ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
azadi ka amrit mahotsav

ਕੈਬਨਿਟ ਨੇ ਡਿਜ਼ਾਈਨ-ਬਿਲਡ- ਫਾਇਨੈਂਸ-ਅਪਰੇਟ-ਟ੍ਰਾਂਸਫਰ (ਡੀਬੀਐੱਫਓਟੀ- DBFOT) ਮੋਡ ‘ਤੇ ਆਂਧਰ ਪ੍ਰਦੇਸ਼ ਵਿੱਚ ਐੱਨਐੱਚ-67 ‘ਤੇ ਬਡਵੇਲ - ਗੋਪਾਵਰਮ ਪਿੰਡ ਤੋਂ ਐੱਨਐੱਚ-16 ‘ਤੇ ਗੁਰੂਵਿੰਦਪੁਡੀ ਤੱਕ 4- ਲੇਨ ਵਾਲੇ ਬਡਵੇਲ - ਨੈਲੌਰ ਰਾਜ ਮਾਰਗ ਨਿਰਮਾਣ ਨੂੰ ਮਨਜ਼ੂਰੀ ਦਿੱਤੀ


108.134 ਕਿਲੋਮੀਟਰ ਲੰਬੇ ਸੜਕ ਦੇ ਨਿਰਮਾਣ ‘ਤੇ ਕੁਲ ਪੂੰਜੀ ਲਾਗਤ 3653.10 ਕਰੋੜ ਰੁਪਏ

Posted On: 28 MAY 2025 3:17PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਡਿਜ਼ਾਈਨ-ਬਿਲਡ-ਫਾਇਨੈਂਸ-ਅਪਰੇਟ-ਟ੍ਰਾਂਸਫਰ (ਡੀਬੀਐੱਫਓਟੀ-DBFOT) ਮੋਡ ‘ਤੇ ਆਂਧਰ ਪ੍ਰਦੇਸ਼ ਵਿੱਚ ਐੱਨਐੱਚ-67 ‘ਤੇ 3653.10 ਕਰੋੜ ਰੁਪਏ ਦੀ ਲਾਗਤ ਨਾਲ 108.134 ਕਿਲੋਮੀਟਰ ਲੰਬੇ 4- ਲੇਨ ਬਾਡਵੇਲ -ਨੈਲੌਰ ਕੌਰੀਡੋਰ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਸਵੀਕ੍ਰਿਤ ਬਾਡਵੇਲ-ਨੈਲੌਰ ਕੌਰੀਡੋਰ ਆਂਧਰ ਪ੍ਰਦੇਸ਼ ਦੇ ਤਿੰਨ ਉਦਯੋਗਿਕ ਕੌਰੀਡੋਰ ਦੀਆਂ ਮਹੱਤਵਪੂਰਨ ਨੋਡਸ ਯਾਨੀ ਵਿਸ਼ਾਖਾਪੱਤਨਮ-ਚੇਨਈ ਉਦਯੋਗਿਕ ਕੌਰੀਡੋਰ (ਵੀਸੀਆਈਸੀ- VCIC) ‘ਤੇ ਕੋਪਾਰਥੀ ਨੋਡ, ਹੈਦਰਾਬਾਦ-ਬੰਗਲੁਰੂ ਉਦਯੋਗਿਕ ਕੌਰੀਡੋਰ (ਐੱਚਬੀਆਈਸੀ- HBIC) ‘ਤੇ ਓਰਵਾਕਲ ਨੋਡ ਅਤੇ ਚੇਨਈ-ਬੰਗਲੁਰੂ ਉਦਯੋਗਿਕ ਕੌਰੀਡੋਰ (ਸੀਬੀਆਈਸੀ- CBIC) ‘ਤੇ ਕ੍ਰਿਸ਼ਨਾਪਟਨਮ ਨੋਡ ਨੂੰ ਜੋੜਨ ਦਾ ਕੰਮ ਕਰੇਗਾ। ਇਸ ਦਾ ਦੇਸ਼ ਦੇ ਲੌਜਿਸਟਿਕ ਪ੍ਰਦਰਸ਼ਨ ਇੰਡੈਕਸ  (ਐੱਲਪੀਆਈ- LPI) ‘ਤੇ ਸਕਾਰਾਤਮਕ ਪ੍ਰਭਾਵ ਪਵੇਗਾ।

 

ਬਡਵੇਲ ਨੈਲੌਰ ਕੌਰੀਡੋਰ ਆਂਧਰ ਪ੍ਰਦੇਸ਼ ਵਿੱਚ ਵਾਈਐੱਸਆਰ ਕਡੱਪਾ (YSR Kadapa) ਜ਼ਿਲ੍ਹੇ ਵਿੱਚ ਮੌਜੂਦਾ ਰਾਸ਼ਟਰੀ ਰਾਜਮਾਰਗ ਐੱਨਐੱਚ-67 ‘ਤੇ ਗੋਪਾਵਰਮ ਪਿੰਡ ਤੋਂ ਸ਼ੁਰੂ ਹੁੰਦਾ ਹੈ ਅਤੇ ਐੱਸਪੀਐੱਸਆਰ ਨੈਲੌਰ ਜ਼ਿਲ੍ਹੇ (SPSR Nellore District) ਵਿੱਚ ਐੱਨਐੱਚ-16  (ਚੇਨਈ-ਕੋਲਕਾਤਾ) ‘ਤੇ ਕ੍ਰਿਸ਼ਨਾਪਟਨਮ ਪੋਰਟ ਜੰਕਸ਼ਨ ‘ਤੇ ਸਮਾਪਤ ਹੁੰਦਾ ਹੈ।  ਇਹ ਕੌਰੀਡੋਰ ਕ੍ਰਿਸ਼ਨਾਪਟਨਮ ਪੋਰਟ ਨੂੰ ਰਣਨੀਤਕ ਸੰਪਰਕ ਭੀ ਪ੍ਰਦਾਨ ਕਰੇਗਾ,  ਜਿਸ ਨੂੰ ਚੇਨਈ-ਬੰਗਲੁਰੂ ਉਦਯੋਗਿਕ ਕੌਰੀਡੋਰ (ਸੀਬੀਆਈਸੀ-CBIC)   ਦੇ ਤਹਿਤ ਪ੍ਰਾਥਮਿਕਤਾ ਨੋਡ (priority node) ਦੇ ਰੂਪ ਵਿੱਚ ਪਹਿਚਾਣਿਆ ਗਿਆ ਹੈ।

ਪ੍ਰਸਤਾਵਿਤ ਕੌਰੀਡੋਰ ਨਾਲ ਕ੍ਰਿਸ਼ਨਪੱਟਨਮ ਬੰਦਰਗਾਹ (Krishanpatnam port) ਤੱਕ ਦੀ ਯਾਤਰਾ ਦੀ ਦੂਰੀ ਮੌਜੂਦਾ ਬਾਡਵੇਲ-ਨੈਲੋਰ ਸੜਕ ਦੀ ਤੁਲਨਾ ਵਿੱਚ 33.9 ਕਿਲੋਮੀਟਰ ਘੱਟ ਹੋ ਕੇ 142 ਕਿਲੋਮੀਟਰ ਤੋਂ 108. 13 ਕਿਲੋਮੀਟਰ ਰਹਿ ਜਾਵੇਗੀ। ਇਸ ਨਾਲ ਯਾਤਰਾ ਦਾ ਸਮਾਂ ਇੱਕ ਘੰਟਾ ਘੱਟ ਹੋ ਜਾਵੇਗਾ। ਇਸ ਨਾਲ ਇਹ ਭੀ ਸੁਨਿਸ਼ਚਿਤ ਹੋਵੇਗਾ ਕਿ ਈਂਧਣ ਦੀ ਖਪਤ ਵਿੱਚ ਕਮੀ ਦੇ ਮਾਮਲੇ ਵਿੱਚ ਕਾਫ਼ੀ ਲਾਭ ਪ੍ਰਾਪਤ ਹੋਵੇਜਿਸ ਦੇ ਨਾਲ ਕਾਰਬਨ ਉਤਸਰਜਨ ਅਤੇ ਵਾਹਨ ਸੰਚਾਲਨ ਲਾਗਤ (ਵੀਓਸੀ-VOC) ਵਿੱਚ ਕਮੀ ਆਵੇਗੀ। ਪ੍ਰੋਜੈਕਟ ਅਲਾਇਨਮੈਂਟ ਅਤੇ ਇੰਡੈਕਸ ਮੈਪ ਦੇ ਵੇਰਵੇ ਅਨੁਬੰਧ-I ਦੇ ਰੂਪ ਵਿੱਚ ਨੱਥੀ ਹੈ।

108.134 ਕਿਲੋਮੀਟਰ ਲੰਬਾ ਇਹ ਪ੍ਰੋਜੈਕਟ ਲਗਭਗ 20 ਲੱਖ ਕਾਰਜ-ਦਿਵਸ ਪ੍ਰਤੱਖ ਰੋਜ਼ਗਾਰ ਅਤੇ 23 ਲੱਖ ਕਾਰਜ-ਦਿਵਸ ਅਪ੍ਰਤੱਖ ਰੋਜ਼ਗਾਰ ਪੈਦਾ ਕਰੇਗਾ ਪ੍ਰਸਤਾਵਿਤ ਕੌਰੀਡੋਰ ਦੇ ਆਸਪਾਸ ਦੇ ਖੇਤਰ ਵਿੱਚ ਆਰਥਿਕ ਗਤੀਵਿਧੀ ਵਿੱਚ ਵਾਧੇ ਦੇ ਕਾਰਨ ਇਹ ਪ੍ਰੋਜੈਕਟ ਅਤਿਰਿਕਤ ਰੋਜ਼ਗਾਰ ਦੇ ਅਵਸਰ ਭੀ ਪੈਦਾ ਕਰੇਗਾ।

 

ਅਨੁਬੰਧ-I

ਪ੍ਰੋਜੈਕਟ ਅਲਾਇਨਮੈਂਟ ਅਤੇ ਇੰਡੈਕਸ ਮੈਪ ਦੇ ਵੇਰਵੇ:

Figure 1: Index Map of Proposed Corridor

Figure 2: Detailed Project Alignment

*****

ਐੱਮਜੇਪੀਐੱਸ/ਬੀਐੱਮ


(Release ID: 2132178)