ਲੋਕ ਸਭਾ ਸਕੱਤਰੇਤ
ਲੋਕ ਸਭਾ ਸਪੀਕਰ ਨੇ ਸ਼੍ਰੀ ਕੇ.ਐੱਸ.ਹੇਗੜੇ ਨੂੰ ਪੁਸ਼ਪਾਂਜਲੀ ਅਰਪਿਤ ਕੀਤੀ
Posted On:
11 JUN 2025 3:08PM by PIB Chandigarh
ਨਵੀਂ ਦਿੱਲੀ, 11 ਜੂਨ 2025: ਲੋਕ ਸਭਾ ਸਪੀਕਰ, ਸ਼੍ਰੀ ਓਮ ਬਿਰਲਾ ਨੇ ਅੱਜ ਸਾਬਕਾ ਲੋਕ ਸਭਾ ਸਪੀਕਰ, ਸ਼੍ਰੀ ਕੇ. ਐੱਸ. ਹੇਗੜੇ ਦੀ ਜਯੰਤੀ ‘ਤੇ ਸੰਵਿਧਾਨ ਸਦਨ ਵਿੱਚ ਉਨ੍ਹਾਂ ਦੀ ਤਸਵੀਰ ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ।
ਰਾਜ ਸਭਾ ਦੇ ਡਿਪਟੀ ਚੇਅਰਮੈਨ, ਸ਼੍ਰੀ ਹਰਿਵੰਸ਼, ਸੰਸਦ ਮੈਂਬਰਾਂ, ਸਾਬਕਾ ਸੰਸਦ ਮੈਂਬਰਾਂ, ਲੋਕ ਸਭਾ ਦੇ ਸਕੱਤਰ ਜਨਰਲ, ਸ਼੍ਰੀ ਉਤਪਲ ਕੁਮਾਰ ਸਿੰਘ; ਰਾਜ ਸਭਾ ਦੇ ਸਕੱਤਰ ਜਨਰਲ, ਸ਼੍ਰੀ ਪੀ. ਸੀ. ਮੋਦੀ ਅਤੇ ਲੋਕ ਸਭਾ ਅਤੇ ਰਾਜ ਸਭਾ ਸਕੱਤਰੇਤ ਦੇ ਅਧਿਕਾਰੀਆਂ ਨੇ ਵੀ ਸ਼੍ਰੀ ਹੇਗੜੇ ਨੂੰ ਸ਼ਰਧਾਂਜਲੀ ਅਰਪਿਤ ਕੀਤੀ।
ਸ਼੍ਰੀ ਕੇ.ਐੱਸ.ਹੇਗੜੇ ਇੱਕ ਪ੍ਰਸਿੱਧ ਸਾਂਸਦ ਅਤੇ ਪ੍ਰਤਿਸ਼ਠਿਤ ਕਾਨੂੰਨਦਾਤਾ ਸਨ। ਉਹ ਪਹਿਲੀ ਵਾਰ 1952 ਵਿੱਚ ਰਾਜ ਸਭਾ ਦੇ ਲਈ ਚੁਣੇ ਗਏ ਅਤੇ 1957 ਤੱਕ ਸਦਨ ਦੇ ਮੈਂਬਰ ਰਹੇ। ਤਤਕਾਲੀ ਮੈਸੂਰ ਹਾਈ ਕੋਰਟ ਦੇ ਜਸਟਿਸ ਦੇ ਰੂਪ ਵਿੱਚ ਆਪਣੀ ਨਿਯੁਕਤੀ ਦੇ ਬਾਅਦ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ। ਬਾਅਦ ਵਿੱਚ, ਉਨ੍ਹਾਂ ਨੇ ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਚੀਫ ਜਸਟਿਸ ਦੇ ਰੂਪ ਵਿੱਚ ਕੰਮ ਕੀਤਾ। 1967 ਵਿੱਚ, ਉਨ੍ਹਾਂ ਨੇ ਸੁਪਰੀਮ ਕੋਰਟ ਦੇ ਜਸਟਿਸ ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ, ਜਿੱਥੇ ਉਹ 30 ਅਪ੍ਰੈਲ 1973 ਨੂੰ ਅਸਤੀਫਾ ਦੇਣ ਤੱਕ ਆਪਣੀਆਂ ਸੇਵਾਵਾਂ ਦਿੰਦੇ ਰਹੇ। 1977 ਵਿੱਚ, ਸ਼੍ਰੀ ਹੇਗੜੇ ਬੈਂਗਲੋਰ ਦੱਖਣ ਚੋਣ ਖੇਤਰ ਤੋਂ ਛੇਵੀਂ ਲੋਕ ਸਭਾ ਦੇ ਮੈਂਬਰ ਦੇ ਰੂਪ ਵਿੱਚ ਚੁਣੇ ਗਏ। 21 ਜੁਲਾਈ 1977 ਨੂੰ, ਡਾ. ਨੀਲਮ ਸੰਜੀਵ ਰੈੱਡੀ ਦੁਆਰਾ ਅਸਤੀਫਾ ਦਿੱਤੇ ਜਾਣ ਤੋਂ ਬਾਅਦ, ਸ਼੍ਰੀ ਹੇਗੜੇ ਨੂੰ ਲੋਕ ਸਭਾ ਦਾ ਸਪੀਕਰ ਚੁਣਿਆ ਗਿਆ। ਜਨਵਰੀ 1980 ਵਿੱਚ ਸਪੀਕਰ ਦਾ ਅਹੁਦਾ ਛੱਡਣ ਤੋਂ ਬਾਅਦ, ਸ਼੍ਰੀ ਹੇਗੜੇ ਕਰਨਾਟਕ ਵਿੱਚ ਆਪਣੇ ਜੱਦੀ ਸਥਾਨ ‘ਤੇ ਵੱਸ ਗਏ। ਸ਼੍ਰੀ ਹੇਗੜੇ ਦਾ ਦੇਹਾਂਤ 24 ਮਈ 1990 ਨੂੰ ਹੋਇਆ।
ਲੋਕ ਸਭਾ ਸਕੱਤਰ ਦੁਆਰਾ ਸ਼੍ਰੀ ਕੇ. ਐੱਸ. ਹੇਗੜੇ ਦੀ ਪ੍ਰੋਫਾਈਲ ‘ਤੇ ਹਿੰਦੀ ਅਤੇ ਅੰਗ੍ਰੇਜ਼ੀ ਵਿੱਚ ਪ੍ਰਕਾਸ਼ਿਤ ਇੱਕ ਬੁੱਕਲੈਟ ਪਤਵੰਤਿਆਂ ਨੂੰ ਭੇਂਟ ਕੀਤੀ ਗਈ।
************
ਏਐੱਮ
(Release ID: 2135981)
Visitor Counter : 3