ਸੱਭਿਆਚਾਰ ਮੰਤਰਾਲਾ
ਯੋਗ ਅਤੇ ਵਿਰਾਸਤ ਦਾ ਮਿਲਣ: ਏਐੱਸਆਈ ਸਮਾਰਕਾਂ ‘ਤੇ ਅੰਤਰਰਾਸ਼ਟਰੀ ਯੋਗਾ ਦਿਵਸ ਸਮਾਰੋਹ
Posted On:
21 JUN 2025 12:01PM by PIB Chandigarh
ਅੰਤਰਰਾਸ਼ਟਰੀ ਯੋਗਾ ਦਿਵਸ ਦੇ ਅਵਸਰ ‘ਤੇ ਰਾਸ਼ਟਰ ਵਿਆਪੀ ਸ਼ਾਨਦਾਰ ਸਮਾਰੋਹ ਵਿੱਚ, ਭਾਰਤੀ ਪੁਰਤਤਵ ਸਰਵੇਖਣ (ਏਐੱਸਆਈ) ਦੀ ਅਗਵਾਈ ਹੇਠ 81 ਵਿਰਾਸਤੀ ਸਥਾਨਾਂ ‘ਤੇ ਸ਼ਨੀਵਾਰ ਨੂੰ ਆਯੁਸ਼ ਮੰਤਰਾਲੇ ਦੇ ਸਹਿਯੋਗ ਨਾਲ ਜੀਵੰਤ ਯੋਗਾ ਸੈਸ਼ਨ ਆਯੋਜਿਤ ਕੀਤੇ ਗਏ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਂਧਰ ਪ੍ਰਦੇਸ਼ ਦੇ ਵਿਸ਼ਾਖਾਪਟਨਮ ਤੋਂ 11ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਦੀ ਅਗਵਾਈ ਕੀਤੀ। ਉਨ੍ਹਾਂ ਨੇ ਯੋਗ ਦੀ ਸਮਾਵੇਸ਼ੀ ਪ੍ਰਕਿਰਤੀ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ “ਯੋਗ ਸਾਰਿਆਂ ਲਈ ਹੈ, ਇਹ ਸੀਮਾਵਾਂ, ਪਿਛੋਕੜ, ਉਮਰ ਜਾਂ ਸਮਰੱਥਾ ਤੋਂ ਪਰ੍ਹੇ ਹੈ।” ਉਨ੍ਹਾਂ ਨੇ ਅੱਗੇ ਕਿਹਾ ਕਿ “ਇਸ ਯੋਗਾ ਦਿਵਸ ਨੂੰ ਮਨੁੱਖਤਾ ਲਈ ਯੋਗ 2.0 ਦੀ ਸ਼ੁਰੂਆਤ ਦੇ ਰੂਪ ਵਿੱਚ ਮਨਾਈਏ, ਜਿੱਥੇ ਅੰਦਰੂਨੀ ਸ਼ਾਂਤੀ ਗਲੋਬਲ ਨੀਤੀ ਹੋਵੇ।”

‘ਇੱਕ ਪ੍ਰਿਥਵੀ, ਇੱਕ ਸਿਹਤ ਲਈ ਯੋਗ’ ਥੀਮ, ਸਰੀਰਕ ਫਿਟਨੈੱਸ ਨੂੰ ਸੁਚੇਤ ਜੀਵਨ ਸ਼ੈਲੀ ਦੇ ਨਾਲ ਜੋੜਨ ਵਿੱਚ ਵਿਸ਼ਵ ਦੀ ਅਗਵਾਈ ਕਰਨ ਦੇ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦਾ ਹੈ। ਇਸ ਨਾਲ ਗਲੋਬਲ ਪੱਧਰ ‘ਤੇ ਸਮੁੱਚੀ ਸਿਹਤ ਨੂੰ ਹੁਲਾਰਾ ਮਿਲਦਾ ਹੈ।

ਗੁਜਰਾਤ ਦੇ ਅਡਾਲਜ (Adalaj) ਦੀ ਵਾਵ ਤੋਂ ਲੈ ਕੇ ਕੋਣਾਰਕ ਦੇ ਸੂਰਯ ਮੰਦਿਰ ਤੱਕ ਇਨ੍ਹਾਂ ਆਰਕੀਟੈਕਚਰਲ ਅਜੂਬਿਆਂ ‘ਤੇ ਹਰ ਉਮਰ ਦੇ ਲੋਕਾਂ ਨੇ ਸਮੂਹਿਕ ਯੋਗਾ ਅਭਿਆਸ ਕੀਤਾ। ਇਨ੍ਹਾਂ ਸਥਾਨਾਂ ‘ਤੇ ਯੋਗਾ- ਇੱਕ ਪ੍ਰਾਚੀਨ ਸਿਹਤ ਪਰੰਪਰਾ- ਦੇ ਸ਼ਾਨਦਾਰ ਉਤਸਵ ਦਾ ਆਯੋਜਨ ਹੋਇਆ। ਇਸ ਨੂੰ ਅੱਜ ਹਰ ਵਰਗ ਦੇ ਲੋਕ ਅਪਣਾ ਰਹੇ ਹਨ।
ਇਸ ਸਮਾਰੋਹ ਦੇ ਇੱਕ ਹਿੱਸੇ ਵਜੋਂ, ਕਈ ਕੇਂਦਰੀ ਮੰਤਰੀਆਂ ਨੇ ਏਐੱਸਆਈ ਸੁਰੱਖਿਅਤ ਸਮਾਰਕਾਂ ‘ਤੇ ਯੋਗਾ ਸੈਸ਼ਨ ਵਿੱਚ ਹਿੱਸਾ ਲਿਆ। ਇਹ ਰਾਸ਼ਟਰੀ ਅੰਦੋਲਨ ਦੇ ਰੂਪ ਵਿੱਚ ਯੋਗਾ ਦੇ ਮਹੱਤਵ ਨੂੰ ਦਰਸਾਉਂਦਾ ਹੈ।

ਸੱਭਿਆਚਾਰਕ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਰਾਜਸਥਾਨ ਦੇ ਜੋਧਪੁਰ ਦੇ ਮੇਹਰਾਨਗੜ੍ਹ ਕਿਲੇ ਵਿੱਚ ਯੋਗ ਕੀਤਾ; ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਨੇ ਦਿੱਲੀ ਵਿੱਚ ਜੰਤਰ-ਮੰਤਰ ‘ਤੇ ਯੋਗ ਕੀਤਾ; ਸ਼੍ਰੀ ਪ੍ਰਹਲਾਦ ਜੋਸ਼ੀ ਨੇ ਪੱਟਾਡਕਲ ਸਮਾਰਕ ਸਮੂਹ ਵਿੱਚ ਯੋਗਾ ਕੀਤਾ ਅਤੇ ਦੇਸ਼ ਭਰ ਵਿੱਚ ਵੱਖ-ਵੱਖ ਸਥਾਨਾਂ ‘ਤੇ ਹੋਰ ਪਤਵੰਤਿਆਂ ਨੇ ਯੋਗ ਕੀਤਾ। ਉਨ੍ਹਾਂ ਦੀ ਭਾਗੀਦਾਰੀ ਨੇ ਏਕਤਾ ਅਤੇ ਸੱਭਿਆਚਾਰਕ ਗੌਰਵ ਦਾ ਇੱਕ ਸ਼ਕਤੀਸ਼ਾਲੀ ਸੰਦੇਸ਼ ਦਿੱਤਾ। ਇਸ ਨੇ ਦੇਸ਼ ਭਰ ਦੇ ਨਾਗਰਿਕਾਂ ਨੂੰ ਯੋਗ ਨੂੰ ਜੀਵਨ ਸ਼ੈਲੀ ਦੇ ਰੂਪ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਆਂਧਰ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਆਯੋਜਿਤ ਮੁੱਖ ਪ੍ਰੋਗਰਾਮ ਦਾ ਸਾਰੇ 81 ਏਐੱਸਆਈ ਸਥਾਨਾਂ ‘ਤੇ ਸਿੱਧਾ ਪ੍ਰਸਾਰਣ ਕੀਤਾ ਗਿਆ, ਜਿੱਥੇ ਪ੍ਰਤੀਭਾਗੀਆਂ ਨੇ ਇਕੱਠੇ ਇਸ ਦਾ ਅਨੁਸਰਣ ਕੀਤਾ।
ਯੋਗ ਭਾਰਤ ਵੱਲੋਂ ਦੁਨੀਆ ਨੂੰ ਦਿੱਤਾ ਗਿਆ ਇੱਕ ਅਨਮੋਲ ਤੋਹਫ਼ਾ ਹੈ ਜੋ ਪੂਰੀ ਮਨੁੱਖਤਾ ਦੇ ਲਈ ਸੰਪੂਰਨ ਲਾਭ ਪ੍ਰਦਾਨ ਕਰਦਾ ਹੈ।
****
ਸੁਨੀਲ ਕੁਮਾਰ ਤਿਵਾਰੀ
pibculture[at]gmail[dot]com
(Release ID: 2138636)