ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ 19 ਤੋਂ 21 ਜੂਨ ਤੱਕ ਉੱਤਰਾਖੰਡ ਦਾ ਦੌਰਾ ਕਰਨਗੇ

Posted On: 18 JUN 2025 6:25PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 19 ਤੋਂ 21 ਜੂਨ, 2025 ਤੱਕ ਉੱਤਰਾਖੰਡ (ਦੇਹਰਾਦੂਨ) ਦਾ ਦੌਰਾ ਕਰਨਗੇ। ਇਸ ਯਾਤਰਾ ਦੌਰਾਨ, ਉਹ ਰਾਸ਼ਟਰਪਤੀ ਨਿਕੇਤਨ ਵਿੱਚ ਰਹਿਣਗੇ ਅਤੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ/ਨੀਂਹ ਪੱਥਰ ਰੱਖਣਗੇ।

19 ਜੂਨ ਨੂੰ, ਰਾਸ਼ਟਰਪਤੀ ਇੱਕ ਐਂਫੀਥਿਏਟਰ ਦਾ ਉਦਘਾਟਨ ਕਰਨਗੇ ਅਤੇ ਰਾਸ਼ਟਰਪਤੀ ਨਿਕੇਤਨ ਵਿੱਚ ਸਟਾਫ ਕੁਆਰਟਰਸ, ਸਟੇਬਲਸ ਅਤੇ ਬੈਰਕਾਂ ਦਾ ਉਦਘਾਟਨ ਕਰਨਗੇ।

 

20 ਜੂਨ ਨੂੰ, ਭਾਰਤ ਦੇ ਰਾਸ਼ਟਰਪਤੀ, ਰਾਸ਼ਟਰਪਤੀ ਨਿਕੇਤਨ ਨੂੰ ਆਮ ਜਨਤਾ ਦੇ ਲਈ ਖੋਲ੍ਹੇ ਜਾਣ ਨਾਲ ਸਬੰਧਿਤ ਸਮਾਰੋਹ ਵਿੱਚ ਹਿੱਸਾ ਲੈਣਗੇ ਅਤੇ ਸੈਲਾਨੀ ਸੁਵਿਧਾ ਸੈਂਟਰ, ਕੈਫੇਟੇਰੀਆ ਅਤੇ ਸਮਾਰਿਕਾ (Souvenir) ਦੁਕਾਨ ਜਿਹੀਆਂ ਜਨਤਕ ਸੁਵਿਧਾਵਾਂ ਦਾ ਉਦਘਾਟਨ ਕਰਨਗੇ। ਉਹ ਰਾਸ਼ਟਰਪਤੀ ਤਪੋਵਨ ਦਾ ਉਦਘਾਟਨ ਅਤੇ ਰਾਸ਼ਟਰਪਤੀ ਉਦਯਾਨ ਦਾ ਨੀਂਹ ਪੱਥਰ ਵੀ ਕਰਨਗੇ।

ਰਾਸ਼ਟਰਪਤੀ ਨਿਕੇਤਨ ਅਤੇ ਰਾਸ਼ਟਰਪਤੀ ਤਪੋਵਨ 24 ਜੂਨ, 2025 ਤੋਂ ਜਨਤਾ ਦੇ ਦਰਸਨ ਦੇ ਲਈ ਖੁੱਲ੍ਹੇ ਰਹਿਣਗੇ।

 

20 ਜੂਨ ਨੂੰ, ਰਾਸ਼ਟਰਪਤੀ ਦੇਹਰਾਦੂਨ ਸਥਿਤ ਰਾਸ਼ਟਰੀ ਦ੍ਰਿਸ਼ਟੀ ਦਿਵਯਾਂਗਜਨ ਸਸ਼ਕਤੀਕਰਣ ਸੰਸਥਾਨ ਦਾ ਵੀ ਦੌਰਾ ਕਰਨਗੇ, ਜਿੱਥੇ ਉਹ ਇੱਕ ਪ੍ਰਦਰਸ਼ਨੀ ਅਤੇ ਮਾਡਲ ਸਕੂਲ ਸਾਇੰਸ ਲੈਬ ਦਾ ਅਵਲੋਕਨ ਕਰਨਗੇ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ। ਉਸੇ ਸ਼ਾਮ ਰਾਸ਼ਟਰਪਤੀ ਰਾਜ ਭਵਨ, ਨੈਨੀਤਾਲ ਦੇ 125 ਵਰ੍ਹੇ ਪੂਰੇ ਹੋਣ ਦੇ ਅਵਸਰ ‘ਤੇ ਉਸ ‘ਤੇ ਇੱਕ ਡਾਕ ਟਿਕਟ ਜਾਰੀ ਕਰਨਗੇ।

21 ਜੂਨ ਨੂੰ, ਰਾਸ਼ਟਰਪਤੀ ਅੰਤਰਰਾਸ਼ਟਰੀ ਯੋਗ ਦਿਵਸ ਦੇ ਅਵਸਰ ‘ਤੇ ਦੇਹਰਾਦੂਨ ਸਥਿਤ ਉੱਤਰਾਖੰਡ ਰਾਜ ਪੁਲਿਸ ਲਾਈਨ ਮੈਦਾਨ ਵਿੱਚ ਸਮੂਹਿਕ ਯੋਗ ਪ੍ਰਦਰਸ਼ਨ ਵਿੱਚ ਹਿੱਸਾ ਲੈਣਗੇ।

****

ਐੱਮਜੇਪੀਐੱਸ/ਐੱਸਆਰ


(Release ID: 2137545)