ਰੇਲ ਮੰਤਰਾਲਾ
azadi ka amrit mahotsav

ਨਵੀਂ ਯਾਤਰੀ ਰਿਜ਼ਰਵੇਸ਼ਨ ਪ੍ਰਣਾਲੀ ਪ੍ਰਤੀ ਮਿੰਟ 1.5 ਲੱਖ ਤੋਂ ਵੱਧ ਰੇਲ ਟਿਕਟਾਂ ਜਾਰੀ ਕਰਨ ਦੇ ਯੋਗ ਹੋਵੇਗੀ, ਜੋ ਇੱਕ ਮਿੰਟ ਵਿੱਚ 32,000 ਟਿਕਟਾਂ ਦੀ ਮੌਜੂਦਾ ਸਮਰੱਥਾ ਦਾ ਲਗਭਗ ਪੰਜ ਗੁਣਾ ਹੈ, ਇਹ ਪ੍ਰਣਾਲੀ ਵਰ੍ਹੇ ਦੇ ਅੰਤ ਤੱਕ ਤਿਆਰ ਹੋ ਜਾਵੇਗੀ


ਯਾਤਰੀ ਸੁਵਿਧਾ ਅਤੇ ਸਮਾਰਟ ਟਿਕਟਿੰਗ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਭਾਰਤੀ ਰੇਲਵੇ ਯਾਤਰੀ ਰਿਜ਼ਰਵੇਸ਼ਨ ਪ੍ਰਣਾਲੀ ਨੂੰ ਬਹੁਭਾਸ਼ੀ ਬਣਾਏਗਾ

ਯਾਤਰਾ ਨੂੰ ਲੈ ਕੇ ਅਨਿਸ਼ਚਿਤਤਾ ਵਿੱਚ ਸੁਧਾਰ ਲਈ, ਰੇਲਵੇ ਮੰਤਰਾਲਾ ਵੇਟਲਿਸਟਿਡ ਟਿਕਟਾਂ ਦੇ ਐਡਵਾਂਸਡ ਚਾਰਟਿੰਗ ਨੂੰ ਜਲਦੀ ਲਾਗੂ ਕਰੇਗਾ, ਦੁਪਹਿਰ 2 ਵਜੇ ਤੋਂ ਪਹਿਲਾਂ ਰਵਾਨਾ ਹੋਣ ਵਾਲੀਆਂ ਟ੍ਰੇਨਾਂ ਲਈ ਪਿਛਲੇ ਦਿਨ ਦੀ ਰਾਤ 9 ਵਜੇ ਤੱਕ ਚਾਰਟ ਤਿਆਰ ਕੀਤੇ ਜਾਣਗੇ

ਤਤਕਾਲ ਬੁਕਿੰਗ ਵਿੱਚ ਆਧਾਰ ਜਾਂ ਸਰਕਾਰੀ ਆਈਡੀ ਰਾਹੀਂ ਵਿਆਪਕ ਪ੍ਰਮਾਣੀਕਰਣ ਹੋਵੇਗਾ ਜੋ ਡਿਜੀਲੌਕਰ ਨਾਲ ਜੁੜਿਆ ਹੋਵੇਗਾ ਤਾਕਿ ਸੁਰੱਖਿਆ ਅਤੇ ਪਾਰਦਰਸ਼ਤਾ ਵਧੇ

Posted On: 29 JUN 2025 6:31PM by PIB Chandigarh

ਨਵੀਂ ਪੀਆਰਐੱਸ ਪ੍ਰਣਾਲੀ ਵਿੱਚ ਟਿਕਟ ਪੁੱਛ-ਗਿੱਛ ਸਮਰੱਥਾ ਦਸ ਗੁਣਾ ਵਧ ਕੇ - 4 ਲੱਖ ਤੋਂ 40 ਲੱਖ ਪ੍ਰਤੀ ਮਿੰਟ ਹੋ ਜਾਵੇਗੀ

 

 

 

 

ਭਾਰਤੀ ਰੇਲਵੇ ਪੂਰੇ ਯਾਤਰਾ ਅਨੁਭਵ ਨੂੰ ਯਾਤਰੀ-ਕੇਂਦ੍ਰਿਤ ਬਣਾਉਣ ਲਈ ਵਚਨਬੱਧ ਹੈ। ਰੇਲਵੇ ਨਾਲ ਇੱਕ ਯਾਤਰੀ ਦੀ ਯਾਤਰਾ ਟਿਕਟ ਰਿਜ਼ਰਵੇਸ਼ਨ ਦੇ ਪੜਾਅ ਤੋਂ ਸ਼ੁਰੂ ਹੁੰਦੀ ਹੈ। ਰੇਲਵੇ ਟਿਕਟ ਬੁਕਿੰਗ ਨੂੰ ਆਸਾਨ ਬਣਾਉਣ ਲਈ ਕਈ ਕਦਮ ਚੁੱਕ ਰਿਹਾ ਹੈ। 

 

 

ਰੇਲਵੇ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਹਾਲ ਹੀ ਵਿੱਚ ਇਨ੍ਹਾਂ ਸੁਧਾਰਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਟਿਕਟਿੰਗ ਪ੍ਰਣਾਲੀ ਸਮਾਰਟ , ਪਾਰਦਰਸ਼ੀ , ਪਹੁੰਚਯੋਗ ਅਤੇ ਕੁਸ਼ਲ ਹੋਣੀ ਚਾਹੀਦੀ ਹੈ। ਯੋਜਨਾਵਾਂ ਵਿੱਚ ਯਾਤਰੀਆਂ ਦੀਆਂ ਸੁਵਿਧਾਵਾਂ ‘ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਇਹ ਪ੍ਰਣਾਲੀ ਸਾਡੇ ਯਾਤਰੀਆਂ ਲਈ ਇੱਕ ਸਹਿਜ ਅਤੇ ਆਰਾਮਦਾਇਕ ਯਾਤਰਾ ਅਨੁਭਵ ਨੂੰ ਯਕੀਨੀ ਬਣਾਏਗੀ। 

 

 

ਬਿਹਤਰ ਅਤੇ ਐਡਵਾਂਸ ਚਾਰਟਿੰਗ ਨਾਲ ਯਾਤਰਾ ਯੋਜਨਾਵਾਂ ਨੂੰ ਲੈ ਕੇ ਨਿਸ਼ਚਤਤਾ ਹੋਵੇਗੀ

 

 

ਚਾਰਟਿੰਗ: ਵਰਤਮਾਨ ਵਿੱਚ, ਟ੍ਰੇਨ ਦੀ ਰਵਾਨਗੀ ਤੋਂ ਚਾਰ ਘੰਟੇ ਪਹਿਲਾਂ ਰਿਜ਼ਰਵੇਸ਼ਨ ਚਾਰਟ ਤਿਆਰ ਕੀਤਾ ਜਾਂਦਾ ਹੈ। ਇਹ ਯਾਤਰੀਆਂ ਦੇ ਮਨ ਵਿੱਚ ਅਨਿਸ਼ਚਿਤਤਾ ਪੈਦਾ ਕਰਦਾ ਹੈ। ਯਾਤਰੀ ਜਦੋਂ ਟ੍ਰੇਨ ਫੜਨ ਲਈ ਨੇੜੇ ਦੇ ਖੇਤਰ ਤੋਂ ਆਉਂਦੇ ਹਨ ਤਾਂ ਇਹ ਅਨਿਸ਼ਚਿਤਤਾ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ।

ਇਸ ਅਨਿਸ਼ਚਿਤਤਾ ਨੂੰ ਦੂਰ ਕਰਨ ਲਈ, ਰੇਲਵੇ ਬੋਰਡ ਨੇ ਰਵਾਨਗੀ ਤੋਂ ਅੱਠ ਘੰਟੇ ਪਹਿਲਾਂ ਰਿਜ਼ਰਵੇਸ਼ਨ ਚਾਰਟ ਤਿਆਰ ਕਰਨ ਦਾ ਪ੍ਰਸਤਾਵ ਰੱਖਿਆ ਹੈ। ਦੁਪਹਿਰ 2 ਵਜੇ ਤੋਂ ਪਹਿਲਾਂ ਰਵਾਨਾ ਹੋਣ ਵਾਲੀਆਂ ਟ੍ਰੇਨਾਂ ਲਈ , ਚਾਰਟ ਪਿਛਲੇ ਦਿਨ ਹੀ 9 ਵਜੇ ਤਿਆਰ ਕੀਤਾ ਜਾਵੇਗਾ। ਰੇਲਵੇ ਮੰਤਰੀ ਨੇ ਇਸ ਪ੍ਰਸਤਾਵ ‘ਤੇ ਸਹਿਮਤੀ ਪ੍ਰਗਟਾਈ ਅਤੇ ਬੋਰਡ ਨੂੰ ਇਸ ਨੂੰ ਪੜਾਵਾਂ ਵਿੱਚ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਕੋਈ ਵਿਘਨ ਨਾ ਪਵੇ।

 

 

ਇਹ ਕਦਮ ਉਡੀਕ ਸੂਚੀ ਵਾਲੀਆਂ ਟਿਕਟਾਂ ਵਾਲੇ ਯਾਤਰੀਆਂ ਲਈ ਅਨਿਸ਼ਚਿਤਤਾਵਾਂ ਨੁੰ ਘੱਟ ਕਰੇਗਾ। ਯਾਤਰੀਆਂ ਨੂੰ ਉਡੀਕ ਸੂਚੀ ਦੀ ਸਥਿਤੀ ਬਾਰੇ ਪਹਿਲਾਂ ਹੀ ਜਾਣਕਾਰੀ ਮਿਲ ਜਾਵੇਗੀ। ਇਹ ਲੰਬੀ ਦੂਰੀ ਦੀਆਂ ਟ੍ਰੇਨਾਂ ਫੜਨ ਲਈ ਪ੍ਰਮੁੱਖ ਸ਼ਹਿਰਾਂ ਦੇ ਦੂਰ-ਦੁਰਾਡੇ ਦੇ ਸਥਾਨਾਂ ਜਾਂ ਉਪਨਗਰਾਂ ਤੋਂ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਲਾਭਵੰਦ ਕਰੇਗਾ। ਇਹ ਉਡੀਕ ਸੂਚੀ ਦੀ ਪੁਸ਼ਟੀ ਨਾ ਹੋਣ ਦੀ ਸਥਿਤੀ ਵਿੱਚ ਵਿਕਲਪਿਕ ਵਿਵਸਥਾ ਕਰਨ ਲਈ ਵਧੇਰਾ ਸਮਾਂ ਵੀ ਪ੍ਰਦਾਨ ਕਰੇਗਾ।

 

 

ਆਧੁਨਿਕ ਯਾਤਰੀ ਰਿਜ਼ਰਵੇਸ਼ਨ ਪ੍ਰਣਾਲੀ (ਪੀਆਰਐੱਸ) ਦਸਬੰਰ 2025 ਤੱਕ

 

 

ਰੇਲਵੇ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਯਾਤਰੀ ਰਿਜ਼ਰਵੇਸ਼ਨ ਪ੍ਰਣਾਲੀ ਦੇ ਅਪਗ੍ਰੇਡੇਸ਼ਨ ਦੀ ਸਮੀਖਿਆ ਕੀਤੀ। ਇਸ ਪ੍ਰੋਜੈਕਟ ਨੂੰ ਪਿਛਲੇ ਕੁਝ ਮਹੀਨਿਆਂ ਤੋਂ ਕ੍ਰਿਸ (ਰੇਲਵੇ ਸੂਚਨਾ ਪ੍ਰਣਾਲੀ ਕੇਂਦਰ) ਦੁਆਰਾ ਲਾਗੂ ਕੀਤਾ ਜਾ ਰਿਹਾ ਹੈ।

 

 

ਨਵਾਂ ਅੱਪਗ੍ਰੇਡੇਡ ਪੀਆਰਐੱਸ ਡਿਜ਼ਾਈਨ ਤੇਜ਼, ਲਚਕੀਲਾ ਅਤੇ ਵਰਤਮਾਨ ਲੋਡ ਤੋਂ ਦਸ ਗੁਣਾ ਵੱਧ ਭਾਰ ਸੰਭਾਲਣ ਵਿੱਚ ਸਮਰੱਥ ਹੈ। ਇਸ ਨਾਲ ਟਿਕਟ ਬੁੱਕ ਕਰਨ ਦੀ ਸਮਰੱਥਾ ਵਿੱਚ ਬਹੁਤ ਵਾਧਾ ਹੋਵੇਗਾ। ਨਵੇਂ ਪੀਆਰਐੱਸ ਤੋਂ ਪ੍ਰਤੀ ਮਿੰਟ 1.5 ਲੱਖ ਤੋਂ ਵੱਧ ਟਿਕਟ ਬੁਕਿੰਗ ਦੀ ਸੁਵਿਧਾ ਮਿਲੇਗੀ। ਇਹ ਵਰਤਮਾਨ ਪੀਆਰਐੱਸ ਵਿੱਚ 32,000 ਟਿਕਟ ਪ੍ਰਤੀ ਮਿੰਟ ਤੋਂ ਲਗਭਗ ਪੰਜ ਗੁਣਾ ਵੱਧ ਹੋਵੇਗਾ।

 

 

ਟਿਕਟ ਪੁੱਛ-ਗਿੱਛ ਸਮਰੱਥਾ ਵੀ ਦਸ ਗੁਣਾ ਵਧ ਜਾਵੇਗੀ, ਯਾਨੀ 4 ਲੱਖ ਤੋਂ 40 ਲੱਖ ਪ੍ਰਤੀ ਇੱਕ ਮਿੰਟ ਵਿੱਚ ਜਾਂਚ ਸੰਭਵ ਹੋ ਸਕੇਗੀ।

ਨਵੇਂ ਪੀਆਰਐੱਸ ਵਿੱਚ ਬਹੁਭਾਸ਼ੀ ਅਤੇ ਉਪਯੋਗਕਰਤਾ ਦੇ ਅਨੁਕੂਲ ਬੁਕਿੰਗ ਅਤੇ ਪੁੱਛ-ਗਿੱਛ ਇੰਟਰਫੇਸ ਵੀ ਹੈ।

 

 

ਨਵੇਂ ਪੀਆਰਐੱਸ ਵਿੱਚ, ਉਪਯੋਗਕਰਤਾ ਆਪਣੀ ਪਸੰਦੀਦਾ ਸੀਟ ਦੀ ਚੋਣ ਕਰਨ ਅਤੇ ਕਿਰਾਇਆ ਕੈਲੰਡਰ ਦੇਖਣ ਵਿੱਚ ਸਮਰੱਥ ਹੋਣਗੇ। ਇਸ ਵਿੱਚ ਦਿਵਯਾਂਗਜਨਾਂ, ਵਿਦਿਆਰਥੀਆਂ, ਮਰੀਜ਼ਾਂ ਆਦਿ ਲਈ ਵੀ ਏਕੀਕ੍ਰਿਤ ਸੁਵਿਧਾਵਾਂ ਹਨ।

 

 

ਤਤਕਾਲ ਬੁਕਿੰਗ ਲਈ ਸੁਚਾਰੂ ਪ੍ਰਮਾਣੀਕਰਣ- ਭਾਰਤੀ ਰੇਲਵੇ 1 ਜੁਲਾਈ 2025 ਤੋਂ ਸਿਰਫ਼ ਪ੍ਰਮਾਣਿਤ ਉਪਯੋਗਕਰਤਾਵਾਂ ਨੂੰ ਹੀ ਆਈਆਰਸੀਟੀਸੀ ਵੈੱਬਸਾਈਟ ਅਤੇ ਮੋਬਾਈਲ ਐਪ ‘ਤੇ “ਤਤਕਾਲ ਟਿਕਟ ਬੁੱਕ” ਕਰਨ ਦੀ ਮਨਜ਼ੂਰੀ ਦੇਵੇਗਾ।

 

 

ਇਸ ਤੋਂ ਇਲਾਵਾ, ਜੁਲਾਈ 2025 ਦੇ ਅੰਤ ਤੋਂ ਤਤਕਾਲ ਬੁਕਿੰਗ ਲਈ ਓਟੀਪੀ-ਅਧਾਰਿਤ ਪ੍ਰਮਾਣਿਕਤਾ ਲਾਗੂ ਕੀਤੀ ਜਾਵੇਗੀ।

 

 

ਰੇਲਵੇ ਮੰਤਰੀ ਨੇ ਅਧਿਕਾਰੀਆਂ ਨੂੰ ਤਤਕਾਲ ਬੁਕਿੰਗ ਲਈ ਔਥੈਂਟਿਕੇਸ਼ਨ ਮਕੈਨਿਜ਼ਮ ਨੂੰ ਵਿਆਪਕ ਬਣਾਉਣ ਦਾ ਨਿਰਦੇਸ਼ ਦਿੱਤਾ। ਇਹ ਪ੍ਰਮਾਣੀਕਰਣ ਆਧਾਰ ਜਾਂ ਉਪਯੋਗਕਰਤਾ ਦੇ ਡਿਜ਼ੀਲੌਕਰ ਖਾਤੇ ਵਿੱਚ ਉਪਲਬਧ ਕਿਸੇ ਹੋਰ ਪ੍ਰਮਾਣਿਤ ਯੋਗ ਸਰਕਾਰੀ ਪਹਿਚਾਣ ਪੱਤਰ ਦਾ ਉਪਯੋਗ ਕਰਕੇ ਕੀਤਾ ਜਾਣਾ ਚਾਹੀਦਾ ਹੈ।

 

 

ਇਹ ਪਹਿਲਕਦਮੀਆਂ ਭਾਰਤੀ ਰੇਲਵੇ ਦੁਆਰਾ ਆਪਣੀਆਂ ਪ੍ਰਣਾਲੀਆਂ ਨੂੰ ਆਧੁਨਿਕ ਬਣਾਉਣ ਅਤੇ ਉਨ੍ਹਾਂ ਨੂੰ ਵਧੇਰੇ ਨਾਗਰਿਕ ਅਨੁਕੂਲ ਬਣਾਉਣ ਦੇ ਨਿਰੰਤਰ ਪ੍ਰਯਾਸਾਂ ਨੂੰ ਦਰਸਾਉਂਦੀਆਂ ਹਨ।

*****

ਧਰਮੇਂਦਰ ਤਿਵਾਰੀ/ਸ਼ਤਰੂੰਜੇ ਕੁਮਾਰ


(Release ID: 2140992)