ਰੇਲ ਮੰਤਰਾਲਾ
azadi ka amrit mahotsav

ਰੇਲਵੰਨ ਐਪ (RailOne App) ਲਾਂਚ: ਯਾਤਰੀਆਂ ਦੀਆਂ ਸਾਰੀਆਂ ਜ਼ਰੂਰੀ ਸੇਵਾਵਾਂ ਦੇ ਲਈ ਇੱਕ ਵੰਨ-ਸਟੌਪ ਸੌਲਿਊਸ਼ਨ

Posted On: 01 JUL 2025 3:19PM by PIB Chandigarh

ਰੇਲਵੇ ਯਾਤਰੀ ਸੁਵਿਧਾਵਾਂ ਵਿੱਚ ਸੁਧਾਰ ਦੇ ਲਈ ਲਗਾਤਾਰ ਕਦਮ ਚੁੱਕ ਰਿਹਾ ਹੈ। ਨਵੀਂ ਪੀੜ੍ਹੀ ਦੀਆਂ ਟ੍ਰੇਨਾਂ ਸ਼ੁਰੂ ਕਰਨਾ, ਸਟੇਸ਼ਨਾਂ ਦਾ ਪੁਨਰ ਵਿਕਾਸ ਕਰਨਾ, ਪੁਰਾਣੇ ਕੋਚਾਂ ਨੂੰ ਨਵੇਂ ਐੱਲਐੱਚਬੀ ਕੋਚਾਂ ਵਿੱਚ ਅੱਪਗ੍ਰੇਡ ਕਰਨਾ ਅਤੇ ਅਜਿਹੇ ਕਈ ਕਦਮਾਂ ਨੇ ਪਿਛਲੇ ਦਹਾਕੇ ਵਿੱਚ ਯਾਤਰੀਆਂ ਦੇ ਅਨੁਭਵ ਵਿੱਚ ਸੁਧਾਰ ਕੀਤਾ ਹੈ।

ਕੇਂਦਰੀ ਰੇਲਵੇ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਨਵੀਂ ਦਿੱਲੀ ਦੇ ਇੰਡੀਆ ਹੈਬਿਟੈਂਟ ਸੈਂਟਰ ਵਿੱਚ ਰੇਲਵੇ ਸੂਚਨਾ ਪ੍ਰਣਾਲੀ ਕੇਂਦਰ (ਕ੍ਰਿਸ) ਦੇ 40ਵੇਂ ਸਥਾਪਨਾ ਦਿਵਸ ‘ਤੇ ਇੱਕ ਨਵਾਂ ਐਪ, ਰੇਲਵੰਨ ਲਾਂਚ ਕੀਤਾ। ਰੇਲਵੰਨ, ਰੇਲਵੇ ਦੇ ਨਾਲ ਯਾਤਰੀ ਸੰਪਰਕ ਨੂੰ ਬਿਹਤਰ ਬਣਾਉਣ ‘ਤੇ ਕੇਂਦ੍ਰਿਤ ਹੈ।

ਇਹ ਉਪਯੋਗਕਰਤਾ ਦੇ ਅਨੁਕੂਲ ਇੰਟਰਫੇਸ ਦੇ ਨਾਲ ਇੱਕ ਵਿਆਪਕ, ਆਲ-ਇਨ-ਵੰਨ ਐਪਲੀਕੇਸ਼ਨ ਹੈ। ਇਹ ਐਪ Android Play Store (ਐਂਡਰੌਇਡ ਪਲੇਅ ਸਟੋਰ) ਅਤੇ iOS App Store (ਆਈਓਐੱਸ ਐਪ ਸਟੋਰ) ‘ਤੇ ਡਾਉਨਲੋਡ ਕਰਨ ਲਈ ਉਪਲਬਧ ਹੈ। ਇਹ ਸਾਰੀਆਂ ਯਾਤਰੀ ਸੇਵਾਵਾਂ ਨੂੰ ਏਕੀਕ੍ਰਿਤ ਕਰਦਾ ਹੈ ਜਿਵੇਂ ਕਿ:

• ਅਣ-ਰਾਖਵੀਆਂ ਅਤੇ ਪਲੈਟਫਾਰਮ ਟਿਕਟਾਂ 'ਤੇ 3% ਦੀ ਛੂਟ

• ਲਾਈਵ ਟ੍ਰੇਨ ਟ੍ਰੈਕਿੰਗ

• ਸ਼ਿਕਾਇਤ ਨਿਵਾਰਣ

• ਈ-ਕੈਟਰਿੰਗ, ਪੋਰਟਰ ਬੁਕਿੰਗ ਅਤੇ ਲਾਸਟ ਮਾਈਲ ਟੈਕਸੀ

ਆਈਆਰਸੀਟੀਸੀ (IRCTC) 'ਤੇ ਟਿਕਟਾਂ ਦੀ ਰਿਜ਼ਰਵੇਸ਼ਨ ਜਾਰੀ ਰਹੇਗੀ। ਆਈਆਰਸੀਟੀਸੀ ਦੇ ਨਾਲ ਸਾਂਝੇਦਾਰੀ ਕਰਨ ਵਾਲੇ ਕਈ ਹੋਰ ਵਪਾਰਕ ਐਪ ਦੀ ਤਰ੍ਹਾਂ ਹੀ ਰੇਲਵੰਨ ਐਪ ਵੀ ਆਈਆਰਸੀਟੀਸੀ ਦੁਆਰਾ ਅਧਿਕਾਰਤ ਕੀਤਾ ਗਿਆ ਹੈ।

ਰੇਲਵੰਨ ਵਿੱਚ ਇੱਕ ਸਿੰਗਲ ਸਾਈਨ-ਔਨ ਦੀ ਸੁਵਿਧਾ ਹੈ ਜਿਸ ਵਿੱਚ M-PIN ਜਾਂ ਬਾਇਓਮੈਟ੍ਰਿਕ ਰਾਹੀਂ ਲੌਗਇਨ ਕੀਤਾ ਜਾ ਸਕਦਾ ਹੈ। ਇਹ ਮੌਜੂਦਾ ਰੇਲ ਕਨੈਕਟ ਅਤੇ ਯੂਟੀਐੱਸ ਕ੍ਰੈਡੈਂਸ਼ਿਅਲ (ਪ੍ਰਮਾਣ ਪੱਤਰਾਂ) ਦਾ ਵੀ ਸਪੋਰਟ ਕਰਦਾ ਹੈ। ਇਹ ਐਪ ਸਪੇਸ ਸੇਵਿੰਗ ਹੈ, ਕਿਉਂਕਿ ਇਸ ਕਾਰਨ ਉਪਭੋਗਤਾਵਾਂ ਨੂੰ ਵੱਖ-ਵੱਖ ਸੇਵਾਵਾਂ ਲਈ ਵੱਖੋ-ਵੱਖਰੇ ਐਪਸ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ।

ਦਸੰਬਰ 2025 ਤੱਕ ਆਧੁਨਿਕ ਪੈਸੇਂਜਰ ਰਿਜ਼ਰਵੇਸ਼ਨ ਸਿਸਟਮ (PRS)

ਰੇਲਵੇ ਮੰਤਰੀ ਨੇ ਕ੍ਰਿਸ (CRIS) ਦੀ ਪੂਰੀ ਟੀਮ ਨੂੰ ਇਸ ਦੇ ਸਥਾਪਨਾ ਦਿਵਸ 'ਤੇ ਵਧਾਈ ਦਿੱਤੀ। ਉਨ੍ਹਾਂ ਨੇ ਕ੍ਰਿਸ (CRIS) ਨੂੰ ਭਾਰਤੀ ਰੇਲਵੇ ਦੇ ਡਿਜੀਟਲ ਕੋਰ ਨੂੰ ਹੋਰ ਮਜ਼ਬੂਤ ​​ਕਰਨ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਅਪੀਲ ਕੀਤੀ।

ਰੇਲਵੇ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਮੌਜੂਦਾ ਪੀਆਰਐੱਸ ਨੂੰ ਅੱਪਗ੍ਰੇਡ ਕਰਨ ਦੀ ਦਿਸ਼ਾ ਵਿੱਚ ਹੋਈ ਪ੍ਰਗਤੀ ਲਈ ਸੀਆਰਆਈਐਸ ਟੀਮ ਦੀ ਸ਼ਲਾਘਾ ਕੀਤੀ। ਆਧੁਨਿਕ ਪੀਆਰਐੱਸ ਤੇਜ਼, ਬਹੁਭਾਸ਼ਾਈ ਅਤੇ ਮੌਜੂਦਾ ਲੋਡ ਨਾਲੋਂ 10 ਗੁਣਾ ਜ਼ਿਆਦਾ ਭਾਰ ਸੰਭਾਲਣ ਦੇ ਸਮਰੱਥ ਹੋਵੇਗਾ। ਇਸ ਨਾਲ ਪ੍ਰਤੀ ਮਿੰਟ 1.5 ਲੱਖ ਟਿਕਟ ਬੁਕਿੰਗ ਅਤੇ 40 ਲੱਖ ਪੁੱਛਗਿੱਛ ਦੀ ਸਹੂਲਤ ਹੋਵੇਗੀ।

ਨਵਾਂ ਪੀਆਰਐੱਸ ਵਿਆਪਕ ਹੋਵੇਗਾ, ਜਿਸ ਵਿੱਚ ਸੀਟ ਚੋਣ, ਟਿਕਟ ਕੀਮਤ ਕੈਲੰਡਰ ਅਤੇ ਦਿਵਯਾਂਗਜਨਾਂ, ਵਿਦਿਆਰਥੀਆਂ ਅਤੇ ਮਰੀਜ਼ਾਂ ਲਈ ਏਕੀਕ੍ਰਿਤ ਵਿਕਲਪਾਂ ਲਈ ਉੱਨਤ ਵਿਸ਼ੇਸ਼ਤਾਵਾਂ ਹੋਣਗੀਆਂ।

ਟੈਕਨੋਲੋਜੀ ਜੋ ਭਵਿੱਖ ਨੂੰ ਪਰਿਭਾਸ਼ਤ ਕਰਦੀ ਹੈ

ਭਾਰਤੀ ਰੇਲਵੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਦੇ ਅਨੁਸਾਰ ਕੰਮ ਕਰ ਰਿਹਾ ਹੈ ਤਾਂ ਜੋ ਇਸ ਨੂੰ ਭਾਰਤ ਦੀ ਵਿਕਾਸ ਯਾਤਰਾ ਦਾ ਇੰਜਣ ਬਣਾਇਆ ਜਾ ਸਕੇ। ਰੇਲਵੰਨ ਐਪ ਦੀ ਸ਼ੁਰੂਆਤ ਭਾਰਤੀ ਰੇਲਵੇ ਦੀ ਟੈਕਨੋਲੋਜੀ ਨੂੰ ਲੋਕਤੰਤਰੀ ਬਣਾਉਣ ਅਤੇ ਹਰੇਕ ਯਾਤਰੀ ਨੂੰ ਵਿਸ਼ਵ ਪੱਧਰੀ ਗਤੀਸ਼ੀਲਤਾ ਪ੍ਰਦਾਨ ਕਰਨ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੀ ਹੈ।

*****

ਧਰਮੇਂਦਰ ਤਿਵਾਰੀ/ਸ਼ਤਰੂੰਜੈ ਕੁਮਾਰ


(Release ID: 2141546)