ਘੱਟ ਗਿਣਤੀ ਮਾਮਲੇ ਮੰਤਰਾਲਾ
azadi ka amrit mahotsav

ਹੱਜ-2025 ਯਾਤਰਾ ਦੇ ਲੈਪ-I ਦਾ ਹਵਾਈ ਚਾਰਟਰ ਸੰਚਾਲਨ ਸੰਪੰਨ: ਦੇਸ਼ ਦੀਆਂ ਵੱਖ-ਵੱਖ ਥਾਵਾਂ ਤੋਂ ਹੱਜਯਾਤਰੀ ਰਵਾਨਾ ਹੋਏ


Posted On: 19 MAY 2025 5:48PM by PIB Chandigarh

ਵਰ੍ਹੇ 2025 ਵਿੱਚ ਹੱਜ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂ ਦੇਸ਼ ਭਰ ਦੇ 18 ਹਵਾਈ ਅੱਡਿਆਂ (ਐਂਬਾਰਕੇਸ਼ਨ ਪੌਇੰਟਸ ਜਾਂ ਈਪੀ) ਤੋਂ ਹੱਜਯਾਤਰਾ ਦੇ ਲਈ ਰਵਾਨਾ ਹੋ ਰਹੇ ਹਨ। ਇੱਕ ਮਹੀਨੇ ਦੀ ਸੀਮਤ ਮਿਆਦ ਵਿੱਚ 1.20 ਲੱਖ ਤੋਂ ਵੱਧ ਹੱਜਯਾਤਰੀਆਂ ਦੇ ਜਾਣ ਦੀ ਸੁਵਿਧਾ ਅਤੇ ਸੰਚਾਲਨ ਵਿੱਚ ਅਸਾਨੀ ਦੇ ਲਈ ਹਵਾਈ ਚਾਰਟਰ ਸੰਚਾਲਨ ਦੋ ਪੜਾਵਾਂ ਵਿੱਚ ਕੀਤਾ ਜਾਂਦਾ ਹੈ, ਭਾਵ ਲੈਪ-I ਅਤੇ ਲੈਪ-II. ਲੈਪ-I ਦੇ ਤਹਿਤ 29.04.2025 ਨੂੰ ਹੇਠ ਲਿਖੇ ਐਂਬਾਰਕੇਸ਼ਨ ਪੌਇੰਟਸ (Embarkation Points) (ਹਵਾਈ ਅੱਡਿਆਂ) ਅਹਿਮਦਾਬਾਦ, ਬੰਗਲੌਰ, ਭੋਪਾਲ, ਦਿੱਲੀ, ਗਯਾ, ਗੁਵਾਹਾਟੀ, ਹੈਦਰਾਬਾਦ, ਇੰਦੌਰ, ਜੈਪੁਰ, ਲਖਨਊ, ਮੁੰਬਈ ਅਤੇ ਸ੍ਰੀਨਗਰ ਤੋਂ ਪ੍ਰਸਥਾਨ ਸ਼ੁਰੂ ਹੋਇਆ।

Union Minister Kiren Rijiju Extends Wishes To Haj Pilgrims, Highlights  Seamless Support By Modi Government

ਹਾਲਾਕਿ, ਹਵਾਈ ਖੇਤਰ ਦੀਆਂ ਬਦਲਦੀਆਂ ਸਥਿਤੀਆਂ ਅਤੇ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਹਵਾਈ ਯਾਤਰਾ ਵਿੱਚ ਵਿਘਨ ਦੇ ਕਾਰਨ ਸ੍ਰੀਨਗਰ ਤੋਂ 07.05.2025 ਤੋਂ ਨਿਰਧਾਰਿਤ ਹੱਜ 2025 ਦੇ ਲੈਪ-I ਲਈ ਏਅਰ ਚਾਰਟਰ ਸੰਚਾਲਨ ਪ੍ਰਭਾਵਿਤ ਹੋਇਆ।

ਉੱਤਰੀ ਭਾਰਤ ਵਿੱਚ ਹਵਾਈ ਯਾਤਰਾ ਦੇ ਸਧਾਰਣ ਹੋਣ ‘ਤੇ, ਸ੍ਰੀਨਗਰ ਪੂਰਬੀ ਰੇਲਵੇ ਤੋਂ ਰਵਾਨਗੀ ਕਰਨ ਵਾਲੇ 3,356 ਹੱਜਯਾਤਰੀਆਂ ਵਿੱਚੋਂ 1,461 ਹੱਜਯਾਤਰੀ ਸਫਲਤਾਪੂਰਵਕ ਰਵਾਨਾ ਹੋ ਚੁੱਕੇ ਹਨ। ਬਾਕੀ ਹੱਜਯਾਤਰੀਆਂ ਦੇ ਲਈ ਉਡਾਣ ਪ੍ਰੋਗਰਾਮ ਤਿਆਰ ਕੀਤੇ ਜਾ ਰਹੇ ਹਨ। ਹੱਜਯਾਤਰੀ ਏਅਰ ਚਾਰਟਰ ਸੰਚਾਲਨ ਦੇ ਲੈਪ-II ਵਿੱਚ ਸਕਾਰਾਤਮਕ ਤੌਰ ‘ਤੇ 31.05.2025 ਤੱਕ ਪ੍ਰਸਥਾਨ ਕਰ ਪਾਉਣਗੇ।

Union Minister Kiren Rijiju flags off Hajj yatris, praises arrangements |  India News - Business Standard

ਹੱਜਯਾਤਰਾ ਦੇ ਲਈ ਪ੍ਰਸਥਾਨ ਦਾ ਪਹਿਲਾ ਲੈਪ (ਲੈਪ-I) ਸਫਲਤਾਪੂਰਵਕ ਸੰਪੰਨ ਹੋ ਚੁੱਕਿਆ ਹੈ। ਇਸ ਦਰਮਿਆਨ, ਦੂਸਰਾ ਲੈਪ, ਯਾਨੀ ਲੈਪ-II 10.05.2025 ਨੂੰ ਸ਼ੁਰੂ ਹੋਇਆ ਅਤੇ ਵਰਤਮਾਨ ਵਿੱਚ ਹੱਜਯਾਤਰੀ ਨਿਮਨਲਿਖਿਤ ਐਂਬਾਰਕੇਸ਼ਨ ਪੌਇੰਟਸ (ਹਵਾਈ ਅੱਡਿਆਂ) ਅਹਿਮਦਾਬਾਦ, ਕਾਲੀਕਟ, ਚੇਨਈ, ਕੋਚੀਨ, ਦਿੱਲੀ, ਹੈਦਰਾਬਾਦ, ਕੰਨੂਰ, ਕੋਲਕਾਤਾ, ਮੁੰਬਈ, ਨਾਗਪੁਰ ਅਤੇ ਸ੍ਰੀਨਗਰ ਤੋਂ ਪ੍ਰਸਥਾਨ ਕਰ ਰਹੇ ਹਨ।

 

ਏਅਰ ਚਾਰਟਰ ਸੰਚਾਲਨ ਹੱਜ ਯਾਤਰਾ ਨਾਲ ਜੁੜੇ ਵੱਖ-ਵੱਖ ਮੰਤਰਾਲਿਆਂ ਅਤੇ ਸੰਗਠਨਾਂ ਦੇ ਨਾਲ ਆਪਸੀ ਤਾਲਮੇਲ ਵਿੱਚ ਸੰਚਾਲਿਤ ਕੀਤਾ ਜਾਂਦਾ ਹੈ। ਹੱਜਯਾਤਰੀਆਂ ਦੇ ਵਿੱਚ ਭਗਤੀ ਅਤੇ ਪਵਿੱਤਰ ਰਸਮਾਂ ਦੀ ਸਮੂਹਿਕ ਭਾਵਨਾ ਸਪਸ਼ਟ ਤੌਰ ‘ਤੇ ਦੇਖੀ ਜਾ ਸਕਦੀ ਹੈ, ਕਿਉਂਕਿ ਉਹ ਅਧਿਆਤਮਿਕ ਪੂਰਨਤਾ ਦੀ ਇਸ ਯਾਤਰਾ ‘ਤੇ ਨਿਕਲਦੇ ਹਨ।

ਹੱਜਯਾਤਰੀਆਂ ਦੀ ਸੁਚਾਰੂ ਅਤੇ ਸਨਮਾਨਜਨਕ ਰਵਾਨਗੀ ਦੇ ਲਈ ਸਾਰੀਆਂ ਜ਼ਰੂਰੀ ਵਿਵਸਥਾਵਾਂ ਯਕੀਨੀ ਬਣਾਈ ਜਾਂਦੀਆਂ ਹਨ। ਇਨ੍ਹਾਂ ਵਿੱਚ ਰਸਦ ਸਹਾਇਤਾ, ਮੈਡੀਕਲ ਸੁਵਿਧਾਵਾਂ ਅਤੇ ਹਵਾਈ ਅੱਡਾ ਅਧਿਕਾਰੀਆਂ ਦੇ ਨਾਲ ਤਾਲਮੇਲ ਸ਼ਾਮਲ ਹਨ।

***************

ਐੱਸਐੱਸ/ਆਈਐੱਸਏ


(Release ID: 2129933)