ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ 04.06.2025 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ 13ਵੀਂ ਪੈਨਸ਼ਨ ਅਦਾਲਤ ਦੀ ਪ੍ਰਧਾਨਗੀ ਕਰਨਗੇ
ਲੰਬੇ ਸਮੇਂ ਤੋਂ ਪੈਂਡਿੰਗ 415 ਪਰਿਵਾਰਕ ਪੈਨਸ਼ਨ ਸ਼ਿਕਾਇਤਾਂ ਦੇ ਨਿਪਟਾਰੇ ਕੀਤੇ ਜਾਣਗੇ
ਸ਼ਿਕਾਇਤਾਂ ਦਾ ਤੇਜ਼ੀ ਨਾਲ ਸਮਾਧਾਨ ਯਕੀਨੀ ਬਣਾਉਣ ਅਤੇ ਪਰਿਵਾਰਕ ਪੈਨਸ਼ਨਰਜ਼ ਲਈ ਸਨਮਾਨ ਅਤੇ ਵਿੱਤੀ ਸੁਰੱਖਿਆ ਵਧਾਉਣ ਲਈ ਪ੍ਰਤੀਬੱਧਤਾ
Posted On:
03 JUN 2025 6:20PM by PIB Chandigarh
ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ, ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਦੀ ਪ੍ਰਧਾਨਗੀ ਵਿੱਚ ਮਿਤੀ 04.06.2025 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ “ਪਰਿਵਾਰਕ ਪੈਨਸ਼ਨ ” ਥੀਮ ‘ਤੇ 13ਵੀਂ ਪੈਨਸ਼ਨ ਅਦਾਲਤ ਦਾ ਆਯੋਜਨ ਕਰੇਗਾ। 19 ਵਿਭਾਗਾਂ ਅਤੇ ਮੰਤਰਾਲਿਆਂ ਦੇ ਪਰਿਵਾਰਕ ਪੈਨਸ਼ਨ ਮਾਮਲਿਆਂ ਨਾਲ ਸਬੰਧਿਤ 415 ਸ਼ਿਕਾਇਤਾਂ ਦੇ ਨਿਪਟਾਰੇ ਲਈ ਅਦਾਲਤ ਵਿੱਚ ਸੁਣਵਾਈ ਕੀਤੇ ਜਾਣ ਦਾ ਪ੍ਰਸਤਾਵ ਹੈ। ਵਿਭਾਗਵਾਰ ਸੂਚੀ ਹੇਠਾਂ ਦਿੱਤੀ ਗਈ ਹੈ:
ਲੜੀ ਵਾਰ
|
ਸਬੰਧਿਤ ਮੰਤਰਾਲਾ/ਵਿਭਾਗ
|
ਲੰਬਿਤ
|
1.
|
ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸ (ਇਨਕਮ ਟੈਕਸ)
|
3
|
2.
|
ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸ ਅਤੇ ਕਸਟਮ
|
2
|
3.
|
ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ
|
1
|
4.
|
ਵਣਜ ਵਿਭਾਗ
|
1
|
5.
|
ਰੱਖਿਆ ਵਿੱਤ ਵਿਭਾਗ
|
8
|
6.
|
ਰੱਖਿਆ ਉਤਪਾਦਨ ਵਿਭਾਗ
|
1
|
7.
|
ਡਿਪਾਰਟਮੈਂਟ ਆਫ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ
|
1
|
8.
|
ਸਾਬਕਾ ਸੈਨਿਕ ਭਲਾਈ ਵਿਭਾਗ
|
62
|
9.
|
ਖਰਚਾ ਵਿਭਾਗ
|
1
|
10.
|
ਵਿੱਤੀ ਸੇਵਾ ਵਿਭਾਗ (ਬੈਂਕਿੰਗ ਡਿਵੀਜ਼ਨ)
|
12
|
11.
|
ਪਰਸੋਨਲ ਅਤੇ ਟ੍ਰੇਨਿੰਗ ਵਿਭਾਗ
|
1
|
12.
|
ਕਰਮਚਾਰੀ ਭਵਿੱਖ ਨਿਧੀ ਸੰਗਠਨ
|
3
|
13.
|
ਸਿਵਿਲ ਐਵੀਏਸ਼ਨ ਮੰਤਰਾਲਾ
|
2
|
14.
|
ਵਿਦੇਸ਼ ਮੰਤਰਾਲਾ
|
1
|
15.
|
ਗ੍ਰਹਿ ਮੰਤਰਾਲਾ
|
40
|
16.
|
ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲਾ
|
1
|
17.
|
|
|
18.
|
ਰੇਲ ਮੰਤਰਾਲਾ (ਰੇਲਵੇ ਬੋਰਡ)
|
5
|
19.
|
|
|
20.
|
ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ ਦਾ ਦਫ਼ਤਰ
|
2
|
21.
|
ਪੀਸੀਡੀਏ(ਪੀ) ਪ੍ਰਯਾਗਰਾਜ
|
268
|
ਕੁੱਲ
|
415
|
ਇਸ ਦਾ ਉਦੇਸ਼ ਪੁਰਾਣੀ ਅਤੇ ਲੰਬੇ ਸਮੇਂ ਤੋਂ ਲੰਬਿਤ ਸ਼ਿਕਾਇਤਾਂ ਦਾ ਸਮਾਧਾਨ ਕਰਨਾ ਹੈ। ਇਸ ਨਾਲ ਪੈਨਸ਼ਨਰਜ਼ ਨੂੰ ਪਰਿਵਾਰਕ ਪੈਨਸ਼ਨ ਸ਼ੁਰੂ ਹੋਣ ਵਿੱਚ ਦੇਰੀ ਦੇ ਕਾਰਨ ਜਾ ਪ੍ਰਕਿਰਿਆਤਮਕ ਦੇਰੀ ਦੇ ਕਾਰਨ ਪੈਨਸ਼ਨ ਦੀ ਸਹੀ ਤਰੀਕੇ ਨਾਲ ਪ੍ਰੋਸੈੱਸਿੰਗ ਅਤੇ ਵੰਡ ਨਾ ਕੀਤੇ ਜਾਣ ਦੀ ਸਥਿਤੀ ਵਿੱਚ ਉਨ੍ਹਾਂ ਨੂੰ ਹੱਕਦਾਰ ਬਕਾਏ ਦੀ ਅਦਾਇਗੀ ਦੀ ਸੁਵਿਧਾ ਮਿਲਦੀ ਹੈ।
***
ਐੱਨਕੇਆਰ/ਪੀਐੱਸਐੱਮ
(Release ID: 2133859)