਾਰਵਾਈ ਦੀ ਜ਼ਰੂਰਤ ਹੈ। ਇਸੇ ਲਈ, ਭਾਰਤ ਦੀ ਜੀ-20 ਦੀ ਪ੍ਰਧਾਨਗੀ ਦੇ ਦੌਰਾਨ, ਅਸੀਂ ਇਸ ਕਲਪਨਾ ਦੇ ਨਾਲ ਕੰਮ ਕੀਤਾ- ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ।(One Earth, One Family, One Future.)
ਅਸੀਂ ਆਲਮੀ ਪੱਧਰ ‘ਤੇ ਅਫਰੀਕਾ ਦੇ ਉਚਿਤ ਸਥਾਨ ‘ਤੇ ਜ਼ੋਰ ਦਿੰਦੇ ਹਾਂ। ਸਾਨੂੰ ਗਰਵ (ਮਾਣ) ਹੈ ਕਿ ਸਾਡੀ ਪ੍ਰਧਾਨਗੀ ਦੇ ਦੌਰਾਨ ਅਫਰੀਕਨ ਯੂਨੀਅਨ ਜੀ-20 ਦਾ ਸਥਾਈ ਮੈਂਬਰ ਬਣ ਗਿਆ।
ਮਿੱਤਰੋ ,
ਭਾਰਤ ਦੇ ਲਈ ਸਾਡਾ ਦਰਸ਼ਨ ਹੈ- ਮਾਨਵਤਾ ਸਰਵਪ੍ਰਥਮ (For India, our philosophy is - Humanity First.)
ਸਾਡਾ ਵਿਸ਼ਵਾਸ ਹੈ : ( We believe in :)
सर्वे भवन्तु सुखिनः ,
सर्वे सन्तु निरामयाः।
सर्वे भद्राणि पश्यन्तु ,
मा किश्चत दुःखभाग्भवेत्॥
ਇਸ ਦਾ ਅਰਥ ਹੈ,
“ਸਾਰੇ ਖੁਸ਼ ਰਹਿਣ,
ਸਾਰੇ ਬਿਮਾਰੀ ਤੋਂ ਮੁਕਤ ਰਹਿਣ,
ਸਾਰਿਆਂ ਨੂੰ ਸ਼ੁਭ ਦਿਖਾਈ ਦੇਵੇ,
ਕਿਸੇ ਨੂੰ ਭੀ ਕਿਸੇ ਭੀ ਤਰ੍ਹਾਂ ਕਸ਼ਟ ਨਾ ਹੋਵੇ।”
( It means,
"May all be happy,
May all be free from illness,
May all see what is auspicious ,
May no one suffer in any way.”)
ਇਹ ਦਰਸ਼ਨ ਦੁਨੀਆ ਦੇ ਪ੍ਰਤੀ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ। ਇਸ ਨੇ ਕੋਵਿਡ (COVID pandemic) ਦੇ ਦੌਰਾਨ ਸਾਡੇ ਕਾਰਜਾਂ ਦਾ ਮਾਰਗਦਰਸ਼ਨ ਕੀਤਾ। ਅਸੀਂ ਘਾਨਾ ਵਿੱਚ ਆਪਣੇ ਮਿੱਤਰਾਂ ਸਹਿਤ 150 ਤੋਂ ਅਧਿਕ ਦੇਸ਼ਾਂ ਦੇ ਨਾਲ ਟੀਕੇ ਅਤੇ ਦਵਾਈਆਂ (vaccines and medicines) ਸਾਂਝੀਆਂ ਕੀਤੀਆਂ।
ਅਸੀਂ ਜਲਵਾਯੂ ਪਰਿਵਰਤਨ ਦੇ ਸਮਾਧਾਨ ਅਤੇ ਜੀਵਨ ਵਿੱਚ ਸਥਿਰਤਾ ਨੂੰ ਹੁਲਾਰਾ ਦੇਣ ਦੇ ਲਈ ਮਿਸ਼ਨ ਲਾਇਫ- ਵਾਤਾਵਰਣ ਦੇ ਲਈ ਜੀਵਨਸ਼ੈਲੀ (Mission LiFE - Lifestyle For Environment) ਸ਼ੁਰੂ ਕੀਤੀ। ਇਹ ਸਮਾਵੇਸ਼ੀ ਭਾਵਨਾ ਸਾਡੀਆਂ ਆਲਮੀ ਪਹਿਲਾਂ ਨੂੰ ਸ਼ਕਤੀ ਪ੍ਰਦਾਨ ਕਰਦੀਆਂ ਹਨ ਜਿਵੇਂ:
ਇੱਕ ਵਿਸ਼ਵ, ਇੱਕ ਸੂਰਜ, ਇੱਕ ਗ੍ਰਿੱਡ;( One World, One Sun, One Grid;)
ਇੱਕ ਵਿਸ਼ਵ ਇੱਕ ਸਿਹਤ; ਇੱਕ ਤੰਦਰੁਸਤ ਗ੍ਰਹਿ ਦੇ ਲਈ;( One World One Health; for a healthier planet;)
ਅੰਤਰਰਾਸ਼ਟਰੀ ਸੌਰ ਗਠਬੰਧਨ; ਸੌਰ ਊਰਜਾ ਅਤੇ ਸਥਿਰਤਾ ਨੂੰ ਪ੍ਰੋਤਸਾਹਿਤ ਕਰਨ ਦੇ ਲਈ;( International Solar Alliance; to encourage solar energy and sustainability;)
ਇੰਟਰਨੈਸ਼ਨਲ ਬਿਗ ਕੈਟਸ ਅਲਾਇੰਸ; ਵਣਜੀਵਾਂ ਦੀ ਰੱਖਿਆ ਦੇ ਲਈ,( International Big Cats Alliance; to protect wildlife;)
ਅਤੇ ਆਲਮੀ ਜੈਵ ਈਂਧਣ ਗਠਬੰਧਨ; ਸਵੱਛ ਜੈਵ ਈਂਧਣ ਨੂੰ ਹੁਲਾਰਾ ਦੇਣ ਅਤੇ ਕਾਰਬਨ ਉਤਸਰਜਨ ਵਿੱਚ ਕਟੌਤੀ ਕਰਨ ਦੇ ਲਈ।
(and the Global Biofuels Alliance; to advance clean biofuels and cut carbon emissions.)
ਮੈਨੂੰ ਖੁਸ਼ੀ ਹੈ ਕਿ ਘਾਨਾ, ਇੱਕ ਸੰਸਥਾਪਕ ਮੈਂਬਰ ਦੇ ਰੂਪ ਵਿੱਚ, ਇਸ ਸਤੰਬਰ ਵਿੱਚ ਅੰਤਰਰਾਸ਼ਟਰੀ ਸੌਰ ਗਠਬੰਧਨ (International Solar Alliance) ਦੇ ਲਈ ਅਫਰੀਕੀ ਖੇਤਰੀ ਬੈਠਕ (African Regional Meeting) ਦੀ ਮੇਜ਼ਬਾਨੀ ਕਰੇਗਾ। ਇਹ ਸਾਡੀ ਸਾਂਝੀ ਧਾਰਨਾ ਦਾ ਆਦਰਸ਼ ਹੈ ਕਿ ਦੁਨੀਆ ਇੱਕ ਪਰਿਵਾਰ ਹੈ।
ਸਤਿਕਾਰਯੋਗ ਮੈਂਬਰ ਸਾਹਿਬਾਨ,
ਪਿਛਲੇ ਇੱਕ ਦਹਾਕੇ ਵਿੱਚ ਭਾਰਤ ਨੇ ਬਹੁਤ ਬੜਾ ਬਦਲਾਅ (major transformation) ਦੇਖਿਆ ਹੈ। ਭਾਰਤ ਦੇ ਲੋਕਾਂ ਨੇ ਸ਼ਾਂਤੀ, ਸੁਰੱਖਿਆ ਅਤੇ ਵਿਕਾਸ ਵਿੱਚ ਆਪਣਾ ਵਿਸ਼ਵਾਸ ਜਤਾਇਆ ਹੈ। ਪਿਛਲੇ ਸਾਲ, ਉਨ੍ਹਾਂ ਨੇ ਲਗਾਤਾਰ ਤੀਸਰੀ ਵਾਰ ਇੱਕ ਹੀ ਸਰਕਾਰ ਨੂੰ ਚੁਣਿਆ। ਐਸਾ ਛੇ ਦਹਾਕੇ ਤੋਂ ਭੀ ਜ਼ਿਆਦਾ ਸਮੇਂ ਦੇ ਬਾਅਦ ਹੋਇਆ।
ਅੱਜ ਭਾਰਤ ਸਭ ਤੋਂ ਤੇਜ਼ੀ ਨਾਲ ਵਧ ਰਹੀ ਉੱਭਰਦੀ ਅਰਥਵਿਵਸਥਾ ਹੈ। ਸਥਿਰ ਰਾਜਨੀਤੀ ਅਤੇ ਸੁਸ਼ਾਸਨ ਦੀ ਨੀਂਹ ‘ਤੇ ਭਾਰਤ ਜਲਦੀ ਹੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣ ਜਾਵੇਗਾ।
ਅਸੀਂ ਪਹਿਲੇ ਤੋਂ ਹੀ ਆਲਮੀ ਵਿਕਾਸ ਵਿੱਚ ਲਗਭਗ 16 ਪ੍ਰਤੀਸ਼ਤ ਯੋਗਦਾਨ ਦੇ ਰਹੇ ਹਾਂ। ਸਾਡੀ ਜਨ ਅੰਕੜਾ ਵਿਗਿਆਨ (demography) ਇਸ ਦਾ ਲਾਭ ਦੇ ਰਹੀ ਹੈ। ਭਾਰਤ ਵਿੱਚ ਹੁਣ ਦੁਨੀਆ ਦਾ ਤੀਸਰਾ ਸਭ ਤੋਂ ਬੜਾ ਸਟਾਰਟ-ਅਪ ਈਕੋਸਿਸਟਮ ਹੈ। ਭਾਰਤ ਇੱਕ ਇਨੋਵੇਸ਼ਨ ਅਤੇ ਟੈਕਨੋਲੋਜੀ ਹੱਬ ਹੈ, ਜਿੱਥੇ ਆਲਮੀ ਕੰਪਨੀਆਂ ਜੁਟਣਾ ਚਾਹੁੰਦੀਆਂ ਹਨ।
ਸਾਨੂੰ ਦੁਨੀਆ ਦੀ ਫਾਰਮੇਸੀ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਅੱਜ ਭਾਰਤੀ ਮਹਿਲਾਵਾਂ ਵਿਗਿਆਨ, ਪੁਲਾੜ, ਏਵੀਏਸ਼ਨ ਅਤੇ ਖੇਡਾਂ ਵਿੱਚ ਮੋਹਰੀ ਹਨ। ਭਾਰਤ ਨੇ ਚੰਦਰਮਾ ‘ਤੇ ਕਦਮ ਰੱਖਿਆ। ਅਤੇ, ਅੱਜ ਇੱਕ ਭਾਰਤੀ ਸਾਡੇ ਮਨੁੱਖੀ ਪੁਲਾੜ ਉਡਾਣ ਮਿਸ਼ਨ (human space flight mission) ਨੂੰ ਖੰਭ ਦੇ ਰਿਹਾ ਹੈ।
ਕਿਤਨਾ ਸੁਖਦ ਸੰਯੋਗ ਹੈ ਕਿ, ਪੁਲਾੜ ਵਿੱਚ ਭਾਰਤ ਦੇ ਕਈ ਗੌਰਵਪੂਰਨ ਖਿਣਾਂ ਨਾਲ ਅਫਰੀਕਾ ਜੁੜਿਆ ਹੋਇਆ ਹੈ। ਜਦੋਂ ਭਾਰਤ ਦਾ ਚੰਦਰਯਾਨ (India’s Chandrayaan) ਚੰਦਰਮਾ ਦੇ ਦੱਖਣ ਪੋਲ ‘ਤੇ ਉਤਰਿਆ, ਤਦ ਮੈਂ ਅਫਰੀਕਾ ਵਿੱਚ ਸਾਂ। ਅਤੇ ਅੱਜ, ਜਦੋਂ ਇੱਕ ਭਾਰਤੀ ਪੁਲਾੜ ਯਾਤਰੀ ਮਾਨਵਤਾ ਦੇ ਕਲਿਆਣ ਦੇ ਲਈ ਸਪੇਸ ਸਟੇਸ਼ਨ ‘ਤੇ ਪ੍ਰਯੋਗ ਕਰ ਰਿਹਾ ਹੈ- ਮੈਂ ਇੱਕ ਵਾਰ ਫਿਰ ਅਫਰੀਕਾ ਵਿੱਚ ਹਾਂ।
ਇਹ ਕੋਈ ਸਾਧਾਰਣ ਸੰਯੋਗ (ordinary coincidence) ਨਹੀਂ ਹੈ। ਇਹ ਸਾਡੇ ਦਰਮਿਆਨ ਦੇ ਗਹਿਰੇ ਬੰਧਨ, ਸਾਡੀਆਂ ਸਾਂਝੀਆਂ ਆਕਾਂਖਿਆਵਾਂ ਅਤੇ ਸਾਡੇ ਸਾਂਝੇ ਭਵਿੱਖ ਨੂੰ ਦਰਸਾਉਂਦਾ ਹੈ। ਸਾਡਾ ਵਿਕਾਸ ਸਮਾਵੇਸ਼ੀ ਹੈ। ਸਾਡਾ ਵਿਕਾਸ ਹਰ ਭਾਰਤੀ ਦੇ ਜੀਵਨ ਨੂੰ ਛੂੰਹਦਾ ਹੈ।
ਭਾਰਤ ਦੇ ਲੋਕਾਂ ਨੇ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਦਾ ਸੰਕਲਪ ਲਿਆ ਹੈ, ਜਦੋਂ ਅਸੀਂ ਸੁਤੰਤਰਤਾ ਦੀ 100ਵੀਂ ਵਰ੍ਹੇਗੰਢ ਮਨਾਵਾਂਗੇ। ਜਿਵੇਂ-ਜਿਵੇਂ ਘਾਨਾ ਪ੍ਰਗਤੀ ਅਤੇ ਸਮ੍ਰਿੱਧੀ ਦੇ ਮਾਰਗ ‘ਤੇ ਅੱਗੇ ਵਧਦਾ ਰਹੇਗਾ, ਭਾਰਤ ਇਸ ਮਾਰਗ ‘ਤੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚਲੇਗਾ।
ਮਿੱਤਰੋ ,
ਅੱਜ ਗਲੋਬਲ ਉਠਾ-ਪਟਕ (global uncertainty), ਹਰ ਕਿਸੇ ਦੇ ਲਈ ਚਿੰਤਾ ਦਾ ਕਾਰਨ ਹੈ। ਅਜਿਹੇ ਵਿੱਚ, ਭਾਰਤ ਦਾ ਲੋਕਤੰਤਰ, ਆਸ਼ਾ ਦੀ ਕਿਰਨ ਬਣਿਆ ਹੋਇਆ ਹੈ। ਉਸੇ ਪ੍ਰਕਾਰ, ਭਾਰਤ ਦੀ ਵਿਕਾਸ ਯਾਤਰਾ, ਗਲੋਬਲ ਗ੍ਰੋਥ ਨੂੰ ਗਤੀ ਦੇਣ ਵਾਲੀ ਹੈ। ਵਿਸ਼ਵ ਦਾ ਸਭ ਤੋਂ ਬੜਾ ਲੋਕਤੰਤਰ, ਇੱਕ ਐਸਾ ਥੰਮ੍ਹ ਹੈ, ਜੋ ਜਿਤਨਾ ਮਜ਼ਬੂਤ ਹੋਵੇਗਾ, ਦੁਨੀਆ ਨੂੰ ਉਤਨਾ ਹੀ ਸਸ਼ਕਤ ਬਣਾਵੇਗਾ। ਆਲਮੀ ਸਥਿਰਤਾ ਵਧਾਉਣ ਵਿੱਚ ਯੋਗਦਾਨ ਕਰੇਗਾ।
ਆਖਰਕਾਰ, ਸਾਡਾ ਮੰਤਰ ਹੈ:
ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ
ਇਸ ਦਾ ਅਰਥ ਹੈ “ਮਿਲ ਕੇ, ਸਭ ਦੇ ਵਿਸ਼ਵਾਸ ਅਤੇ ਪ੍ਰਯਾਸ ਦੇ ਨਾਲ ਸਬਕਾ ਵਿਕਾਸ।”
ਭਾਰਤ ਅਫਰੀਕਾ ਦੀ ਵਿਕਾਸ ਯਾਤਰਾ ਵਿੱਚ ਇੱਕ ਪ੍ਰਤੀਬੱਧ ਭਾਗੀਦਾਰ ਬਣਿਆ ਹੋਇਆ ਹੈ। ਅਸੀਂ ਅਫਰੀਕਾ ਦੇ ਲੋਕਾਂ ਦੇ ਲਈ ਇੱਕ ਉੱਜਵਲ ਅਤੇ ਸਥਿਰ ਭਵਿੱਖ ਸੁਨਿਸ਼ਚਿਤ ਕਰਨ ਦੇ ਲਈ ਅਫਰੀਕਾ ਦੇ ਵਿਕਾਸ ਢਾਂਚੇ, ਏਜੰਡਾ 2063 (Africa's Development Framework, Agenda 2063) ਦਾ ਸਮਰਥਨ ਕਰਦੇ ਹਾਂ।
ਅਫਰੀਕਾ ਦੇ ਲਕਸ਼ ਸਾਡੀਆਂ ਪ੍ਰਾਥਮਿਕਤਾਵਾਂ ਹਨ। ਸਾਡਾ ਦ੍ਰਿਸ਼ਟੀਕੋਣ ਸਮਾਨ ਤੌਰ ‘ਤੇ ਇਕੱਠਿਆਂ ਵਧਣਾ ਹੈ। ਅਫਰੀਕਾ ਦੇ ਨਾਲ ਸਾਡੀ ਵਿਕਾਸ ਸਾਂਝੇਦਾਰੀ ਮੰਗ-ਸੰਚਾਲਿਤ ਹੈ। ਇਹ ਸਥਾਨਕ ਸਮਰੱਥਾਵਾਂ ਦੇ ਨਿਰਮਾਣ ਅਤੇ ਸਥਾਨਕ ਅਵਸਰਾਂ ਦੇ ਨਿਰਮਾਣ ‘ਤੇ ਕੇਂਦ੍ਰਿਤ ਹੈ। ਸਾਡਾ ਉਦੇਸ਼ ਕੇਵਲ ਨਿਵੇਸ਼ ਕਰਨਾ ਨਹੀਂ ਹੈ, ਬਲਕਿ ਸਸ਼ਕਤ ਬਣਾਉਣਾ ਹੈ। ਆਤਮਨਿਰਭਰ ਈਕੋ-ਸਿਸਟਮਸ (self-sustaining eco-systems) ਵਿਕਸਿਤ ਕਰਨ ਵਿੱਚ ਮਦਦ ਕਰਨਾ।
ਇਸ ਸਾਂਝੇਦਾਰੀ ਨੂੰ ਹੋਰ ਗਤੀ ਦੇਣਾ ਮੇਰੇ ਲਈ ਸਨਮਾਨ ਦੀ ਬਾਤ ਹੈ। ਸੰਨ 2015 ਵਿੱਚ, ਅਸੀਂ ਭਾਰਤ-ਅਫਰੀਕਾ ਸਮਿਟ (India-Africa Summit) ਦੀ ਮੇਜ਼ਬਾਨੀ ਕੀਤੀ। ਰਾਸ਼ਟਰਪਤੀ ਮਹਾਮਾ ਸਾਡੇ ਸਨਮਾਨਿਤ ਮਹਿਮਾਨਾਂ ਵਿੱਚੋਂ ਇੱਕ ਸਨ। 2017 ਵਿੱਚ, ਭਾਰਤ ਨੇ ਅਫਰੀਕੀ ਵਿਕਾਸ ਬੈਂਕ (African Development Bank) ਦੀ ਵਾਰਸ਼ਿਕ ਬੈਠਕ ਦੀ ਮੇਜ਼ਬਾਨੀ ਕੀਤੀ। ਅਸੀਂ ਅਫਰੀਕਾ ਦੇ 46 ਦੇਸ਼ਾਂ ਵਿੱਚ ਆਪਣੀ ਡਿਪਲੋਮੈਟਿਕ ਉਪਸਥਿਤੀ (diplomatic presence) ਦਾ ਵਿਸਤਾਰ ਕੀਤਾ ਹੈ।
ਪੂਰੇ ਮਹਾਦੀਪ ਵਿੱਚ 200 ਤੋਂ ਅਧਿਕ ਪ੍ਰੋਜੈਕਟ ਸੰਪਰਕ, ਬੁਨਿਆਦੀ ਢਾਂਚੇ ਅਤੇ ਉਦਯੋਗਿਕ ਸਮਰੱਥਾ (connectivity, infrastructure and Industrial capacity) ਨੂੰ ਵਧਾ ਰਹੇ ਹਨ। ਹਰ ਸਾਲ, ਸਾਡਾ ਭਾਰਤ-ਅਫਰੀਕਾ ਬਿਜ਼ਨਸ ਕਨਕਲੇਵ (India-Africa Business conclave) ਨਵੇਂ ਅਵਸਰ ਪੈਦਾ ਕਰਦਾ ਹੈ।
ਘਾਨਾ ਵਿੱਚ, ਅਸੀਂ ਪਿਛਲੇ ਸਾਲ ਟੇਮਾ-ਮਪਾਕਾਦਾਨ ਰੇਲ ਲਾਇਨ (Tema – Mpakadan rail line) ਦਾ ਉਦਘਾਟਨ ਕੀਤਾ। ਇਹ ਅਫਰੀਕੀ ਖੇਤਰ ਦੇ ਇਸ ਹਿੱਸੇ ਵਿੱਚ ਸਭ ਤੋਂ ਬੜਾ ਬੁਨਿਆਦੀ ਢਾਂਚਾ ਪ੍ਰੈਜੈਕਟ ਹੈ। ਅਸੀਂ ਅਫਰੀਕੀ ਮਹਾਦੀਪੀ ਮੁਕਤ ਵਪਾਰ ਖੇਤਰ (African Continental Free Trade Area) ਦੇ ਤਹਿਤ ਆਰਥਿਕ ਏਕੀਕਰਣ ਵਿੱਚ ਤੇਜ਼ੀ ਲਿਆਉਣ ਦੇ ਘਾਨਾ ਦੇ ਪ੍ਰਯਾਸਾਂ ਦਾ ਸੁਆਗਤ ਕਰਦੇ ਹਾਂ।
ਘਾਨਾ ਵਿੱਚ ਇਸ ਖੇਤਰ ਵਿੱਚ ਆਈਟੀ ਅਤੇ ਇਨੋਵੇਸ਼ਨ ਹੱਬ (IT and innovation hub) ਬਣਨ ਦੀਆਂ ਭੀ ਬਹੁਤ ਸੰਭਾਵਨਾਵਾਂ ਹਨ। ਨਾਲ ਮਿਲ ਕੇ ਅਸੀਂ ਇੱਕ ਅਜਿਹਾ ਭਵਿੱਖ ਬਣਾਵਾਂਗੇ ਜੋ ਉਮੀਦਾਂ ਅਤੇ ਪ੍ਰਗਤੀ ਨਾਲ ਭਰਿਆ ਹੋਵੇਗਾ।
ਸਤਿਕਾਰਯੋਗ ਮੈਂਬਰ ਸਾਹਿਬਾਨ,
ਸੁਤੰਤਰ ਅਤੇ ਨਿਰਪੱਖ ਚੋਣਾਂ ਕਿਸੇ ਭੀ ਲੋਕਤੰਤਰ ਦੀ ਆਤਮਾ ਹੁੰਦੀਆਂ ਹਨ। ਸਾਡੇ ਚੋਣ ਕਮਿਸ਼ਨਾਂ (our Electoral Commissions) ਨੂੰ ਇਕੱਠਿਆਂ ਮਿਲ ਕੇ ਕੰਮ ਕਰਦੇ ਦੇਖਣਾ ਉਤਸ਼ਾਹਜਨਕ ਹੈ। ਮੈਨੂੰ ਵਿਸ਼ਵਾਸ ਹੈ ਕਿ ਭਾਰਤ ਦਾ ਚੋਣ ਕਮਿਸ਼ਨ (India’s Election Commission) ਦੁਨੀਆ ਦੀਆਂ ਸਭ ਤੋਂ ਬੜੀਆਂ ਚੋਣਾਂ ਨੂੰ ਪੂਰੇ ਭਰੋਸੇ ਅਤੇ ਪਾਰਦਰਸ਼ਤਾ ਦੇ ਨਾਲ ਆਯੋਜਿਤ ਕਰਨ ਵਿੱਚ ਆਪਣੇ ਅਨੁਭਵ ਸਾਂਝੇ ਕਰਨ ਵਿੱਚ ਗਰਵ (ਮਾਣ) ਮਹਿਸੂਸ ਕਰੇਗਾ।
ਸੰਸਦੀ ਅਦਾਨ-ਪ੍ਰਦਾਨ (Parliamentary exchanges) ਭੀ ਸਾਡੇ ਦੋਹਾਂ ਲੋਕਤੰਤਰਾਂ ਦੇ ਦਰਮਿਆਨ ਸਬੰਧਾਂ ਦੀ ਅਧਾਰਸ਼ਿਲਾ ਹੈ। ਮੈਨੂੰ 2023 ਵਿੱਚ ਅਕਰਾ ਵਿੱਚ ਆਯੋਜਿਤ ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ ਦੀ ਮੀਟਿੰਗ (Commonwealth Parliamentary Association Meeting) ਯਾਦ ਹੈ। ਇਸ ਵਿੱਚ ਭਾਰਤ ਦੇ ਰਾਜ ਵਿਧਾਨਮੰਡਲਾਂ ਸਹਿਤ ਘਾਨਾ ਵਿੱਚ ਸਭ ਤੋਂ ਬੜੇ ਭਾਰਤੀ ਸੰਸਦੀ ਵਫ਼ਦ ਦਾ ਸੁਆਗਤ ਕੀਤਾ ਗਿਆ ਸੀ। ਅਸੀਂ ਇਸ ਤਰ੍ਹਾਂ ਦੇ ਜੀਵੰਤ ਸੰਵਾਦ (vibrant dialogue) ਨੂੰ ਬਹੁਤ ਮਹੱਤਵ ਦਿੰਦੇ ਹਾਂ।
ਮੈਂ ਤੁਹਾਡੀ ਸੰਸਦ ਵਿੱਚ ਘਾਨਾ-ਇੰਡੀਆ ਪਾਰਲੀਮੈਂਟਰੀ ਫ੍ਰੈਂਡਸ਼ਿਪ ਸੋਸਾਇਟੀ (Ghana-India Parliamentary Friendship Society) ਦੀ ਸਥਾਪਨਾ ਦਾ ਸੁਆਗਤ ਕਰਦਾ ਹਾਂ। ਮੈਂ ਸਾਡੇ ਦਰਮਿਆਨ ਸੰਸਦੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਪ੍ਰਸਤਾਵ ਰੱਖਦਾ ਹਾਂ। ਮੈਨੂੰ ਤੁਹਾਨੂੰ ਭਾਰਤ ਦੀ ਨਵੀਂ ਸੰਸਦ ਦੇਖਣ ਦੇ ਲਈ ਸੱਦਾ ਦਿੰਦਾ ਹਾਂ। ਆਪ (ਤੁਸੀਂ) ਦੇਖ ਪਾਓਗੇ ਕਿ ਅਸੀਂ ਭਾਰਤੀ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਮਹਿਲਾਵਾਂ ਦੇ ਲਈ ਇੱਕ-ਤਿਹਾਈ ਸੀਟਾਂ (one-third of seats) ਰਿਜ਼ਰਵ ਕਰਨ ਦੇ ਲਈ ਕੀ ਸਾਹਸਿਕ ਕਦਮ ਉਠਾਏ ਹਨ।
ਆਪ (ਤੁਸੀਂ) ਉਨ੍ਹਾਂ ਬਹਿਸਾਂ ਅਤੇ ਚਰਚਾਵਾਂ ਨੂੰ ਦੇਖ ਸਕਦੇ ਹੋ ਜੋ ਭਾਰਤੀ ਲੋਕਤੰਤਰ ਦੀ ਪਹਿਚਾਣ ਹਨ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਉਹ ਤੁਹਾਡੇ ਪ੍ਰਿਯ ਬਲੈਕ ਸਟਾਰਸ (your beloved-Black Stars) ਦੀ ਖੇਡ ਦੀ ਤਰ੍ਹਾਂ ਦੀ ਸਜੀਵ ਅਤੇ ਜੋਸ਼ੀਲੀਆਂ ਹਨ!
ਮਿੱਤਰੋ,
ਭਾਰਤ ਅਤੇ ਘਾਨਾ ਇੱਕ ਸੁਪਨਾ ਸਾਂਝਾ ਕਰਦੇ ਹਨ। ਇੱਕ ਐਸਾ ਸੁਪਨਾ ਜਿੱਥੇ ਹਰ ਬੱਚੇ ਨੂੰ ਅਵਸਰ ਮਿਲੇ। ਜਿੱਥੇ ਹਰ ਆਵਾਜ਼ ਸੁਣੀ ਜਾਵੇ। ਜਿੱਥੇ ਰਾਸ਼ਟਰ ਇਕੱਠਿਆਂ ਅੱਗੇ ਵਧਣ, ਅਲੱਗ-ਅਲੱਗ ਨਹੀਂ।
ਡਾ. ਨਕਰੂਮਾ ਨੇ ਕਿਹਾ ਸੀ, ਅਤੇ ਮੈਂ ਹਵਾਲਾ ਦਿੰਦਾ ਹਾਂ: “ਮੈਂ ਅਫਰੀਕੀ ਇਸ ਲਈ ਨਹੀਂ ਹਾ ਕਿਉਂਕਿ ਮੈਂ ਅਫਰੀਕਾ ਵਿੱਚ ਪੈਦਾ ਹੋਇਆ ਹਾਂ। ਬਲਕਿ ਇਸ ਲਈ ਹਾਂ ਕਿਉਂਕਿ ਅਫਰੀਕਾ ਮੇਰੇ ਵਿੱਚ ਪੈਦਾ ਹੋਇਆ ਹੈ।”
ਇਸੇ ਤਰ੍ਹਾਂ, ਭਾਰਤ ਭੀ ਅਫਰੀਕਾ ਨੂੰ ਆਪਣੇ ਦਿਲ ਵਿੱਚ ਰੱਖਦਾ ਹੈ। ਆਓ ਅਸੀਂ ਨਾ ਕੇਵਲ ਅੱਜ ਦੇ ਲਈ, ਬਲਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਭੀ ਸਾਂਝੇਦਾਰੀ ਵਿਕਸਿਤ ਕਰੀਏ।
ਧੰਨਵਾਦ। (Thank you.)
ਮੇਦਾ-ਮੁਆਸੇ !( मेदा - मुआसे !)
***
ਐੱਮਜੇਪੀਐੱਸ/ਐੱਸਟੀ
(Release ID: 2142227)
Visitor Counter : 3
Read this release in:
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam