ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਈਏਟੀਏ (IATA) ਦੀ 81ਵੀਂ ਵਾਰਸ਼ਿਕ ਜਨਰਲ ਮੀਟਿੰਗ ਅਤੇ ਵਰਲਡ ਏਅਰ ਟ੍ਰਾਂਸਪੋਰਟ ਸਮਿਟ (World Air Transport Summit) ਦੇ ਸੰਪੂਰਨ ਸੈਸ਼ਨ (plenary Session) ਨੂੰ ਸੰਬੋਧਨ ਕੀਤਾ
ਅੱਜ ਭਾਰਤ ਗਲੋਬਲ ਸਪੇਸ-ਏਵੀਏਸ਼ਨ ਕਨਵਰਜੈਂਸ (Global Space-Aviation convergence) ਵਿੱਚ ਇੱਕ ਮੋਹਰੀ ਸ਼ਕਤੀ ਦੇ ਰੂਪ ਵਿੱਚ ਉੱਭਰ ਰਿਹਾ ਹੈ: ਪ੍ਰਧਾਨ ਮੰਤਰੀ
ਭਾਰਤ ਅੱਜ ਦੁਨੀਆ ਦਾ ਤੀਸਰਾ ਸਭ ਤੋਂ ਬੜਾ ਘਰੇਲੂ ਹਵਾਬਾਜ਼ੀ ਬਜ਼ਾਰ ਹੈ: ਪ੍ਰਧਾਨ ਮੰਤਰੀ
ਉਡਾਨ ਯੋਜਨਾ (UDAN scheme) ਦੀ ਸਫ਼ਲਤਾ ਭਾਰਤ ਦੇ ਸਿਵਲ ਏਵੀਏਸ਼ਨ ਸੈਕਟਰ ਵਿੱਚ ਇੱਕ ਸੁਨਹਿਰੀ ਅਧਿਆਇ ਹੈ: ਪ੍ਰਧਾਨ ਮੰਤਰੀ
ਦੁਨੀਆ ਦੀਆਂ ਪ੍ਰਮੁੱਖ ਹਵਾਬਾਜ਼ੀ ਕੰਪਨੀਆਂ ਦੇ ਲਈ ਭਾਰਤ ਨਿਵੇਸ਼ ਦਾ ਇੱਕ ਉਤਕ੍ਰਿਸ਼ਟ ਅਵਸਰ ਪ੍ਰਸਤੁਤ ਕਰਦਾ ਹੈ: ਪ੍ਰਧਾਨ ਮੰਤਰੀ
Posted On:
02 JUN 2025 6:35PM by PIB Chandigarh
ਵਿਸ਼ਵ ਪੱਧਰੀ ਹਵਾਈ ਇਨਫ੍ਰਾਸਟ੍ਰਕਚਰ ਵਿਕਸਿਤ ਕਰਨ ਅਤੇ ਕਨੈਕਟਿਵਿਟੀ ਵਧਾਉਣ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ ਮੰਡਪਮ ਵਿੱਚ ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ (ਆਈਏਟੀਏ-IATA) ਦੀ 81ਵੀਂ ਵਾਰਸ਼ਿਕ ਜਨਰਲ ਮੀਟਿੰਗ (ਏਜੀਐੱਮ-AGM) ਅਤੇ ਵਰਲਡ ਏਅਰ ਟ੍ਰਾਂਸਪੋਰਟ ਸਮਿਟ (ਡਬਲਿਊਏਟੀਐੱਸ-WATS) ਦੇ ਸੰਪੂਰਨ ਸੈਸ਼ਨ (plenary session) ਨੂੰ ਸੰਬੋਧਨ ਕੀਤਾ। ਭਾਰਤ ਮੰਡਪਮ (Bharat Mandapam), ਵਿੱਚ ਸਮਾਗਮ ਦੌਰਾਨ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਅਤਿਥੀਆਂ ਦਾ ਸੁਆਗਤ ਕੀਤਾ ਅਤੇ ਚਾਰ ਦਹਾਕਿਆਂ ਦੇ ਬਾਅਦ ਭਾਰਤ ਵਿੱਚ ਆਯੋਜਿਤ ਇਸ ਸਮਾਗਮ ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਇਸ ਅਵਧੀ ਦੇ ਦੌਰਾਨ ਭਾਰਤ ਵਿੱਚ ਹੋਏ ਪਰਿਵਰਤਨਕਾਰੀ ਬਦਲਾਵਾਂ ‘ਤੇ ਜ਼ੋਰ ਦਿੰਦੇ ਹੋਏ ਦੱਸਿਆ ਕਿ ਅੱਜ ਦਾ ਭਾਰਤ ਪਹਿਲੇ ਤੋਂ ਕਿਤੇ ਅਧਿਕ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ। ਉਨ੍ਹਾਂ ਨੇ ਨਾ ਕੇਵਲ ਇੱਕ ਵਿਸ਼ਾਲ ਬਜ਼ਾਰ ਦੇ ਰੂਪ ਵਿੱਚ, ਬਲਕਿ ਨੀਤੀ ਅਗਵਾਈ, ਇਨੋਵੇਸ਼ਨ ਅਤੇ ਸਮਾਵੇਸ਼ੀ ਵਿਕਾਸ ਦੇ ਪ੍ਰਤੀਕ ਦੇ ਰੂਪ ਵਿੱਚ ਗਲੋਬਲ ਏਵੀਏਸ਼ਨ ਈਕੋਸਿਸਟਮ (global aviation ecosystem) ਵਿੱਚ ਭਾਰਤ ਦੀ ਭੂਮਿਕਾ ਬਾਰੇ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ, “ਅੱਜ, ਭਾਰਤ ਸਪੇਸ-ਏਵੀਏਸ਼ਨ ਕਨਵਰਜੈਂਸ (space-aviation convergence) ਵਿੱਚ ਇੱਕ ਗਲੋਬਲ ਲੀਡਰ (global leader) ਦੇ ਰੂਪ ਵਿੱਚ ਉੱਭਰ ਰਿਹਾ ਹੈ।” ਉਨ੍ਹਾਂ ਨੇ ਇਹ ਭੀ ਕਿਹਾ ਕਿ ਸਿਵਲ ਏਵੀਏਸ਼ਨ ਸੈਕਟਰ ਵਿੱਚ ਪਿਛਲੇ ਦਹਾਕੇ ਵਿੱਚ ਇਤਿਹਾਸਿਕ ਪ੍ਰਗਤੀ ਹੋਈ ਹੈ, ਜਿਸ ਨੂੰ ਸਾਰੇ ਜਾਣਦੇ ਹਨ।
ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿ ਇਹ ਸਮਿਟ ਅਤੇ ਸੰਵਾਦ ਨਾ ਕੇਵਲ ਏਵੀਏਸ਼ਨ ਦੇ ਲਈ ਬਲਕਿ ਆਲਮੀ ਸਹਿਯੋਗ, ਜਲਵਾਯੂ ਪ੍ਰਤੀਬੱਧਤਾਵਾਂ ਅਤੇ ਨਿਆਂਸੰਗਤ ਵਿਕਾਸ ਨੂੰ ਅੱਗੇ ਵਧਾਉਣ ਦੇ ਲਈ ਭੀ ਇੱਕ ਮੰਚ ਦੇ ਰੂਪ ਵਿੱਚ ਕੰਮ ਕਰਦਾ ਹੈ, ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਸਮਿਟ ਵਿੱਚ ਚਰਚਾ ਗਲੋਬਲ ਏਵੀਏਸ਼ਨ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗੀ, ਇਸ ਦੀਆਂ ਅਨੰਤ ਸੰਭਾਵਨਾਵਾਂ ਨੂੰ ਖੋਲ੍ਹੇਗੀ ਅਤੇ ਇਸ ਦੀ ਸਮਰੱਥਾ ਦਾ ਅਨੁਕੂਲਨ ਕਰੇਗੀ। ਉਨ੍ਹਾਂ ਨੇ ਮਾਨਵਤਾ ਦੀ ਵਿਸ਼ਾਲ ਦੂਰੀਆਂ (vast distances) ਅਤੇ ਅੰਤਰਮਹਾਦ੍ਵੀਪਾਂ ਦੀਆਂ ਯਾਤਰਾਵਾਂ (intercontinental journeys) ਨੂੰ ਮਾਤਰ ਕੁਝ ਘੰਟਿਆਂ ਵਿੱਚ ਪੂਰਾ ਕਰਨ ਦੀ ਸਮਰੱਥਾ ‘ਤੇ ਟਿੱਪਣੀ ਕਰਦੇ ਹੋਏ ਇਸ ਬਾਤ ‘ਤੇ ਜ਼ੋਰ ਦਿੱਤਾ ਕਿ 21ਵੀਂ ਸਦੀ ਦੀਆਂ ਆਕਾਂਖਿਆਵਾਂ ਪਰੰਪਰਾਗਤ ਯਾਤਰਾ ਤੋਂ ਅੱਗੇ ਵਿਕਸਿਤ ਹੁੰਦੀਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਇਨੋਵੇਸ਼ਨ ਅਤੇ ਤਕਨੀਕੀ ਪ੍ਰਗਤੀ ਦੀ ਤੀਬਰ ਗਤੀ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਜਿਵੇਂ-ਜਿਵੇਂ ਗਤੀ ਵਧ ਰਹੀ ਹੈ, ਦੂਰ ਦੀਆਂ ਮੰਜ਼ਿਲਾਂ ਸਾਡੀ ਕਿਸਮਤ(our destiny) ਬਣਦੀਆਂ ਜਾ ਰਹੀਆਂ ਹਨ।
ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿ ਯਾਤਰਾ ਹੁਣ ਪ੍ਰਿਥਵੀ ‘ਤੇ ਸ਼ਹਿਰਾਂ ਤੱਕ ਹੀ ਸੀਮਿਤ ਨਹੀਂ ਹੈ, ਪੁਲਾੜ ਉਡਾਣਾਂ (space flights) ਅਤੇ ਇੱਕ ਗ੍ਰਹਿ ਤੋਂ ਦੂਸਰੇ ਗ੍ਰਹਿ ਦੀਆਂ ਯਾਤਰਾਵਾਂ (interplanetary journeys) ਦਾ ਵਪਾਰੀਕਰਣ ਕਰਨ ਅਤੇ ਉਨ੍ਹਾਂ ਨੂੰ ਸਿਵਲ ਏਵੀਏਸ਼ਨ ਵਿੱਚ ਏਕੀਕ੍ਰਿਤ ਕਰਨ ਦੀਆਂ ਵਧਦੀਆਂ ਖ਼ਾਹਿਸ਼ਾਂ ਦੇ ਨਾਲ, ਸ਼੍ਰੀ ਮੋਦੀ ਨੇ ਸਵੀਕਾਰ ਕੀਤਾ ਕਿ ਅਜਿਹੇ ਵਿਕਾਸ ਵਿੱਚ ਸਮਾਂ ਲਗੇਗਾ, ਲੇਕਿਨ ਉਹ ਪਰਿਵਰਤਨ ਅਤੇ ਇਨੋਵੇਸ਼ਨ ਦੇ ਕੇਂਦਰ ਦੇ ਰੂਪ ਵਿੱਚ ਏਵੀਏਸ਼ਨ ਦੇ ਭਵਿੱਖ ਨੂੰ ਉਜਾਗਰ ਕਰਦੇ ਹਨ, ਜਿਸ ਦੇ ਲਈ ਭਾਰਤ ਪੂਰੀ ਤਰ੍ਹਾਂ ਤਿਆਰ ਹੈ। ਪ੍ਰਧਾਨ ਮੰਤਰੀ ਨੇ ਭਾਰਤ ਦੇ ਏਵੀਏਸ਼ਨ ਸੈਕਟਰ ਨੂੰ ਅੱਗੇ ਵਧਾਉਣ ਵਾਲੇ ਤਿੰਨ ਬੁਨਿਆਦੀ ਥੰਮ੍ਹਾਂ ਬਾਰੇ ਦੱਸਿਆ, ਪਹਿਲਾ, ਇੱਕ ਵਿਸ਼ਾਲ ਬਜ਼ਾਰ (a vast market)- ਨਾ ਕੇਵਲ ਉਪਭੋਗਤਾਵਾਂ ਦਾ ਇੱਕ ਸਮੂਹ (not merely a collection of consumers) ਬਲਕਿ ਭਾਰਤ ਦੇ ਖ਼ਾਹਿਸ਼ੀ ਸਮਾਜ ਦਾ ਪ੍ਰਤੀਬਿੰਬ। ਦੂਸਰਾ, ਇੱਕ ਮਜ਼ਬੂਤ ਡੈਮੋਗ੍ਰਾਫਿਕ (a strong demographic) ਅਤੇ ਪ੍ਰਤਿਭਾ ਪੂਲ (ਟੈਲੰਟ ਪੂਲ -talent pool)- ਜਿੱਥੇ ਯੰਗ ਇਨੋਵੇਟਰਸ (young innovators) ਆਰਟੀਫਿਸ਼ਲ ਇੰਟੈਲੀਜੈਂਸ, ਰੋਬੋਟਿਕਸ ਅਤੇ ਸਵੱਛ ਊਰਜਾ ਵਿੱਚ ਮੋਹਰੀ ਸਫ਼ਲਤਾਵਾਂ ਹਾਸਲ ਕਰ ਰਹੇ ਹਨ। ਤੀਸਰਾ, ਇੱਕ ਖੁੱਲ੍ਹਾ ਅਤੇ ਸਹਾਇਕ ਨੀਤੀ ਸਬੰਧੀ ਈਕੋਸਿਸਟਮ ਜੋ ਉਦਯੋਗਿਕ ਵਿਕਾਸ ਨੂੰ ਸਮਰੱਥ ਬਣਾਉਂਦਾ ਹੈ। ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਨ੍ਹਾਂ ਸ਼ਕਤੀਆਂ ਦੇ ਨਾਲ ਭਾਰਤ ਆਪਣੇ ਏਵੀਏਸ਼ਨ ਸੈਕਟਰ ਨੂੰ ਅਭੂਤਪੂਰਵ ਉਚਾਈਆਂ ਤੱਕ ਲੈ ਜਾਣ ਦੇ ਲਈ ਤਿਆਰ ਹੈ।
ਪ੍ਰਧਾਨ ਮੰਤਰੀ ਨੇ ਪਿਛਲੇ ਕੁਝ ਵਰ੍ਹਿਆਂ ਵਿੱਚ ਨਾਗਰਿਕ ਹਵਾਬਾਜ਼ੀ (ਸਿਵਲ ਏਵੀਏਸ਼ਨ-civil aviation) ਵਿੱਚ ਭਾਰਤ ਦੇ ਜ਼ਿਕਰਯੋਗ ਪਰਿਵਰਤਨ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ, “ਭਾਰਤ ਦੁਨੀਆ ਦਾ ਤੀਸਰਾ ਸਭ ਤੋਂ ਬੜਾ ਘਰੇਲੂ ਹਵਾਬਾਜ਼ੀ ਬਜ਼ਾਰ (domestic aviation market) ਬਣ ਗਿਆ ਹੈ।” ਉਡਾਨ ਯੋਜਨਾ (UDAN scheme) ਦੀ ਸਫ਼ਲਤਾ ‘ਤੇ ਜ਼ੋਰ ਦਿੰਦੇ ਹੋਏ, ਇਸ ਨੂੰ ਭਾਰਤੀ ਨਾਗਰਿਕ ਹਵਾਬਾਜ਼ੀ ਇਤਿਹਾਸ (Indian civil aviation history) ਦਾ ਇੱਕ ਸੁਨਹਿਰੀ ਅਧਿਆਇ ਦੱਸਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਸ ਪਹਿਲ ਦੇ ਤਹਿਤ, 15 ਮਿਲੀਅਨ ਤੋਂ ਅਧਿਕ ਯਾਤਰੀਆਂ ਨੂੰ ਸਸਤੀ ਹਵਾਈ ਯਾਤਰਾ ਦਾ ਲਾਭ ਮਿਲਿਆ ਹੈ, ਜਿਸ ਨਾਲ ਕਈ ਨਾਗਰਿਕ ਪਹਿਲੀ ਵਾਰ ਉਡਾਣ ਭਰਨ ਦੇ ਸਮਰੱਥ ਹੋਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਏਅਰਲਾਇਨਾਂ ਲਗਾਤਾਰ ਦੋਹਰੇ ਅੰਕਾਂ ਦਾ ਵਾਧਾ ਹਾਸਲ ਕਰ ਰਹੀਆਂ ਹਨ, ਜਿਨ੍ਹਾਂ ਵਿੱਚ 240 ਮਿਲੀਅਨ ਯਾਤਰੀ ਸਲਾਨਾ ਉਡਾਣ ਭਰ ਰਹੇ ਹਨ। ਇਹ ਦੁਨੀਆ ਭਰ ਦੇ ਜ਼ਿਆਦਾਤਰ ਦੇਸ਼ਾਂ ਦੀ ਕੁੱਲ ਅਬਾਦੀ ਤੋਂ ਅਧਿਕ ਹੈ। ਉਨ੍ਹਾਂ ਨੇ ਅਨੁਮਾਨ ਲਗਾਇਆ ਕਿ 2030 ਤੱਕ ਇਹ ਸੰਖਿਆ 500 ਮਿਲੀਅਨ ਯਾਤਰੀਆਂ ਤੱਕ ਪਹੁੰਚਣ ਦੀ ਉਮੀਦ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਵਿੱਚ ਸਲਾਨਾ 3.5 ਮਿਲੀਅਨ ਮੀਟ੍ਰਿਕ ਟਨ ਮਾਲ ਹਵਾਈ ਮਾਰਗ ਦੁਆਰਾ ਲਿਜਾਇਆ ਜਾਂਦਾ ਹੈ ਅਤੇ ਇਸ ਦਹਾਕੇ ਦੇ ਅੰਤ ਤੱਕ ਇਹ ਮਾਤਰਾ ਵਧ ਕੇ 10 ਮਿਲੀਅਨ ਮੀਟ੍ਰਿਕ ਟਨ ਹੋ ਜਾਵੇਗੀ।
ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿ ਇਹ ਅੰਕੜੇ ਸਿਰਫ਼ ਅੰਕੜੇ ਨਹੀਂ ਹਨ, ਬਲਕਿ ਭਾਰਤ ਦੀਆਂ ਅਪਾਰ ਸੰਭਾਵਨਾਵਾਂ ਦਾ ਪ੍ਰਤੀਬਿੰਬ ਹਨ, ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਭਾਰਤ ਇਸ ਸਮਰੱਥਾ ਨੂੰ ਅਧਿਕਤਮ ਕਰਨ ਦੇ ਲਈ ਭਵਿੱਖ ਦੇ ਕਾਰਜਕ੍ਰਮ ‘ਤੇ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਵਿਸ਼ਵ ਪੱਧਰੀ ਹਵਾਈ ਅੱਡੇ ਦੇ ਇਨਫ੍ਰਾਸਟ੍ਰਕਚਰ ਵਿੱਚ ਭਾਰਤ ਦੇ ਨਿਵੇਸ਼ ‘ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ 2014 ਵਿੱਚ ਦੇਸ਼ ਵਿੱਚ 74 ਅਪ੍ਰੇਸ਼ਨਲ ਏਅਰਪੋਰਟਸ ਸਨ, ਜੋ ਹੁਣ ਵਧ ਕੇ 162 ਹੋ ਗਏ ਹਨ। ਸ਼੍ਰੀ ਮੋਦੀ ਨੇ ਇਹ ਭੀ ਕਿਹਾ ਕਿ ਭਾਰਤੀ ਏਵੀਏਸ਼ਨ ਕੰਪਨੀਆਂ ਨੇ 2,000 ਤੋਂ ਅਧਿਕ ਨਵੇਂ ਏਅਰਕ੍ਰਾਫਟਸ ਦੇ ਲਈ ਆਰਡਰ ਦਿੱਤੇ ਹਨ, ਜੋ ਇਸ ਖੇਤਰ ਵਿੱਚ ਤੀਬਰ ਵਿਕਾਸ ਦਾ ਸੰਕੇਤ ਹੈ। ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਸਿਰਫ਼ ਸ਼ੁਰੂਆਤ ਹੈ, ਕਿਉਂਕਿ ਭਾਰਤ ਦੀ ਏਵੀਏਸ਼ਨ ਇੰਡਸਟ੍ਰੀ ਇੱਕ ਮਹੱਤਵਪੂਰਨ ਟੇਕਆਫ਼ ਪੁਆਇੰਟ (crucial takeoff point) ‘ਤੇ ਖੜ੍ਹੀ ਹੈ, ਜੋ ਅਭੂਤਪੂਰਵ ਉਚਾਈਆਂ ਨੂੰ ਪ੍ਰਾਪਤ ਕਰਨ ਦੇ ਲਈ ਤਿਆਰ ਹੈ, ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਇਹ ਪਰਿਵਰਤਨ ਨਾ ਕੇਵਲ ਭੂਗੋਲਿਕ ਸੀਮਾਵਾਂ ਨੂੰ ਪਾਰ ਕਰੇਗਾ, ਬਲਕਿ ਆਲਮੀ ਪੱਧਰ ‘ਤੇ ਸਥਿਰਤਾ, ਗ੍ਰੀਨ ਮੋਬਿਲਿਟੀ (green mobility), ਅਤੇ ਸਮਾਨ ਪਹੁੰਚ (equitable access) ਨੂੰ ਭੀ ਹੁਲਾਰਾ ਦੇਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਦੇ ਹਵਾਈ ਅੱਡਿਆਂ ਦੀ ਵਾਰਸ਼ਿਕ ਹੈਂਡਲਿੰਗ ਸਮਰੱਥਾ ਹੁਣ 500 ਮਿਲੀਅਨ ਯਾਤਰੀਆਂ ਦੀ ਹੈ ਅਤੇ ਇਹ ਉਨ੍ਹਾਂ ਕੁਝ ਦੇਸ਼ਾਂ ਵਿੱਚੋਂ ਹੈ ਜੋ ਟੈਕਨੋਲੋਜੀ ਦੇ ਮਾਧਿਅਮ ਨਾਲ ਉਪਯੋਗਕਰਤਾ ਅਨੁਭਵ ਵਿੱਚ ਨਵੇਂ ਮਿਆਰ ਸਥਾਪਿਤ ਕਰ ਰਹੇ ਹਨ।” ਉਨ੍ਹਾਂ ਨੇ ਕਿਹਾ ਕਿ ਸੁਰੱਖਿਆ, ਦਕਸ਼ਤਾ ਅਤੇ ਸਥਿਰਤਾ ਨੂੰ ਸਮਾਨ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਟਿਕਾਊ ਏਵੀਏਸ਼ਨ ਈਂਧਣ, ਗ੍ਰੀਨ ਟੈਕਨੋਲੋਜੀਆਂ ਵਿੱਚ ਨਿਵੇਸ਼ ਕਾਰਬਨ ਫੁੱਟਪ੍ਰਿੰਟ ਨੂੰ ਘੱਟ ਕਰਨ ਦੇ ਪ੍ਰਯਾਸਾਂ ਦੀ ਤਰਫ਼ ਭਾਰਤ ਦੇ ਬਦਲਾਅ ਬਾਰੇ ਭੀ ਦੱਸਿਆ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਪ੍ਰਗਤੀ ਅਤੇ ਵਾਤਾਵਰਣ ਸੁਰੱਖਿਆ ਦੋਨਾਂ ਨੂੰ ਸੁਨਿਸ਼ਚਿਤ ਕਰਨ ਦੇ ਲਈ ਪ੍ਰਤੀਬੱਧ ਹੈ, ਵਿਕਾਸ ਦੇ ਲਈ ਇੱਕ ਸੰਤੁਲਿਤ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰਦਾ ਹੈ।
ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਮਹਿਮਾਨਾਂ ਨੂੰ ਡਿਜੀ ਯਾਤਰਾ ਐਪ (Digi Yatra app) ਤੋਂ ਜਾਣੂ (ਪਰੀਚਿਤ) ਹੋਣ ਦੀ ਤਾਕੀਦ ਕਰਦੇ ਹੋਏ ਇਸ ਨੂੰ ਡਿਜੀਟਲ ਏਵੀਏਸ਼ਨ ਦੀ ਇੱਕ ਮੋਹਰੀ ਉਦਾਹਰਣ ਦੱਸਿਆ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਡਿਜੀ ਯਾਤਰਾ (Digi Yatra) ਫੇਸ਼ੀਅਲ ਵੇਰਿਫਿਕੇਸ਼ਨ ਟੈਕਨੋਲੋਜੀ (facial verification technology) ਦਾ ਉਪਯੋਗ ਕਰਕੇ ਇੱਕ ਪੂਰਨ, ਯਾਤਰਾ ਸਬੰਧੀ ਨਿਰਵਿਘਨ ਸਮਾਧਾਨ ਪ੍ਰਦਾਨ ਕਰਦੀ ਹੈ, ਜਿਸ ਨਾਲ ਯਾਤਰੀਆਂ ਨੂੰ ਬਿਨਾ ਕਿਸੇ ਕਾਗ਼ਜ਼ੀ ਦਸਤਾਵੇਜ਼ ਜਾਂ ਪਹਿਚਾਣ ਪੱਤਰ (without requiring paper documents or ID display) ਦੇ ਏਅਰਪੋਰਟ ਵਿੱਚ ਪ੍ਰਵੇਸ਼ ਕਰਨ ਤੋਂ ਲੈ ਕੇ ਬੋਰਡਿੰਗ ਗੇਟ ਤੱਕ ਜਾਣ ਵਿੱਚ ਸੁਵਿਧਾ ਹੁੰਦੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਬੜੀ ਅਬਾਦੀ ਦੀ ਸੇਵਾ ਕਰਨ ਵਿੱਚ ਭਾਰਤ ਦੇ ਇਨੋਵੇਸ਼ਨ ਅਤੇ ਅਨੁਭਵ ਕਈ ਦੇਸ਼ਾਂ ਨੂੰ ਲਾਭ ਪਹੁੰਚਾ ਸਕਦੇ ਹਨ। ਉਨ੍ਹਾਂ ਨੇ ਕਿਹਾ, “ਡਿਜੀ ਯਾਤਰਾ (Digi Yatra) ਇੱਕ ਸੁਰੱਖਿਅਤ ਅਤੇ ਸਮਾਰਟ ਸਮਾਧਾਨ ਦੇ ਰੂਪ ਵਿੱਚ ਸਾਹਮਣੇ ਆਈ ਹੈ, ਜੋ ਗਲੋਬਲ ਸਾਊਥ (Global South) ਦੇ ਲਈ ਪ੍ਰੇਰਣਾ ਦਾ ਇੱਕ ਮਾਡਲ ਹੈ।”
ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿ ਲਗਾਤਾਰ ਸੁਧਾਰ ਭਾਰਤ ਦੇ ਤੇਜ਼ੀ ਨਾਲ ਵਧਦੇ ਏਵੀਏਸ਼ਨ ਸੈਕਟਰ ਦਾ ਇੱਕ ਪ੍ਰਮੁੱਖ ਵਾਹਕ ਰਹੇ ਹਨ, ਪ੍ਰਧਾਨ ਮੰਤਰੀ ਨੇ ਇਸ ਦ੍ਰਿਸ਼ਟੀਕੋਣ ਦਾ ਸਮਰਥਨ ਕਰਨ ਵਾਲੀਆਂ ਰਣਨੀਤਕ ਪਹਿਲਾਂ ਦੇ ਨਾਲ ਗਲੋਬਲ ਮੈਨੂਫੈਕਚਰਿੰਗ ਕੇਂਦਰ (global manufacturing hub), ਬਣਨ ਦੀ ਭਾਰਤ ਦੀ ਪ੍ਰਤੀਬੱਧਤਾ ‘ਤੇ ਜ਼ੋਰ ਦਿੱਤਾ। ਇਸ ਵਰ੍ਹੇ ਦੇ ਬਜਟ ਵਿੱਚ ਮਿਸ਼ਨ ਮੈਨੂਫੈਕਚਰਿੰਗ ਦੇ ਐਲਾਨ ਬਾਰੇ ਦੱਸਦੇ ਹੋਏ ਅਤੇ ਭਾਰਤ ਦੇ ਉਦਯੋਗਿਕ ਵਿਕਾਸ ‘ਤੇ ਧਿਆਨ ਕੇਂਦ੍ਰਿਤ ਕਰਨ ‘ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਮੋਦੀ ਨੇ ਇਸ ਵਰ੍ਹੇ ਸੰਸਦ ਵਿੱਚ ਪਾਸ ਏਅਰਕ੍ਰਾਫਟ ਅਬਜੈਕਟਸ ਬਿਲ (Aircraft Objects Bill), ਵਿੱਚ ਹਿਤਾਂ ਦੀ ਸੁਰੱਖਿਆ ‘ਤੇ ਪ੍ਰਕਾਸ਼ ਪਾਇਆ, ਜਿਸ ਨੇ ਭਾਰਤ ਵਿੱਚ ਕੇਪ ਟਾਊਨ ਕਨਵੈਨਸ਼ਨ(Cape Town Convention in India) ਨੂੰ ਕਾਨੂੰਨੀ ਅਧਿਕਾਰ ਪ੍ਰਦਾਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕਾਨੂੰਨ ਭਾਰਤ ਵਿੱਚ ਆਲਮੀ ਏਅਰਕ੍ਰਾਫਟ ਪੱਟੇ (global aircraft leasing) ‘ਤੇ ਦੇਣ ਵਾਲੀਆਂ ਕੰਪਨੀਆਂ ਦੇ ਲਈ ਨਵੇਂ ਅਵਸਰ ਖੋਲ੍ਹਦਾ ਹੈ। ਉਨ੍ਹਾਂ ਨੇ ਗਿਫਟ ਸਿਟੀ (Gift City) ਵਿੱਚ ਦਿੱਤੇ ਜਾਣ ਵਾਲੇ ਪ੍ਰੋਤਸਾਹਨਾਂ ਦੀ ਤਰਫ਼ ਇਸ਼ਾਰਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਉਪਾਵਾਂ ਨੇ ਭਾਰਤ ਨੂੰ ਏਅਰਕ੍ਰਾਫਟ ਪੱਟੇ (aircraft leasing) ‘ਤੇ ਦੇਣ ਦੇ ਲਈ ਆਕਰਸ਼ਕ ਮੰਜ਼ਿਲ (ਡੈਸਟੀਨੇਸ਼ਨ) ਬਣਾ ਦਿੱਤਾ ਹੈ।
ਸ਼੍ਰੀ ਮੋਦੀ ਨੇ ਕਿਹਾ, “ਨਵਾਂ ਭਾਰਤੀਯ ਵਾਯੂਯਾਨ ਅਧਿਨਿਯਮ (Bharatiya Vayuyan Adhiniyam- Indian Aircraft Act) ਕਾਨੂੰਨਾਂ ਨੂੰ ਆਲਮੀ ਪੱਧਰ ‘ਤੇ ਬਿਹਤਰੀਨ ਪਿਰਤਾਂ ਦੇ ਨਾਲ ਜੋੜਦਾ ਹੈ, ਇੱਕ ਸੁਵਿਵਸਥਿਤ ਰੈਗੂਲੇਟਰੀ ਫ੍ਰੇਮਵਰਕ, ਅਨੁਪਾਲਨ ਵਿੱਚ ਅਸਾਨੀ, ਅਤੇ ਇੱਕ ਸਰਲੀਕ੍ਰਿਤ ਕਰ ਸੰਰਚਨਾ (a simplified tax structure) ਸੁਨਿਸ਼ਚਿਤ ਕਰਦਾ ਹੈ।” ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਏਵੀਏਸ਼ਨ ਸੈਕਟਰ ਵਿੱਚ ਵਾਧਾ ਨਵੀਆਂ ਉਡਾਣਾਂ, ਨਵੇਂ ਰੋਜ਼ਗਾਰਾਂ ਅਤੇ ਨਵੀਆਂ ਸੰਭਾਵਨਾਵਾਂ ਵਿੱਚ ਤਬਦੀਲ ਹੁੰਦਾ ਹੈ, ਉਨ੍ਹਾਂ ਨੇ ਕਿਹਾ ਕਿ ਉਦਯੋਗ ਪਾਇਲਟਾਂ, ਚਾਲਕ ਦਲ ਦੇ ਮੈਂਬਰਾਂ. ਇੰਜੀਨੀਅਰਾਂ ਅਤੇ ਗ੍ਰਾਊਂਡ ਸਟਾਫ਼ ਦੇ ਲਈ ਅਵਸਰਾਂ ਦਾ ਵਿਸਤਾਰ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਰੱਖ-ਰਖਾਅ, ਮੁਰੰਮਤ ਅਤੇ ਓਵਰਹਾਲ (Maintenance, Repair, and Overhaul (ਐੱਮਆਰਓ-MRO) ਦੇ ਇੱਕ ਉੱਭਰਦੇ ਖੇਤਰ ਦੇ ਰੂਪ ਵਿੱਚ ਉੱਭਰਨ ਦੀ ਤਰਫ਼ ਇਸ਼ਾਰਾ ਕੀਤਾ, ਇਸ ਬਾਤ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿ ਭਾਰਤ ਏਅਰਕ੍ਰਾਫਟਸ ਰੱਖ-ਰਖਾਅ ਦੇ ਲਈ ਇੱਕ ਗਲੋਬਲ ਹੱਬ ਬਣਨ ਦੇ ਪ੍ਰਯਾਸਾਂ ਵਿੱਚ ਤੇਜ਼ੀ ਲਿਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ 2014 ਵਿੱਚ, ਭਾਰਤ ਵਿੱਚ 96 ਐੱਮਆਰਓ ਸੁਵਿਧਾਵਾਂ ਸਨ, ਜੋ ਹੁਣ ਵਧ ਕੇ 154 ਹੋ ਗਈਆਂ ਹਨ ਜਦਕਿ ਸਵੈਚਾਲਿਤ ਮਾਰਗ ਦੇ ਤਹਿਤ 100 ਪ੍ਰਤੀਸ਼ਤ ਐੱਫਡੀਆਈ, ਜੀਐੱਸਟੀ ਵਿੱਚ ਕਮੀ ਅਤੇ ਟੈਕਸ ਯੁਕਤੀਕਰਣ ਉਪਾਵਾਂ (tax rationalization measures) ਨੇ ਭਾਰਤ ਦੇ ਐੱਮਆਰਓ ਖੇਤਰ (India’s MRO sector) ਨੂੰ ਨਵੀਂ ਗਤੀ ਦਿੱਤੀ ਹੈ। ਸ਼੍ਰੀ ਮੋਦੀ ਨੇ 2030 ਤੱਕ 4 ਬਿਲੀਅਨ ਡਾਲਰ ਦੀ ਐੱਮਆਰਓ ਹੱਬ (MRO hub) ਸਥਾਪਿਤ ਕਰਨ ਦੇ ਭਾਰਤ ਦੇ ਲਕਸ਼ ਤੋਂ ਜਾਣੂ ਕਰਵਾਇਆ, ਜੋ ਦੇਸ਼ ਦੀ ਏਵੀਏਸ਼ਨ ਵਿਕਾਸ ਰਣਨੀਤੀ ਨੂੰ ਮਜ਼ਬੂਤ ਕਰਦਾ ਹੈ।
ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿ ਭਾਰਤ ਨੂੰ ਕੇਵਲ ਏਵੀਏਸ਼ਨ ਮਾਰਕਿਟ ਦੇ ਰੂਪ ਵਿੱਚ ਨਹੀਂ ਬਲਕਿ ਵੈਲਿਊ-ਚੇਨ ਲੀਡਰ (value-chain leader) ਦੇ ਰੂਪ ਵਿੱਚ ਦੇਖਿਆ ਜਾਣਾ ਚਾਹੀਦਾ ਹੈ, ਕਿਹਾ ਕਿ ਡਿਜ਼ਾਈਨ ਤੋਂ ਲੈ ਕੇ ਡਿਲਿਵਰੀ ਤੱਕ , ਭਾਰਤ ਗਲੋਬਲ ਏਵੀਏਸ਼ਨ ਸਪਲਾਈ ਚੇਨ ਦਾ ਅਭਿੰਨ ਅੰਗ ਬਣ ਰਿਹਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੀ ਦਿਸ਼ਾ ਅਤੇ ਗਤੀ ਸਹੀ ਰਸਤੇ ‘ਤੇ ਹਨ, ਉਨ੍ਹਾਂ ਨੇ ਦੇਸ਼ ਦੀ ਨਿਰੰਤਰ ਤੇਜ਼ ਪ੍ਰਗਤੀ ‘ਤੇ ਵਿਸ਼ਵਾਸ ਵਿਅਕਤ ਕੀਤਾ। ਸ਼੍ਰੀ ਮੋਦੀ ਨੇ ਏਵੀਏਸ਼ਨ ਕੰਪਨੀਆਂ ਨੂੰ ਨਾ ਕੇਵਲ ‘ਮੇਕ ਇਨ ਇੰਡੀਆ’('Make in India') ਬਲਕਿ 'ਡਿਜ਼ਾਈਨ ਇਨ ਇੰਡੀਆ’('Design in India') ਨੂੰ ਅਪਣਾਉਣ ਦੀ ਭੀ ਤਾਕੀਦ ਕੀਤੀ, ਜਿਸ ਨਾਲ ਗਲੋਬਲ ਏਵੀਏਸ਼ਨ ਇਨੋਵੇਸ਼ਨ ਵਿੱਚ ਭਾਰਤ ਦੀ ਲੀਡਰਸ਼ਿਪ ਦੇ ਦ੍ਰਿਸ਼ਟੀਕੋਣ ਨੂੰ ਬਲ ਮਿਲੇਗਾ।
ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਭਾਰਤ ਦਾ ਏਵੀਏਸ਼ਨ ਸੈਕਟਰ ਆਪਣੇ ਸਮਾਵੇਸ਼ੀ ਮਾਡਲ (inclusive model) ਨਾਲ ਮਜ਼ਬੂਤ ਹੋਇਆ ਹੈ, ਭਾਰਤ ਵਿੱਚ 15 ਪ੍ਰਤੀਸ਼ਤ ਤੋਂ ਅਧਿਕ ਪਾਇਲਟ ਮਹਿਲਾਵਾਂ ਹਨ, ਜੋ ਆਲਮੀ ਔਸਤ ਤੋਂ ਤਿੰਨ ਗੁਣਾ ਅਧਿਕ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਕੈਬਿਨ ਕਰੂ (cabin crew) ਵਿੱਚ ਮਹਿਲਾਵਾਂ ਦਾ ਆਲਮੀ ਔਸਤ ਲਗਭਗ 70 ਪ੍ਰਤੀਸ਼ਤ ਹੈ, ਜਦਕਿ ਭਾਰਤ ਦਾ ਅੰਕੜਾ 86 ਪ੍ਰਤੀਸ਼ਤ ਹੈ। ਸ਼੍ਰੀ ਮੋਦੀ ਨੇ ਇਹ ਭੀ ਕਿਹਾ ਕਿ ਭਾਰਤ ਦੇ ਐੱਮਆਰਓ ਖੇਤਰ (India's MRO sector) ਵਿੱਚ ਮਹਿਲਾ ਇੰਜੀਨੀਅਰਾਂ ਦੀ ਸੰਖਿਆ ਆਲਮੀ ਔਸਤ ਤੋਂ ਅਧਿਕ ਹੈ, ਜੋ ਇਸ ਉਦਯੋਗ ਵਿੱਚ ਮਹਿਲਾਵਾਂ ਦੀ ਵਧਦੀ ਭਾਗੀਦਾਰੀ ਨੂੰ ਦਰਸਾਉਂਦਾ ਹੈ।
ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਡ੍ਰੋਨ ਟੈਕਨੋਲੋਜੀ ਏਵੀਏਸ਼ਨ ਦੇ ਭਵਿੱਖ ਦਾ ਇੱਕ ਮਹੱਤਵਪੂਰਨ ਕੰਪੋਨੈਂਟ ਹੈ, ਅਤੇ ਭਾਰਤ ਤਕਨੀਕੀ ਪ੍ਰਗਤੀ ਦੇ ਨਾਲ-ਨਾਲ ਵਿੱਤੀ ਅਤੇ ਸਮਾਜਿਕ ਸਮਾਵੇਸ਼ਨ ਦੇ ਲਈ ਇਸ ਦਾ ਲਾਭ ਉਠਾ ਰਿਹਾ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਭੀ ਪ੍ਰਕਾਸ਼ ਪਾਇਆ ਕਿ ਡ੍ਰੋਨ ਦਾ ਉਪਯੋਗ ਮਹਿਲਾ ਸਵੈ-ਸਹਾਇਤਾ ਸਮੂਹਾਂ (self-help groups) ਨੂੰ ਸਸ਼ਕਤ ਬਣਾਉਣ ਅਤੇ ਖੇਤੀਬਾੜੀ, ਡਿਲਿਵਰੀ ਸੇਵਾਵਾਂ ਅਤੇ ਵਿਭਿੰਨ ਹੋਰ ਖੇਤਰਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਵਧਾਉਣ ਦੇ ਲਈ ਕੀਤਾ ਜਾ ਰਿਹਾ ਹੈ।
ਸ਼੍ਰੀ ਮੋਦੀ ਨੇ ਕਿਹਾ, “ਏਵੀਏਸ਼ਨ ਸੁਰੱਖਿਆ ਹਮੇਸ਼ਾ ਤੋਂ ਭਾਰਤ ਦੀ ਸਰਬਉੱਚ ਪ੍ਰਾਥਮਿਕਤਾ ਰਹੀ ਹੈ। ਭਾਰਤ ਨੇ ਆਪਣੇ ਨਿਯਮਾਂ ਨੂੰ ਆਈਸੀਏਓ ਦੇ ਆਲਮੀ ਮਿਆਰਾਂ (ICAO’s global standards) ਦੇ ਅਨੁਰੂਪ ਬਣਾਇਆ ਹੈ।” ਉਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ‘ਤੇ ਬਿਹਤਰੀਨ ਪਿਰਤਾਂ ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਆਈਸੀਏਓ (ICAO) ਦੇ ਹਾਲੀਆ ਸੁਰੱਖਿਆ ਆਡਿਟ ਨੇ ਏਵੀਏਸ਼ਨ ਸੁਰੱਖਿਆ ਨੂੰ ਮਜ਼ਬੂਤ ਕਰਨ ਵਿੱਚ ਭਾਰਤ ਦੇ ਪ੍ਰਯਾਸਾਂ ਨੂੰ ਮਾਨਤਾ ਦਿੱਤੀ ਹੈ ਅਤੇ ਏਸ਼ੀਆ-ਪ੍ਰਸ਼ਾਂਤ ਮੰਤਰੀ ਪੱਧਰੀ ਕਾਨਫਰੰਸ ਵਿੱਚ ਦਿੱਲੀ ਐਲਾਨਨਾਮੇ ਨੂੰ ਅਪਣਾਉਣਾ ਆਲਮੀ ਏਵੀਏਸ਼ਨ ਉਤਕ੍ਰਿਸ਼ਟਤਾ ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਦਾ ਇੱਕ ਹੋਰ ਸਬੂਤ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਲਗਾਤਾਰ ਖੁੱਲ੍ਹੇ ਅਸਮਾਨ ਅਤੇ ਆਲਮੀ ਸੰਪਰਕ (Open Skies and Global Connectivity) ਦਾ ਸਮਰਥਨ ਕਰਦਾ ਹੈ। ਉਨ੍ਹਾਂ ਨੇ ਸ਼ਿਕਾਗੋ ਕਨਵੈਨਸ਼ਨ ਦੇ ਸਿਧਾਂਤਾ (principles of the Chicago Convention) ਦੇ ਪ੍ਰਤੀ ਭਾਰਤ ਦੇ ਸਮਰਥਨ ਦੀ ਪੁਸ਼ਟੀ ਕੀਤੀ, ਅਤੇ ਅਧਿਕ ਜੁੜੇ ਹੋਏ ਅਤੇ ਸੁਲਭ ਏਵੀਏਸ਼ਨ ਨੈੱਟਵਰਕ (accessible aviation network) ਦੀ ਵਕਾਲਤ ਕੀਤੀ। ਸ਼੍ਰੀ ਮੋਦੀ ਨੇ ਹਿਤਧਾਰਕਾਂ ਨੂੰ ਇੱਕ ਅਜਿਹਾ ਭਵਿੱਖ ਬਣਾਉਣ ਦੇ ਲਈ ਮਿਲ ਕੇ ਕੰਮ ਕਰਨ ਦੀ ਤਾਕੀਦ ਕੀਤੀ, ਜਿੱਥੇ ਹਵਾਈ ਯਾਤਰਾ ਸਾਰਿਆਂ ਦੇ ਲਈ ਸੁਲਭ, ਸਸਤੀ ਅਤੇ ਸੁਰੱਖਿਅਤ ਹੋਵੇ। ਉਨ੍ਹਾਂ ਨੇ ਏਵੀਏਸ਼ਨ ਨੂੰ ਹੋਰ ਅਧਿਕ ਉਚਾਈਆਂ ਤੱਕ ਲੈ ਜਾਣ ਦੇ ਲਈ ਨਵੇਂ ਸਮਾਧਾਨ ਵਿਕਸਿਤ ਕਰਨ ਦੀ ਇਸ ਖੇਤਰ ਦੀ ਸਮਰੱਥਾ ‘ਤੇ ਵਿਸ਼ਵਾਸ ਵਿਅਕਤ ਕਰਦੇ ਹੋਏ ਸਾਰੇ ਹਿਤਧਾਰਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਸਮਾਗਮ ਵਿੱਚ ਕੇਂਦਰੀ ਮੰਤਰੀ ਸ਼੍ਰੀ ਕਿੰਜਰਾਪੁ ਰਾਮ ਮੋਹਨ ਨਾਇਡੂ ਅਤੇ ਸ਼੍ਰੀ ਮੁਰਲੀਧਰ ਮੋਹੋਲ, ਆਈਏਟੀਏ ਬੋਰਡ ਆਵ੍ ਗਵਰਨਰਸ ਦੇ ਚੇਅਰਮੈਨ ਸ਼੍ਰੀ ਪੀਟਰ ਐਲਬਰਸ, ਆਈਏਟੀਏ ਦੇ ਡਾਇਰੈਕਟਰ ਜਨਰਲ ਸ਼੍ਰੀ ਵਿਲੀ ਵਾਲਸ਼, ਇੰਡੀਗੋ (IndiGo) ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਰਾਹੁਲ ਭਾਟੀਆ ਸਹਿਤ ਹੋਰ ਪਤਵੰਤੇ ਉਪਸਥਿਤ ਸਨ।
ਪਿਛੋਕੜ
ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ (ਆਈਏਟੀਏ-IATA) ਦੀ 81ਵੀਂ ਵਾਰਸ਼ਿਕ ਜਨਰਲ ਮੀਟਿੰਗ (81st Annual General Meeting) ਅਤੇ ਵਰਲਡ ਏਅਰ ਟ੍ਰਾਂਸਪੋਰਟ ਸਮਿਟ (ਡਬਲਿਊਏਟੀਐੱਸ-WATS) 1 ਤੋਂ 3 ਜੂਨ ਤੱਕ ਆਯੋਜਿਤ ਕੀਤੇ ਜਾ ਰਹੇ ਹਨ। ਭਾਰਤ ਵਿੱਚ ਪਿਛਲੀ ਵਾਰਸ਼ਿਕ ਜਨਰਲ ਮੀਟਿੰਗ 42 ਵਰ੍ਹੇ ਪਹਿਲੇ 1983 ਵਿੱਚ ਆਯੋਜਿਤ ਕੀਤੀ ਗਈ ਸੀ। ਇਸ ਵਿੱਚ ਟੌਪ ਗਲੋਬਲ ਏਵੀਏਸ਼ਨ ਇੰਡਸਟ੍ਰੀ ਲੀਡਰਸ, ਸਰਕਾਰੀ ਅਧਿਕਾਰੀਆਂ ਅਤੇ ਅੰਤਰਰਾਸ਼ਟਰੀ ਮੀਡੀਆ ਪ੍ਰਤੀਨਿਧੀਆਂ ਸਹਿਤ 1600 ਤੋਂ ਅਧਿਕ ਪ੍ਰਤੀਭਾਗੀ ਸ਼ਾਮਲ ਹੋ ਰਹੇ ਹਨ।
ਵਰਲਡ ਏਅਰ ਟ੍ਰਾਂਸਪੋਰਟ ਸਮਿਟ (World Air Transport Summit) (ਡਬਲਿਊਏਟੀਐੱਸ-WATS) ਵਿੱਚ ਏਅਰਲਾਇਨ ਇੰਡਸਟ੍ਰੀ ਦੇ ਸਾਹਮਣੇ ਆਉਣ ਵਾਲੇ ਪ੍ਰਮੁੱਖ ਮੁੱਦਿਆਂ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ, ਜਿਸ ਵਿੱਚ ਏਅਰਲਾਇਨ ਇੰਡਸਟ੍ਰੀ ਦੀ ਅਰਥਵਿਵਸਥਾ, ਏਅਰ ਕਨੈਕਟਿਵਿਟੀ, ਐਨਰਜੀ ਸਕਿਉਰਿਟੀ, ਟਿਕਾਊ ਏਵੀਏਸ਼ਨ ਈਂਧਣ ਉਤਪਾਦਨ, ਵਿੱਤ ਪੋਸ਼ਣ, ਡੀਕਾਰਬੋਨਾਇਜ਼ੇਸ਼ਨ, ਇਨੋਵੇਸ਼ਨ ਆਦਿ ਸ਼ਾਮਲ ਹਨ। ਦੁਨੀਆ ਭਰ ਦੇ ਏਵੀਏਸ਼ਨ ਸੈਕਟਰ ਦੀਆਂ ਹਸਤੀਆਂ ਅਤੇ ਮੀਡੀਆ ਪ੍ਰਤੀਨਿਧੀ ਏਵੀਏਸ਼ਨ ਲੈਂਡਸਕੇਪ(ਹਵਾਬਾਜ਼ੀ ਪਰਿਦ੍ਰਿਸ਼) ਵਿੱਚ ਭਾਰਤ ਦੇ ਜ਼ਿਕਰਯੋਗ ਪਰਿਵਰਤਨ ਅਤੇ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਇਸ ਦੇ ਯੋਗਦਾਨ ਤੋਂ ਭੀ ਜਾਣੂ ਹੋਣਗੇ।
****
ਐੱਮਜੇਪੀਐੱਸ/ਐੱਸਆਰ
(Release ID: 2133450)
Read this release in:
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam