ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਰਾਸ਼ਟਰਪਤੀ ਤਪੋਵਨ ਅਤੇ ਰਾਸ਼ਟਰਪਤੀ ਨਿਕੇਤਨ ਨੂੰ ਜਨਤਕ ਦੌਰੇ ਲਈ ਖੋਲ੍ਹਿਆ


ਰਾਸ਼ਟਰੀ ਦ੍ਰਿਸ਼ਟੀ ਦਿਵਯਾਂਗਜਨ ਸਸ਼ਕਤੀਕਰਣ ਸੰਸਥਾਨ, ਦੇਹਰਾਦੂਨ ਦੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ

Posted On: 20 JUN 2025 3:31PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ ਦੇਹਰਾਦੂਨ ਵਿਖੇ ਰਾਸ਼ਟਰਪਤੀ ਤਪੋਵਨ ਅਤੇ ਰਾਸ਼ਟਰਪਤੀ ਨਿਕੇਤਨ ਦੇ ਉਦਘਾਟਨੀ ਸਮਾਰੋਹ ਵਿੱਚ ਹਿੱਸਾ ਲਿਆ।ਉਨ੍ਹਾਂ ਨੇ ਵਿਜ਼ੀਟਰ ਫੈਸੀਲੀਟੇਸ਼ਨ ਸੈਂਟਰ, ਕੈਫੇਟੇਰਿਆ, ਅਤੇ ਸੌਵੀਨੀਅਰ ਸ਼ੌਪ ਸਮੇਤ ਜਨਤਕ ਸੁਵਿਧਾਵਾਂ ਦਾ ਉਦਘਾਟਨ ਕੀਤਾ ਅਤੇ ਰਾਸ਼ਟਰਪਤੀ ਨਿਕੇਤਨ ਵਿੱਚ ਰਾਸ਼ਟਰਪਤੀ ਉਦਯਾਨ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਕੱਲ੍ਹ (19 ਜੂਨ, 2025) ਨੂੰ ਰਾਸ਼ਟਰਪਤੀ ਨਿਕੇਤਨ ਵਿੱਚ ਇੱਕ ਐਂਫੀਥੀਏਟਰ ਦਾ ਵੀ ਉਦਘਾਟਨ ਕੀਤਾ।

 

ਦੇਹਰਾਦੂਨ ਵਿੱਚ ਰਾਜਪੁਰ ਮਾਰਗ ‘ਤੇ ਸਥਿਤ ਰਾਸ਼ਟਰਪਤੀ ਤਪੋਵਨ, ਹਿਮਾਲਿਆ ਦੀ ਤਲਹਟੀ ਦੇ 19 ਏਕੜ ਵਿੱਚ ਵਿਸਤ੍ਰਿਤ ਰਾਸ਼ਟਰਪਤੀ ਭੂ-ਸੰਪਦਾ ਦਾ ਇੱਕ ਹਿੱਸਾ ਹੈ ਅਤੇ ਇਹ ਸਪਿਰੀਚੁਅਲ ਰੀਟ੍ਰੀਟ ਅਤੇ ਈਕੋਲੌਜੀਕਲ ਸੰਭਾਲ ‘ਤੇ ਜ਼ੋਰ ਦਿੰਦਾ ਹੈ। ਇੱਥੇ ਦੇਸੀ ਵਨਸਪਤੀਆਂ ਨਾਲ ਸਮ੍ਰਿੱਧ ਇੱਕ ਸੰਘਣੇ ਜੰਗਲ, ਤਪੋਵਨ ਵਿੱਚ 117 ਪੌਦਿਆਂ ਦੀਆਂ ਕਿਸਮਾਂ, 52 ਤਿਤਲੀਆਂ, 41 ਪੰਛੀਆਂ ਦੀਆਂ ਕਿਸਮਾਂ ਤੇ 7 ਜੰਗਲੀ ਥਣਧਾਰੀ ਜੀਵ ਹਨ, ਜਿਨ੍ਹਾਂ ਵਿੱਚ ਕੁਝ  ਸੁਰੱਖਿਅਤ  ਪ੍ਰਜਾਤੀਆਂ ਵੀ ਸ਼ਾਮਲ ਹਨ। ਇਸ ਖੇਤਰ ਵਿੱਚ ਨੈਚੂਰਲ ਬੈਂਬੂ ਦੇ ਬਾਗ ਅਤੇ ਅਣਡਿਸਟਰਬਡ ਵੁੱਡਲੈਂਡ ਈਕੋਸਿਸਟਮ ਹਨ।

ਰਾਸ਼ਟਰਪਤੀ ਨਿਕੇਤਨ ਦੀ ਸਥਾਪਨਾ 1976 ਵਿੱਚ ਰਾਸ਼ਟਰਪਤੀ ਨਿਵਾਸ ਦੇ ਵਜੋਂ ਕੀਤੀ ਗਈ ਸੀ। ਇਸ ਦੀ ਅਮੀਰ ਵਿਰਾਸਤ 1838 ਤੋਂ ਚਲੀ ਆ ਰਹੀ ਹੈ, ਜਦ ਇਹ ਐਸਟੇਟ ਗਵਰਨਰ ਜਨਰਲ ਦੇ ਅੰਗਰੱਖਿਅਕ ਦੇ ਲਈ ਸਮਰ ਕੈਂਪ ਵਜੋਂ ਕੰਮ ਕਰਦਾ ਸੀ। ਇਹ 21 ਏਕੜ ਵਿੱਚ ਫੈਲਿਆ ਹੋਇਆ ਹੈ ਅਤੇ ਇਸ ‘ਚ ਲਿਲੀ ਤਲਾਬ, ਇਤਿਹਾਸਕ ਇਮਾਰਤਾਂ, ਬਾਗ ਅਤੇ ਤਬੇਲੇ ਸ਼ਾਮਲ ਹਨ।

132 ਏਕੜ ਵਿੱਚ ਵਿਸਤ੍ਰਿਤ ਇਹ ਰਾਸ਼ਟਰਪਤੀ ਉਦਯਾਨ , ਪਬਲਿਕ ਪਾਰਕ, ਸੁਗਮਤਾ ਅਤੇ ਈਕੋਲੌਜਿਕਲ ਜ਼ਿੰਮੇਦਾਰੀ ਦਾ ਇੱਕ ਮਾਡਲ ਹੋਣ ਦੇ ਨਾਲ-ਨਾਲ ਦਿਵਯਾਂਗਨਾਂ ਦੇ ਲਈ ਪਬਲਿਕ ਪਾਰਕ ਵਜੋਂ ਪੂਰੀ ਤਰ੍ਹਾਂ ਨਾਲ ਸੁਲਭ ਹੋਵੇਗਾ। ਇਸ ਦਾ ਉਦੇਸ਼ ਨਾਗਰਿਕਾਂ ਦੇ ਦਰਮਿਆਨ ਸਿਹਤ, ਸੱਭਿਆਚਾਰਕ ਅਤੇ ਨਾਗਰਿਕ ਗੌਰਵ ਨੂੰ ਉਤਸ਼ਾਹਿਤ ਕਰਨ ਲਈ ਭਾਈਚਾਰਕ ਸਹਿਭਾਗਿਤਾ ਕੇਂਦਰ ਬਣਨਾ ਹੈ।

ਇਸ ਮੌਕੇ ‘ਤੇ ਰਾਸ਼ਟਰਪਤੀ ਨਿਕੇਤਨ, ਰਾਸ਼ਟਰਪਤੀ ਤਪੋਵਨ ਅਤੇ ਰਾਸ਼ਟਰਪਤੀ ਉਦਯਾਨ ਦੀ ਜੈਵ ਵਿਵਿਧਤਾ ਬਾਰੇ ਇੱਕ ਕਿਤਾਬ ਦਾ ਵੀ ਉਦਘਾਟਨ ਕੀਤਾ ਗਿਆ। ਇਸ ਪੁਸਤਕ ਵਿੱਚ ਰਾਸ਼ਟਰਪਤੀ ਨਿਕੇਤਨ, ਤਪੋਵਨ ਅਤੇ ਉਦਯਾਨ ਦੀਆਂ 300 ਤੋਂ ਵੱਧ ਵਨਸਪਤੀਆਂ ਅਤੇ 170 ਤੋਂ ਵੱਧ ਜੀਵਾਂ ਦੀਆਂ ਪ੍ਰਜਾਤੀਆਂ ਦਾ ਵੇਰਵਾ ਹੈ, ਜਿਨ੍ਹਾਂ ਵਿੱਚ ਤਿਤਲੀਆਂ, ਪੰਛੀ ਅਤੇ ਥਣਧਾਰੀ ਸ਼ਾਮਲ ਹਨ।

ਰਾਸ਼ਟਰਪਤੀ ਤਪੋਵਨ ਅਤੇ ਰਾਸ਼ਟਰਪਤੀ ਨਿਕੇਤਨ ਲੜੀਵਾਰ 24 ਜੂਨ ਅਤੇ 1 ਜੁਲਾਈ 2025 ਤੋਂ ਆਮ ਜਨਤਾ ਦੇ ਦੇਖਣ ਦੇ ਲਈ ਖੁੱਲੇ ਰਹਿਣਗੇ।

 

ਰਾਸ਼ਟਰਪਤੀ ਨੇ ਦੇਹਰਾਦੂਨ ਵਿੱਚ ਰਾਸ਼ਟਰੀ ਦ੍ਰਿਸ਼ਟੀ ਦਿਵਯਾਂਗਜਨ ਸਸ਼ਕਤੀਕਰਣ ਸੰਸਥਾਨ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਨੇ ਮਾਡਲ ਸਕੂਲ ਸਾਇੰਸ ਲੈਬ ਅਤੇ ਕੰਪਿਊਟਰ ਲੈਬ ਦੇ ਨਾਲ-ਨਾਲ ਇੱਕ ਐਗਜ਼ੀਬਿਸ਼ਨ ਦਾ ਵੀ ਦੌਰਾ ਕੀਤਾ।

ਇਸ ਮੌਕੇ ਰਾਸ਼ਟਰਪਤੀ ਨੇ ਕਿਹਾ ਕਿ ਕਿਸੇ ਦੇਸ਼ ਜਾਂ ਸਮਾਜ ਦੀ ਤਰੱਕੀ ਦਾ ਮੁਲਾਂਕਣ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਉਸ ਸਮਾਜ  ਦੇ ਲੋਕ ਦਿਵਯਾਂਗਜਨਾਂ ਦੇ ਨਾਲ ਕਿਹੋ ਜਿਹਾ ਵਿਵਹਾਰ ਕਰਦੇ ਹਨ। ਭਾਰਤ ਦਾ ਇਤਿਹਾਸ ਸੰਵੇਦਨਸ਼ੀਲਤਾ ਅਤੇ ਸਮਾਵੇਸ਼ਿਤਾ ਦੇ ਪ੍ਰੇਰਕ ਪ੍ਰਸੰਗਾਂ ਨਾਲ ਭਰਿਆ ਪਿਆ ਹੈ। ਸਾਡੀ ਸੱਭਿਆਚਾਰ ਅਤੇ ਸੱਭਿਅਤਾ ਵਿੱਚ ਮਨੁੱਖੀ ਹਮਦਰਦੀ ਅਤੇ ਪ੍ਰੇਮ ਦੇ ਭਾਵ ਸਦਾ ਤੋਂ ਹੀ ਸ਼ਾਮਲ ਰਹੇ ਹਨ। ਉਨ੍ਹਾਂ ਕਿਹਾ ਕਿ ਸੁਗਮਯ ਭਾਰਤ ਅਭਿਯਾਨ ਰਾਹੀਂ, ਜੋ ਇੱਕ ਸੁਲਭ ਭੌਤਿਕ ਵਾਤਾਵਰਣ, ਟ੍ਰਾਂਸਪੋਰਟ, ਸੂਚਨਾ ਅਤੇ ਸੰਚਾਰ ਈਕੋਸਿਸਟਮ ਵਿਕਸਤ ਕਰਨ ‘ਤੇ ਜ਼ੋਰ ਦਿੰਦਾ ਹੈ, ਸਰਕਾਰ ਦਿਵਯਾਂਗਜਨਾਂ ਦੇ ਸਸ਼ਕਤੀਕਰਣ ਅਤੇ ਬਰਾਬਰ ਭਾਗੀਦਾਰੀ ਲਈ ਯਤਨਸ਼ੀਲ ਹੈ। 

ਰਾਸ਼ਟਰਪਤੀ ਨੇ ਕਿਹਾ ਕਿ ਅੱਜ ਦਾ ਯੁਗ ਸਾਇੰਸ ਅਤੇ ਟੈਕਨੋਲੋਜੀ ਦਾ ਯੁਗ ਹੈ। ਐਡਵਾਂਸਡ ਟੈਕਨੋਲੋਜੀ ਦੀ ਮਦਦ ਨਾਲ ਦਿਵਯਾਂਗਜਨ ਵੀ ਮੁੱਖ ਧਾਰਾ ਵਿੱਚ ਆਪਣਾ ਯੋਗਦਾਨ ਦੇ ਸਕਦੇ ਹਨ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਰਾਸ਼ਟਰੀ ਦ੍ਰਿਸ਼ਟੀ ਦਿਵਯਾਂਗਜਨ ਸਸ਼ਕਤੀਕਰਣ ਸੰਸਥਾਨ ਸਮਾਵੇਸ਼ੀ ਸਿੱਖਿਆ ਪ੍ਰਣਾਲੀ ਅਤੇ ਨਵੀਨਤਮ ਤਕਨੀਕੀ ਸੰਸਾਧਨਾਂ ਰਾਹੀਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ‘ਤੇ ਵਿਸ਼ੇਸ਼ ਜ਼ੋਰ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਾਜ ਨੂੰ ਜੀਵਨ ਦੇ ਹਰ ਖੇਤਰ ਵਿੱਚ ਦਿਵਯਾਂਗਜਨਾਂ ਨੂੰ ਉਤਸਾਹਿਤ ਕਰਨ ਦੇ ਯਤਨ ਕਰਨੇ ਚਾਹੀਦੇ ਹਨ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-

 

****

ਐੱਮਜੇਪੀਐੱਸ/ਐੱਸਆਰ 


(Release ID: 2138332)