ਕਿਰਤ ਤੇ ਰੋਜ਼ਗਾਰ ਮੰਤਰਾਲਾ
azadi ka amrit mahotsav

ਡਾ. ਮਨਸੁਖ ਮਾਂਡਵੀਆ 31 ਮਈ 2025 ਨੂੰ ਹਿਮਾਚਲ ਪ੍ਰਦੇਸ਼ ਦੇ ਕਾਲਾ ਅੰਬ ਵਿੱਚ ਕਰਮਚਾਰੀ ਰਾਜ ਬੀਮਾ ਨਿਗਮ (ESIC) ਦੇ ਨਵੇਂ ਬਣੇ 30 ਬੈੱਡਾਂ ਵਾਲੇ ਹਸਪਤਾਲ ਦਾ ਉਦਘਾਟਨ ਕਰਨਗੇ

Posted On: 29 MAY 2025 5:19PM by PIB Chandigarh

ਕੇਂਦਰੀ ਸ਼੍ਰਮ ਅਤੇ ਰੋਜ਼ਗਾਰ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ 31 ਮਈ 2025 ਨੂੰ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਦੇ ਕਾਲਾ ਅੰਬ ਵਿੱਚ ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਦੇ ਨਵੇਂ ਬਣੇ 30 ਬੈੱਡਾਂ ਵਾਲੇ ਹਸਪਤਾਲ ਦਾ ਉਦਘਾਟਨ ਕਰਨਗੇ। 100 ਬੈੱਡਾਂ ਤੱਕ ਅਪਗ੍ਰੇਡ ਕੀਤੇ ਜਾ ਸਕਣ ਵਾਲੇ ਇਸ ਆਧੁਨਿਕ ਹਸਪਤਾਲ ਖੇਤਰ ਵਿੱਚ ਕਰਮਚਾਰੀ ਰਾਜ ਬੀਮਾ (ਈਐੱਸਆਈ) ਯੋਜਨਾ ਦੇ ਤਹਿਤ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਵਿੱਚ ਇੱਕ ਪ੍ਰਮੁੱਖ ਉਪਲਬਧੀ ਹੈ। 

ਇੱਕ ਵਿਸ਼ੇਸ਼ ਸਨਮਾਨ ਵਜੋਂ, ਡਾ. ਮਾਂਡਵੀਆ ਹਸਪਤਾਲ ਦੇ ਨਿਰਮਾਣ ਵਿੱਚ ਯੋਗਦਾਨ ਦੇਣ ਵਾਲੇ ਕੰਸਟ੍ਰਕਸ਼ਨ ਵਰਕਰਾਂ ਨੂੰ ਵੀ ਸਨਮਾਨਿਤ ਕਰਨਗੇ।

ਲਗਭਗ 100 ਕਰੋੜ ਰੁਪਏ ਦੀ ਲਾਗਤ ਵਿੱਚ ਬਣੇ ਇਸ ਆਧੁਨਿਕ ਹਸਪਤਾਲ ਤੋਂ 1 ਲੱਖ ਤੋਂ ਵਧ ਲਾਭਪਾਤਰੀਆਂ ਨੂੰ ਫਾਇਦਾ ਮਿਲਣ ਦੀ ਸੰਭਾਵਨਾ ਹੈ, ਜਿਸ ਨਾਲ ਸਿਰਮੌਰ ਅਤੇ ਗੁਆਂਢੀ ਜ਼ਿਲ੍ਹਿਆਂ ਦੇ ਨਿਵਾਸੀਆਂ ਲਈ ਬਿਹਤਰ ਇਨਫ੍ਰਾਸਟ੍ਰਕਚਰ ਅਤੇ ਉੱਨਤ ਸਿਹਤ ਸੇਵਾਵਾਂ ਤੱਕ ਪਹੁੰਚ ਉਪਲਬਧ ਹੋਵੇਗੀ। 

ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਦੁਆਰਾ ਵਰ੍ਹੇ 2019 ਵਿੱਚ ਮਨਜ਼ੂਰ, ਹਸਪਤਾਲ ਦਾ ਨਿਰਮਾਣ 28 ਮਾਰਚ 2022 ਨੂੰ ਸ਼ੁਰੂ ਹੋਇਆ। ਜੀ+2 ਦਾ ਇਹ ਹਸਪਤਾਲ 13,532.77 ਵਰਗ ਮੀਟਰ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਸਟਾਫ ਕੁਆਰਟਰਾਂ ਲਈ ਵਾਧੂ 2,094.74 ਵਰਗ ਮੀਟਰ ਅਤੇ ਸਹਾਇਕ ਸੁਵਿਧਾਵਾਂ ਲਈ 65.79 ਵਰਗ ਮੀਟਰ ਹੈ, ਕੁੱਲ ਮਿਲਾ ਕੇ 16,293.30 ਵਰਗ ਮੀਟਰ ਦਾ ਨਿਰਮਾਣ ਖੇਤਰ ਹੈ। ਹਸਪਤਾਲ ਤੋਂ 1 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਫਾਇਦਾ ਮਿਲਣ ਦੀ ਉਮੀਦ ਹੈ, ਜਿਸ ਨਾਲ ਸਿਰਮੌਰ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਦੇ ਨਿਵਾਸੀਆਂ ਲਈ ਸਿਹਤ ਸੇਵਾ ਦੀ ਪਹੁੰਚ ਵਿੱਚ ਬਹੁਤ ਸੁਧਾਰ ਹੋਵੇਗਾ।

ਹਸਪਤਾਲ ਜਨਰਲ ਮੈਡੀਸਿਨ, ਸਰਜਰੀ, ਗਾਇਨੀਕੋਲੋਜੀ (Gynaecology), ਆਰਥੋਪੀਡਿਕਸ (Orthopaedics), ਓਪਥੈਲਮੋਲੋਜੀ (ਅੱਖ) (Ophthalmology (Eye)) ਅਤੇ ਡੈਂਟਲ ਜਿਹੇ ਜ਼ਰੂਰੀ ਵਿਭਾਗਾਂ ਦੇ ਨਾਲ-ਨਾਲ ਮੌਡਿਊਲਰ ਆਪ੍ਰੇਸ਼ਨ ਥੀਏਟਰ, ਸੀਐੱਸਐੱਸਡੀ, ਮੈਡੀਕਲ ਗੈਸ ਪਾਈਪਲਾਈਨ ਸਿਸਟਮ ਆਦਿ ਜਿਹੀਆਂ ਵੱਖ-ਵੱਖ ਸਹਾਇਕ ਸੇਵਾਵਾਂ ਨਾਲ ਲੈਸ ਹੋਵੇਗਾ। ਇਹ ਓਪੀਡੀ ਅਤੇ ਆਈਪੀਡੀ ਦੋਵੇਂ ਤਰ੍ਹਾਂ ਦੀਆਂ ਦੇਖਭਾਲ ਪ੍ਰਦਾਨ ਕਰੇਗਾ, ਜੋ ਈਐੱਸਆਈਸੀ ਲਾਭਪਾਤਰੀਆਂ ਦੀਆਂ ਮੈਡੀਕਲ ਜ਼ਰੂਰਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰੇਗਾ।

ਇਸ ਸਮੇਂ, ਹਿਮਾਚਲ ਪ੍ਰਦੇਸ਼ ਵਿੱਚ, ਲਗਭਗ 4,10,860 ਇਨਸ਼ੋਰਡ ਵਿਅਕਤੀ ਈਐੱਸਆਈਸੀ ਯੋਜਨਾ ਦੇ ਅਧੀਨ ਆਉਂਦੇ ਹਨ ਅਤੇ 15 ਲੱਖ ਤੋਂ ਵੱਧ ਲੋਕ ਇਸ ਦੇ ਲਾਭ ਪ੍ਰਾਪਤ ਕਰ ਰਹੇ ਹਨ, ਜਿਸ ਵਿੱਚ 12 ਸ਼ਾਖਾ ਦਫ਼ਤਰਾਂ, 1 ਡੀਸੀਬੀਓ ਅਤੇ 17 ਰਾਜ-ਸੰਚਾਲਿਤ ਡਿਸਪੈਂਸਰੀਆਂ ਰਾਹੀਂ ਮੈਡੀਕਲ ਅਤੇ ਕੈਸ਼ ਲਾਭ ਸ਼ਾਮਲ ਹਨ। ਸੈਕੰਡਰੀ ਦੇਖਭਾਲ ਕਠਾ (ਬੱਦੀ) ਵਿਖੇ 100- ਬੈੱਡਾਂ ਵਾਲੇ ਈਐੱਸਆਈਸੀ ਮਾਡਲ ਹਸਪਤਾਲ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਡੀਐੱਚਐੱਸਆਰ ਅਧੀਨ ਸੁਪਰ ਸਪੈਸ਼ਲਿਟੀ ਦੇਖਭਾਲ ਲਈ 28 ਅਤੇ ਸੈਕੰਡਰੀ ਦੇਖਭਾਲ ਲਈ 64 ਹਸਪਤਾਲ ਹਨ।

*****

ਮਨੀਸ਼ ਗੌਤਮ/ਦਿਵਯਾਂਸ਼ੂ ਕੁਮਾਰ


(Release ID: 2132744)