ਸੱਭਿਆਚਾਰ ਮੰਤਰਾਲਾ
azadi ka amrit mahotsav

ਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ “#ਲੌਂਗਲਿਵਡੈਮੋਕ੍ਰੇਸੀ ਯਾਤਰਾ” ਨੂੰ ਹਰੀ ਝੰਡੀ ਦਿਖਾਉਣਗੇ


ਸੱਭਿਆਚਾਰ ਮੰਤਰਾਲਾ ਅਤੇ ਦਿੱਲੀ ਸਰਕਾਰ 25 ਜੂਨ 2025 ਨੂੰ ਸੰਵਿਧਾਨ ਹੱਤਿਆ ਦਿਵਸ ਮਨਾਉਣਗੇ

ਐਮਰਜੈਂਸੀ ਦੇ 50 ਸਾਲ ਪੂਰੇ ਹੋਣ ‘ਤੇ ਦੇਸ਼ ਭਰ ਵਿੱਚ ਪ੍ਰੋਗਰਾਮਾਂ ਦਾ ਆਯੋਜਨ

Posted On: 24 JUN 2025 6:24PM by PIB Chandigarh

1975 ਵਿੱਚ ਭਾਰਤ ਵਿੱਚ ਐਮਰਜੈਂਸੀ ਲਾਗੂ ਹੋਣ ਦੇ 50 ਸਾਲ ਪੂਰੇ ਹੋਣ ‘ਤੇ ਕੇਂਦਰੀ ਸੱਭਿਆਚਾਰ ਮੰਤਰਾਲੇ, ਦਿੱਲੀ ਸਰਕਾਰ ਦੇ ਸਹਿਯੋਗ ਨਾਲ 25 ਜੂਨ, 2025 ਨੂੰ ਨਵੀਂ ਦਿੱਲੀ ਦੇ ਤਿਆਗਰਾਜ ਸਟੇਡੀਅਮ ਵਿੱਚ ਸੰਵਿਧਾਨ ਹੱਤਿਆ ਦਿਵਸ ਮਨਾਏਗਾ। ਇਹ ਦਿਨ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਸੰਵਿਧਾਨਿਕ ਅਧਿਕਾਰਾਂ ਦੀ ਸੁਰੱਖਿਆ ਦੇ ਮਹੱਤਵ ਦੀ ਯਾਦ ਦਿਲਾਉਂਦਾ ਹੈ।

 

25 ਜੂਨ 1975 ਨੂੰ ਐਲਾਨੀ ਗਈ ਐਮਰਜੈਂਸੀ, ਭਾਰਤ ਦੀ ਆਜ਼ਾਦੀ ਦੇ ਬਾਅਦ ਦੇ ਇਤਿਹਾਸ ਦੇ ਸਭ ਨਾਲੋਂ ਡਾਰਕ ਚੈਪਟਰਸ (ਕਾਲੇ ਅਧਿਆਏ) ਵਿੱਚੋਂ ਇੱਕ ਹੈ। ਇਸ ਦੌਰਾਨ ਮੌਲਿਕ ਅਧਿਕਾਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ, ਪ੍ਰੈੱਸ ਦੀ ਸੁਤੰਤਰਤਾ ‘ਤੇ ਰੋਕ ਲਗਾ ਦਿੱਤੀ ਗਈ ਅਤੇ ਲੋਕਤੰਤਰੀ ਸੰਸਥਾਵਾਂ ਨੂੰ ਖਾਮੋਸ਼ ਕਰ ਦਿੱਤਾ ਗਿਆ। ਸਾਲ 2024 ਵਿੱਚ ਭਾਰਤ ਸਰਕਾਰ ਨੇ ਅਧਿਕਾਰਤ ਤੌਰ ‘ਤੇ 25 ਜੂਨ ਨੂੰ ਸੰਵਿਧਾਨ ਹੱਤਿਆ ਦਿਵਸ ਵਜੋਂ ਨੋਟੀਫਾਇਡ ਕੀਤਾ, ਤਾਂ ਜੋ ਇਸ ਘਟਨਾਕ੍ਰਮ ਨੂੰ ਭੁਲਾਇਆ ਨਾ ਜਾਵੇ ਅਤੇ ਲੋਕਤੰਤਰ ਦੀ ਪਵਿੱਤਰਤਾ ਨੂੰ ਨਿਰੰਤਰ ਕਾਇਮ ਰੱਖਿਆ ਜਾਵੇ।

  • ਦਿੱਲੀ ਵਿੱਚ ਆਯੋਜਿਤ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ ਕਈ ਪਤਵੰਤੇ ਮੌਜੂਦ ਹੋਣਗੇ, ਜਿਨ੍ਹਾਂ ਵਿੱਚ ਸ਼ਾਮਲ ਹਨ:

  • ਸ਼੍ਰੀ ਅਮਿਤ ਸ਼ਾਹ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ (ਮੁੱਖ ਮਹਿਮਾਨ)

  • ਸ਼੍ਰੀ ਅਸ਼ਵਿਨੀ ਵੈਸ਼ਣਵ, ਕੇਂਦਰੀ ਰੇਲ, ਸੂਚਨਾ ਅਤੇ ਪ੍ਰਸਾਰਣ ਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਅਤੇ ਟੈਕਨੋਲੋਜੀ ਮੰਤਰੀ 

  • ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ, ਕੇਂਦਰੀ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰੀ

 

ਸ਼੍ਰੀ ਵਿਨੈ ਕੁਮਾਰ ਸਕਸੈਨਾ, ਉਪ ਰਾਜਪਾਲ, ਦਿੱਲੀ

ਸ਼੍ਰੀਮਤੀ ਰੇਖਾ ਗੁਪਤਾ, ਦਿੱਲੀ ਦੇ ਮੁੱਖ ਮੰਤਰੀ

ਦਿੱਲੀ ਵਿੱਚ ਆਯੋਜਿਤ ਹੋਣ ਵਾਲੇ ਇਸ ਪ੍ਰੋਗਰਾਮ ਦੀਆਂ ਮੁੱਖ ਵਿਸ਼ੇਸ਼ਤਾਵਾਂ:

  1. ਭਾਰਤੀ ਲੋਕਤੰਤਰ ‘ਤੇ ਵਿਸ਼ੇਸ਼ ਪ੍ਰਦਰਸ਼ਨੀ:

ਪ੍ਰਦਰਸ਼ਨੀ ਨੂੰ ਤਿੰਨ ਕਿਊਰੇਟਿਡ ਖੰਡਾਂ ਵਿੱਚ ਵੰਡਿਆ ਜਾਵੇਗਾ

  • ਭਾਰਤ- ਲੋਕਤੰਤਰ ਦੀ ਜਨਨੀ- ਭਾਰਤ ਦੀਆਂ ਪ੍ਰਾਚੀਨ ਅਤੇ ਸਹਿਭਾਗੀ ਲੋਕਤੰਤਰੀ ਪਰੰਪਰਾਵਾਂ ਨੂੰ ਪ੍ਰਦਰਸ਼ਿਤ ਕਰਨਾ।

  • ਲੋਕਤੰਤਰ ਦੇ ਕਾਲੇ ਦਿਨ: 1975 ਦੀਆਂ ਐਮਰਜੈਂਸੀ ਦੀਆਂ ਘਟਨਾਵਾਂ ਅਤੇ ਨਤੀਜਿਆਂ ਦੀ ਲੜੀਵਾਰ ਜਾਣਕਾਰੀ

  • ਭਾਰਤ ਵਿੱਚ ਲੋਕਤੰਤਰ ਨੂੰ ਮਜ਼ਬੂਤ ਕਰਨਾ- ਚੋਣਾਂ ਦੀ ਪਾਰਦਰਸ਼ਤਾ, ਨਾਰੀ ਸ਼ਕਤੀ ਵੰਦਨ ਅਧਿਨਿਯਮ, ਡਾਇਰੈਕਟ ਬੈਨਿਫਿਟ ਟਰਾਂਸਫਰ (ਡੀਬੀਟੀ) ਅਤੇ ਡਿਜੀਟਲ ਜਨਤਕ ਸ਼ਿਕਾਇਤਾਂ ਪਲੈਟਫਾਰਮ ਵਰਗੇ ਹਾਲ ਦੇ ਲੋਕਤੰਤਰੀ ਸੁਧਾਰਾਂ ਨੂੰ ਪ੍ਰਦਰਸ਼ਿਤ ਕਰਨਾ।

  1. ਨੈਸ਼ਨਲ ਸਕੂਲ ਆਫ ਡਰਾਮਾ (NSD) ਦੁਆਰਾ ਥੀਏਟ੍ਰਿਕਲ ਪਲੇਅ : ਐਮਰਜੈਂਸੀ ਦੇ ਦੌਰ ਦਾ ਇੱਕ ਸ਼ਕਤੀਸ਼ਾਲੀ ਨਾਟਕੀਕਰਣ, ਆਮ ਨਾਗਰਿਕਾਂ ਅਤੇ ਲੋਕਤੰਤਰੀ ਸੰਸਥਾਵਾਂ ‘ਤੇ ਇਸ ਦੇ ਪ੍ਰਭਾਵ ਨੂੰ ਦਰਸਾਉਣਾ।

  2. ਐਮਰਜੈਂਸੀ ‘ਤੇ ਇੱਕ ਸ਼ੌਰਟ ਫਿਲਮ ਦੀ ਸਕ੍ਰੀਨਿੰਗ : ਐਮਰਜੈਂਸੀ ਦੇ ਲਾਗੂ ਹੋਣ ਅਤੇ ਉਸ ਦੇ ਨਤੀਜਿਆਂ ‘ਤੇ ਸਿਨੇਮੈਟਿਕ ਤਸਵੀਰ ਪੇਸ਼ ਕਰਨ ਵਾਲੀ ਇੱਕ ਵਿਸ਼ੇਸ਼ ਤੌਰ ‘ਤੇ ਕਮਿਸ਼ਨ ਕੀਤੀ ਗਈ ਫਿਲਮ 

  3. ਸਿਗਨੇਚਰ ਟ੍ਰਿਬਿਊਟ ਵੌਲ: ਨਾਗਰਿਕਾਂ ਨੂੰ ਸੰਵਿਧਾਨਿਕ ਕਦਰਾਂ-ਕੀਮਤਾਂ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ ਨਿਜੀ ਸੰਦੇਸ਼ ਲਿਖਣ ਲਈ ਉਤਸ਼ਾਹਿਤ ਕਰਨ ਵਾਲੀ ਇੱਕ ਇੰਟਰਐਕਟਿਵ ਇੰਸਟਾਲੇਸ਼ਨ

  1.  “#ਲੌਂਗਲਿਵਡੈਮੋਕ੍ਰੇਸੀ ਯਾਤਰਾ” ਨੂੰ ਝੰਡੀ ਦਿਖਾਈ 

  2. ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਮਾਈਭਾਰਤ ਵਲੰਟੀਅਰਸ ਦੁਆਰਾ ਕੱਢੀ ਗਈ  “#ਲੌਂਗਲਿਵਡੈਮੋਕ੍ਰੇਸੀ ਯਾਤਰਾ” ਨੂੰ ਹਰੀ ਝੰਡੀ ਦਿਖਾਉਣਗੇ। ਇਹ ਯਾਤਰਾ ਸੰਵਿਧਾਨਿਕ ਕਦਰਾਂ ਕੀਮਤਾਂ ਲੋਕਤੰਤਰੀ ਅਧਿਕਾਰਾਂ ਅਤੇ ਐਮਰਜੈਂਸੀ ਤੋਂ ਮਿਲੀ ਸਿੱਖਿਆ ਬਾਰੇ ਜਾਗਰੂਕਤਾ ਫੈਲਾਉਣ ਲਈ ਪੂਰੇ ਦੇਸ਼ ਵਿੱਚ ਆਯੋਜਿਤ ਕੀਤੀ ਜਾਵੇਗੀ।

 

 

ਰਾਸ਼ਟਰਵਿਆਪੀ ਪ੍ਰੋਗਰਾਮ 

 

ਦਿੱਲੀ ਵਿੱਚ ਹੋਣ ਵਾਲੇ ਮੁੱਖ ਪ੍ਰੋਗਰਾਮ ਦੇ ਇਲਾਵਾ, ਦੇਸ਼ ਭਰ ਦੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਬੰਧਿਤ ਮੁੱਖ ਮੰਤਰੀਆਂ, ਰਾਜਪਾਲਾਂ ਅਤੇ ਉਪ ਰਾਜਪਾਲਾਂ ਦੀ ਅਗਵਾਈ ਵਿੱਚ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ। ਇਨ੍ਹਾਂ ਪ੍ਰੋਗਰਾਮਾਂ ਦੀ ਜਾਣਕਾਰੀ ਇਸ ਪ੍ਰਕਾਰ ਹੈ:

  • ਐਮਰਜੈਂਸੀ ਦਾ ਵਿਰੋਧ ਕਰਨ ਵਾਲੇ ਅਤੇ ਲੋਕਤੰਤਰ ਦੀ ਰੱਖਿਆ ਕਰਨ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।

  • ਪ੍ਰਦਰਸ਼ਨੀ, ਜਨਤਕ ਚਰਚਾਵਾਂ ਅਤੇ ਫਿਲਮ ਸਕ੍ਰੀਨਿੰਗਸ ਸ਼ਾਮਲ ਕੀਤੀਆਂ ਜਾਣਗੀਆਂ।

ਲੋਕਤੰਤਰੀ ਸੰਸਥਾਨਾਂ ਦੀ ਕਮਜ਼ੋਰੀ ਅਤੇ ਉਨ੍ਹਾਂ ਦੀਆਂ ਸ਼ਕਤੀਆਂ ‘ਤੇ ਅੰਤਰ-ਪੀੜ੍ਹੀਗਤ ਸੰਵਾਦ ਨੂੰ ਪ੍ਰੋਤਸਾਹਨ।

2 ਸੱਭਿਆਚਾਰ ਮੰਤਰਾਲਾ ਹਰ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ 50 ਪ੍ਰਮੁੱਖ ਸਥਾਨਾਂ ‘ਤੇ ““#ਲੌਂਗਲਿਵ ਡੈਮੋਕ੍ਰੇਸੀ” ਪ੍ਰਦਰਸ਼ਨੀ ਦੇ ਲਾਂਚ ਦਾ ਤਾਲਮੇਲ ਵੀ ਕਰ ਰਿਹਾ ਹੈ, ਜੋ ਆਉਣ ਵਾਲੇ ਹਫ਼ਤਿਆਂ ਵਿੱਚ ਜਨਤਾ ਲਈ ਖੁੱਲ੍ਹੀ ਰਹੇਗੀ।

ਪਿਛੋਕੜ

ਭਾਰਤ ਵਿੱਚ ਲੋਕਤੰਤਰ, ਇੱਕ ਰਾਜਨੀਤਕ ਵਿਵਸਥਾ ਤੋਂ ਕਿਤੇ ਵੱਧ ਹੈ। ਇਹ ਭਾਰਤ ਦੇ ਇਤਿਹਾਸਕ ਅਤੇ ਸੱਭਿਆਚਾਰਕ ਤਾਣੇ-ਬਾਣੇ ਵਿੱਚ ਬਹੁਤ ਡੂੰਘਾਈ ਨਾਲ ਸਮਾਇਆ ਹੋਇਆ ਇੱਕ ਸੱਭਿਆਗਤ ਲੋਕਾਚਾਰ ਹੈ। ਸੰਵਿਧਾਨ ਹੱਤਿਆ ਦਿਵਸ ਨਾ ਸਿਰਫ ਅਤੀਤ ਵਿੱਚ ਹੋਈ ਬੇਇਨਸਾਫੀ ਦੀ ਯਾਦ ਦਿਲਾਉਂਦਾ ਹੈ, ਸਗੋਂ ਲੋਕਤੰਤਰੀ ਸਿਧਾਂਤਾਂ, ਸੰਸਥਾਵਾਂ ਦੀ ਅਖੰਡਤਾ ਅਤੇ ਸੰਵਿਧਾਨਿਕ ਕਦਰਾਂ-ਕੀਮਤਾਂ ਪ੍ਰਤੀ ਸਾਡੀ ਪ੍ਰਤੀਬੱਧਤਾ ਦੀ ਪੁਰਜ਼ੋਰ ਢੰਗ ਨਾਲ ਪੁਸ਼ਟੀ ਕਰਦਾ ਹੈ। ਆਓ, ਅਸੀਂ ਇੱਕ ਰਾਸ਼ਟਰ ਵਜੋਂ ਇਕਜੁੱਟ ਹੋ ਕੇ ਆਪਣੇ ਲੋਕਤੰਤਰ ਦੀ ਨੀਂਹ ਦੀ ਰੱਖਿਆ ਕਰਨ ਦੇ ਆਪਣੇ ਸੰਕਲਪ ਨੂੰ ਦੁਹਰਾਈਏ ਅਤੇ ਲੋਕਤੰਤਰ ਦੇ ਰਾਹ ‘ਤੇ ਚਲਣ ਦਾ ਪ੍ਰਣ ਲਈਏ।

 

****

ਸੁਨੀਲ ਕੁਮਾਰ ਤਿਵਾਰੀ

pibculture[at]gmail[dot]com


(Release ID: 2139622) Visitor Counter : 5