ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਅਹਿਮਦਾਬਾਦ ਵਿੱਚ ਅਹਿਮਦਾਬਾਦ ਮਿਉਂਸਿਪਲ ਕਾਰਪੋਰੇਸ਼ਨ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
ਸੈਨਾ ਦੀ ਸਮਰੱਥਾ, ਖੁਫੀਆ ਏਜੰਸੀਆਂ ਦੀ ਸਟੀਕ ਜਾਣਕਾਰੀ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਦ੍ਰਿੜ੍ਹ ਰਾਜਨੀਤਕ ਇੱਛਾ ਸ਼ਕਤੀ ਨੇ ਪਾਕਿਸਤਾਨ ਵਿੱਚ ਅੱਤਵਾਦੀਆਂ ਦੇ ਅੱਡਿਆਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ
ਆਪ੍ਰੇਸ਼ਨ ਸਿੰਦੂਰ ਨਾਲ ਪਾਕਿਸਤਾਨ ਦੀ ਸੈਨਾ ਅਤੇ ਅੱਤਵਾਦ ਦਾ ਗਠਬੰਧਨ ਐਕਸਪੋਜ਼ ਹੋ ਗਿਆ
ਅੱਤਵਾਦੀਆਂ ਦੇ ਜਨਾਜ਼ੇ ਵਿੱਚ ਪਾਕਿਸਤਾਨੀ ਸੈਨਾ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਨਾਲ ਪਾਕਿਸਤਾਨੀ ਸੈਨਾ ਅਤੇ ਅੱਤਵਾਦ ਦਾ ਗਠਬੰਧਨ ਪੂਰੀ ਦੁਨੀਆ ਦੇ ਸਾਹਮਣੇ ਆ ਗਿਆ
ਪਾਕਿਸਤਾਨ ਨਾਲ ਗੱਲਬਾਤ ਸਿਰਫ਼ ਪੀਓਕੇ ਅਤੇ ਅੱਤਵਾਦ ‘ਤੇ ਹੋਵੇਗੀ
ਆਪ੍ਰੇਸ਼ਨ ਸਿੰਦੂਰ ਦੇ ਬਾਅਦ ਮੋਦੀ ਜੀ ਨੇ ਸਪਸ਼ਟ ਕਰ ਦਿੱਤਾ ਸੀ ਕਿ ਸਿੰਧੂ ਦਾ ਪਾਣੀ ਅਤੇ ਖੂਨ ਇਕੱਠੇ ਨਹੀਂ ਵਹਿ ਸਕਦੇ
ਬੀਤੇ 11 ਵਰ੍ਹਿਆਂ ਵਿੱਚ ਮੋਦੀ ਜੀ ਨੇ ਭਾਰਤ ਦੇ ਵਿਕਾਸ ਦੀ ਇੱਕ ਮਜ਼ਬੂਤ ਨੀਂਹ ਰੱਖਣ ਦੇ ਨਾਲ-ਨਾਲ ਲੈਸ ਸੈਨਾਵਾਂ ਅਤੇ ਸਰਹੱਦਾਂ ਦੀ ਰੱਖਿਆ ਦਾ ਇੱਕ ਨਵਾਂ ਇਤਿਹਾਸ ਰਚਿਆ ਹੈ
ਹਾਫਿਜ਼ ਸਈਦ, ਮਸੂਦ ਅਜ਼ਹਰ ਅਤੇ ਕਈ ਅੱਤਵਾਦੀ ਜੋ ਪਾਕਿਸਤਾਨ ਵਿੱਚ ਪਨਾਹ ਲੈ ਰਹੇ ਸਨ, ਉਨ੍ਹਾਂ ਦੇ ਟਿਕਾਣਿਆਂ ਨੂੰ ਤਹਿਸ ਨਹਿਸ ਕਰਨ ਦਾ ਕੰਮ ਵੀਰ ਜਵਾਨਾਂ ਨੇ ਕੀਤਾ
ਜਦੋਂ ਵੀ ਦੇਸ਼ ਅਤੇ ਸਰਹੱਦਾਂ ਨੂੰ ਸੁਰੱਖਿਅਤ ਰੱਖਣ ਦਾ ਇਤਿਹਾਸ ਲਿਖਿਆ ਜਾਵੇਗਾ, ਤਦ ਆਪ੍ਰੇਸ਼ਨ ਸਿੰਦੂਰ ਦਾ ਨਾਮ ਸੁਨਹਿਰੇ ਅੱਖਰਾਂ ਵਿੱਚ ਲਿਖਿਆ ਜਾਵੇਗਾ
ਅੱਜ 1,550 ਕਰੋੜ ਰੁਪਏ ਤੋਂ ਵੱਧ ਲਾਗਤ ਦੇ ਵਿਕਾਸ ਕਾ
Posted On:
18 MAY 2025 8:53PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅਹਿਮਦਾਬਾਦ, ਗੁਜਰਾਤ ਵਿੱਚ ਅਹਿਮਦਾਬਾਦ ਮਿਉਂਸਿਪਲ ਕਾਰਪੋਰੇਸ਼ਨ (ਏਐੱਮਸੀ) ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਸ ਮੌਕੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਸਮੇਤ ਕਈ ਪਤਵੰਤੇ ਮੌਜੂਦ ਸਨ।
ਆਪਣੇ ਸੰਬੋਧਨ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਿਹਾਰ ਵਿੱਚ ਦੇਸ਼ ਦੀ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਮਿੱਟੀ ਵਿੱਚ ਮਿਲਾਉਣ ਦਾ ਕੰਮ ਭਾਰਤੀ ਸੈਨਾ ਕਰੇਗੀ। ਕੁਝ ਹੀ ਦਿਨਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਦ੍ਰਿੜ੍ਹ ਰਾਜਨੀਤਿਕ ਇੱਛਾ ਸ਼ਕਤੀ, ਸੈਨਾ ਦੇ ਪਰਾਕ੍ਰਮ, ਸਾਡੀ ਖੁਫੀਆ ਏਜੰਸੀਆਂ ਦੀ ਸਟੀਕ ਜਾਣਕਾਰੀ ਅਤੇ ਸੈਨਾ ਦੀ ਮਾਰਕ ਸਮਰੱਥਾ ਨੇ ਪਾਕਿਸਤਾਨ ਦੇ ਅੱਤਵਾਦੀਆਂ ਦੇ ਨੌਂ ਟਿਕਾਣਿਆਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਸਰਜੀਕਲ ਸਟ੍ਰਾਇਕ, ਫਿਰ ਏਅਰਸਟ੍ਰਾਇਕ ਅਤੇ ਸੇਡਾ ਦੇਸ਼ ਦੀਆਂ ਮਹਿਲਾਵਾਂ ਦੀ ਮਾਂਗ ਦਾ ਸਿੰਦੂਰ ਮਿਟਾਉਣ ਵਾਲੇ ਅੱਤਵਾਦੀਆਂ ਦਾ ਖਾਤਮਾ ਕਰਕੇ ਮੋਦੀ ਸਰਕਾਰ ਨੇ ਅੱਤਵਾਦੀਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਨੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਇਕੱਠਿਆਂ ਜਵਾਬ ਦੇ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਪੂਰੀ ਦੁਨੀਆ ਨੂੰ ਕਹਿੰਦਾ ਸੀ ਕਿ ਉਸ ਦੇ ਉੱਥੇ ਕੋਈ ਅੱਤਵਾਦੀ ਅਤੇ ਅੱਤਵਾਦੀ ਗਤੀਵਿਧੀ ਨਹੀਂ ਹੈ। ਲੇਕਿਨ ਜਦੋਂ ਆਪ੍ਰੇਸ਼ਨ ਸਿੰਦੂਰ ਦੇ ਤਹਿਤ ਸਾਡੀ ਮਿਜ਼ਾਈਲ ਉੱਥੇ ਡਿੱਗੀ ਅਤੇ ਅੱਤਵਾਦੀਆਂ ਦਾ ਸਫਾਇਆ ਹੋਇਆ, ਤਦ ਪਾਕਿਸਤਾਨ ਪੂਰੀ ਦੁਨੀਆ ਦੇ ਸਾਹਮਣੇ ਐਕਸਪੋਜ਼ ਹੋ ਗਿਆ। ਅੱਤਵਾਦੀਆਂ ਦੇ ਜਨਾਜ਼ੇ ਦੇ ਸਮੇਂ ਜਦੋਂ ਪਾਕਿਸਤਾਨੀ ਸੈਨਾ ਦੇ ਸੀਨੀਅਰ ਅਧਿਕਾਰੀ ਉੱਥੇ ਮੌਜੂਦ ਸਨ, ਤਦ ਪਾਕਿਸਤਾਨੀ ਸੈਨਾ, ਪਾਕਿਸਤਾਨ ਅਤੇ ਅੱਤਵਾਦ –ਤਿੰਨਾਂ ਦਾ ਗਠਬੰਧਨ ਪੂਰੀ ਦੁਨੀਆ ਦੇ ਸਾਹਮਣੇ ਖੁੱਲ੍ਹ ਗਿਆ ਤੇ ਦੁਨੀਆ ਨੂੰ ਪਤਾ ਚੱਲ ਗਿਆ ਕਿ ਪਾਕਿਸਤਾਨ ਵਿੱਚ ਅੱਤਵਾਦੀਆਂ ਦੇ ਅੱਡੇ ਹਨ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਜੀਕਲ ਅਤੇ ਏਅਰ ਸਟ੍ਰਾਇਕ, PoK ਤੱਕ ਸੀਮਤ ਸੀ ਲੇਕਿਨ ਆਪ੍ਰੇਸ਼ਨ ਸਿੰਦੂਰ ਨੇ ਪਾਕਿਸਤਾਨ ਵਿੱਚ 100 ਕਿਲੋਮੀਟਰ ਅੰਦਰ ਤੱਕ ਅੱਤਵਾਦੀਆਂ ਦਾ ਖਾਤਮਾ ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਦੇ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਆਪਣੇ ਸੰਬੋਧਨ ਵਿੱਚ ਸਪਸ਼ਟ ਕਰ ਦਿੱਤਾ ਕਿ ਸਿੰਧੂ ਦਾ ਪਾਣੀ ਅਤੇ ਖੂਨ ਇਕੱਠੇ ਨਹੀਂ ਵਹਿ ਸਕਦੇ। ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਨੇ ਦੱਸ ਦਿੱਤਾ ਕਿ ਜੇਕਰ ਅੱਤਵਾਦ ਬੰਦ ਨਹੀਂ ਹੋਇਆ ਤਾਂ ਸਿੰਧੂ ਨਦੀ ਦਾ ਇੱਕ ਬੂੰਦ ਪਾਣੀ ਵੀ ਨਹੀਂ ਮਿਲੇਗਾ। ਵਪਾਰ ਅਤੇ ਅੱਤਵਾਦ ਇਕੱਠੇ ਨਹੀਂ ਚੱਲ ਸਕਦੇ, ਜੇਕਰ ਅੱਤਵਾਦ ਨੂੰ ਆਸਰਾ ਦੇਣਾ ਹੈ ਤਾਂ ਸਾਰੇ ਵਪਾਰ ਨੂੰ ਖਤਮ ਕਰ ਦਿੱਤਾ ਜਾਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਪੂਰੀ ਦੁਨੀਆ ਦੇ ਸਾਹਮਣੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਅਸੀਂ ਪਾਕਿਸਤਾਨ ਦੇ ਨਾਲ ਗੱਲਬਾਤ ਲਈ ਤਿਆਰ ਹਾਂ, ਲੇਕਿਨ ਗੱਲਬਾਤ Pak Occupied Kashmir (ਪੀਓਕੇ) ਵਾਪਸ ਲੈਣ ਅਤੇ ਅੱਤਵਾਦ ਦੇ ਖਾਤਮੇ ਦੇ ਲਈ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਸਾਡੀਆਂ ਹਥਿਆਰਬੰਦ ਸੈਨਾਵਾਂ ਦੇ ਸ਼ੌਰਯ, ਖੁਫੀਆ ਏਜੰਸੀਆਂ ਦੀ ਸਟੀਕਤਾ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਦ੍ਰਿੜ੍ਹ ਰਾਜਨੀਤਿਕ ਇੱਛਾ ਸ਼ਕਤੀ ਨੂੰ ਅੱਜ 140 ਕਰੋੜ ਦੇਸ਼ਵਾਸੀ ਸਲਾਮ ਕਰਕੇ ਉਸ ਦੀ ਸ਼ਲਾਘਾ ਕਰ ਰਹੇ ਹਨ। ਦਹਾਕਿਆਂ ਤੋਂ ਚਲੇ ਆ ਰਹੇ ਅੱਤਵਾਦ ਨੂੰ ਦੇਸ਼ ਅਤੇ ਗੁਜਰਾਤ ਦੇ ਸਪੂਤ ਮੋਦੀ ਜੀ ਨੇ ਜਿਸ ਤਰ੍ਹਾਂ ਨਾਲ ਜਵਾਬ ਦਿੱਤਾ ਹੈ ਉਹ ਸਾਡੇ ਸਾਰਿਆਂ ਦੇ ਲਈ ਮਾਣ ਦਾ ਵਿਸ਼ਾ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਭਾਰਤ ਨੂੰ 2047 ਤੱਕ ਵਿਸ਼ਵ ਵਿੱਚ ਹਰ ਖੇਤਰ ਵਿੱਚ ਸਭ ਤੋਂ ਉੱਚੇ ਸਥਾਨ ‘ਤੇ ਸਥਾਪਿਤ ਕਰਨ ਦਾ ਸੰਕਲਪ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਪਛਲੇ 11 ਵਰ੍ਹਿਆਂ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ਵਿਕਾਸ ਦੀ ਇੱਕ ਮਜ਼ਬੂਤ ਨੀਂਹ ਤਾਂ ਰੱਖੀ ਹੀ ਹੈ, ਨਾਲ ਹੀ ਦੇਸ਼ ਦੀ ਸੁਰੱਖਿਆ, ਸੈਨਾਂ ਨਾਲ ਲੈਸ ਅਤੇ ਸਰਹੱਦਾਂ ਦੀ ਰੱਖਿਆ ਦਾ ਵੀ ਇੱਕ ਇਤਿਹਾਸ ਰਚਣ ਦਾ ਕੰਮ ਕੀਤਾ ਹੈ। ਸਾਡੀ ਬ੍ਰਹਮੋਸ ਮਿਜ਼ਾਈਲਾਂ ਨੇ ਪਾਕਿਸਤਾਨ ਦੇ ਏਅਰਬੇਸ ਨੂੰ ਤਹਿਸ ਨਹਿਸ ਕਰਨ ਦਾ ਕੰਮ ਕੀਤਾ। ਸ਼੍ਰੀ ਸ਼ਾਹ ਨੇ ਕਿਹਾ ਕਿ ਹਾਫਿਜ਼ ਸਈਦ, ਮਸੂਦ ਅਜ਼ਹਰ ਅਤੇ ਕਈ ਅੱਤਵਾਦੀ ਜੋ ਪਾਕਿਸਤਾਨ ਦੀ ਪਨਾਹ ਲੈ ਰਹੇ ਸਨ, ਉਨ੍ਹਾਂ ਦੇ ਟਿਕਾਣਿਆਂ ਨੂੰ ਖ਼ਤਮ ਕਰਨ ਦਾ ਕੰਮ ਭਾਰਤ ਦੀ ਸੈਨਾ ਦੇ ਵੀਰ ਜਵਾਨਾਂ ਨੇ ਕੀਤਾ ਹੈ ਅਤੇ ਇਸ ਦੇ ਲਈ, ਪੂਰਾ ਦੇਸ਼ ਸੈਨਾ ਦੇ ਜਵਾਨਾਂ ਦੇ ਸਾਹਮਣੇ ਨਤਮਸਤਕ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਦੇਸ਼ ਅਤੇ ਸਰਹੱਦਾਂ ਨੂੰ ਸੁਰੱਖਿਅਤ ਰੱਖਣ ਦਾ ਇਤਿਹਾਸ ਲਿਖਿਆ ਜਾਵੇਗਾ, ਤਾਂ ਆਪ੍ਰੇਸ਼ਨ ਸਿੰਦੂਰ ਦਾ ਨਾਮ ਸੁਨਹਿਰੇ ਅੱਖਰਾਂ ਵਿੱਚ ਲਿਖਿਆ ਜਾਵੇਗਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਇੱਥੇ 1550 ਕਰੋੜ ਰੁਪਏ ਤੋਂ ਵੱਧ ਲਾਗਤ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਇਕੱਠੇ ਰੱਖਿਆ ਜਾ ਰਿਹਾ ਹੈ। ਇਨ੍ਹਾਂ ਕਾਰਜਾਂ ਵਿੱਚ 31 ਉਦਘਾਟਨ, 60 ਨੀਂਹ ਪੱਥਰ ਅਤੇ ਤਿੰਨ ਕੈਂਪਸਾਂ ਵਿੱਚ 1070 ਤੋਂ ਵੱਧ ਪਰਿਵਾਰਾਂ ਨੂੰ ਘਰ ਦੇਣਾ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਇੱਥੇ ਖਾਦੀ ਗ੍ਰਾਮ ਉਦਯੋਗ (KVIC) ਦੁਆਰਾ ਵੀ ਕਈ ਰੋਜ਼ਗਾਰ-ਮੁਖੀ ਯੋਜਨਾਵਾਂ ਦੇ ਤਹਿਤ ਲਾਭਾਰਥੀਆਂ ਨੂੰ ਲਾਭ ਮਿਲਿਆ ਹੈ। ਨਾਲ ਹੀ ਪੱਲਵ ਓਵਰਬ੍ਰਿਜ (Pallav Overbridge) ਦਾ ਵੀ ਉਦਘਾਟਨ ਹੋਇਆ ਹੈ ਜਿਸ ਤੋਂ ਹੁੰਦੇ ਹੋਏ ਡੇਢ ਲੱਖ ਵਾਹਨ ਬਿਨਾ ਕਿਸੇ ਸਿਗਨਲ ਅਤੇ ਟ੍ਰੈਫਿਕ ਦੇ ਆਪਣੀ ਮੰਜ਼ਿਲ ‘ਤੇ ਜਾ ਸਕਣਗੇ। ਸ਼੍ਰੀ ਸ਼ਾਹ ਨੇ ਕਿਹਾ ਕਿ ਪੂਰੇ ਅਹਿਮਦਾਬਾਦ ਵਿੱਚ ਕਰੋੜਾਂ ਰੁਪਏ ਦੇ ਖਰਚ ਨਾਲ ਜਲ ਵੰਡ ਕੇਂਦਰ, ਬਾਰਿਸ਼ ਦੇ ਪਾਣੀ ਦੀ ਨਿਕਾਸੀ ਲਈ ਪਾਈਪਲਾਇਨ, 237 ਕਰੋੜ ਦਾ ਸਾਬਰਮਤੀ-ਚਾਂਦਖੇੜਾ ਰੇਲਵੇ ਓਵਰਬ੍ਰਿਜ, 131 ਕਰੋੜ ਦੇ ਖਰਚ ਨਾਲ ਸਾਬਰਮਤੀ ਨਦੀ ‘ਤੇ ਡੈਕੋਰੇਟਿਵ ਲਾਈਟਿੰਗ ਥੀਮ ਅਤੇ 38 ਕਰੋੜ ਦੇ ਖਰਚ ਨਾਲ ਕਈ ਓਵਰਬ੍ਰਿਜ ਦੇ ਹੇਠਾਂ ਸਪੋਰਟਸ ਐਕਟੀਵਿਟੀਜ਼ ਦਾ ਕੰਮ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸੇ ਤਰ੍ਹਾਂ ਪੂਰਬ ਅਤੇ ਪੱਛਮ ਵਿੱਚ ਵੀ 38 ਕਰੋੜ ਦੇ ਪੀਐੱਮ ਆਵਾਸ ਯੋਜਨਾ ਘਰਾਂ ਦੇ ਨਿਰਮਾਣ, ਹਾਈਡ੍ਰੋ ਇਲੈਕਟ੍ਰਿਕ ਪਾਵਰ ਸਟੇਸ਼ਨ, ਪੰਚਵਟੀ ਜੰਕਸ਼ਨ ‘ਤੇ ਫਲਾਈ ਓਵਰ, ਵਟਵਾ ਵਿੱਚ 44 ਕਰੋੜ ਦਾ ਜਲ ਵੰਡ ਸਟੇਸ਼ਨ, ਨਿਕੋਲ ਵਿੱਚ 38 ਕਰੋੜ ਦਾ ਜਲ ਵੰਡ ਸਟੇਸ਼ਨ ਅਤੇ ਵਾਸਣਾ ਵਿੱਚ 34 ਕਰੋੜ ਦਾ ਜਲ ਵੰਡ ਸਟੇਸ਼ਨ ਸ਼ੁਰੂ ਹੋਇਆ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਇੱਥੇ ਇਲੈਕਟ੍ਰੋਨਿਕ ਪੌਟਰ ਵ੍ਹੀਲ, ਸਿਲਾਈ ਮਸ਼ੀਨ, ਲੈਦਰ ਟੂਲ ਕਿੱਟ, ਕੱਚੀ ਘਾਨੀ ਦੇ ਤੇਲ ਦੀ ਮਸ਼ੀਨ, ਅਗਰਬੱਤੀ ਬਣਾਉਣ ਦੀ ਆਟੋਮੈਟਿਕ ਮਸ਼ੀਨ ਰਾਹੀਂ ਲਗਭਗ 1000 ਤੋਂ ਵੱਧ ਲਾਭਾਰਥੀਆਂ ਨੂੰ ਰੋਜ਼ਗਾਰ ਸਬੰਧੀ ਸੁਵਿਧਾ ਦੇਣ ਦਾ ਕੰਮ ਵੀ ਖਾਦੀ ਗ੍ਰਾਮ ਉਦਯੋਗ ਨੇ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰਿਆਂ ਨੇ ਪਿਛਲੇ ਛੇ ਸਾਲ ਵਿੱਚ ਗ੍ਰੀਨ ਗਾਂਧੀ ਨਗਰ ਲੋਕ ਸਭਾ ਮਿਸ਼ਨ ਦੇ ਤਹਿਤ ਹਰ ਬਾਰਿਸ਼ ਵਿੱਚ ਲੱਖਾਂ ਦੀ ਸੰਖਿਆ ਵਿੱਚ ਪੇੜ ਲਗਾਉਣ ਦਾ ਅਭਿਯਾਨ ਚਲਾਇਆ ਹੈ। ਉਨ੍ਹਾਂ ਨੇ ਖੇਤਰ ਦੇ ਸਾਰੇ ਨੌਜਵਾਨਾਂ ਨੂੰ ਬੇਨਤੀ ਕੀਤੀ ਕਿ ਜਿਵੇਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਏਕ ਪੇੜ ਮਾਂ ਕੇ ਨਾਮ’ ਲਗਾ ਕੇ ਆਪਣੀ ਮਾਂ ਦੇ ਪ੍ਰਤੀ ਧੰਨਵਾਦ ਪ੍ਰਗਟ ਕੀਤਾ, ਉਸੇ ਪ੍ਰਕਾਰ ਏਕ ਪੇੜ ਮਾਂ ਕੇ ਨਾਮ ਲਗਾ ਕੇ ਉਸ ਨੂੰ ਵੱਡਾ ਕਰਨ ਦਾ ਕਾਰਜ ਅਹਿਮਦਾਬਾਦ ਦੇ ਹਰ ਨੌਜਵਾਨ ਨੂੰ ਕਰਨਾ ਹੈ। ਮਾਂ ਦੀ ਯਾਦ ਵਿੱਚ ਲਗਾਇਆ ਗਿਆ ਪੇੜ ਧਰਤੀ ਮਾਤਾ ਦੇ ਪ੍ਰਤੀ ਕਰਜ਼ ਉਤਾਰਨ ਦਾ ਕੰਮ ਵੀ ਕਰੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਅਹਿਮਦਾਬਾਦ ਮਿਉਂਸਿਪਲ ਕਾਰਪੋਰੇਸ਼ਨ ਨੇ 40 ਲੱਖ ਪੇੜ ਲਗਾਉਣ ਦਾ ਸੰਕਲਪ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਾਰੇ ਨਾਗਰਿਕ ਘੱਟ ਤੋਂ ਘੱਟ ਇੱਕ ਪੇੜ ਲਗਾਉਣ ਦਾ ਕੰਮ ਕਰਨ, ਤਾਂ ਆਉਣ ਵਾਲੇ ਦਿਨਾਂ ਵਿੱਚ ਅਹਿਮਦਾਬਾਦ ਵਿੱਚ ਗਲੋਬਲ ਵਾਰਮਿੰਗ ਦਾ ਪ੍ਰਭਾਵ ਅੱਧੇ ਤੋਂ ਵੀ ਘੱਟ ਕਰਨ ਵਿੱਚ ਸਫ਼ਲਤਾ ਹਾਸਲ ਹੋ ਸਕਦੀ ਹੈ।
*****
ਆਰਕੇ/ਵੀਵੀ/ਪੀਆਰ/ਪੀਐੱਸ
(Release ID: 2129630)