ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਐੱਨਐੱਚਏਆਈ ਨੇ ਸੜਕ ਖੇਤਰ ਵਿੱਚ ਵਿਕਾਸ ਨੂੰ ਹੁਲਾਰਾ ਦੇਣ ਲਈ ਪਹਿਲੀ ਵਾਰ ਸੰਪਤੀ ਮੁਦਰੀਕਰਣ ਰਣਨੀਤੀ ਦਸਤਾਵੇਜ਼ ਜਾਰੀ ਕੀਤਾ
Posted On:
09 JUN 2025 4:53PM by PIB Chandigarh
ਸੰਚਾਲਿਤ ਰਾਸ਼ਟਰੀ ਰਾਜਮਾਰਗ ਸੰਪਤੀਆਂ ਦੇ ਮੁੱਲ ਨੂੰ ਅਨਲੌਕ ਕਰਨ ਅਤੇ ਭਾਰਤ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਜਨਤਕ ਨਿਜੀ ਭਾਗੀਦਾਰੀ ਨੂੰ ਵਧਾਉਣ ਲਈ, ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਨੇ ਅੱਜ ਆਪਣੀ ਪਹਿਲੀ ‘ਸੜਕ ਖੇਤਰ ਸੰਪਤੀ ਮੁਦਰੀਕਰਣ ਕਾਰਜ ਨੀਤੀ’ ਜਾਰੀ ਕੀਤੀ। ਇਹ ਰਣਨੀਤੀ ਇੱਕ ਢਾਂਚਾਗਤ ਢਾਂਚਾ ਪੇਸ਼ ਕਰਦੀ ਹੈ ਜੋ ਟੋਲ-ਆਪ੍ਰੇਟਰ ਟ੍ਰਾਂਸਫਰ (ਟੀਓਟੀ), ਇਨਫ੍ਰਾਸਟ੍ਰਕਚਰ ਇਨਵੈਸਟਮੈਂਟ ਟਰੱਸਟ ਅਤੇ ਪ੍ਰਤੀਭੂਤੀਕਰਣ ਮਾਡਲ ਰਾਹੀਂ ਪੂੰਜੀ ਜੁਟਾਉਣ ਲਈ ਇੱਕ ਮਜ਼ਬੂਤ ਬਲੂਪ੍ਰਿੰਟ ਪ੍ਰਦਾਨ ਕਰਦੀ ਹੈ। ਇਨ੍ਹਾਂ ਉਪਕਰਣਾਂ ਨੇ ਐੱਨਐੱਚਏਆਈ ਨੂੰ ਰਾਸ਼ਟਰੀ ਮੁਦਰੀਕਰਣ ਪਾਈਪਲਾਈਨ ਦੇ ਤਹਿਤ 6,100 ਕਿਲੋਮੀਟਰ ਤੋਂ ਵੱਧ ਰਾਸ਼ਟਰੀ ਰਾਜਮਾਰਗਾਂ ‘ਤੇ 1.4 ਲੱਖ ਕਰੋੜ ਰੁਪਏ ਤੋਂ ਵੱਧ ਜੁਟਾਉਣ ਵਿੱਚ ਮਦਦ ਕੀਤੀ ਹੈ।
ਇਹ ਰਣਨੀਤੀ ਤਿੰਨ ਪ੍ਰਮੁੱਖ ਥੰਮ੍ਹਾਂ ‘ਤੇ ਅਧਾਰਿਤ ਹੈ, ਜਿਨ੍ਹਾਂ ਵਿੱਚ ਸਰਕਾਰੀ ਸੜਕ ਸੰਪਤੀਆਂ ਦਾ ਮੁੱਲ ਵੱਧ ਤੋਂ ਵੱਧ ਕਰਨਾ, ਪ੍ਰਕਿਰਿਆਵਾਂ ਦੀ ਪਾਰਦਰਸ਼ਿਤਾ ਅਤੇ ਨਿਵੇਸ਼ਕ-ਪ੍ਰਾਸਂਗਿਕ ਸੂਚਨਾ ਦਾ ਪ੍ਰਸਾਰ, ਅਤੇ ਨਿਵੇਸ਼ਕ ਅਧਾਰ ਨੂੰ ਗਹਿਣ ਬਣਾਉਣ ਦੇ ਨਾਲ-ਨਾਲ ਹਿਤਧਾਰਕ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਕੇ ਬਜ਼ਾਰ ਵਿਕਾਸ ਸ਼ਾਮਲ ਹੈ।
ਐੱਨਐੱਚਏਆਈ ਦੇ ਚੇਅਰਮੈਨ ਸ਼੍ਰੀ ਸੰਤੋਸ਼ ਕੁਮਾਰ ਯਾਦਵ ਨੇ ਰਣਨੀਤੀ ਦਸਤਾਵੇਜ਼ ਦੇ ਜਾਰੀ ਹੋਣ ‘ਤੇ ਟਿੱਪਣੀ ਕਰਦੇ ਹੋਏ ਕਿਹਾ, “ਐੱਨਐੱਚਏਆਈ ਨੇ ਸੰਪਤੀ ਮੁਦਰੀਕਰਣ ਲਈ ਜੋ ਵਿਲੱਖਣ ਦ੍ਰਿਸ਼ਟੀਕੋਣ ਅਪਣਾਇਆ ਹੈ, ਉਹ ਨਾ ਸਿਰਫ਼ ਵਿੱਤੀ ਸਥਿਰਤਾ ਯਕੀਨੀ ਬਣਾਉਂਦਾ ਹੈ, ਸਗੋਂ ਨਿਜੀ ਖੇਤਰ ਲਈ ਮੌਕਾ ਵੀ ਖੋਲ੍ਹਦਾ ਹੈ, ਉੱਨਤ ਟੈਕਨੋਲੋਜੀਆਂ ਦਾ ਲਾਭ ਉਠਾਉਂਦਾ ਹੈ, ਸਾਡੀਆਂ ਸੜਕ ਸੰਪਤੀਆਂ ਦੀ ਗੁਣਵੱਤਾ ਅਤੇ ਲੰਬੀ ਉਮਰ ਨੂੰ ਵਧਾਉਂਦਾ ਹੈ। ਇਸ ਰਣਨੀਤੀ ਦੇ ਸਫ਼ਲ ਲਾਗੂਕਰਨ ਨਾਲ ਐੱਨਐੱਚਏਆਈ ਨੂੰ ਵਿਤਪੋਸ਼ਣ ਦੀ ਇੱਕ ਸਥਿਰ ਧਾਰਾ ਮਿਲੇਗੀ, ਜਿਸ ਨਾਲ ਪਰੰਪਰਾਗਤ ਵਿਤਪੋਸ਼ਣ ਸਰੋਤਾਂ ‘ਤੇ ਸਾਡੀ ਨਿਰਭਰਤਾ ਘੱਟ ਹੋਵੇਗੀ।”
ਇਸ ਮੌਕੇ ‘ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ, ਐੱਨਐੱਚਏਆਈ ਦੇ ਮੈਂਬਰ ਵਿੱਤ ਸ਼੍ਰੀ ਐੱਨਆਰਵੀਵੀਐੱਮਕੇ ਰਾਜੇਂਦਰ ਕੁਮਾਰ ਨੇ ਕਿਹਾ “ਇਹ ਦਸਤਾਵੇਜ਼ ਸੰਪਤੀ ਮੁਦਰੀਕਰਣ ਦੇ ਲਾਭਾਂ ਨੂੰ ਵੱਧ ਤੋਂ ਵੱਧ ਕਰਨ ਦਾ ਰਣਨੀਤਕ ਢਾਂਚਾ ਤਿਆਰ ਕਰਦਾ ਹੈ। ਇਹ ਸੰਪਤੀਆਂ ਦੀ ਪਹਿਚਾਣ ਅਤੇ ਮੁੱਲ ਨਿਰਧਾਰਣ, ਪਾਰਦਰਸ਼ਿਤਾ ਨੂੰ ਯਕੀਨੀ ਬਣਾਉਣ ਅਤੇ ਨਿਵੇਸ਼ਕਾਂ ਦਾ ਵਿਸ਼ਵਾਸ ਵਧਾਉਣ ਲਈ ਇੱਕ ਬਿਹਤਰ ਦ੍ਰਿਸ਼ਟੀਕੋਣ ਦੀ ਜ਼ਰੂਰਤ ‘ਤੇ ਬਲ ਦਿੰਦਾ ਹੈ।”
ਐੱਨਐੱਚਏਆਈ ਦੀ ਸੰਪਤੀ ਮੁਦਰੀਕਰਣ ਰਣਨੀਤੀ ਭਾਰਤ ਸਰਕਾਰ ਦੇ ਸੰਪਤੀ ਮੁਦ੍ਰੀਕਰਨ ਯੋਜਨਾ -2025-30 ਦੇ ਉਦੇਸ਼ ਦੇ ਅਨੁਸਾਰ ਹੈ। ਇਹ ਟਿਕਾਊ, ਬਜ਼ਾਰ-ਸੰਚਾਲਿਤ ਬੁਨਿਆਦੀ ਢਾਂਚੇ ਦੇ ਵਿਤਪੋਸ਼ਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਬਦਲਾਅ ਦੀ ਪ੍ਰਤੀਨਿਧਤਾ ਕਰਦੀ ਹੈ। ਇਹ ਰਣਨੀਤੀ ਦਸਤਾਵੇਜ਼ ਐੱਨਐੱਚਏਆਈ ਦੀ ਵੈਬਸਾਈਟ https://nhai.gov.in/nhai/sites/default/files/mix_file/Asset-Monetization_Strategy_Document.pdf ‘ਤੇ ਉਬਲਬਧ ਹੈ।
ਵਿਕਲਪਕ ਵਿਤਪੋਸ਼ਣ ਵਿਵਸਥਾ ਦੀ ਦਿਸ਼ਾ ਵਿੱਚ ਸ਼ੁਰੂਆਤੀ ਕਦਮ ਚੁੱਕਣ ਵਾਲਿਆਂ ਵਿੱਚੋਂ ਇੱਕ ਦੇ ਰੂਪ ਵਿੱਚ, ਐੱਨਐੱਚਏਆਈ ਵਿਭਿੰਨ ਮੁਦ੍ਰੀਕਰਣ ਸਾਧਨਾਂ ਦਾ ਸਫ਼ਲਤਾਪੂਰਵਕ ਲਾਭ ਉਠਾ ਰਿਹਾ ਹੈ। ਐੱਨਐੱਚਏਆਈ ਦੁਆਰਾ ਸੰਪਤੀ ਮੁਦ੍ਰੀਕਰਣ ਦੀ ਸਫ਼ਲਤਾ ਰੋਡ ਨੈੱਟਵਰਕ ਦੇ ਮੁੱਲ ਨੂੰ ਅਣਲੌਕ ਕਰਨ ਵਿੱਚ ਮਹੱਤਵਪੂਰਨ ਹੈ ਅਤੇ ਇਸ ਨੇ ਦੇਸ਼ ਵਿੱਚ ਰਾਸ਼ਟਰੀ ਰਾਜਮਾਰਗ ਢਾਂਚੇ ਦੇ ਵਿਕਾਸ ਵਿੱਚ ਯੋਗਦਾਨ ਦਿੱਤਾ ਹੈ।
***
ਜੀਡੀਐੱਚ/ਐੱਚਆਰ
(Release ID: 2135425)