ਪ੍ਰਧਾਨ ਮੰਤਰੀ ਦਫਤਰ
140 ਕਰੋੜ ਭਾਰਤੀਆਂ ਦੇ ਅਸ਼ੀਰਵਾਦ ਅਤੇ ਸਮੂਹਿਕ ਭਾਗੀਦਾਰੀ ਦੇ ਬਲ ‘ਤੇ ਦੇਸ਼ ਨੇ ਸੁਸ਼ਾਸਨ ਅਤੇ ਪਰਿਵਰਤਨ 'ਤੇ ਸਪਸ਼ਟ ਧਿਆਨ ਕੇਂਦ੍ਰਿਤ ਕਰਦੇ ਹੋਏ ਵਿਭਿੰਨ ਖੇਤਰਾਂ ਵਿੱਚ ਤੇਜ਼ੀ ਨਾਲ ਬਦਲਾਅ ਦੇਖੇ ਹਨ: ਪ੍ਰਧਾਨ ਮੰਤਰੀ
ਸਾਨੂੰ ਆਪਣੀ ਸਮੂਹਿਕ ਸਫ਼ਲਤਾ 'ਤੇ ਮਾਣ ਹੈ ਲੇਕਿਨ ਨਾਲ ਹੀ ਅਸੀਂ ਵਿਕਸਿਤ ਭਾਰਤ (Viksit Bharat) ਦੇ ਨਿਰਮਾਣ ਦੇ ਲਈ ਆਸ਼ਾ ਅਤੇ ਵਿਸ਼ਵਾਸ ਦੇ ਨਾਲ ਨਵੇਂ ਸੰਕਲਪ ਨੂੰ ਲੈ ਕੇ ਅੱਗੇ ਵਧ ਰਹੇ ਹਾਂ: ਪ੍ਰਧਾਨ ਮੰਤਰੀ
ਪਿਛਲੇ ਗਿਆਰਾਂ ਵਰ੍ਹਿਆਂ ਵਿੱਚ ਕਈ ਸਕਾਰਾਤਮਕ ਬਦਲਾਅ ਆਏ ਹਨ ਅਤੇ ਜੀਵਨ ਦੀ ਸੁਗਮਤਾ (Ease of Living) ਨੂੰ ਹੁਲਾਰਾ ਮਿਲਿਆ ਹੈ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਨਮੋ ਐਪ (NaMo App) ਦੇ ਜ਼ਰੀਏ ਭਾਰਤ ਦੀ ਪਰਿਵਰਤਨਕਾਰੀ ਯਾਤਰਾ ਬਾਰੇ ਜਾਣਕਾਰੀ ਜੁਟਾਉਣ ਦੀ ਤਾਕੀਦ ਕੀਤੀ
Posted On:
09 JUN 2025 9:40AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਐੱਨਡੀਏ (NDA) ਸਰਕਾਰ ਦੇ ਪਿਛਲੇ 11 ਵਰ੍ਹਿਆਂ ਦੇ ਕਾਰਜਕਾਲ ਵਿੱਚ ਭਾਰਤ ਵਿੱਚ ਆਏ ਜ਼ਿਕਰਯੋਗ ਪਰਿਵਰਤਨ ‘ਤੇ ਪ੍ਰਕਾਸ਼ ਪਾਇਆ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ 140 ਕਰੋੜ ਭਾਰਤੀਆਂ ਦੀ ਸਮੂਹਿਕ ਭਾਗੀਦਾਰੀ ਨਾਲ ਸੁਸ਼ਾਸਨ ਅਤੇ ਪਰਿਵਰਤਨ 'ਤੇ ਸਪਸ਼ਟ ਧਿਆਨ ਦਿੱਤੇ ਜਾਣ ਨਾਲ ਵਿਭਿੰਨ ਖੇਤਰਾਂ ਵਿੱਚ ਤੇਜ਼ੀ ਨਾਲ ਪ੍ਰਗਤੀ ਹੋਈ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ 'ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ'(‘Sabka Saath, Sabka Vikas, Sabka Vishwas, Sabka Prayas’) ਦੇ ਸਿਧਾਂਤ ਤੋਂ ਪ੍ਰੇਰਿਤ ਹੋ ਕੇ ਐੱਨਡੀਏ (NDA) ਸਰਕਾਰ ਨੇ ਤੇਜ਼ੀ ਨਾਲ ਅਤੇ ਸੰਵੇਦਨਸ਼ੀਲਤਾ ਦੇ ਨਾਲ ਪਥਪ੍ਰਦਰਸ਼ਕ ਪਰਿਵਰਤਨ ਕੀਤੇ ਹਨ।
ਸ਼੍ਰੀ ਮੋਦੀ ਨੇ ਕਿਹਾ ਹੈ ਕਿ ਆਰਥਿਕ ਵਿਕਾਸ ਤੋਂ ਲੈ ਕੇ ਸਮਾਜਿਕ ਉਥਾਨ ਤੱਕ, ਸਰਕਾਰ ਨੇ ਜਨ-ਕੇਂਦ੍ਰਿਤ, ਸਮਾਵੇਸ਼ੀ ਅਤੇ ਸਰਬਪੱਖੀ ਪ੍ਰਗਤੀ ਨੂੰ ਪ੍ਰਾਥਮਿਕਤਾ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਕਿ ਭਾਰਤ ਅੱਜ ਨਾ ਕੇਵਲ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ ਹੈ, ਬਲਕਿ ਜਲਵਾਯੂ ਕਾਰਵਾਈ ਅਤੇ ਡਿਜੀਟਲ ਇਨੋਵੇਸ਼ਨ ਜਿਹੇ ਮਹੱਤਵਪੂਰਨ ਮੁੱਦਿਆਂ 'ਤੇ ਇੱਕ ਪ੍ਰਮੁੱਖ ਆਲਮੀ ਆਵਾਜ਼ ਭੀ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਸਾਨੂੰ ਆਪਣੀ ਸਮੂਹਿਕ ਸਫ਼ਲਤਾ ‘ਤੇ ਮਾਣ ਹੈ ਲੇਕਿਨ ਇਸ ਦੇ ਨਾਲ ਹੀ, ਅਸੀਂ ਆਸ਼ਾ ਅਤੇ ਵਿਸ਼ਵਾਸ ਦੇ ਨਾਲ ਵਿਕਸਿਤ ਭਾਰਤ (Viksit Bharat) ਦੇ ਨਿਰਮਾਣ ਦੇ ਲਈ ਨਵੇਂ ਸੰਕਲਪ ਦੇ ਨਾਲ ਅੱਗੇ ਰਹੇ ਹਾਂ।
ਉਨ੍ਹਾਂ ਨੇ ਇਸ ਬਾਤ ‘ਤੇ ਭੀ ਬਲ ਦਿੱਤਾ ਕਿ ਪਿਛਲੇ 11 ਵਰ੍ਹਿਆਂ ਵਿੱਚ ਕਈ ਸਕਾਰਾਤਮਕ ਬਦਲਾਅ ਆਏ ਹਨ ਅਤੇ ਜੀਵਨ ਦੀ ਸੁਗਮਤਾ (‘Ease of Living’) ਨੂੰ ਹੁਲਾਰਾ ਮਿਲਿਆ ਹੈ।
ਇਸ ਸੰਦਰਭ ਵਿੱਚ, ਸ਼੍ਰੀ ਮੋਦੀ ਨੇ ਨਾਗਰਿਕਾਂ ਨੂੰ ਨਮੋ ਐਪ (NaMo App) ਦੇ ਜ਼ਰੀਏ ਇਸ ਪਰਿਵਰਤਨਕਾਰੀ ਯਾਤਰਾ ਬਾਰੇ ਜਾਣਕਾਰੀ ਜੁਟਾਉਣ ਦੇ ਲਈ ਪ੍ਰੋਤਸਾਹਿਤ ਕੀਤਾ, ਜੋ ਸਰਕਾਰ ਦੀਆਂ ਉਪਲਬਧੀਆਂ ਨੂੰ ਇੱਕ ਇੰਟਰਐਕਟਿਵ ਢੰਗ ਨਾਲ ਪ੍ਰਸਤੁਤ ਕਰਦੀ ਹੈ- ਜਿਸ ਵਿੱਚ ਖੇਡਾਂ, ਕੁਇੱਜ਼, ਸਰਵੇਖਣ ਅਤੇ ਹੋਰ ਫਾਰਮੈਟ ਸ਼ਾਮਲ ਹਨ ਜੋ ਜਾਣਕਾਰੀ ਦਿੰਦੇ ਹਨ, ਜੋੜਦੇ ਹਨ ਅਤੇ ਪ੍ਰੇਰਿਤ ਕਰਦੇ ਹਨ।
ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਨਮੋ ਐਪ (NaMo App) ਅਤੇ ਸਰਕਾਰੀ ਵੈੱਬਸਾਇਟ ‘ਤੇ ਉਪਲਬਧ ਵੀਡੀਓਜ਼, ਇਨਫੋਗ੍ਰਾਫਿਕਸ ਅਤੇ ਲੇਖਾਂ ਜਿਹੇ ਵਿਭਿੰਨ ਆਕਰਸ਼ਕ ਫਾਰਮੈਟਾਂ ਦੇ ਜ਼ਰੀਏ ਭਾਰਤ ਦੀ ਵਿਕਾਸ ਯਾਤਰਾ (India’s Vikas Yatra) ਬਾਰੇ ਜਾਣਕਾਰੀ ਲੈਣ ਲਈ ਭੀ ਸੱਦਾ ਦਿੱਤਾ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;
"ਸੁਸ਼ਾਸਨ ਅਤੇ ਪਰਿਵਰਤਨ ‘ਤੇ ਸਪਸ਼ਟ ਧਿਆਨ!
140 ਕਰੋੜ ਭਾਰਤੀਆਂ ਦੇ ਅਸ਼ੀਰਵਾਦ ਅਤੇ ਸਮੂਹਿਕ ਭਾਗੀਦਾਰੀ ਦੇ ਬਲ ‘ਤੇ ਭਾਰਤ ਨੇ ਵਿਭਿੰਨ ਖੇਤਰਾਂ ਵਿੱਚ ਤੇਜ਼ੀ ਨਾਲ ਪਰਿਵਰਤਨ ਦੇਖੇ ਹਨ।
'ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ' (‘Sabka Saath, Sabka Vikas, Sabka Vishwas, Sabka Prayas’) ਦੇ ਸਿਧਾਂਤ ਤੋਂ ਪ੍ਰੇਰਿਤ ਹੋ ਕੇ, ਐੱਨਡੀਏ (NDA) ਸਰਕਾਰ ਨੇ ਤੇਜ਼ੀ ਨਾਲ ਅਤੇ ਸੰਵੇਦਨਸ਼ੀਲਤਾ ਦੇ ਨਾਲ ਪਥਪ੍ਰਦਰਸ਼ਕ ਪਰਿਵਰਤਨ ਕੀਤੇ ਹਨ।
ਆਰਥਿਕ ਵਿਕਾਸ ਤੋਂ ਲੈ ਕੇ ਸਮਾਜਿਕ ਉਥਾਨ ਤੱਕ, ਜਨ ਕੇਂਦ੍ਰਿਤ, ਸਮਾਵੇਸ਼ੀ ਅਤੇ ਸਰਬਪੱਖੀ ਪ੍ਰਗਤੀ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।
ਭਾਰਤ ਅੱਜ ਨਾ ਕੇਵਲ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਪ੍ਰਮੁੱਖ ਅਰਥਵਿਵਸਥਾ ਹੈ, ਬਲਕਿ ਜਲਵਾਯੂ ਕਾਰਵਾਈ ਅਤੇ ਡਿਜੀਟਲ ਇਨੋਵੇਸ਼ਨ ਜਿਹੇ ਮਹੱਤਵਪੂਰਨ ਮੁੱਦਿਆਂ ‘ਤੇ ਇੱਕ ਪ੍ਰਮੁੱਖ ਆਲਮੀ ਆਵਾਜ਼ ਭੀ ਹੈ।
ਸਾਨੂੰ ਆਪਣੀ ਸਮੂਹਿਕ ਸਫ਼ਲਤਾ ‘ਤੇ ਮਾਣ ਹੈ, ਲੇਕਿਨ ਨਾਲ ਹੀ, ਅਸੀਂ ਇੱਕ ਵਿਕਸਿਤ ਭਾਰਤ (Viksit Bharat) ਦੇ ਨਿਰਮਾਣ ਦੇ ਲਈ ਆਸ਼ਾ, ਵਿਸ਼ਵਾਸ ਅਤੇ ਨਵੇਂ ਸੰਕਲਪ ਦੇ ਨਾਲ ਅੱਗੇ ਵਧਦੇ ਹਾਂ!
#11YearsOfSeva"
"ਪਿਛਲੇ ਗਿਆਰਾਂ ਵਰ੍ਹਿਆਂ ਵਿੱਚ ਕਈ ਸਕਾਰਾਤਮਕ ਬਦਲਾਅ ਆਏ ਹਨ ਅਤੇ 'ਜੀਵਨ ਦੀ ਸੁਗਮਤਾ' (‘Ease of Living’)ਨੂੰ ਹੁਲਾਰਾ ਮਿਲਿਆ ਹੈ।
ਨਮੋ ਐਪ (NaMo App) ਤੁਹਾਨੂੰ ਇਸ ਪਰਿਵਰਤਨਕਾਰੀ ਯਾਤਰਾ ਵਿੱਚ ਇਨੋਰੈਕਟਿਵ ਗੇਮਸ, ਕੁਇੱਜ਼ਾਂ, ਸਰਵੇਖਣਾਂ ਅਤੇ ਹੋਰ ਅਜਿਹੇ ਫਾਰਮੈਟਾਂ ਦੇ ਜ਼ਰੀਏ ਅਭਿਨਵ ਤਰੀਕੇ ਨਾਲ ਲੈ ਜਾਂਦਾ ਹੈ ਜੋ ਜਾਣਕਾਰੀ ਦਿੰਦੇ ਹਨ, ਜੋੜਦੇ ਹਨ ਅਤੇ ਪ੍ਰੇਰਿਤ ਕਰਦੇ ਹਨ।
ਜ਼ਰੂਰ ਦੇਖੋ...
nm-4.com/11yearsofseva
"ਨਮੋ ਐਪ 'ਤੇ ਦਿਲਚਸਪ ਵੀਡੀਓਜ਼, ਇਨਫੋਗ੍ਰਾਫਿਕਸ, ਲੇਖਾਂ ਅਤੇ ਹੋਰ ਮਾਧਿਅਮਾਂ ਨਾਲ ਪ੍ਰਦਰਸ਼ਿਤ ਭਾਰਤ ਦੀ ਵਿਕਾਸ ਯਾਤਰਾ (India’s Vikas Yatra)... ਜ਼ਰੂਰ ਦੇਖੋ।
#11YearsOfSeva"
https://x.com/narendramodi/status/1931917467145875768
"ਬੀਤੇ 11 ਵਰ੍ਹਿਆਂ ਵਿੱਚ ਸਾਡੀ ਸਰਕਾਰ ਦੀ ਹਰ ਯੋਜਨਾ ਦੇ ਕੇਂਦਰ ਵਿੱਚ ਗ਼ਰੀਬ ਭਾਈ-ਭੈਣਾਂ ਦੇ ਨਾਲ ਹੀ ਜਨ-ਜਨ ਦਾ ਕਲਿਆਣ ਸੁਨਿਸ਼ਚਿਤ ਕਰਨਾ ਰਿਹਾ ਹੈ। ਉੱਜਵਲਾ ਹੋਵੇ ਜਾਂ ਪੀਐੱਮ ਆਵਾਸ, ਆਯੁਸ਼ਮਾਨ ਭਾਰਤ ਹੋਵੇ ਜਾਂ ਭਾਰਤੀ ਜਨਔਸ਼ਧੀ ਜਾਂ ਫਿਰ ਪੀਐੱਮ ਕਿਸਾਨ ਸਨਮਾਨ ਨਿਧੀ, ਇਨ੍ਹਾਂ ਸਾਰੀਆਂ ਯੋਜਨਾਵਾਂ ਨੇ ਦੇਸ਼ਵਾਸੀਆਂ ਦੀਆਂ ਉਮੀਦਾਂ ਨੂੰ ਨਵੇਂ ਖੰਭ ਦਿੱਤੇ ਹਨ। ਅਸੀਂ ਇਸ ਦੌਰਾਨ ਪੂਰੀ ਨਿਸ਼ਠਾ ਅਤੇ ਸੇਵਾਭਾਵ ਦੇ ਨਾਲ ਲੋਕਾਂ ਦਾ ਜੀਵਨ ਅਸਾਨ ਬਣਾਉਣ ਦੇ ਲਈ ਹਰਸੰਭਵ ਪ੍ਰਯਾਸ ਕੀਤਾ ਹੈ।"
#11YearsOfSeva
*****
ਐੱਮਜੇਪੀਐੱਸ/ਐੱਸਟੀ
(Release ID: 2135170)
Read this release in:
Hindi
,
Marathi
,
Gujarati
,
Tamil
,
Telugu
,
Kannada
,
Malayalam
,
Bengali-TR
,
Assamese
,
English
,
Urdu
,
Bengali