ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਇੱਕ ਦਿਆਲੂ (compassionate) ਸਰਕਾਰ, ਗ਼ਰੀਬ ਕਲਿਆਣ ਦੇ ਲਈ ਸਮਰਪਿਤ: ਪ੍ਰਧਾਨ ਮੰਤਰੀ


ਪਿਛਲੇ 11 ਵਰ੍ਹਿਆਂ ਵਿੱਚ ਸਾਡੀ ਸਰਕਾਰ ਦਾ ਹਰ ਕਦਮ ਸੇਵਾ, ਸੁਸ਼ਾਸਨ ਅਤੇ ਗ਼ਰੀਬ ਕਲਿਆਣ ਦੇ ਲਈ ਸਮਰਪਿਤ ਰਿਹਾ ਹੈ: ਪ੍ਰਧਾਨ ਮੰਤਰੀ

ਸਾਡੀ ਸਰਕਾਰ ਦੇ ਸਰਬਪੱਖੀ ਵਿਕਾਸ ਦੇ ਪ੍ਰਯਾਸਾਂ ਨਾਲ ਪਰਿਵਰਤਨਕਾਰੀ ਪਰਿਣਾਮ ਸਾਹਮਣੇ ਆਏ ਹਨ ਅਤੇ ਗ਼ਰੀਬਾਂ ਅਤੇ ਵੰਚਿਤ ਵਰਗਾਂ ਦੇ ਲੋਕਾਂ ਨੂੰ ਲਾਭ ਮਿਲਿਆ ਹੈ: ਪ੍ਰਧਾਨ ਮੰਤਰੀ

Posted On: 05 JUN 2025 9:45AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗ਼ਰੀਬ ਕਲਿਆਣ ਦੇ ਪ੍ਰਤੀ ਐੱਨਡੀਏ ਸਰਕਾਰ ਦੀ ਅਟੁੱਟ ਪ੍ਰਤੀਬੱਧਤਾ ਨੂੰ ਦੁਹਰਾਇਆਕਿਉਂਕਿ ਦੇਸ਼ ਪਰਿਵਰਤਨਕਾਰੀ ਅਤੇ ਸਮਾਵੇਸ਼ੀ ਸ਼ਾਸਨ ਦੇ 11 ਵਰ੍ਹੇ ਪੂਰੇ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਸ਼ਕਤੀਕਰਣਬੁਨਿਆਦੀ ਢਾਂਚੇ ਅਤੇ ਸਮਾਵੇਸ਼ ਤੇ ਕੇਂਦ੍ਰਿਤ ਇੱਕ ਦਿਆਲੂ (compassionate) ਸਰਕਾਰ ਨੇ 25 ਕਰੋੜ ਤੋਂ ਅਧਿਕ ਲੋਕਾਂ ਨੂੰ ਗ਼ਰੀਬੀ ਤੋਂ ਉੱਪਰ ਉਠਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

 ਪ੍ਰਧਾਨ ਮੰਤਰੀ ਨੇ ਪੀਐੱਮ ਆਵਾਸ ਯੋਜਨਾ, ਪੀਐੱਮ ਉੱਜਵਲਾ ਯੋਜਨਾ, ਜਨ ਧਨ ਯੋਜਨਾ ਅਤੇ ਆਯੁਸ਼ਮਾਨ ਭਾਰਤ ਜਿਹੀ ਪਰਿਵਰਤਨਕਾਰੀ ਯੋਜਨਾਵਾਂ ਦੇ ਪ੍ਰਭਾਵ ਤੇ ਭੀ ਉਲੇਖ ਕੀਤਾ, ਜਿਸ ਨਾਲ ਆਵਾਸ, ਭੋਜਣ ਪਕਾਉਣ ਦੇ ਲਈ ਸਵੱਛ ਈਂਧਣ, ਬੈਂਕਿੰਗ ਅਤੇ ਸਿਹਤ ਸੇਵਾ ਤੱਕ ਪਹੁੰਚ ਦਾ ਵਿਸਤਾਰ ਹੋਇਆ ਹੈ। ਉਨ੍ਹਾਂ ਨੇ ਲਾਭਾਂ ਦੀ ਪਾਰਦਰਸ਼ੀ ਅਤੇ ਕੁਸ਼ਲ ਡਿਲਿਵਰੀ ਨੂੰ ਸੁਨਿਸ਼ਚਿਤ ਕਰਨ ਵਿੱਚ ਪ੍ਰਤੱਖ ਲਾਭ ਟ੍ਰਾਂਸਫਰ (ਡੀਬੀਟੀ)ਡਿਜੀਟਲ ਸਮਾਵੇਸ਼ ਅਤੇ ਗ੍ਰਾਮੀਣ ਬੁਨਿਆਦੀ ਢਾਂਚੇ ਦੇ ਮਹੱਤਵ ਨੂੰ ਭੀ ਰੇਖਾਂਕਿਤ ਕੀਤਾ

 ਪ੍ਰਧਾਨ ਮੰਤਰੀ ਨੇ ਐਕਸ (Xਤੇ ਪੋਸਟ ਕੀਤਾ;

 "ਗ਼ਰੀਬ ਕਲਿਆਣ ਦੇ ਪ੍ਰਤੀ ਸਮਰਪਿਤ ਇੱਕ ਦਿਆਲੂ (compassionate) ਸਰਕਾਰ!

ਪਿਛਲੇ ਇੱਕ ਦਹਾਕੇ ਵਿੱਚ, ਐੱਨਡੀਏ ਸਰਕਾਰ ਨੇ ਕਈ ਲੋਕਾਂ ਨੂੰ ਗ਼ਰੀਬੀ ਦੀ ਸਥਿਤੀ ਤੋਂ ਕੱਢਣ ਦੇ ਲਈ ਮਹੱਤਵਪੂਰਨ ਕਦਮ ਉਠਾਏ ਹਨਜਿਸ ਵਿੱਚ ਸਸ਼ਕਤੀਕਰਣ, ਬੁਨਿਆਦੀ ਢਾਂਚੇ ਅਤੇ ਸਮਾਵੇਸ਼ਨ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਸਾਡੀਆਂ ਸਾਰੀਆਂ ਪ੍ਰਮੁੱਖ ਯੋਜਨਾਵਾਂ ਨੇ ਗ਼ਰੀਬਾਂ ਦੇ ਜੀਵਨ ਨੂੰ ਬਦਲ ਦਿੱਤਾ ਹੈ। ਪੀਐੱਮ ਆਵਾਸ ਯੋਜਨਾਪੀਐੱਮ ਉੱਜਵਲਾ ਯੋਜਨਾਜਨ ਧਨ ਯੋਜਨਾ ਅਤੇ ਆਯੁਸ਼ਮਾਨ ਭਾਰਤ (PM Awas Yojana, PM Ujjwala Yojana, Jan Dhan Yojana and Ayushman Bharat) ਜਿਹੀਆਂ ਪਹਿਲਾਂ ਨੇ ਆਵਾਸਸਵੱਛ ਖਾਣਾ ਪਕਾਉਣ ਵਾਲੇ ਈਂਧਣਬੈਂਕਿੰਗ ਅਤੇ ਸਿਹਤ ਸੇਵਾ ਤੱਕ ਪਹੁੰਚ ਨੂੰ ਵਧਾਇਆ ਹੈ। ਡਾਇਰੈਕਟ ਬੈਨੇਫਿਟ ਟ੍ਰਾਂਸਫਰ (ਡੀਬੀਟੀ)ਡਿਜੀਟਲ ਸਮਾਵੇਸ਼ਨ ਅਤੇ ਗ੍ਰਾਮੀਣ ਬੁਨਿਆਦੀ ਢਾਂਚੇ 'ਤੇ ਜ਼ੋਰ ਨੇ ਪਾਰਦਰਸ਼ਤਾ ਅਤੇ ਅੰਤਿਮ ਸਿਰੇ ਤੱਕ ਲਾਭਾਂ ਦੀ ਤੇਜ਼ ਡਿਲਿਵਰੀ ਸੁਨਿਸ਼ਚਿਤ ਕੀਤੀ ਹੈ।

ਇਸ ਦੇ ਕਾਰਨ 25 ਕਰੋੜ ਤੋਂ ਅਧਿਕ ਲੋਕਾਂ ਨੇ ਗ਼ਰੀਬੀ ਨੂੰ ਮਾਤ ਦਿੱਤੀ ਹੈ। ਐੱਨਡੀਏ ਇੱਕ ਸਮਾਵੇਸ਼ੀ ਅਤੇ ਆਤਮਨਿਰਭਰ ਭਾਰਤ ਦੇ ਨਿਰਮਾਣ ਦੇ ਲਈ ਪ੍ਰਤੀਬੱਧ ਹੈ, ਜਿੱਥੇ ਹਰੇਕ ਨਾਗਰਿਕ ਨੂੰ ਸਨਮਾਨ ਨਾਲ ਜੀਣ ਦਾ ਅਵਸਰ ਮਿਲੇ।

#11YearsOfGaribKalyan"

 "ਬੀਤੇ 11 ਸਾਲ ਵਿੱਚ ਸਾਡੀ ਸਰਕਾਰ ਦਾ ਹਰ ਕਦਮ ਸੇਵਾ, ਸੁਸ਼ਾਸਨ ਅਤੇ ਗ਼ਰੀਬ ਕਲਿਆਣ ਨੂੰ ਸਮਰਪਿਤ ਰਿਹਾ ਹੈ। ਇਸ ਦੌਰਾਨ ਸਾਡੀ ਉਪਲਬਧੀਆਂ ਨਾ ਸਿਰਫ਼ ਅਭੂਤਪੂਰਵ ਹਨ, ਬਲਕਿ 140 ਕਰੋੜ ਦੇਸ਼ਵਾਸੀਆਂ ਦੇ ਜੀਵਨ ਨੂੰ ਅਸਾਨ ਬਣਾਉਣ ਵਾਲੀਆਂ ਹਨ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਦੇਸ਼ ਨੂੰ ਅੱਗੇ ਲੈ ਜਾਣ ਦੇ ਆਪਣੇ ਇਨ੍ਹਾਂ ਪ੍ਰਯਾਸਾਂ ਦੇ ਨਾਲ ਅਸੀਂ ਵਿਕਸਿਤ ਅਤੇ ਆਤਮਨਿਰਭਰ ਭਾਰਤ ਦੇ ਲਕਸ਼ ਨੂੰ ਜ਼ਰੂਰ ਹਾਸਲ ਕਰਾਂਗੇ।

#11YearsOfGaribKalyan"

 "ਸਾਡੀ ਸਰਕਾਰ ਦੇ ਸਰਬਪੱਖੀ ਵਿਕਾਸ ਦੇ ਪ੍ਰਯਾਸਾਂ ਨਾਲ ਪਰਿਵਰਤਨਕਾਰੀ ਪਰਿਣਾਮ ਸਾਹਮਣੇ ਆਏ ਹਨ ਅਤੇ ਗ਼ਰੀਬਾਂ ਅਤੇ ਵੰਚਿਤ ਵਰਗਾਂ ਦੇ ਲੋਕਾਂ ਨੂੰ ਲਾਭ ਮਿਲਿਆ ਹੈ"

#11YearsOfGaribKalyan"

 

************

 

ਐੱਮਜੇਪੀਐੱਸ/ਐੱਸਟੀ


(Release ID: 2134092)