ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਭਵਿਸ਼ਯ (Bhavishya) ਅਤੇ ਸੀਪੀਈਐੱਨਜੀਆਰਐੱਮਐੱਸ (CPENGRMS) ‘ਤੇ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਦੀਆਂ ਕਾਰਗੁਜ਼ਾਰੀਆਂ 'ਤੇ 35ਵੀਂ ਰਿਪੋਰਟ ਅਪ੍ਰੈਲ 2025 ਮਹੀਨੇ ਲਈ ਜਾਰੀ ਕੀਤੀ ਗਈ


ਸੇਵਾਮੁਕਤੀ ਦੇ ਮਾਮਲਿਆਂ ਵਿੱਚ 83 ਪ੍ਰਤੀਸ਼ਤ ਪੀਪੀਓ ਸਮੇਂ ‘ਤੇ ਜਾਰੀ ਕੀਤੇ ਗਏ

ਸੀਪੀਈਐੱਨਜੀਆਰਏਐੱਮਐੱਸ (CPENGRMS) ਪੋਰਟਲ 'ਤੇ ਪੈਨਸ਼ਨਰਾਂ ਦੀਆਂ 61 ਪ੍ਰਤੀਸ਼ਤ ਸ਼ਿਕਾਇਤਾਂ ਦਾ ਇੱਕ ਮਹੀਨੇ ਦੇ ਅੰਦਰ ਸਮਾਧਾਨ ਕੀਤਾ ਗਿਆ

ਅਪ੍ਰੈਲ, 2025 ਵਿੱਚ ਪੀਸੀਡੀਏ, ਪੈਨਸ਼ਨ, ਇਲਾਹਾਬਾਦ, ਸਾਬਕਾ ਸੈਨਿਕ ਭਲਾਈ ਵਿਭਾਗ ਅਤੇ ਰੇਲਵੇ ਮੰਤਰਾਲਾ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਵਿੱਚ ਸਿਖਰ 'ਤੇ ਰਿਹਾ

प्रविष्टि तिथि: 20 MAY 2025 12:00PM by PIB Chandigarh

ਸਰਕਾਰ ਨੇ ਡਿਜੀਟਲ ਸਸ਼ਕਤੀਕਰਣ ਰਾਹੀਂ ਕੇਂਦਰ ਸਰਕਾਰ ਦੇ ਪੈਨਸ਼ਨਰਾਂ ਦੀ ਭਲਾਈ ਨੂੰ ਸਰਵਉੱਚ ਤਰਜੀਹ ਦਿੱਤੀ ਹੈ। ਪੈਨਸ਼ਨ ਪ੍ਰਵਾਨਗੀ ਅਤੇ ਭੁਗਤਾਨ ਪ੍ਰਕਿਰਿਆ ਦੀ ਔਨਲਾਈਨ ਟ੍ਰੈਕਿੰਗ ਲਈ ਔਨਲਾਈਨ ਪੋਰਟਲ "ਭਵਿਸ਼ਯ" ਨੇ ਸੇਵਾਮੁਕਤ ਕਰਮਚਾਰੀਆਂ ਨੂੰ ਸਮੇਂ ਤੇ ਪੀਪੀਓ ਜਾਰੀ ਕਰਨਾ ਯਕੀਨੀ ਬਣਾਇਆ ਹੈਜਦੋਂ ਕਿ ਸੀਪੀਈਐੱਨਜੀਆਰਏਐੱਮਐੱਸ ਪੋਰਟਲ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦੇ ਗੁਣਵੱਤਾਪੂਰਨ ਸਮਾਧਾਨ ਦੇ ਨਾਲ ਨਿਵਾਰਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਲਿਆਉਂਦਾ ਹੈ।

ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ (DOPPW) ਨੇ ਅਪ੍ਰੈਲ, 2025 ਮਹੀਨੇ ਲਈ ਭਵਿਸ਼ਯ ਅਤੇ ਸੀਪੀਈਐੱਨਜੀਆਰਏਐੱਮਐੱਸ ਤੇ ਕਾਰਗੁਜ਼ਾਰੀਆਂ ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਕੇਂਦਰੀ ਮੰਤਰਾਲਿਆਂ/ਵਿਭਾਗਾਂ ਬਾਰੇ ਮਾਸਿਕ ਰਿਪੋਰਟ ਜਾਰੀ ਕੀਤੀ ਹੈ।

30 ਅਪ੍ਰੈਲ, 2025 ਤੱਕਭਵਿਸ਼ਯ (Bhavishya99 ਮੰਤਰਾਲਿਆਂ/ਵਿਭਾਗਾਂ/ਐਪੈਕਸ ਸੰਗਠਨਾਂ ਦੇ ਮੁੱਖ ਸਕੱਤਰੇਤਾਂ ਅਤੇ 1034 ਸਬੰਧਿਤ ਦਫਤਰਾਂ ਵਿੱਚ 9,406 ਡੀਡੀਓਜ਼ ਰਾਹੀਂ ਸੰਚਾਲਿਤ ਕਰ ਰਿਹਾ ਹੈ। ਉਮੰਗ ਪਲੈਟਫਾਰਮ 'ਤੇ ਇੱਕ ਮੋਬਾਈਲ ਐਪ ਵੀ ਲਾਂਚ ਕੀਤੀ ਗਈ ਹੈਜਿਸ ਦੇ ਰਾਹੀਂ ਭਵਿਸ਼ਯ ਨੂੰ ਵੱਖ-ਵੱਖ ਹਿਤਧਾਰਕਾਂ ਦੁਆਰਾ ਐਕਸੈਸ ਕੀਤਾ ਜਾ ਸਕਦਾ ਹੈ। ਫਾਰਮ 6-ਏ ਨੇ ਪੈਨਸ਼ਨ ਪੱਤਰਾਂ ਦੀ ਪ੍ਰਕਿਰਿਆ ਵਿੱਚ ਕ੍ਰਾਂਤੀ ਲਿਆ ਦਿੱਤੀ ਹੈਜਿਸ ਵਿੱਚ ਪਹਿਲਾਂ ਦੇ ਫਾਰਮ/ਫਾਰਮੈਟ ਸ਼ਾਮਲ ਹਨਅਤੇ ਕੁੱਲ 20,003 ਸੇਵਾਮੁਕਤ ਅਧਿਕਾਰੀਆਂ ਨੇ ਭਵਿੱਖ ਪੋਰਟਲ ਵਿੱਚ ਨਵਾਂ ਫਾਰਮ 6-ਏ ਜਮ੍ਹਾ ਕੀਤਾ ਹੈ। ਰਿਟਾਇਰਮੈਂਟ ਮਾਮਲਿਆਂ ਵਿੱਚ 83 ਪ੍ਰਤੀਸ਼ਤ ਪੀਪੀਓ ਸਮੇਂ ਤੇ ਜਾਰੀ ਕੀਤੇ ਗਏ ਹਨ।

ਸੀਪੀਈਐੱਨਜੀਆਰਏਐੱਮਐੱਸ ਪੋਰਟਲ 'ਤੇ ਲਗਾਤਾਰ 17 ਮਹੀਨਿਆਂ ਤੋਂ 7000 ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ। ਅਪ੍ਰੈਲ 2025 ਵਿੱਚ ਪੋਰਟਲ 'ਤੇ 8,396 ਪੈਨਸ਼ਨ ਮਾਮਲੇ ਆਏਜਦ ਕਿ 10,200 ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ। 61 ਪ੍ਰਤੀਸ਼ਤ ਸ਼ਿਕਾਇਤਾਂ ਦਾ ਇੱਕ ਮਹੀਨੇ ਦੇ ਅੰਦਰ ਨਿਪਟਾਰਾ ਕੀਤਾ ਗਿਆਜੋ ਇਸ ਸਮਾਧਾਨ ਪ੍ਰਣਾਲੀ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ। ਇਸ ਦੇ ਨਾਲ ਹੀ, 3 ਮਹੀਨਿਆਂ ਬਾਅਦ ਸਿਰਫ਼ 5 ਪ੍ਰਤੀਸ਼ਤ ਸ਼ਿਕਾਇਤਾਂ ਹੀ ਸਮਾਧਾਨ ਲਈ ਪੈਂਡਿੰਗ ਹਨ। ਮਾਰਚ 2025 ਦੇ ਅੰਤ ਵਿੱਚ ਪੈਂਡਿੰਗ ਸ਼ਿਕਾਇਤਾਂ ਦੀ ਗਿਣਤੀ 11,817 ਤੋਂ ਘਟ ਕੇ ਅਪ੍ਰੈਲ 2025 ਦੇ ਅੰਤ ਵਿੱਚ 10,179 ਹੋ ਗਈ ਹੈ। ਰਿਪੋਰਟ ਵਿੱਚ ਸ਼ਿਕਾਇਤਾਂ ਦੇ ਸਮਾਧਾਨ ਦੀਆਂ ਸਫਲਤਾ ਦੀਆਂ ਕਹਾਣੀਆਂ ਨੂੰ ਵੀ ਉਜਾਗਰ ਕੀਤਾ ਗਿਆ ਹੈ।

ਵਿਸਤ੍ਰਿਤ ਰਿਪੋਰਟ ਇੱਥੇ ਦੇਖੀ ਜਾ ਸਕਦੀ ਹੈ:

 https://pensionersportal.gov.in/Document/April2025_CPENGRAMS_BHAVISHYA_MonthlyReport.pdf.

****

 

ਐੱਨਕੇਆਰ/ਪੀਐੱਸਐੱਮ/ਏਕੇ


(रिलीज़ आईडी: 2130220) आगंतुक पटल : 7
इस विज्ञप्ति को इन भाषाओं में पढ़ें: Tamil , English , Urdu , हिन्दी , Marathi , Bengali