ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਰਾਜ ਸਿਵਲ ਸੇਵਾਵਾਂ ਤੋਂ ਭਾਰਤੀ ਪ੍ਰਸ਼ਾਸਨਿਕ ਸੇਵਾ ਵਿੱਚ ਸ਼ਾਮਲ ਅਤੇ ਐੱਲਬੀਐੱਸਐੱਨਏਏ (Lbsnaa) ਵਿੱਚ 127ਵੇਂ ਇੰਡਕਸ਼ਨ ਟ੍ਰੇਨਿੰਗ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਅਧਿਕਾਰੀਆਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 03 JUN 2025 5:37PM by PIB Chandigarh

ਰਾਜ ਸਿਵਲ ਸੇਵਾਵਾਂ ਤੋਂ ਭਾਰਤੀ ਪ੍ਰਸ਼ਾਸਨਿਕ ਸੇਵਾ ਵਿੱਚ ਸ਼ਾਮਲ ਅਤੇ ਐੱਲਬੀਐੱਸਐੱਨਏਏ (Lbsnaa) ਵਿੱਚ 127ਵੇਂ ਇੰਡਕਸ਼ਨ ਟ੍ਰੇਨਿੰਗ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਅਧਿਕਾਰੀਆਂ ਨੇ  ਅੱਜ (3 ਜੂਨ, 2025) ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

 

ਰਾਸ਼ਟਰਪਤੀ ਨੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਰਾਜ ਸਿਵਲ ਸੇਵਾ ਦੇ ਅਧਿਕਾਰੀਆਂ ਦੇ ਰੂਪ ਵਿੱਚ ਉਨ੍ਹਾਂ ਦੇ ਪ੍ਰਯਾਸ ਰਾਜ-ਵਿਸ਼ਿਸ਼ਟ ਪ੍ਰਾਥਮਿਕਤਾਵਾਂ ‘ਤੇ ਅਧਾਰਿਤ ਸਨ। ਉਹ ਜ਼ਮੀਨੀ ਪੱਧਰ ‘ਤੇ ਲੋਕਾਂ ਦੀ ਭਲਾਈ ਅਤੇ ਵਿਕਾਸ ਵਿੱਚ ਸਹਾਇਕ ਸਨ ਅਤੇ ਸਥਾਨਕ ਭਾਈਚਾਰਿਆਂ ਨਾਲ ਜੁੜੇ ਮੁੱਦਿਆਂ ਨਾਲ ਪ੍ਰਤੱਖ ਤੌਰ ‘ਤੇ ਨਿਪਟਦੇ ਸਨ। ਹੁਣ ਭੀ ਇਨ੍ਹਾਂ ਮੁੱਦਿਆਂ ਦਾ ਸਮਾਧਾਨ ਕਰਨਗੇ ਲੇਕਿਨ ਉਨ੍ਹਾਂ ਦੀ ਭੂਮਿਕਾ ਅਤੇ ਜ਼ਿੰਮੇਦਾਰੀਆਂ ਖੇਤਰ ਅਤੇ ਜਟਿਲਤਾ ਵਿੱਚ ਹੋਰ  ਅਧਿਕ ਵਿਆਪਕ ਹੋਣਗੀਆਂ। ਉਹ ਹੁਣ ਕੇਵਲ ਇੱਕ ਖੇਤਰ ਦੇ ਪ੍ਰਸ਼ਾਸਕ ਨਹੀਂ ਹਨ-ਉਨ੍ਹਾਂ ਨੂੰ ਰਾਸ਼ਟਰੀ ਪੱਧਰ ‘ਤੇ ਸ਼ਾਸਨ ਦੇ ਮਿਆਰਾਂ ਦਾ ਪਾਲਨ ਕਰਨਾ ਹੋਵੇਗਾ। ਉਨ੍ਹਾਂ ਨੇ ਅਧਿਕਾਰਿਆਂ ਨੂੰ ਕਿਹਾ ਕਿ ਉਨ੍ਹਾਂ ਦਾ ਕਾਰਜ ਵਿਕਸਿਤ ਭਾਰਤ-2047 ਤੱਕ ਇੱਕ ਵਿਕਸਿਤ ਭਾਰਤ ਦੇ ਬੜੇ ਦ੍ਰਿਸ਼ਟੀਕੋਣ ਦੇ ਅਨੁਰੂਪ ਹੋਣਾ ਚਾਹੀਦਾ ਹੈ।

 

 

ਰਾਸ਼ਟਰਪਤੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਮਾਵੇਸ਼ੀ ਵਿਕਾਸ ਵਿੱਚ ਉਨ੍ਹਾਂ ਦਾ ਯੋਗਦਾਨ ਮਹੱਤਵਪੂਰਨ ਹੋ ਸਕਦਾ ਹੈ। ਉਨ੍ਹਾਂ ਦੇ ਪ੍ਰਯਾਸਾਂ ਨੂੰ ਵਿਸ਼ੇਸ਼ ਤੌਰ ‘ਤੇ ਇਹ ਸੁਨਿਸ਼ਚਿਤ ਕਰਨ ‘ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ ਕਿ ਹਾਸ਼ੀਏ ‘ਤੇ ਰਹਿ ਰਹੇ ਅਤੇ ਕਮਜ਼ੋਰ ਵਰਗ ਦੇ ਲੋਕ ਵਿਕਸਿਤ ਰਾਸ਼ਟਰ ਬਣਨ ਦੀ ਯਾਤਰਾ ਵਿੱਚ ਪਿੱਛੇ ਨਾ ਛੁਟ ਜਾਣ। ਉਨ੍ਹਾਂ ਨੇ ਕਿਹਾ ਕਿ ਜਦੋਂ ਗ਼ਰੀਬ ਅਤੇ ਵੰਚਿਤ ਲੋਕ ਵਿਕਾਸ ਅਤੇ ਸਮ੍ਰਿੱਧੀ ਦਾ ਅਨੁਭਵ ਕਰਨਗੇ, ਤਦੇ ਅਸੀਂ ਵਿਕਸਿਤ ਰਾਸ਼ਟਰ ਦੇ ਲਕਸ਼ ਨੂੰ ਸਾਕਾਰ ਕਰਨ ਦੇ ਕਰੀਬ ਹੋਵਾਂਗੇ।

 

 

ਰਾਸ਼ਟਰਪਤੀ ਨੇ ਕਿਹਾ ਕਿ ਟੈਕਨੋਲੋਜੀ ਅਤੇ ਇਨੋਵੇਸ਼ਨ ਉਨ੍ਹਾਂ ਦੇ ਕਾਰਜਾਂ ਅਤੇ ਨਿਰਧਾਰਿਤ ਲਕਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਬਹੁਤ ਬੜੀ ਭੂਮਿਕਾ ਨਿਭਾ ਸਕਦੇ ਹਨ। ਸਰਵਿਸ ਡਿਲਿਵਰੀ ਵਿੱਚ ਸੁਧਾਰ ਤੋਂ ਲੈ ਕੇ ਡੇਟਾ-ਸੰਚਾਲਿਤ ਨਿਰਣੇ ਲੈਣ ਦੇ ਸਮਰੱਥ ਬਣਾਉਣ ਵਿੱਚ, ਡਿਜੀਲਟ ਉਪਕਰਣ ਕੁਸ਼ਲ, ਪਾਰਦਰਸ਼ੀ ਅਤੇ ਨਾਗਰਿਕ-ਅਨੁਕੂਲ ਸ਼ਾਸਨ ਪ੍ਰਣਾਲੀਆਂ ਬਣਾਉਣ ਵਿੱਚ ਮਦਦ ਕਰ ਸਕਦੇ ਹਨ।

ਉਨ੍ਹਾਂ ਨੇ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਏਆਈ, ਈ-ਗਵਰਨੈਂਸ ਅਤੇ ਡਿਜੀਟਲ ਫੀਡਬੈਕ ਤੰਤਰ ਵਿੱਚ ਇਨੋਵੇਸ਼ਨਸ ਨੂੰ ਅਪਣਾਉਣ ਤਾਕਿ ਇਹ ਸੁਨਿਸ਼ਚਿਤ ਹੋ ਸਕੇ ਕਿ ਸਰਕਾਰੀ ਯੋਜਨਾਵਾਂ ਅੰਤਿਮ ਸਿਰੇ ਤੱਰ ਪਹੁੰਚਣ। ਉਨ੍ਹਾਂ ਨੇ ਕਿਹਾ ਕਿ ਇਸ ਦੇ ਨਾਲ ਹੀ, ਅਧਿਕਾਰੀਆਂ ਨੂੰ ਭਾਰਤੀ ਪ੍ਰਸ਼ਾਸਨਿਕ ਸੇਵਾ ਨੂੰ ਪਰਿਭਾਸ਼ਿਤ ਕਰਨ ਵਾਲੀਆਂ ਬੁਨਿਆਦੀ ਕਦਰਾਂ-ਕੀਮਤਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਆਪਣੇ ਆਚਰਣ ਵਿੱਚ ਇਮਾਨਦਾਰੀ ਬਣਾਈ ਰੱਖਣ, ਆਪਣੇ ਕਾਰਜਾਂ ਵਿੱਚ ਪਾਰਦਰਸ਼ਤਾ ਸੁਨਿਸ਼ਚਿਤ ਕਰਨ ਅਤੇ ਜਵਾਬਦੇਹੀ ਬਣਾਈ ਰੱਖਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਮਾਨ-ਅਨੁਭੂਤੀ, ਨਿਰਪੱਖਤਾ ਅਤੇ ਸਮਦਰਸ਼ਤਾ (empathy, fairness, and impartiality) ਦੇ ਨਾਲ ਉਨ੍ਹਾਂ ਦੇ ਅਧਿਕਾਰਾਂ ਦਾ ਪ੍ਰਯੋਗ ਕਰਨ ਦੀ ਸਲਾਹ ਦਿੱਤੀ।

 ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-

***

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ


(Release ID: 2133758)