ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਰਾਸ਼ਟਰ ਦੀ ਆਤਮਨਿਰਭਰਤਾ ਨੂੰ ਸਸ਼ਕਤ ਬਣਾ ਰਹੇ ਭਾਰਤ ਦੇ ਯੁਵਾ ਅਗਵਾਈ ਵਾਲੇ ਤਕਨੀਕੀ ਇਨੋਵੇਸ਼ਨ ਦੀ ਸ਼ਲਾਘਾ ਕੀਤੀ
ਪ੍ਰਧਾਨ ਮੰਤਰੀ ਨੇ ਡਿਜੀਟਲ ਇੰਡੀਆ ਦੇ 11 ਵਰ੍ਹਿਆਂ ਦੇ ਦੌਰਾਨ ਲੋਕਾਂ ਦੇ ਜੀਵਨ ਵਿੱਚ ਆਏ ਪਰਿਵਰਤਨ ਦਾ ਉਲੇਖ ਕੀਤਾ
प्रविष्टि तिथि:
12 JUN 2025 10:00AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਟੈਕਨੋਲੋਜੀ ਅਤੇ ਦੇਸ਼ ਦੀ ਆਤਮਨਿਰਭਰਤਾ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਭਾਰਤ ਦੇ ਯੁਵਾ ਇਨੋਵੇਟਰਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਪਿਛਲੇ 11 ਵਰ੍ਹਿਆਂ ਵਿੱਚ, ਡਿਜੀਟਲ ਇੰਡੀਆ ਨੇ ਨੌਜਵਾਨਾਂ ਨੂੰ ਇਨੋਵੇਸ਼ਨ ਦਾ ਲਾਭ ਉਠਾਉਣ ਦੇ ਲਈ ਸਸ਼ਕਤ ਬਣਾਇਆ ਹੈ, ਜਿਸ ਨਾਲ ਗਲੋਬਲ ਟੈਕਨੋਲੋਜੀ ਪਾਵਰਹਾਊਸ ਦੇ ਰੂਪ ਵਿੱਚ ਭਾਰਤ ਦੀ ਸਥਿਤੀ ਮਜ਼ਬੂਤ ਹੋਈ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ 11 ਵਰ੍ਹਿਆਂ ਵਿੱਚ ਟੈਕਨੋਲੋਜੀ ਦੀ ਸ਼ਕਤੀ ਦਾ ਲਾਭ ਉਠਾਉਣ ਨਾਲ ਭਾਰਤ ਦੇ ਲੋਕ ਬੇਹੱਦ ਲਾਭਵੰਦ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਸਰਵਿਸ ਡਿਲਿਵਰੀ ਅਤੇ ਪਾਰਦਰਸ਼ਤਾ ਨੂੰ ਕਾਫ਼ੀ ਹੁਲਾਰਾ ਮਿਲਿਆ ਹੈ।
ਮਾਈਗੌਵਇੰਡੀਆ (MyGovIndia) ਦੀਆਂ ਐਕਸ (X) ਪੋਸਟਾਂ ‘ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ:
“ਭਾਰਤ ਦੇ ਨੌਜਵਾਨਾਂ ਦੀ ਸਹਾਇਤਾ ਨਾਲ ਅਸੀਂ ਇਨੋਵੇਸ਼ਨ ਅਤੇ ਟੈਕਨੋਲੋਜੀ ਦੀ ਐਪਲੀਕੇਸ਼ਨ ਵਿੱਚ ਜ਼ਿਕਰਯੋਗ ਪ੍ਰਗਤੀ ਕਰ ਰਹੇ ਹਾਂ। ਇਹ ਆਤਮਨਿਰਭਰ ਅਤੇ ਗਲੋਬਲ ਟੈੱਕ ਪਾਵਰਹਾਊਸ ਬਣਨ ਦੇ ਸਾਡੇ ਪ੍ਰਯਾਸਾਂ ਨੂੰ ਭੀ ਮਜ਼ਬੂਤ ਕਰ ਰਿਹਾ ਹੈ।
#11YearsOfDigitalIndia”
“ਟੈਕਨੋਲੋਜੀ ਦੀ ਸ਼ਕਤੀ ਦਾ ਲਾਭ ਉਠਾਉਣ ਨਾਲ ਲੋਕ ਹਰ ਪੱਧਰ ‘ਤੇ ਕਾਫ਼ੀ ਲਾਭਵੰਦ ਹੋਏ ਹਨ। ਸਰਵਿਸ ਡਿਲਿਵਰੀ ਅਤੇ ਪਾਰਦਰਸ਼ਤਾ ਨੂੰ ਬਹੁਤ ਹੁਲਾਰਾ ਮਿਲਿਆ ਹੈ। ਇਸ ਦੇ ਇਲਾਵਾ, ਟੈਕਨੋਲੋਜੀ ਸਭ ਤੋਂ ਗ਼ਰੀਬ ਲੋਕਾਂ ਦੇ ਜੀਵਨ ਨੂੰ ਸਸ਼ਕਤ ਬਣਾਉਣ ਦਾ ਇੱਕ ਸਾਧਨ ਬਣ ਗਈ ਹੈ।
#11YearsOfDigitalIndia”
****
ਐੱਮਜੇਪੀਐੱਸ/ਐੱਸਆਰ/ਐੱਸਕੇਐੱਸ
(रिलीज़ आईडी: 2135910)
आगंतुक पटल : 11
इस विज्ञप्ति को इन भाषाओं में पढ़ें:
Bengali-TR
,
Odia
,
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Tamil
,
Telugu
,
Kannada
,
Malayalam