ਖੇਤੀਬਾੜੀ ਮੰਤਰਾਲਾ
azadi ka amrit mahotsav

‘ਵਿਕਸਿਤ ਕ੍ਰਿਸ਼ੀ ਸੰਕਲਪ ਅਭਿਯਾਨ’ ਦੇ ਚੌਥੇ ਦਿਨ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਉੱਤਰ ਪ੍ਰਦੇਸ਼ ਦੇ ਮੇਰਠ ਪਹੁੰਚੇ


ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਚਾਰਪਾਈ ‘ਤੇ ਬੈਠ ਕੇ ਕਿਸਾਨਾਂ ਦੇ ਨਾਲ ਕੀਤੀ ਚਰਚਾ

प्रविष्टि तिथि: 01 JUN 2025 6:50PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ‘ਵਿਕਸਿਤ ਕ੍ਰਿਸ਼ੀ ਸੰਕਲਪ ਅਭਿਯਾਨ’ ਦੇ ਚੌਥੇ ਦਿਨ ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਕਿਸਾਨਾਂ ਨਾਲ ਗੱਲਬਾਤ ਕੀਤੀ। ਕੇਂਦਰੀ ਖੇਤੀਬਾੜੀ ਮੰਤਰੀ ਨੇ ਮੇਰਠ ਦੇ ਦਬਥੁਵਾ ਪਿੰਡ ਵਿੱਚ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਫਿਰ ਜੰਗੇਥੀ ਪਿੰਡ ਵਿੱਚ ਕਿਸਾਨਾਂ ਨਾਲ ਚਾਰਪਾਈ ‘ਤੇ ਬੈਠ ਕੇ ਚਰਚਾ ਕੀਤੀ।

 

ਇਸ ਅਵਸਰ ‘ਤੇ ਮੀਡੀਆ ਨਾਲ ਗੱਲ ਕਰਦੇ ਹੋਏ ਸ਼੍ਰੀ ਚੌਹਾਨ ਨੇ ਕਿਹਾ ਕਿ ਉਹ  ਖੇਤੀਬਾੜੀ ਵਿਗਿਆਨਿਕਾਂ ਦੀ ਟੀਮ ਦੇ ਨਾਲ ਕਿਸਾਨਾਂ ਨਾਲ ਸਿੱਧੇ ਗੱਲਬਾਤ ਕਰਨ ਲਈ ਇਹ ਯਾਤਰਾ ਕਰ ਰਹੇ ਹਨ। ਪਿੰਡ ਦੀਆਂ ਚੌਪਾਲਾਂ ਵਿੱਚ ਗੱਲਬਾਤ ਕਰਨ ਦਾ ਉਦੇਸ਼ ਉੱਨਤ ਖੇਤੀਬਾੜੀ ਵਿਧੀਆਂ ਨੂੰ ਹੁਲਾਰਾ ਦੇਣਾ ਹੈ। 

 

ਮੰਤਰੀ ਨੇ ਉਤਪਾਦਨ ਵਧਾਉਣ, ਲਾਗਤ ਘੱਟ ਕਰਨ, ਉਪਜ ਦੇ ਲਈ ਉੱਚਿਤ ਕੀਮਤ ਸੁਨਿਸ਼ਚਿਤ ਕਰਨ ਅਤੇ ਨੁਕਸਾਨ ਨੂੰ ਰੋਕਣ ਲਈ ਪ੍ਰਯਾਸਾਂ ਨੂੰ ਤੇਜ਼ ਕਰਨ ਦੀ ਜ਼ਰੂਰਤ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ‘ਵਿਕਸਿਤ ਕ੍ਰਿਸ਼ੀ ਸੰਕਲਪ ਅਭਿਯਾਨֹ’ ਦੇ ਮੁੱਖ ਉਦੇਸ਼ ਹਨ।


 

*****

ਪੀਐੱਸਐੱਫ/ਕੇਐੱਸਆਰ/ਏਆਰ


(रिलीज़ आईडी: 2133192) आगंतुक पटल : 12
इस विज्ञप्ति को इन भाषाओं में पढ़ें: हिन्दी , Urdu , English , Marathi , Gujarati , Tamil , Malayalam