ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਮੈਗਾ ਮਾਨਸੂਨ ਸਵੱਛਤਾ ਅਭਿਯਾਨ ਸ਼ੁਰੂ ਕੀਤਾ
ਸਫਾਈ ਅਪਣਾਓ, ਬਿਮਾਰੀ ਭਗਾਓ: ਸਵੱਛ ਭਾਰਤ ਮਿਸ਼ਨ –ਸ਼ਹਿਰੀ ਦੇ ਤਹਿਤ ਮਾਨਸੂਨ ਸੀਜ਼ਨ ਦੇ ਦੌਰਾਨ ਨਾਲੀਆਂ ਦੀ ਸਫਾਈ ਅਤੇ ਕਚਰੇ ਦੇ ਢੇਰ ਨੂੰ ਹਟਾਉਣ ਲਈ ਯਤਨਾਂ ਨੂੰ ਤੇਜ਼ ਕੀਤਾ
Posted On:
26 JUN 2025 3:39PM by PIB Chandigarh
ਮਾਨਸੂਨ ਦੇ ਮੌਸਮ ਦੀ ਸ਼ੁਰੂਆਤ ਦੇ ਨਾਲ ਹੀ ਸਾਫ-ਸਫਾਈ ਅਤੇ ਸਵੱਛਤਾ ਦੀਆਂ ਚੁਣੌਤੀਆਂ ਵਧ ਜਾਂਦੀਆਂ ਹਨ। ਇਸ ਨਾਲ ਜਲ-ਜਨਿਤ ਅਤੇ ਜੀਵਾਣੂ-ਜਨਿਤ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਸਵੱਛ ਭਾਰਤ ਮਿਸ਼ਨ –ਸ਼ਹਿਰੀ (SBM-U), ਦੇ ਤਹਿਤ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ‘ਸਫਾਈ ਅਪਣਾਓ, ਬਿਮਾਰੀ ਭਗਾਓ (‘Safai Apnao, Bimaari Bhagao’- ਐੱਸਏਬੀਬੀ) ਅਭਿਯਾਨ (1-31 ਜੁਲਾਈ, 2025) ਰਾਹੀਂ ਸਿਹਤ-ਕੇਂਦ੍ਰਿਤ ਸ਼ਹਿਰੀ ਸਵੱਛਤਾ ‘ਤੇ ਆਪਣੇ ਵੱਲ ਧਿਆਨ ਦੇ ਰਿਹਾ ਹੈ। ਮਿਸ਼ਨ ਦੇ ਆਦਰਸ਼ ਵਾਕ ‘ਸਵਭਾਵ ਸਵੱਛਤਾ, ਸੰਸਕਾਰ ਸਵੱਛਤਾ’ (‘Swabhav Swachhata, Sanskaar Swachhata’) ਨਾਲ ਤਾਲਮੇਲ ਕਾਇਮ ਰੱਖਦੇ ਹੋਏ, ਪਿਛਲੇ ਵਰ੍ਹੇ ਦੀ ਤਰ੍ਹਾਂ, ਇਹ ਅਭਿਯਾਨ ਆਪਣੇ ਦੋ –ਆਯਾਮੀ ਦ੍ਰਿਸ਼ਟੀਕੋਣ ਯਾਨੀ ਨਾਗਰਿਕਾਂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ (ਯੂਐੱਲਬੀ) ਨੂੰ ਸਵੱਛਤਾ ਅਪਣਾਉਣ ਲਈ ਪ੍ਰੇਰਿਤ ਕਰਨ ਅਤੇ ਬਿਮਾਰੀ ਦੇ ਪ੍ਰਕੋਪ ਨੂੰ ਰੋਕਣ ਲਈ ਸਫਾਈ ਅਤੇ ਜਾਗਰੂਕਤਾ ਉਪਾਵਾਂ ਨੂੰ ਲਾਗੂ ਕਰਨ ਲਈ ਨਿਰੰਤਰ ਸੰਚਾਲਿਤ ਕੀਤਾ ਜਾ ਰਿਹਾ ਹੈ।

ਸਫਾਈ ਅਪਣਾਓ, ਬਿਮਾਰੀ ਭਗਾਓ (ਐੱਸਏਬੀਬੀ) ਅਭਿਯਾਨ 2025 ਦਾ ਉਦੇਸ਼ ਬੰਦ ਨਾਲੀਆਂ, ਕੁੜੇ ਦੇ ਢੇਰ, ਪਾਣੀ ਦੇ ਜਮ੍ਹਾਂ ਹੋਣ ਨਾਲ ਨਜਿੱਠਣ ਅਤੇ ਸਵੱਛਤਾ ਅਤੇ ਸੁਰੱਖਿਅਤ ਪੇਅਜਲ ਤੱਕ ਪਹੁੰਚ ਨੂੰ ਯਕੀਨੀ ਬਣਾ ਕੇ ਜਨਤਕ ਸਿਹਤ ਜੋਖਮਾਂ ਨੂੰ ਘੱਟ ਕਰਨਾ ਹੈ। ਇਹ ਨਿਗਰਾਨੀ ਅਤੇ ਜਾਗਰੂਕਤਾ ਅਭਿਯਾਨਾਂ ਰਾਹੀਂ ਵਿਸ਼ੇਸ਼ ਤੌਰ ‘ਤੇ ਗੰਦੀਆਂ ਬਸਤੀਆਂ, ਸਕੂਲਾਂ ਅਤੇ ਵਧੇਰੇ ਸੰਘਂਣੀ ਆਬਾਦੀ ਵਾਲੇ ਖੇਤਰਾਂ ਵਿੱਚ ਸਵੱਛਤਾ ਅਤੇ ਹੱਥ ਧੋਣ ਨੂੰ ਇੱਕ ਆਦਤ ਦੇ ਰੂਪ ਵਿੱਚ ਆਪਣਾਏ ਜਾਣ ਨੂੰ ਹੁਲਾਰਾ ਦਿੰਦਾ ਹੈ। ਵਿਵਹਾਰ ਸਬੰਧੀ ਪ੍ਰੇਰਣਾਵਾਂ ਭਾਈਚਾਰਕ ਅਤੇ ਜਨਤਕ ਪਖਾਨਿਆਂ ਲਈ ਸਫਾਈ ਅਭਿਯਾਨ ਦੇ ਨਾਲ ਸਵੱਛ, ਸਿਹਤਮੰਦ ਗੁਆਂਢ ਨੂੰ ਉਤਸ਼ਾਹਿਤ ਕਰਦੀਆਂ ਹਨ। ਯੂਐੱਲਬੀ ਨੂੰ ਨਾਲੀਆਂ ਨੂੰ ਬਣਾਏ ਰੱਖਣਾ ਚਾਹੀਦਾ ਹੈ, ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਜਿਹੀਆਂ ਬਿਮਾਰੀਆਂ ਨੂੰ ਰੋਕਣ ਲਈ ਜਲ ਸੰਸਾਧਨਾਂ ਵਿੱਚ ਕਚਰੇ ਨੂੰ ਜਾਣ ਤੋਂ ਰੋਕਣਾ ਚਾਹੀਦਾ ਹੈ। ਪੂਰਾ ਮਹੀਨਾ ਚੱਲਣ ਵਾਲਾ ਇਹ ਅਭਿਯਾਨ ਖਾਸ ਕਰਕੇ ਜਲ ਸਰੋਤਾਂ ਵਿੱਚ ਪ੍ਰਭਾਵਸ਼ਾਲੀ ਰਹਿੰਦ-ਖੂੰਹਦ ਪ੍ਰਬੰਧਨ, ਨਾਲੀਆਂ ਦੀ ਰੋਕਥਾਮ ਵਾਲੀ ਸਫਾਈ ਅਤੇ ਕੂੜੇ ਦੇ ਢੇਰਾਂ ਨੂੰ ਘਟਾ ਕੇ ਸਵੱਛ ਸ਼ਹਿਰਾਂ 'ਤੇ ਧਿਆਨ ਕੇਂਦ੍ਰਿਤ ਕਰਦਾ ਹੈ।

ਜਨਤਕ ਸਿਹਤ ਅਤੇ ਸਵੱਛਤਾ ਬਣਾਏ ਰੱਖਣ ਵਿੱਚ ਨਾਗਰਿਕਾਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਪਾਣੀ ਅਤੇ ਵੈਕਟਰ ਬੋਰਨ ਸਬੰਧੀ ਬਿਮਾਰੀਆਂ ਨੂੰ ਰੋਕਣ ਲਈ, ਐੱਸਏਬੀਬੀ ਦੇ 6 ਮੰਤਰਾਂ: (1) ਸਾਫ਼ ਹੱਥ (2) ਸਾਫ਼ ਘਰ (3) ਸਾਫ਼ ਗੁਆਂਢ (4) ਸਾਫ਼ ਪਖਾਨੇ (5) ਸਾਫ਼ ਨਾਲੀਆਂ ਅਤੇ ਪਾਣੀ ਦੇ ਭੰਡਾਰ (6) ਸਾਫ਼ ਜਨਤਕ ਥਾਵਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ। ਪਾਣੀ ਦੇ ਭੰਡਾਰਾਂ ਅਤੇ ਨਾਲੀਆਂ ਦੀ ਰੋਕਥਾਮ ਵਾਲੀ ਸਫਾਈ ਮਾਨਸੂਨ ਦੀਆਂ ਤਿਆਰੀਆਂ ਦਾ ਇੱਕ ਜ਼ਰੂਰੀ ਹਿੱਸਾ ਹੈ। ਪਾਣੀ ਦੇ ਖੜ੍ਹੇ ਰਹਿਣ ਅਤੇ ਮੱਛਰਾਂ ਅਤੇ ਹੋਰ ਬਿਮਾਰੀਆਂ ਦੇ ਵਾਹਕਾਂ ਦੇ ਪ੍ਰਜਨਨ ਨੂੰ ਰੋਕਣਾ ਮਹੱਤਵਪੂਰਨ ਹੈ। ਨਾਗਰਿਕਾਂ ਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਖੁੱਲ੍ਹੀਆਂ ਨਾਲੀਆਂ ਕਚਰੇ ਨਾਲ ਭਰੀਆਂ ਨਾ ਹੋਣ, ਅਤੇ ਪਾਣੀ ਦੇ ਭੰਡਾਰਣ ਵਾਲੇ ਕੰਟੇਨਰਾਂ ਨੂੰ ਸਮੇਂ-ਸਮੇਂ 'ਤੇ ਢਕ ਕੇ ਸਾਫ਼ ਕੀਤਾ ਜਾਵੇ। ਘਰਾਂ ਅਤੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਪਾਣੀ ਨੂੰ ਖੜ੍ਹੇ ਰਹਿਣ ਤੋਂ ਰੋਕਣਾ ਬਹੁਤ ਜ਼ਰੂਰੀ ਹੈ। ਜਨਤਕ ਥਾਵਾਂ 'ਤੇ ਕੂੜਾ ਸੁੱਟਣ ਤੋਂ ਬਚੋ ਅਤੇ ਵੱਖਰੇ –ਵੱਖਰੇ ਡਸਟਬਿਨਾਂ ਦੀ ਵਰਤੋਂ ਕਰੋ। ਸਵੱਛਤਾ ਨਾਲ ਜੁੜੀ ਕਿਸੇ ਵੀ ਸਮੱਸਿਆ ਦੀ ਸੂਚਨਾ ਸਵੱਛਤਾ ਐਪ ਰਾਹੀਂ ਕੀਤੀ ਜਾ ਸਕਦੀ ਹੈ ਤਾਂ ਜੋ ਸ਼ਹਿਰੀ ਸਥਾਨਕ ਸੰਸਥਾਵਾਂ (ULB) ਸਮੇਂ ਸਿਰ ਉਨ੍ਹਾਂ ਦਾ ਹੱਲ ਕਰ ਸਕਣ।
ਸ਼ਹਿਰੀ ਸਥਾਨਕ ਸੰਸਧਾਨਾਂ ਨੂੰ ਵਿਭਾਗਾਂ ਦਰਮਿਆਨ ਤਾਲਮੇਲ ਕਰਨਾ ਚਾਹੀਦਾ ਹੈ, ਕੇਂਦ੍ਰਿਤ ਸਵੱਛਤਾ ਕਾਰਵਾਈ ਦੇ ਲਈ ਉੱਚ ਜੋਖਮ ਵਾਲੇ ਖੇਤਰਾਂ ਦੀ ਪਹਿਚਾਣ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੂੰ ਖਾਸ ਕਰਕੇ ਸੰਵੇਦਨਸ਼ੀਲ ਖੇਤਰਾਂ ਵਿੱਚ ਨਿਯਮਿਤ ਤੌਰ ‘ਤੇ ਕਚਰਾ ਇਕੱਠਾ ਕਰਨ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ, ਵੇਸਟ ਹੌਟਸਪੌਟ ਨੂੰ ਘਟਾਉਣਾ ਚਾਹੀਦਾ ਹੈ ਅਤੇ ਜਨਤਕ ਪਖਾਨਿਆਂ ਨੂੰ ਬਣਾਏ ਰੱਖਣਾ ਚਾਹੀਦਾ ਹੈ। ਅਭਿਯਾਨ ਦੇ ਤਹਿਤ ਸਕੂਲ ਵਿੱਚ ਹੱਥ ਧੋਣ ਨੂੰ ਆਦਤ ਦੇ ਰੂਪ ਵਿੱਚ ਅਪਣਾਉਣ ਦੇ ਅਭਿਯਾਨ, ਸੁਰੱਖਿਅਤ ਪੇਅਜਲ ਤੱਕ ਪਹੁੰਚ ਅਤੇ ਘਰ-ਘਰ ਜਾ ਕੇ ਜਾਗਰੂਕਤਾ ਰਾਹੀਂ ਬਾਲ ਸਵੱਛਤਾ ‘ਤੇ ਜ਼ੋਰ ਦਿੱਤਾ ਜਾਂਦਾ ਹੈ। ਆਰਡਬਲਿਊਏ, ਐੱਨਜੀਓ ਅਤੇ ਹੋਰਨਾਂ ਦੇ ਨਾਲ ਸਾਂਝੇਦਾਰੀ ਨਾਲ ਆਊਟਰੀਚ ਨੂੰ ਹੁਲਾਰਾ ਮਿਲੇਗਾ। ਸਫਾਈ ਮਿੱਤਰਾਂ ਲਈ ਸਵੱਛ ਜਲ ਦੀ ਪਹੁੰਚ ਅਤੇ ਸਵੱਛਤਾ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਸਾਰੀਆਂ ਗਤੀਵਿਧੀਆਂ ਨੂੰ ਯੂਐੱਲਬੀ ਦੁਆਰਾ ਸਵੱਛਤਮ ਪੋਰਟ (Swachhatam Portal) (https://admin.sbmurban.org/) ‘ਤੇ ਲੌਗ ਇਨ ਅਤੇ ਰਿਪੋਰਟ ਕੀਤਾ ਜਾਣਾ ਹੈ।
ਅਭਿਯਾਨ ਦੇ ਦੌਰਾਨ, 100 ਸਮਾਰਟ ਸ਼ਹਿਰਾਂ ਵਿੱਚ ਵਿਸ਼ੇਸ਼ ਉਦੇਸ਼ ਵਾਲੇ ਵਾਹਨਾਂ (Special Purpose Vehicles) ਨੂੰ ਸਰਗਰਮ ਕੀਤਾ ਜਾਵੇਗਾ, ਜੋ ਇਨੋਵੇਸ਼ਨ ਲਈ ਏਕੀਕ੍ਰਿਤ ਕਮਾਂਡ ਅਤੇ ਨਿਯੰਤਰਣ ਕੇਂਦਰਾਂ ਦੀ ਵਰਤੋਂ ਕਰਦੇ ਹੋਏ, ਫੂਡ ਸਟ੍ਰੀਰਟਸ, ਮਾਰਕਿਟਸ ਅਤੇ ਵਿਰਾਸਤ ਸਥਲਾਂ ਜਿਹੇ ਸਥਾਨਕ ਸਥਾਨਾਂ ਦੀ ਸਫਾਈ ‘ਤੇ ਧਿਆਨ ਕੇਂਦ੍ਰਿਤ ਕਰਨਗੇ। ਪਿਛਲੇ ਵਰ੍ਹੇ ਦੀ ਤਰ੍ਹਾਂ, ਇਸ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਪੇਅਜਲ ਅਤੇ ਸਵੱਛਤਾ ਵਿਭਾਗ, ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ, ਗ੍ਰਾਮੀਣ ਵਿਕਾਸ ਮੰਤਰਾਲੇ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਅਤੇ ਸਕੂਲ ਸਿੱਖਿਆ ਅਤੇ ਸਾਖ਼ਰਤਾ ਵਿਭਾਗ ਦੇ ਨਾਲ ਮਿਲ ਕੇ ਸੰਚਾਲਿਤ ਕੀਤਾ ਜਾਵੇਗਾ।
************
ਐੱਸਕੇ
(Release ID: 2140311)