ਭਾਰਤ ਚੋਣ ਕਮਿਸ਼ਨ
ਮੁੱਖ ਚੋਣ ਕਮਿਸ਼ਨਰ (ਸੀਈਸੀ-CEC) ਸ਼੍ਰੀ ਗਿਆਨੇਸ਼ ਕੁਮਾਰ ਨੇ ਸਟਾਕਹੋਮ ਅੰਤਰਰਾਸ਼ਟਰੀ ਚੁਣਾਵੀ ਅਖੰਡਤਾ ਸੰਮੇਲਨ ਵਿੱਚ ਮੁੱਖ ਭਾਸ਼ਣ ਦਿੱਤਾ ਭਾਰਤ ਦੀ ਚੁਣਾਵੀ ਅਖੰਡਤਾ, ਪੈਮਾਨੇ ਅਤੇ ਵਿਵਿਧਤਾ ‘ਤੇ ਪ੍ਰਕਾਸ਼ ਪਾਇਆ
ਭਾਰਤ ਦੀ ਚੁਣਾਵੀ ਅਖੰਡਤਾ, ਪੈਮਾਨੇ ਅਤੇ ਵਿਵਿਧਤਾ ‘ਤੇ ਪ੍ਰਕਾਸ਼ ਪਾਇਆ
Posted On:
11 JUN 2025 2:07PM by PIB Chandigarh
ਭਾਰਤ ਦੇ ਮੁੱਖ ਚੋਣ ਕਮਿਸ਼ਨਰ (ਸੀਈਸੀ-CEC) ਸ਼੍ਰੀ ਗਿਆਨੇਸ਼ ਕੁਮਾਰ ਨੇ ਦੇਸ਼ ਦੀ ਚੁਣਾਵੀ ਅਖੰਡਤਾ, ਪੈਮਾਨੇ ਅਤੇ ਵਿਵਿਧਤਾ ‘ਤੇ ਜ਼ੋਰ ਪਾਉਂਦੇ ਹੋਏ ਕੱਲ੍ਹ ਸ਼ਾਮ ਸਵੀਡਨ ਵਿੱਚ ਸਟਾਕਹੋਮ ਅੰਤਰਰਾਸ਼ਟਰੀ ਚੁਣਾਵੀ ਅਖੰਡਤਾ ਸੰਮੇਲਨ ਵਿੱਚ ਆਪਣਾ ਮੁੱਖ ਭਾਸ਼ਣ ਦਿੰਦੇ ਹੋਏ ਦੁਨੀਆ ਭਰ ਦੇ ਦੇਸ਼ਾਂ ਦੀਆਂ ਚੋਣ ਪ੍ਰਬੰਧਨ ਸੰਸਥਾਵਾਂ ਸੰਸਥਾਵਾਂ (ਈਐੱਮਬੀਜ਼- EMBs) ਦੇ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਵਿੱਚ ਭਾਰਤ ਦੇ ਚੋਣ ਕਮਿਸ਼ਨ (ਈਸੀਆਈ-ECI) ਦੀ ਭੂਮਿਕਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪੂਰੀ ਇਮਾਨਦਾਰੀ ਦੇ ਨਾਲ ਚੋਣ ਕਰਵਾਉਣਾ ਸਾਡੇ ਰਾਸ਼ਟਰੀ ਸੰਕਲਪ ਦਾ ਪ੍ਰਮਾਣ ਹੈ। ਲਗਭਗ 50 ਦੇਸ਼ਾਂ ਦੀਆਂ ਚੋਣ ਪ੍ਰਬੰਧਨ ਸੰਸਥਾਵਾਂ (ਈਐੱਮਬੀਜ਼- EMBs) ਦੀ ਪ੍ਰਤੀਨਿਧਤਾ ਕਰਨ ਵਾਲੇ 100 ਤੋਂ ਅਧਿਕ ਪ੍ਰਤੀਭਾਗੀ ਇਸ ਸੰਮੇਲਨ ਵਿੱਚ ਹਿੱਸਾ ਲੈ ਰਹੇ ਹਨ। ਸੰਮੇਲਨ ਦਾ ਆਯੋਜਨ ਇੰਟਰਨੈਸ਼ਨਲ ਇੰਸਟੀਚਿਊਟ ਫੌਰ ਡੈਮੋਕ੍ਰੇਸੀ ਐਂਡ ਇਲੈਕਟੋਰਲ ਅਸਿਸਟੈਂਸ (ਇੰਟਰਨੈਸ਼ਨਲ ਆਈਡੀਆ) (ਇੰਟਰਨੈਸ਼ਨਲ ਆਈਡੀਈਏ- International IDEA) ਕਰ ਰਿਹਾ ਹੈ।
ਸ਼੍ਰੀ ਗਿਆਨੇਸ਼ ਕੁਮਾਰ ਨੇ ਪ੍ਰਤੀਭਾਗੀਆਂ ਨੂੰ ਭਾਰਤ ਚੋਣ ਕਮਿਸ਼ਨ (ਈਸੀਆਈ- ECI) ਦੁਆਰਾ ਵਿਸ਼ੇਸ਼ ਤੌਰ ‘ਤੇ ਸੰਸਦੀ ਚੋਣਾਂ ਦੇ ਦੌਰਾਨ ਬੜੇ ਪੈਮਾਨੇ ‘ਤੇ ਕੀਤੇ ਜਾਣੇ ਵਾਲੇ ਚੁਣਾਵੀ ਅਭਿਆਸ ਬਾਰੇ ਭੀ ਦੱਸਿਆ ਜੋ ਰਾਜਨੀਤਕ ਦਲਾਂ, ਉਮੀਦਵਾਰਾਂ, ਆਮ ਲੋਕਾਂ, ਪੁਲਿਸ ਅਤੇ ਖਰਚਾ ਨਿਰੀਖਕਾਂ ਅਤੇ ਮੀਡੀਆ ਦੀ ਸਖ਼ਤ ਨਿਗਰਾਨੀ ਵਿੱਚ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਭ ਵਿਭਿੰਨ ਪੜਾਵਾਂ ਵਿੱਚ ਸਮਵਰਤੀ ਆਡੀਟਰਾਂ(ਲੇਖਾ ਪਰੀਖਕਾਂ) ਦੀ ਤਰ੍ਹਾਂ ਕੰਮ ਕਰਦੇ ਹਨ।
ਮੁੱਖ ਚੋਣ ਕਮਿਸ਼ਨ ਨੇ ਤਾਲਮੇਲ ਦੇ ਪੈਮਾਨੇ ‘ਤੇ ਭੀ ਪ੍ਰਕਾਸ਼ ਪਾਇਆ ਜੋ ਭਾਰਤ ਵਿੱਚ ਚੋਣਾਂ ਦੇ ਸੰਚਾਲਨ ਨੂੰ ਦਰਸਾਉਂਦਾ ਹੈ। ਚੋਣਾਂ ਦੇ ਸਮੇਂ ਪੋਲਿੰਗ ਸਟਾਫ਼, ਪੁਲਿਸ ਬਲਾਂ, ਨਿਰੀਖਕਾਂ ਅਤੇ ਰਾਜਨੀਤਕ ਦਲਾਂ ਦੇ ਏਜੰਟਾਂ ਸਹਿਤ 2 ਕਰੋੜ ਤੋਂ ਅਧਿਕ ਕਰਮੀਆਂ ਦੇ ਨਾਲ, ਚੋਣ ਕਮਿਸ਼ਨ ਦੁਨੀਆ ਦਾ ਸਭ ਤੋਂ ਬੜਾ ਸੰਗਠਨ ਬਣ ਗਿਆ ਹੈ, ਜੋ ਕਈ ਰਾਸ਼ਟਰੀ ਸਰਕਾਰਾਂ ਅਤੇ ਪ੍ਰਮੁੱਖ ਗਲੋਬਲ ਕਾਰਪੋਰੇਸ਼ਨਾਂ ਦੇ ਸੰਯੁਕਤ ਕਾਰਜਬਲ ਨੂੰ ਪਾਰ ਕਰ ਗਿਆ ਹੈ। ਚੋਣ ਕਮਿਸ਼ਨ ਇਹ ਸੁਨਿਸ਼ਚਿਤ ਕਰਦਾ ਹੈ ਕਿ ਭਾਰਤ ਦੇ ਲਗਭਗ ਇੱਕ ਅਰਬ ਵੋਟਰ ਸੁਤੰਤਰ ਤੌਰ ‘ਤੇ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨ ਦੇ ਸਮਰੱਥ ਹਨ।
ਇਸ ਤੋਂ ਇਲਾਵਾ, ਇਸ ਸੰਮੇਲਨ ਵਿੱਚ ਆਪਣੇ ਸੰਬੋਧਨ ਵਿੱਚ ਸ਼੍ਰੀ ਗਿਆਨੇਸ਼ ਕੁਮਾਰ ਨੇ ਦਹਾਕਿਆਂ ਤੋਂ ਭਾਰਤੀ ਚੋਣ ਪ੍ਰਣਾਲੀ ਦੇ ਵਿਕਾਸ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਕਿਵੇਂ ਸੰਵਿਧਾਨਕ ਕਦਰਾਂ-ਕੀਮਤਾਂ ਵਿੱਚ ਨਿਹਿਤ ਰਹਿੰਦੇ ਹੋਏ ਚੁਣਾਵੀ ਪ੍ਰਣਾਲੀ ਨੇ ਵਧਦੀ ਜਟਿਲਤਾ ਦੇ ਨਾਲ ਖ਼ੁਦ ਨੂੰ ਢਾਲ ਲਿਆ ਹੈ। ਸੰਨ 1951-52 ਵਿੱਚ 17 ਕਰੋੜ 30 ਲੱਖ ਤੋਂ 2024 ਵਿੱਚ 97 ਕਰੋੜ 90 ਲੱਖ ਵੋਟਰਾਂ ਤੱਕ ਅਤੇ ਸ਼ੁਰੂਆਤੀ ਵਰ੍ਹਿਆਂ ਵਿੱਚ ਕੇਵਲ 2 ਲੱਖ ਪੋਲਿੰਗ ਸਟੇਸ਼ਨਾਂ ਤੋਂ ਅੱਜ 10 ਲੱਖ 50 ਹਜ਼ਾਰ ਤੋਂ ਅਧਿਕ ਪੋਲਿੰਗ ਸਟੇਸ਼ਨਾਂ ਤੱਕ, ਭਾਰਤ ਦੀ ਚੁਣਾਵੀ ਯਾਤਰਾ ਨੇ ਸੰਸਥਾਗਤ ਦੂਰਦਰਸ਼ਤਾ ਅਤੇ ਬੇਜੋੜ ਪੈਮਾਨੇ ਦੋਹਾਂ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ 2024 ਦੀਆਂ ਆਮ ਚੋਣਾਂ ਵਿੱਚ 743 ਰਾਜਨੀਤਕ ਦਲਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਛੇ ਰਾਸ਼ਟਰੀ ਦਲ, 67 ਰਾਜ ਪੱਧਰੀ ਦਲ ਅਤੇ ਹੋਰ ਰਜਿਸਟਰਡ ਰਾਜਨੀਤਕ ਦਲ ਸ਼ਾਮਲ ਸਨ। ਦੇਸ਼ ਭਰ ਵਿੱਚ 62 ਲੱਖ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼- EVMs) ਦਾ ਉਪਯੋਗ ਕਰਕੇ ਕੁੱਲ 20,271 ਉਮੀਦਵਾਰਾਂ ਨੇ ਚੋਣਾਂ ਲੜੀਆਂ, ਜੋ ਸਮਾਵੇਸ਼ੀ, ਕੁਸ਼ਲ ਅਤੇ ਸੁਰੱਖਿਅਤ ਚੋਣਾਂ ਕਰਵਾਉਣ ਦੀ ਕਮਿਸ਼ਨ ਦੀ ਸਮਰੱਥਾ ਦੀ ਪੁਸ਼ਟੀ ਕਰਦਾ ਹੈ।
ਸ਼੍ਰੀ ਗਿਆਨੇਸ਼ ਕੁਮਾਰ ਨੇ 1960 ਤੋਂ ਲੈ ਕੇ ਅੱਜ ਤੱਕ ਹਰ ਸਾਲ ਸੰਸ਼ੋਧਨ ਦੇ ਦੌਰਾਨ ਅਤੇ ਚੋਣਾਂ ਤੋਂ ਪਹਿਲੇ ਸਾਰੇ ਮਾਨਤਾ ਪ੍ਰਾਪਤ ਰਾਜਨੀਤਕ ਦਲਾਂ ਦੇ ਨਾਲ ਭਾਰਤ ਦੀ ਵੋਟਰ ਸੂਚੀ ਨੂੰ ਵਿਧਾਨਿਕ ਤੌਰ ‘ਤੇ ਸਾਂਝਾ ਕਰਨ ਨੂੰ ਰੇਖਾਂਕਿਤ ਕੀਤਾ, ਜਿਸ ਵਿੱਚ ਦਾਅਵਿਆਂ, ਇਤਰਾਜ਼ਾਂ ਅਤੇ ਅਪੀਲਾਂ ਦਾ ਪ੍ਰਾਵਧਾਨ ਹੈ। ਇਹ ਦੁਨੀਆ ਦੀਆਂ ਸਭ ਤੋਂ ਕਠੋਰ ਅਤੇ ਪਾਰਦਰਸ਼ੀ ਪ੍ਰਕਿਰਿਆਵਾਂ ਵਿੱਚੋਂ ਇੱਕ ਹੈ, ਜੋ ਚੁਣਾਵੀ ਪ੍ਰਕਿਰਿਆ ਦੀ ਸਟੀਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮਜ਼ਬੂਤ ਤੰਤਰ ਸਾਲ ਦਰ ਸਾਲ ਪੂਰੇ ਦੇਸ਼ ਵਿੱਚ ਚੁਣਾਵੀ ਭਰੋਸੇਯੋਗਤਾ ਨੂੰ ਬਣਾਈ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਭਾਰਤੀ ਚੋਣਾਂ ਦੇ ਸਮਾਵੇਸ਼ੀ ਡਿਜ਼ਾਈਨ ‘ਤੇ ਸ਼੍ਰੀ ਗਿਆਨੇਸ਼ ਕੁਮਾਰ ਨੇ ਕਿਹਾ ਕਿ ਚੁਣਾਵੀ ਪ੍ਰਕਿਰਿਆ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ, 85 ਵਰ੍ਹੇ ਤੋਂ ਅਧਿਕ ਉਮਰ ਦੇ ਸੀਨੀਅਰ ਸਿਟੀਜ਼ਨਾਂ, ਦਿੱਵਯਾਂਗਜਨਾਂ, ਤੀਸਰੇ ਲਿੰਗ ਦੇ ਇਲੈਕਟਰਾਂ (third-gender electors) ਅਤੇ ਸਭ ਤੋਂ ਦੁਰਗਮ ਖੇਤਰਾਂ ਦੇ ਵੋਟਰਾਂ ਨੂੰ ਸਮਾਨ ਦੇਖਭਾਲ਼ ਅਤੇ ਪ੍ਰਤੀਬੱਧਤਾ ਦੇ ਨਾਲ ਸੇਵਾ ਪ੍ਰਦਾਨ ਕਰਦੀ ਹੈ। ਇੱਕ ਵੋਟਰ ਵਾਲੇ ਪੋਲਿੰਗ ਬੂਥਾਂ ਤੋਂ ਲੈ ਕੇ ਹਿਮਾਚਲ ਪ੍ਰਦੇਸ਼ ਦੇ ਤਾਸ਼ੀਗੰਗ (Tashigang) ਜਿਹੇ ਸਭ ਤੋਂ ਉੱਚੇ ਪੋਲਿੰਗ ਸਟੇਸ਼ਨਾਂ ਤੱਕ, ਕਿਸੇ ਭੀ ਵੋਟਰ ਨੂੰ ਪਿੱਛੇ ਨਾ ਛੱਡਣ ਦੀ ਭਾਰਤ ਦੀ ਪ੍ਰਤੀਬੱਧਤਾ ਨੂੰ ਤਾਰਕਿਕ ਚੁਣੌਤੀ ਦੀ ਬਜਾਏ ਇੱਕ ਸੰਵਿਧਾਨਕ ਸਿਧਾਂਤ ਦੇ ਰੂਪ ਵਿੱਚ ਦੁਹਰਾਇਆ ਗਿਆ।
ਸੰਮੇਲਨ ਦੇ ਦੌਰਾਨ, ਸ਼੍ਰੀ ਗਿਆਨੇਸ਼ ਕੁਮਾਰ ਨੇ ਮੈਕਸੀਕੋ, ਇੰਡੋਨੇਸ਼ੀਆ, ਮੰਗੋਲੀਆ, ਦੱਖਣੀ ਅਫਰੀਕਾ, ਸਵਿਟਜ਼ਰਲੈਂਡ, ਮੋਲਦੋਵਾ, ਲਿਥੁਆਨੀਆ, ਮਾਰੀਸ਼ਸ, ਜਰਮਨੀ, ਕ੍ਰੋਏਸ਼ੀਆ, ਯੂਕ੍ਰੇਨ ਅਤੇ ਯੂਨਾਇਟਿਡ ਕਿੰਗਡਮ ਦੇ ਆਪਣੇ ਹਮਰੁਤਬਾ ਅਧਿਕਾਰੀਆਂ (his counterparts) ਦੇ ਨਾਲ ਦੁਵੱਲੀਆਂ ਮੀਟਿੰਗਾਂ ਕੀਤੀਆਂ। ਇਹ ਮੀਟਿੰਗਾਂ ਵੋਟਰ ਭਾਗੀਦਾਰੀ, ਚੁਣਾਵੀ ਟੈਕਨੋਲੋਜੀ, ਡਾਇਸਪੋਰਾ ਵੋਟਿੰਗ (diaspora voting) ਅਤੇ ਸੰਸਥਾਗਤ ਸਮਰੱਥਾ-ਨਿਰਮਾਣ ‘ਤੇ ਕੇਂਦ੍ਰਿਤ ਰਹੀਆਂ।
******
ਪੀਕੇ/ਜੀਡੀਐੱਚ/ਆਰਪੀ
(Release ID: 2135866)