ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
azadi ka amrit mahotsav

ਕੇਂਦਰੀ ਕੈਬਨਿਟ ਨੇ ਤਮਿਲ ਨਾਡੂ ਵਿੱਚ 1853 ਕਰੋੜ ਰੁਪਏ ਦੀ ਲਾਗਤ ਨਾਲ 4-ਲੇਨ ਪਰਮਕੁਡੀ-ਰਾਮਨਾਥਪੁਰਮ ਸੈਕਸ਼ਨ (ਐੱਨਐੱਚ-87) ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ

Posted On: 01 JUL 2025 3:13PM by PIB Chandigarh

ਕੇਂਦਰੀ ਕੈਬਨਿਟ ਨੇ ਤਮਿਲ ਨਾਡੂ ਵਿੱਚ 4-ਲੇਨ ਪਰਮਕੁਡੀ-ਰਾਮਨਾਥਪੁਰਮ ਸੈਕਸ਼ਨ (46.7 ਕਿਲੋਮੀਟਰਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰੋਜੈਕਟ ਨੂੰ ਹਾਇਬ੍ਰਿਡ ਐਨੂਇਟੀ ਮੋਡ (ਐੱਚਏਐੱਮ-HAM) ‘ਤੇ ਵਿਕਸਿਤ ਕੀਤਾ ਜਾਵੇਗਾ, ਜਿਸ ਦੀ ਕੁੱਲ ਪੂੰਜੀ ਲਾਗਤ 1,853 ਕਰੋੜ ਰੁਪਏ ਹੋਵੇਗੀ।

 ਵਰਤਮਾਨ ਵਿੱਚ, ਮਦੁਰੈ, ਪਰਮਕੁਡੀ, ਰਾਮਨਾਥਪੁਰਮ, ਮੰਡਪਮ, ਰਾਮੇਸ਼ਵਰਮ ਅਤੇ ਧਨੁਸ਼ਕੋਡੀ (Madurai, Paramakudi, Ramanathapuram, Mandapam, Rameshwaram, and Dhanushkodi) ਦੇ ਦਰਮਿਆਨ ਸੰਪਰਕ ਮੌਜੂਦਾ 2-ਲੇਨ ਰਾਸ਼ਟਰੀ ਰਾਜਮਾਰਗ 87 (ਐੱਨਐੱਚ-87) ਅਤੇ ਸਬੰਧਿਤ ਸਟੇਟ ਹਾਈਵੇਜ਼ ‘ਤੇ ਨਿਰਭਰ ਹੈ, ਜੋ ਖਾਸ ਕਰਕੇ ਸੰਘਣੀ ਅਬਾਦੀ ਵਾਲੇ ਇਲਾਕਿਆਂ ਅਤੇ ਕੌਰੀਡੋਰ (ਗਲਿਆਰੇ) ਦੇ ਨਾਲ ਪ੍ਰਮੁੱਖ ਸ਼ਹਿਰਾਂ ਵਿੱਚ ਟ੍ਰੈਫਿਕ ਦੀ ਅਧਿਕਤਾ ਕਾਰਨ ਕਾਫ਼ੀ ਭੀੜਭਾੜ ਦਾ ਸਾਹਮਣਾ ਕਰਦੇ ਹਨ। ਇਨ੍ਹਾਂ ਚੁਣੌਤੀਆਂ ਦਾ ਸਮਾਧਾਨ ਕਰਨ ਦੇ ਲਈ, ਪ੍ਰੋਜੈਕਟ ਪਰਮਕੁਡੀ ਤੋਂ ਰਾਮਨਾਥਪੁਰਮ ਤੱਕ ਐੱਨਐੱਚ-87 ਦੇ ਲਗਭਗ 46.7 ਕਿਲੋਮੀਟਰ ਹਿੱਸੇ ਨੂੰ 4-ਲੇਨ ਕਨਫਿਗ੍ਰੇਸ਼ਨ ਵਿੱਚ ਅਪਗ੍ਰੇਡ ਕਰੇਗੀ। ਇਸ ਨਾਲ ਮੌਜੂਦਾ ਕੌਰੀਡੋਰ (ਗਲਿਆਰੇ)  ਵਿੱਚ ਭੀੜਭਾੜ ਘੱਟ ਹੋਵੇਗੀ, ਸੁਰੱਖਿਆ ਵਿੱਚ ਸੁਧਾਰ ਹੋਵੇਗਾ ਅਤੇ ਪਰਮਕੁਡੀ, ਸਥਿਰਾਕੁਡੀ, ਅਚੁੰਦਨਵਯਾਲ ਅਤੇ ਰਾਮਨਾਥਪੁਰਮ (Paramakudi, Sathirakudi, Achundanvayal and Ramanathapuram) ਜਿਹੇ ਤੇਜ਼ੀ ਨਾਲ ਵਧਦੇ ਸ਼ਹਿਰਾਂ ਦੀਆਂ ਮੋਬਿਲਿਟੀ ਜ਼ਰੂਰਤਾਂ ਪੂਰੀਆਂ ਹੋਣਗੀਆਂ।

 

ਪ੍ਰੋਜੈਕਟ ਦੀ ਅਲਾਇਨਮੈਂਟ 5 ਪ੍ਰਮੁੱਖ ਰਾਸ਼ਟਰੀ ਰਾਜਮਾਰਗਾਂ (ਐੱਨਐੱਚ-38, ਐੱਨਐੱਚ-85, ਐੱਨਐੱਚ-36, ਐੱਨਐੱਚ-536 ਅਤੇ ਐੱਨਐੱਚ-32) ਅਤੇ 3 ਸਟੇਟ ਰਾਜਮਾਰਗਾਂ (ਐੱਸਐੱਚ-47, ਐੱਸਐੱਚ-29, ਐੱਸਐੱਚ-34) ਦੇ ਨਾਲ ਜੁੜਿਆ ਹੈ, ਜੋ ਦੱਖਣੀ ਤਮਿਲ ਨਾਡੂ ਵਿੱਚ ਪ੍ਰਮੁੱਖ ਆਰਥਿਕ, ਸਮਾਜਿਕ ਅਤੇ ਲੌਜਿਸਟਿਕਸ ਨੋਡਸ ਨੂੰ ਨਿਰਵਿਘਨ ਕਨੈਕਟਿਵਿਟੀ ਪ੍ਰਦਾਨ ਕਰਦੀ ਹੈ। ਇਸ ਦੇ ਅਤਿਰਿਕਤ, ਉੱਨਤ ਗਲਿਆਰਾ 2 ਪ੍ਰਮੁੱਖ ਰੇਲਵੇ ਸਟੇਸ਼ਨਾਂ (ਮਦੁਰੈ ਅਤੇ ਰਾਮੇਸ਼ਵਰਮ), 1 ਹਵਾਈ ਅੱਡੇ (ਮਦੁਰੈ) ਅਤੇ 2 ਛੋਟੀਆਂ ਬੰਦਰਗਾਹਾਂ (ਪੰਬਨ ਅਤੈ ਰਾਮੇਸ਼ਵਰਮ) ਨਾਲ ਜੁੜ ਕੇ ਬਹੁ-ਮੋਡਲ ਏਕੀਕਰਣ (multi-modal integration) ਨੂੰ ਵਧਾਏਗਾ, ਜਿਸ ਨਾਲ ਪੂਰੇ ਖੇਤਰ ਵਿੱਚ ਮਾਲ ਅਤੇ ਯਾਤਰੀਆਂ ਦੀ ਤੇਜ਼ ਆਵਾਜਾਈ ਦੀ ਸੁਵਿਧਾ ਹੋਵੇਗੀ।

 

 

ਪ੍ਰੋਜੈਕਟ ਦੇ ਪੂਰਾ ਹੋਣ ‘ਤੇ, ਪਰਮਕੁਡੀ-ਰਾਮਨਾਥਪੁਰਮ ਸੈਕਸ਼ਨ ਖੇਤਰੀ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ, ਪ੍ਰਮੁੱਖ ਧਾਰਮਿਕ ਅਤੇ ਆਰਥਿਕ ਕੇਂਦਰਾਂ ਦੇ ਦਰਮਿਆਨ ਸੰਪਰਕ ਨੂੰ ਮਜ਼ਬੂਤ ਕਰੇਗਾ, ਰਾਮੇਸ਼ਵਰਮ ਅਤੇ ਧਨੁਸ਼ਕੋਡੀ ਵਿੱਚ ਟੂਰਿਜ਼ਮ ਨੂੰ ਹੁਲਾਰਾ ਦੇਵੇਗਾ ਅਤੇ ਵਪਾਰ ਅਤੇ ਉਦਯੋਗਿਕ ਵਿਕਾਸ ਦੇ ਲਈ ਨਵੇਂ ਰਸਤੇ ਖੋਲ੍ਹੇਗਾ। ਇਹ ਪ੍ਰੋਜੈਕਟ ਲਗਭਗ 8.4 ਲੱਖ ਵਿਅਕਤੀ-ਦਿਨ ਪ੍ਰਤੱਖ ਅਤੇ 10.45 ਲੱਖ ਵਿਅਕਤੀ-ਦਿਨ ਅਪ੍ਰਤੱਖ ਰੋਜ਼ਗਾਰ ਭੀ ਪੈਦਾ ਕਰੇਗਾ ਅਤੇ ਆਸਪਾਸ ਦੇ ਖੇਤਰਾਂ ਵਿੱਚ ਵਿਕਾਸ, ਪ੍ਰਗਤੀ ਅਤੇ ਸਮ੍ਰਿੱਧੀ ਦੇ ਨਵੇਂ ਰਸਤੇ ਖੋਲ੍ਹੇਗਾ।

ਗਲਿਆਰੇ ਦਾ ਨਕਸ਼ਾ

 

ਅੰਤਕਾ- I: ਪ੍ਰੋਜੈਕਟ ਦਾ ਵੇਰਵਾ

 

 

ਵਿਸ਼ੇਸ਼ਤਾ

 ਵੇਰਵਾ

ਪ੍ਰੋਜੈਕਟ ਦਾ ਨਾਮ

4-ਲੇਨ ਪਰਮਕੁਡੀ- ਰਾਮਨਾਥਪੁਰਮ ਸੈਕਸ਼ਨ

ਗਲਿਆਰਾ

ਮਦੁਰੈ-ਧਨੁਸ਼ਕੋਡੀ ਕੌਰੀਡੋਰ (ਐੱਨਐੱਚ-87)

ਲੰਬਾਈ (ਕਿਲੋਮੀਟਰ)

46.7

ਕੁੱਲ ਸਿਵਲ ਲਾਗਤ (ਕਰੋੜ ਰੁਪਏ)

997.63

ਭੂਮੀ ਅਧਿਗ੍ਰਹਿਣ ਲਾਗਤ (ਕਰੋੜ ਰੁਪਏ ਵਿੱਚ)

340.94

ਕੁੱਲ ਪੂੰਜੀਗਤ ਲਾਗਤ (ਕਰੋੜ ਰੁਪਏ)

1,853.16

ਤਰੀਕਾ

ਹਾਇਬ੍ਰਿਡ ਐਨੂਇਟੀ ਮੋਡ (ਐੱਚਏਐੱਮ- HAM)

ਜੁੜੀਆਂ ਹੋਈਆਂ ਪ੍ਰਮੁੱਖ ਸੜਕਾਂ

ਰਾਸ਼ਟਰੀ ਰਾਜਮਾਰਗ - ਐੱਨਐੱਚ -38, ਐੱਨਐੱਚ -85, ਐੱਨਐੱਚ -36, ਐੱਨਐੱਚ -536, ਅਤੇ ਐੱਨਐੱਚ -32

ਸਟੇਟ ਰਾਜਮਾਰਗ - ਐੱਸਐੱਚ-47, ਐੱਸਐੱਚ-29, ਐੱਸਐੱਚ-34

ਜੁੜੇ ਹੋਏ ਆਰਥਿਕ / ਸਮਾਜਿਕਟ੍ਰਾਂਸਪੋਰਟ ਨੋਡਸ

ਹਵਾਈ ਅੱਡੇ ਮਦੁਰੈਰਾਮਨਾਦ (ਜਲ ਸੈਨਾ ਏਅਰ ਸਟੇਸ਼ਨ)

ਰੇਲਵੇ ਸਟੇਸ਼ਨਮਦੁਰੈਰਾਮੇਸ਼ਵਰਮ

 ਲਘੂ ਬੰਦਰਗਾਹਪੰਬਨਰਾਮੇਸ਼ਵਰਮ

ਜੁੜੇ ਹੋਏ ਪ੍ਰਮੁੱਖ ਸ਼ਹਿਰ/ਕਸਬੇ

ਮਦੁਰੈਪਰਮਕੁਡੀਰਾਮਨਾਥਪੁਰਮਰਾਮੇਸ਼ਵਰਮ

ਰੋਜ਼ਗਾਰ ਸਿਰਜਣਾ ਦੀ ਸੰਭਾਵਨਾ

8.4 ਲੱਖ ਮਾਨਵ ਦਿਵਸ  (ਪ੍ਰਤੱਖਅਤੇ 10.5 ਲੱਖ ਮਾਨਵ ਦਿਵਸ (ਅਪ੍ਰਤੱਖ)

ਵਿੱਤ ਵਰ੍ਹੇ 2025 ਵਿੱਚ ਸਲਾਨਾ ਔਸਤ ਰੋਜ਼ਾਨਾ ਟ੍ਰੈਫਿਕ (ਏਏਡੀਟੀ- AADT)

ਅਨੁਮਾਨਿਤ 12,700 ਪੈਸੰਜਰ ਕਾਰ ਯੂਨਿਟਸ (ਪੀਸੀਯੂ- PCU)

 

 

 *****

 

ਐੱਮਜੇਪੀਐੱਸ/ਬੀਐੱਮ


(Release ID: 2141443)