ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਕੇਦਾਰਨਾਥ ਸੈਕਟਰ ਵਿੱਚ ਅੱਜ ਹੈਲੀਕੌਪਟਰ ਹਾਦਸਾ
ਵਰਤਮਾਨ ਵਿੱਚ ਐੱਨਡੀਆਰਐੱਫ ਅਤੇ ਐੱਸਡੀਆਰਐੱਫ ਦੀਆਂ ਟੀਮਾਂ ਚਲਾ ਰਹੀਆਂ ਹਨ ਬਚਾਅ ਅਭਿਯਾਨ
ਚਾਰ ਧਾਮ ਯਾਤਰਾ ਲਈ ਆਰਿਅਨ ਐਵੀਏਸ਼ਨ ਦਾ ਸੰਚਾਲਨ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ
प्रविष्टि तिथि:
15 JUN 2025 3:43PM by PIB Chandigarh
ਆਰਿਅਨ ਐਵੀਏਸ਼ਨ ਦਾ ਬੈੱਲ 407 ਹੈਲੀਕੌਪਟਰ (ਰਜਿਸਟਰਡ ਵੀਟੀ-ਬੀਕੇਏ), ਜੋ “ਸ਼੍ਰੀ ਕੇਦਾਰਨਾਥ ਜੀ- ਆਰਿਅਨ ਹੈਲੀਪੈਡ, ਗੁਪਤਕਾਸ਼ੀ” ਸੈਕਟਰ ਵਿੱਚ ਉਡਾਣ ਭਰ ਰਿਹਾ ਸੀ, ਅੱਜ ਇੱਕ ਦੁਖਦਾਈ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਵਿੱਚ ਪੰਜ ਯਾਤਰੀ, ਇੱਕ ਬੱਚਾ (Infant) ਅਤੇ ਚਾਲਕ ਦਲ ਦਾ ਇੱਕ ਮੈਂਬਰ ਸਵਾਰ ਸੀ।
ਹੈਲੀਕੌਪਟਰ ਨੇ ਗੁਪਤਕਾਸ਼ੀ ਤੋਂ 05:10 ਵਜੇ ਉਡਾਣ ਭਰੀ ਅਤੇ 05:18 ਵਜੇ ਸ਼੍ਰੀ ਕੇਦਾਰਨਾਥ ਜੀ ਹੈਲੀਪੈਡ ‘ਤੇ ਉਤਰਿਆ। ਇਹ 05:19 ਵਜੇ ਗੁਪਤਕਾਸ਼ੀ ਦੇ ਲਈ ਫਿਰ ਤੋਂ ਰਵਾਨਾ ਹੋਇਆ ਅਤੇ ਦੱਸਿਆ ਗਿਆ ਕਿ 05:30-05:45 ਵਜੇ ਦਰਮਿਆਨ ਗੌਰੀਕੁੰਡ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ।
ਸ਼ੁਰੂਆਤੀ ਸੰਕੇਤਾਂ ਤੋਂ ਪਤਾ ਚਲਦਾ ਹੈ ਕਿ ਸੰਭਾਵਿਤ ਕਾਰਨ ਕੰਟਰੋਲਡ ਫਲਾਈਟ ਇਨਟੂ ਟੈਰੇਨ (ਸੀਐੱਫਆਈਟੀ) ਹੋ ਸਕਦਾ ਹੈ, ਕਿਉਂਕਿ ਘਾਟੀ ਦੇ ਪ੍ਰਵੇਸ਼ ਖੇਤਰ ਵਿੱਚ ਖਰਾਬ ਵਿਜ਼ੀਬਿਲਿਟੀ ਅਤੇ ਵਿਆਪਕ ਬੱਦਲ ਛਾਏ ਹੋਣ ਦੇ ਬਾਵਜੂਦ ਹੈਲੀਕੌਪਟਰ ਕਥਿਤ ਤੌਰ ‘ਤੇ ਹਵਾ ਵਿੱਚ ਸੀ। ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏਏਆਈਬੀ) ਦੁਆਰਾ ਵਿਸਤ੍ਰਿਤ ਜਾਂਚ ਰਾਹੀਂ ਸਟੀਕ ਕਾਰਨ ਨਿਰਧਾਰਿਤ ਕੀਤਾ ਜਾਵੇਗਾ।
ਹਾਦਸੇ ਵਾਲੀ ਥਾਂ ‘ਤੇ ਐੱਨਡੀਆਰਐੱਫ ਅਤੇ ਐੱਸਡੀਆਰਐੱਫ ਦੀਆਂ ਟੀਮਾਂ ਦੁਆਰਾ ਬਚਾਅ ਕਾਰਜ ਜਾਰੀ ਹਨ।
ਘਟਨਾ ਦੇ ਬਾਅਦ ਉੱਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਪੁਸ਼ਕਰ ਸਿੰਘ ਧਾਮੀ ਨੇ 11:00 ਵਜੇ, ਇੱਕ ਉੱਚ ਪੱਧਰੀ ਮੀਟਿੰਗ ਬੁਲਾਈ, ਜਿਸ ਵਿੱਚ ਉੱਤਰਾਖੰਡ ਸਰਕਾਰ ਦੇ ਸੀਨੀਅਰ ਅਧਿਕਾਰੀ, ਸਕੱਤਰ (ਸਿਵਿਲ ਐਵੀਏਸ਼ਨ), ਡੀਜੀਸੀਏ ਅਤੇ ਸਬੰਧਿਤ ਟੀਮਾਂ ਨੇ ਹਿੱਸਾ ਲਿਆ। ਹੇਠ ਲਿਖੀਆਂ ਤੁਰੰਤ ਕਾਰਵਾਈਆਂ ਕੀਤੀਆਂ ਗਈਆਂ ਹਨ:
-
ਚਾਰ ਧਾਮ ਯਾਤਰਾ ਲਈ ਆਰਿਅਨ ਐਵੀਏਸ਼ਨ ਦਾ ਸੰਚਾਲਨ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।
-
ਮੈਸਰਜ਼ ਟ੍ਰਾਂਸਭਾਰਤ ਐਵੀਏਸ਼ਨ ਦੇ ਦੋ ਹੈਲੀਕੌਪਟਰ-ਵੀਟੀ-ਟੀਬੀਸੀ (ਤਸਵੀਰ: ਕੈਪਟਨ ਯੋਗੇਸ਼ ਗ੍ਰੇਵਾਲ, ਸੀਪੀਐੱਲ (ਐੱਚ-1453) ਅਤੇ ਵੀਟੀ-ਟੀਬੀਐੱਫ (ਤਸਵੀਰ: ਕੈਪਟਨ ਜਿਤੇਂਦਰ ਹਰਜਾਈ, ਸੀਪੀਐੱਲ (ਐੱਚ)-1046)- ਸਮਾਨ ਤੌਰ ‘ਤੇ ਅਣਉਚਿਤ ਮੌਸਮ ਦੀ ਸਥਿਤੀ ਵਿੱਚ ਉਡਾਣ ਭਰਦੇ ਪਾਏ ਗਏ। ਇਸ ਅਨੁਸਾਰ, ਦੋਵਾਂ ਪਾਇਲਟਾਂ ਦੇ ਲਾਇਸੈਂਸ ਛੇ ਮਹੀਨਿਆਂ ਲਈ ਮੁਅੱਤਲ ਕਰ ਦਿੱਤੇ ਗਏ ਹਨ।
-
ਸੁਰੱਖਿਆ ਸਾਵਧਾਨੀ ਵਜੋਂ 15 ਅਤੇ 16 ਜੂਨ 2025 ਨੂੰ ਖੇਤਰ ਵਿੱਚ ਸਾਰੇ ਚਾਰਟਰ ਅਤੇ ਸ਼ਟਲ ਹੈਲੀਕੌਪਟਰ ਸੰਚਾਲਨ ਮੁਅੱਤਲ ਕਰ ਦਿੱਤੇ ਗਏ ਹਨ।
-
ਯੂਸੀਏਡੀਏ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਸੇਵਾਵਾਂ ਨੂੰ ਮੁੜ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਆਪ੍ਰੇਟਰਾਂ ਅਤੇ ਪਾਇਲਟਾਂ ਦੇ ਨਾਲ ਵਿਆਪਕ ਸਮੀਖਿਆ ਕਰਨ, ਤਾਕਿ ਸੁਰੱਖਿਆ ਪ੍ਰੋਟੋਕੋਲ ਦਾ ਪੂਰਨ ਅਨੁਪਾਲਣ ਯਕੀਨੀ ਕੀਤਾ ਜਾ ਸਕੇ।
-
ਯੂਸੀਏਡੀਏ ਰੀਅਲ ਟਾਈਮ ‘ਤੇ ਸੰਚਾਲਨਾਂ ਦੀ ਨਿਗਰਾਨੀ ਕਰਨ ਅਤੇ ਕਿਸੇ ਵੀ ਜੋਖਮ ਸੰਕੇਤਕ ‘ਤੇ ਤਤਕਾਲ ਕਾਰਵਾਈ ਯਕੀਨੀ ਬਣਾਉਣ ਲਈ ਇੱਕ ਸਮਰਪਿਤ ਕਮਾਨ ਅਤੇ ਕੰਟਰੋਲ ਰੂਮ ਵੀ ਸਥਾਪਿਤ ਕਰੇਗਾ।
-
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਡੀਜੀਸੀਏ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਕੇਦਾਰਨਾਥ ਘਾਟੀ ਵਿੱਚ ਸਾਰੀਆਂ ਹੈਲੀਕੌਪਟਰ ਗਤੀਵਿਧੀਆਂ ਦੀ ਸਰਗਰਮ ਨਿਗਰਾਨੀ ਕਰਨ ਅਤੇ ਯੂਸੀਏਡੀਏ ਕਮਾਨ ਅਤੇ ਕੰਟਰੋਲ ਰੂਮ ਦੇ ਕੰਮਕਾਜ ਦੀ ਗਹਿਣ ਸਮੀਖਿਆ ਕਰਨ ਲਈ ਉਡਾਣ ਯੋਗਤਾ, ਸੁਰੱਖਿਆ ਅਤੇ ਸੰਚਾਲਨ ਨਾਲ ਸਬੰਧਿਤ ਅਧਿਕਾਰੀਆਂ ਨੂੰ ਤੁਰੰਤ ਤੈਨਾਤ ਕਰਨ।
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦੁਹਰਾਇਆ ਹੈ ਕਿ ਹਵਾਬਾਜ਼ੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਹੈ ਅਤੇ ਕਿਸੇ ਵੀ ਆਪ੍ਰੇਟਰ ਨੂੰ ਮੌਸਮ ਸਬੰਧੀ ਅਤੇ ਹੋਰ ਪ੍ਰੋਟੋਕੋਲ ਦੀ ਉਲੰਘਣਾ ਕਰਦੇ ਹੋਏ ਉਡਾਣਾਂ ਨਹੀਂ ਭਰਨੀਆਂ ਚਾਹੀਦੀਆਂ ਹਨ। ਮੰਤਰਾਲੇ ਨੇ ਡੀਜੀਸੀਏ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਸਾਰੇ ਮੌਜੂਦਾ ਪ੍ਰਾਵਧਾਨਾਂ ਨੂੰ ਪੂਰੀ ਸਖ਼ਤੀ ਨਾਲ ਲਾਗੂ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਮਨੁੱਖੀ ਜੀਵਨ ਦੇ ਮਹੱਤਵ ਨੂੰ ਧਿਆਨ ਵਿੱਚ ਰੱਖਦੇ ਹੋਏ ਉਡਾਣ ਸੰਚਾਲਨ ਵਿੱਚ ਅਨੁਸ਼ਾਸਨ ਹਰ ਕੀਮਤ ‘ਤੇ ਬਣਾਏ ਰੱਖਿਆ ਜਾਵੇ।
************
ਸੰਜੇ ਰਾਏ/ਮਨੀਸ਼ ਗੌਤਮ/ਦਿਵਯਾਂਸ਼ੂ ਕੁਮਾਰ
(रिलीज़ आईडी: 2136589)
आगंतुक पटल : 12