ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ (ਡੀਓਪੀਪੀਡਬਲਿਊ) ਦੁਆਰਾ ਪਰਿਵਾਰਕ ਪੈਨਸ਼ਨਰਜ਼ ਅਤੇ ਸੁਪਰ ਸੀਨੀਅਰ ਪੈਨਸ਼ਨਰਜ਼ ਦੀਆਂ ਸ਼ਿਕਾਇਤਾਂ ਦੇ ਨਿਵਾਰਣ ਲਈ ਮਹੀਨੇ ਭਰ ਚਲਣ ਵਾਲੇ ਵਿਸ਼ੇਸ਼ ਅਭਿਯਾਨ 2.0 ਦੀ ਸ਼ੁਰੂਆਤ ਕਰਨਗੇ


ਪਰਿਵਾਰਕ ਪੈਨਸ਼ਨਰਜ਼ ਅਤੇ ਸੁਪਰ ਸੀਨੀਅਰ ਪੈਨਸ਼ਨਰਜ਼ ਦੀਆਂ 2210 ਸ਼ਿਕਾਇਤਾਂ ਦੇ ਨਿਵਾਰਣ ਲਈ ਡੀਓਪੀਪੀਡਬਲਿਊ ਜੁਲਾਈ, 2025 ਵਿੱਚ ਇੱਕ ਮਹੀਨੇ ਦਾ ਵਿਸ਼ੇਸ਼ ਅਭਿਯਾਨ 2.0 ਸ਼ੁਰੂ ਕਰੇਗਾ

ਪੈਨਸ਼ਨਰਜ਼ ਅਤੇ ਸੁਪਰ ਸੀਨੀਅਰ ਪੈਨਸ਼ਨਰਜ਼ ਸ਼ਿਕਾਇਤਾਂ ਦੇ ਨਿਵਾਰਣ ਲਈ ਡੀਓਪੀਪੀਡਬਲਿਊ ਨੇ ਨੋਡਲ ਅਧਿਕਾਰੀਆਂ ਨੂੰ ਵਿਸ਼ੇਸ਼ ਅਭਿਯਾਨ 2.0 ਬਾਰੇ ਜਾਗੂਰਕ ਕੀਤਾ

ਪੈਨਸ਼ਨਰਜ਼ ਅਤੇ ਸੁਪਰ ਸੀਨੀਅਰ ਪੈਨਸ਼ਨਰਜ਼ ਲਈ ਡੀਓਪੀਪੀਡਬਲਿਊ #SpecialCampaignFamilyPension2.0 ਅਭਿਯਾਨ ਸ਼ੁਰੂ ਕਰੇਗਾ

Posted On: 11 JUN 2025 4:05PM by PIB Chandigarh

ਸਸ਼ਕਤੀਕਰਣ ਅਤੇ ਸੀਨੀਅਰ ਨਾਗਰਿਕਾਂ ਦੀ ਭਲਾਈ ਲਈ ਭਾਰਤ ਸਰਕਾਰ ਪ੍ਰਤੀਬੱਧ ਹੈ।

ਇਸ ਸਬੰਧ ਵਿੱਚ, ਪਰਿਵਾਰਕ ਪੈਨਸ਼ਨਰਜ਼ ਅਤੇ ਸੁਪਰ ਸੀਨੀਅਰ ਪੈਨਸ਼ਨਰਜ਼ ਦੀਆਂ ਸ਼ਿਕਾਇਤਾਂ ਦੇ ਸਮੇਂ ‘ਤੇ ਅਤੇ ਗੁਣਵੱਤਾਪੂਰਨ ਨਿਵਾਰਣ ਲਈ ਮਿਸ਼ਨ ਮੋਡ ਵਿੱਚ 1-31 ਜੁਲਾਈ, 2025 ਦੀ ਮਿਆਦ ਦੌਰਾਨ ਇੱਕ ਮਹੀਨੇ ਦਾ ਵਿਸ਼ੇਸ਼ ਅਭਿਯਾਨ 2.0 ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ। ਕੇਂਦਰੀ  ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਵਿਸ਼ੇਸ਼ ਅਭਿਯਾਨ 2.0 ਦੀ ਸ਼ੁਰੂਆਤ ਕਰਨਗੇ।

ਇਸ ਅਭਿਯਾਨ ਦੇ ਤਹਿਤ ਕੁੱਲ 2210 ਪੈਨਸ਼ਨ ਸ਼ਿਕਾਇਤਾਂ ਲਈਆਂ ਗਈਆਂ ਅਤੇ ਉਨ੍ਹਾਂ ਨੂੰ ਨਿਵਾਰਣ ਲਈ 51 ਮੰਤਰਾਲਿਆਂ/ਵਿਭਾਗਾਂ/ਸੰਗਠਨਾਂ ਦੇ ਨਾਲ ਸਾਂਝਾ ਕੀਤਾ ਗਿਆ।

ਸਕੱਤਰ (ਪੈਨਸ਼ਨ) ਦੀ ਪ੍ਰਧਾਨਗੀ ਹੇਠ ਪੈਨਸ਼ਨਰਜ਼ ਦੀਆਂ ਸ਼ਿਕਾਇਤਾਂ ਨੂੰ ਸੰਭਾਲਣ ਵਾਲੇ ਨੋਡਲ ਅਧਿਕਾਰੀਆਂ ਦੇ ਨਾਲ 11 ਜੂਨ, 2025 ਨੂੰ ਇੱਕ ਤਿਆਰੀ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਵਿਸ਼ੇਸ਼ ਅਭਿਯਾਨ 2.0 ਦੇ ਸੁਚਾਰੂ ਅਤੇ ਨਿਰਵਿਘਨ ਲਾਗੂਕਰਨ ਨੂੰ ਯਕੀਨੀ ਬਣਾਉਣ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

ਸਕੱਤਰ (ਪੈਨਸ਼ਨ) ਨੇ ਕਿਹਾ ਕਿ ਅਭਿਯਾਨ ਦਾ ਮੁੱਖ ਉਦੇਸ਼ ਸ਼ਿਕਾਇਤਾਂ ਦਾ ਗੁਣਾਤਮਕ ਨਿਵਾਰਣ ਪ੍ਰਦਾਨ ਕਰਨਾ ਹੈ। ਇਸ ਲਈ, ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਸ਼ਿਕਾਇਤਾਂ ਨੂੰ ਉਨ੍ਹਾਂ ਦੇ ਨਿਰਣਾਇਕ ਨਿਵਾਰਣ ਦੇ ਬਾਅਦ ਹੀ ਸੀਪੀਈਐੱਨਜੀਆਰਏਐੱਮਐੱਸ ਪੋਰਟਲ ‘ਤੇ ਬੰਦ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਇਹ ਦੱਸਿਆ ਗਿਆ ਕਿ ਡੀਓਪੀਪੀਡਬਲਿਊ ਅਭਿਯਾਨ ਦੇ ਲਾਗੂਕਰਨ ਦਾ ਤਾਲਮੇਲ ਕਰੇਗਾ ਅਤੇ ਅਭਿਯਾਨ ਦੌਰਾਨ ਜ਼ਰੂਰੀ ਸਹਾਇਤਾ ਪ੍ਰਦਾਨ ਕਰੇਗਾ। ਇਸ ਤੋਂ ਇਲਾਵਾ, ਇਸ ਗੱਲ ਨੂੰ ਉਜਾਗਰ ਕੀਤਾ ਗਿਆ ਕਿ ਸਬੰਧਿਤ ਮੰਤਰਾਲਾ/ਵਿਭਾਗ/ਸੰਗਠਨ ਦੁਆਰਾ ਪੀਆਈਬੀ/ਟਵੀਟ ਰਾਹੀਂ ਸਫ਼ਲਤਾ ਦੀਆਂ ਕਹਾਣੀਆਂ/ਸਰਵੋਤਮ ਪ੍ਰਥਾਵਾਂ ਦਾ ਵਿਆਪਕ ਤੌਰ ‘ਤੇ ਪ੍ਰਚਾਰ ਕੀਤਾ ਜਾ ਸਕਦਾ ਹੈ, ਜਿਸ ਦੀ ਇੱਕ ਕਾਪੀ ਇਸ ਵਿਭਾਗ ਨੂੰ ਭੇਜੀ ਜਾਵੇਗੀ।

ਅਭਿਯਾਨ ਦਾ ਹੈਸ਼ਟੈਗ #SpecialCampaignFamilyPension2.0  ਹੈ।

 

*********

 

ਐੱਨਕੇਆਰ/ਪੀਐੱਸਐੱਮ


(Release ID: 2135914)