ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਦਾ ਸਮਾਵੇਸ਼ੀ ਸ਼ਾਸਨ ਦੀ ਦਿਸ਼ਾ ਵਿੱਚ ਇਤਿਹਾਸਕ ਕਦਮ


ਸਮਾਵੇਸ਼ਨ ਨੂੰ ਅੱਗੇ ਵਧਾਉਣਾ: ਦਿਵਯਾਂਗਜਨਾਂ ਦੇ ਲਈ ਕੇਂਦਰ ਸਰਕਾਰ ਦੀਆਂ ਰਿਹਾਇਸ਼ੀ ਸੁਵਿਧਾਵਾਂ ਵਿੱਚ 4 ਪ੍ਰਤੀਸ਼ਤ ਰਾਖਵਾਂਕਰਨ

Posted On: 22 MAY 2025 4:34PM by PIB Chandigarh

ਮਾਣਯੋਗ ਪ੍ਰਧਾਨ ਮੰਤਰੀ ਦੇ ਸਬਕਾ ਸਾਥ, ਸਬਕਾ ਵਿਕਾਸ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਣਾ ਲੈਂਦੇ ਹੋਏ ਅਤੇ ਸੁਗਮਯ ਭਾਰਤ ਅਭਿਯਾਨ ਦੇ ਤਹਿਤ ਸਾਰੇ ਨਾਗਰਿਕਾਂ ਦੇ ਲਈ ਬਰਾਬਰ ਮੌਕੇ ਪ੍ਰਦਾਨ ਕਰਨ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹੋਏ, ਰਿਹਾਇਸ਼ੀ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਸਮਾਵੇਸ਼ੀ ਸ਼ਾਸਨ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਕਦਮ ਚੁੱਕਿਆ ਹੈ। 

ਦਿਵਯਾਂਗਜਨ ਅਧਿਕਾਰ ਐਕਟ 2016 ਦੇ ਅਨੁਸਾਰ ਡਾਇਰੈਕਟੋਰੇਟ ਆਫ ਐਸਟੇਟਸ ਨੇ ਦਿਵਯਾਂਗਜਨਾਂ ਦੇ ਲਈ ਕੇਂਦਰ ਸਰਕਾਰ ਦੀਆਂ ਰਿਹਾਇਸ਼ੀ ਸੁਵਿਧਾਵਾਂ ਤੱਕ ਉਚਿਤ ਪਹੁੰਚ ਨੂੰ ਯਕੀਨੀ ਬਣਾਉਣ ਦੇ ਲਈ ਇੱਕ ਦਫਤਰੀ ਮੈਮੋਰੰਡਮ ਜਾਰੀ ਕੀਤਾ ਹੈ। 

ਅੱਗੇ ਚੱਲ ਕੇ, ਕੇਂਦਰੀ ਸਰਕਾਰ ਦੇ ਹਾਊਸਿੰਗ ਦੀ ਅਲਾਟਮੈਂਟ ਵਿੱਚ ਦਿਵਯਾਂਗਜਨਾਂ ਨੂੰ 4 ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ, ਜੋ ਜਨਤਕ ਸੇਵਾਵਾਂ ਵਿੱਚ ਸਮਾਨਤਾ ਅਤੇ ਸੁਗਮਯਤਾ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹੋਵੇਗਾ। 

ਇਹ ਪਹਿਲ ਹਰੇਕ ਨਾਗਰਿਕ ਦੇ ਸਸ਼ਕਤੀਕਰਣ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ ਅਤੇ ਸਮਾਵੇਸ਼ੀ ਅਤੇ ਸੁਲਭ ਭਾਰਤ ਦੀ ਨੀਂਹ ਨੂੰ ਵੀ ਮਜ਼ਬੂਤ ਕਰਦੀ ਹੈ। 

************

ਐੱਸਕੇ


(Release ID: 2130704)