ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ 23 ਜੂਨ ਨੂੰ ਰਾਸ਼ਟਰਪਤੀ ਦੇ ਭਾਸ਼ਣਾਂ ਦਾ ਸੰਗ੍ਰਹਿ “ਵਿੰਗਸ ਟੂ ਅਵਰ ਹੋਪਸ- ਵੌਲਿਊਮ ।।” ਅਤੇ “ਆਸ਼ਾਓਂ ਕੀ ਉਡਾਨ-ਖੰਡ 2” ਰਿਲੀਜ਼ ਕਰਨਗੇ
ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਅਤੇ ਕੇਂਦਰੀ ਰਾਜ ਮੰਤਰੀ ਡਾ. ਐੱਲ. ਮੁਰੂਗਨ ਰਾਸ਼ਟਰਪਤੀ ਦੇ ਭਾਸ਼ਣ ਸੰਗ੍ਰਹਿ ਨੂੰ ਰਿਲੀਜ਼ ਕਰਨਗੇ
ਪਬਲੀਕੇਸ਼ਨ ਡਿਵੀਜ਼ਨ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੁਆਰਾ ਆਪਣੇ ਕਾਰਜਕਾਲ ਦੇ ਦੂਸਰੇ ਵਰ੍ਹੇ ਵਿੱਚ ਦਿੱਤੇ ਗਏ ਭਾਸ਼ਣਾਂ ‘ਤੇ ਅਧਾਰਿਤ ਪੁਸਤਕਾਂ ਪ੍ਰਕਾਸ਼ਿਤ ਕਰੇਗਾ
Posted On:
22 JUN 2025 5:10PM by PIB Chandigarh
“ਵਿੰਗਸ ਟੂ ਅਵਰ ਹੋਪਸ- ਵੌਲਿਊਮ 2” 51 ਭਾਸ਼ਣਾਂ ਦਾ ਇੱਕ ਸਾਵਧਾਨੀਪੂਰਵਕ ਕਿਉਰੇਟਿਡ ਕਲੈਕਸ਼ਨ ਹੈ, ਜੋ ਕਿ ਰਾਸ਼ਟਰਪਤੀ ਮੁਰਮੂ ਦੇ ਦੂਸਰੇ ਵਰ੍ਹੇ (ਅਗਸਤ 2023- ਜੁਲਾਈ 2024) ਦੌਰਾਨ ਉਨ੍ਹਾਂ ਦੇ ਦ੍ਰਿਸ਼ਟੀਕੋਣ, ਦਰਸ਼ਨ ਅਤੇ ਪ੍ਰਾਥਮਿਕਤਾਵਾਂ ਤੇ ਇੱਕ ਨਜ਼ਰ ਪਾਉਂਦਾ ਹੈ। ਰਾਸ਼ਟਰਪਤੀ ਭਵਨ ਦੁਆਰਾ ਸੰਕਲਿਤ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਪਬਲੀਕੇਸ਼ਨ ਡਿਵੀਜ਼ਨ ਦੁਆਰਾ ਪ੍ਰਕਾਸ਼ਿਤ, ਇਹ ਵੌਲਿਊਮ ਸ਼ਾਸਨ, ਸਮਾਵੇਸ਼ਿਤਾ ਅਤੇ ਰਾਸ਼ਟਰੀ ਉਮੀਦਾਂ ‘ਤੇ ਵਿਕਸਿਤ ਹੋ ਰਹੇ ਵਿਚਾਰ ਵਟਾਂਦਰੇ ਦਾ ਬਿਰਤਾਂਤ ਪੇਸ਼ ਕਰਨ ਵਿੱਚ ਆਪਣੇ ਪੂਰਵਗਾਮੀ ਸੰਸਕਰਣ ਦੀ ਪਾਲਣਾ ਕਰਦਾ ਹੈ।
ਰਾਸ਼ਟਰਪਤੀ ਦੇ ਭਾਸ਼ਣਾਂ ਦਾ ਦੂਸਰਾ ਵੌਲਿਊਮ, ਹਿੰਦੀ ਅਤੇ ਅੰਗ੍ਰੇਜ਼ੀ ਦੋਨਾਂ ਵਿੱਚ ਅਤੇ ਈ-ਸੰਸਕਰਣ 23 ਜੂਨ ਨੂੰ ਰਾਸ਼ਟਰਪਤੀ ਭਵਨ ਕੰਪਲੈਕਸ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੁਆਰਾ ਜਾਰੀ ਕੀਤਾ ਜਾਵੇਗਾ। ਇਸ ਮੌਕੇ ‘ਤੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਅਤੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਸ਼੍ਰੀ ਐੱਲ. ਮੁਰੂਗਨ ਵੀ ਮੌਜੂਦ ਰਹਿਣਗੇ।
ਪਬਲੀਕੇਸ਼ਨ ਡਿਵੀਜ਼ਨ ਬਾਰੇ
ਇਹ ਪੁਸਤਕਾਂ ਪਬਲੀਕੇਸ਼ਨ ਡਿਵੀਜ਼ਨ ਦੁਆਰਾ ਬਹੁਤ ਮਿਹਨਤ ਨਾਲ ਤਿਆਰ ਕੀਤੀਆਂ ਗਈਆਂ ਹਨ। ਭਾਰਤ ਸਰਕਾਰ ਦੇ ਇੱਕ ਲੀਡਿੰਗ ਪਬਲੀਕੇਸ਼ਨ ਇੰਸਟੀਟਿਊਸ਼ਨ ਵਜੋਂ ਪਬਲੀਕੇਸ਼ਨ ਡਿਵੀਜ਼ਨ ਜਨਹਿਤ, ਰਾਸ਼ਟਰੀ ਸੁਤੰਤਰਤਾ ਅੰਦੋਲਨ, ਸੱਭਿਆਚਾਰ, ਕਲਾ ਅਤੇ ਸਾਹਿਤ ਦੇ ਵੱਖ-ਵੱਖ ਵਿਸ਼ਿਆਂ ‘ਤੇ ਪੁਸਤਕਾਂ ਪ੍ਰਕਾਸ਼ਿਤ ਕਰਦਾ ਰਿਹਾ ਹੈ। ਅਤੇ ਪਿਛਲੇ ਅੱਠ ਦਹਾਕਿਆਂ ਤੋਂ ਭਾਰਤ ਦੇ ਰਾਸ਼ਟਰਪਤੀਆਂ ਅਤੇ ਪ੍ਰਧਾਨ ਮੰਤਰੀਆਂ ਦੇ ਚੁਣੇ ਹੋਏ ਭਾਸ਼ਣਾਂ ਨੂੰ ਡੌਕਿਊਮੈਂਟਿੰਗ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ।
****
ਧਰਮੇਂਦਰ ਤਿਵਾਰੀ/ਨਵੀਨ ਸ੍ਰੀਜਿਤ
(Release ID: 2138830)