ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਅਤੇ ਗੋਆ ਦੇ ਮੁੱਖ ਮੰਤਰੀ, ਡਾ. ਪ੍ਰਮੋਦ ਸਾਵੰਤ ਨੇ ਅੱਜ ਪਣਜੀ ਵਿੱਚ ਸ਼ਹਿਰੀ ਵਿਕਾਸ ਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ
ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਗੋਆ ਰਾਜ ਦੇ ਲਈ 24x7 ਜਲ ਸਪਲਾਈ ਨਲ ਸੇ ਜਲ (ਡੀਐੱਫਟੀ) ਯੋਜਨਾ ਦੀ ਤਾਕੀਦ ‘ਤੇ ਵਿਚਾਰ ਕਰਨ ‘ਤੇ ਸਹਿਮਤੀ ਵਿਅਕਤ ਕੀਤੀ
प्रविष्टि तिथि:
12 MAY 2025 6:23PM by PIB Chandigarh
ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ, ਸ਼੍ਰੀ ਮਨੋਹਰ ਲਾਲ ਨੇ ਅੱਜ ਪਣਜੀ ਵਿੱਚ ਗੋਆ ਦੇ ਮਾਣਯੋਗ ਮੁੱਖ ਮੰਤਰੀ, ਸ਼੍ਰੀ ਪ੍ਰਮੋਦ ਸਾਵੰਤ ਅਤੇ ਸ਼ਹਿਰੀ ਵਿਕਾਸ, ਨਗਰ ਅਤੇ ਗ੍ਰਾਮ ਨਿਯੋਜਨ, ਸਿਹਤ, ਵਣ ਮੰਤਰੀ ਵਿਸ਼ਵਜੀਤ ਰਾਣੇ ਦੇ ਨਾਲ ਰਾਜ ਵਿੱਚ ਪ੍ਰਮੁੱਖ ਸ਼ਹਿਰੀ ਵਿਕਾਸ ਨਾਲ ਜੁੜੀਆਂ ਪਹਿਲਕਦਮੀਆਂ ਅਤੇ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦੇ ਲਾਗੂਕਰਨ ਅਤੇ ਪ੍ਰਗਤੀ ਦੀ ਸਮੀਖਿਆ ਦੇ ਲਈ ਮੀਟਿੰਗ ਕੀਤੀ।
ਮਾਣਯੋਗ ਮੰਤਰੀ ਨੇ ਅਟਲ ਕਾਇਆਕਲਪ ਅਤੇ ਸ਼ਹਿਰੀ ਪਰਿਵਰਤਨ ਮਿਸ਼ਨ (AMRUT & AMRUT 2.0), ਪ੍ਰਧਾਨ ਮੰਤਰੀ ਆਵਾਸ ਯੋਜਨਾ – ਸ਼ਹਿਰੀ (ਪੀਐੱਮਏਵਾਈ-ਯੂ ਅਤੇ ਪੀਐੱਮਏਵਾਈ-ਯੂ 2.0), ਸਮਾਰਟ ਸਿਟੀਜ਼ ਮਿਸ਼ਨ (ਐੱਸਸੀਐੱਮ), ਸਵੱਛ ਭਾਰਤ ਮਿਸ਼ਨ – ਸ਼ਹਿਰੀ (ਐੱਸਬੀਐੱਮ-ਯੂ ਅਤੇ ਐੱਸਬੀਐੱਮ-ਯੂ 2.0), ਦੀਨਦਯਾਲ ਅੰਤਯੋਦਯ ਯੋਜਨਾ – ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਯੂਐੱਲਐੱਮ) ਅਤੇ ਪੀਐੱਮ ਸਟ੍ਰੀਟ ਵੈਂਡਰ ਆਤਮਨਿਰਭਰ ਸਵਨਿਧੀ (ਪੀਐੱਮ ਸਵਨਿਧੀ) ਜਿਹੀਆਂ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੀਆਂ ਸ਼ਹਿਰੀ ਯੋਜਨਾਵਾਂ ਦੀਆਂ ਸਮੁੱਚੀ ਵਿਕਾਸ ਯੋਜਨਾਵਾਂ ਦੀ ਸਮੀਖਿਆ ਕੀਤੀ।
ਇਸ ਸਬੰਧ ਵਿੱਚ, ਗੋਆ ਦੇ ਮੁੱਖ ਮੰਤਰੀ ਨੇ 24x7 ਜਲ ਸਪਲਾਈ ਨਾਲ ਜੁੜੀ ਨਲ ਸੇ ਜਲ (ਡੀਐੱਫਟੀ) (ਪ੍ਰੋਜੈਕਟ ਲਾਗਤ ਲਗਭਗ 652.61 ਕਰੋੜ ਰੁਪਏ) ਨੂੰ ਧਿਆਨ ਵਿੱਚ ਰੱਖਦੇ ਹੋਏ, ਜਲ ਸਰੋਤ ਸੰਵਰਧਨ, ਇਨਫ੍ਰਾਸਟ੍ਰਕਚਰ ਦੇ ਵਿਕਾਸ, ਮੌਜੂਦਾ ਨੈੱਟਵਰਕ ਦੇ ਪੁਨਰਵਾਸ, ਸਮਾਰਟ ਮੀਟਰਿੰਗ, ਆਈਓਟੀ ਅਤੇ ਐੱਸਸੀਏਡੀਏ- ਅਧਾਰਿਤ ਨਿਗਰਾਨੀ ਪ੍ਰਣਾਲੀ ਸਹਿਤ ਪਾਇਲਟ ਡ੍ਰਿੰਕ-ਫਰੌਮ-ਟੈਪ ਪ੍ਰੋਜੈਕਟਾਂ ਦੇ ਲਈ ਰਾਜ ਨੂੰ AMRUT 2.0 ਦੇ ਤਹਿਤ ਘੱਟ ਤੋਂ ਘੱਟ 326.30 ਕਰੋੜ ਰੁਪਏ ਦੀ ਵਿਸ਼ੇਸ਼ ਵਿੱਤੀ ਸਹਾਇਤਾ ‘ਤੇ ਵਿਚਾਰ ਕਰਨ ਦੀ ਤਾਕੀਦ ਕੀਤੀ।
ਮਾਣਯੋਗ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ ਨੇ ਗੋਆ ਵਿੱਚ 24x7 ਜਲ ਸਪਲਾਈ ਦੇ ਲਈ ਨਲ ਸੇ ਜਲ (ਡੀਐੱਫਟੀ) ਯੋਜਨਾ ਦੀ ਤਾਕੀਦ ‘ਤੇ ਵਿਚਾਰ ਕਰਨ ‘ਤੇ ਸਹਿਮਤੀ ਦਿੱਤੀ
ਨਾਲ ਹੀ ਮੁੱਖ ਮੰਤਰੀ ਨੇ ਵਿਸ਼ੇਸ਼ ਤੌਰ ‘ਤੇ ਟੂਰਿਸਟਾਂ ਦੀ ਬਹੁਤ ਜ਼ਿਆਦਾ ਮਾਤਰਾ ਦੇ ਕਾਰਨ ਨਾਗਰਿਕ ਬੁਨਿਆਦੀ ਢਾਂਚੇ ‘ਤੇ ਹੋਰ ਬੋਝ ਪੈਣ ਜਿਹੀਆਂ ਗੋਆ ਦੀਆਂ ਵਿਲੱਖਣ ਸ਼ਹਿਰੀ ਚੁਣੌਤੀਆਂ ਨੂੰ ਦੇਖਦੇ ਹੋਏ, ਇਸ ‘ਤੇ ਵਿਚਾਰ ਕਰਨ ਦੀ ਤਾਕੀਦ ਕੀਤੀ ਅਤੇ ਤਾਕੀਦ ਕੀਤੀ ਕਿ ਰਾਜ ਨੂੰ AMRUT 2.0 ਅਤੇ ਐੱਸਬੀਐੱਮ-ਯੂ 2.0 ਦੋਨਾਂ ਦੇ ਤਹਿਤ ਵਧੀ ਹੋਈ ਅਤੇ ਤੇਜ਼ ਸਹਾਇਤਾ ਦੇ ਲਈ ਇੱਕ ਵਿਸ਼ੇਸ਼ ਮਾਮਲੇ ਦੇ ਰੂਪ ਵਿੱਚ ਮੰਨਿਆ ਜਾਵੇ।
ਮਾਣਯੋਗ ਮੰਤਰੀ ਨੇ ਸਹਿਮਤੀ ਵਿਅਕਤ ਕੀਤੀ ਅਤੇ ਟੂਰਿਜ਼ਮ ਰਾਜਾਂ ਵਿੱਚ ਜ਼ਰੂਰੀ ਨੀਤੀਗਤ ਬਦਲਾਅ ਦੇ ਲਈ ਸਬੰਧਿਤ ਅਧਿਕਾਰੀ ਨੂੰ ਨਿਰਦੇਸ਼ ਦਿੱਤੇ।

ਸਹਿਕਾਰੀ ਸੰਘਵਾਦ ਦੀ ਭਾਵਨਾ ਵਿੱਚ, ਰਾਜ ਦੇ ਸਮੁੱਚੇ ਵਿਕਾਸ ਦੇ ਲਈ ਕੇਂਦਰ ਅਤੇ ਰਾਜ ਪ੍ਰਾਥਮਿਕਤਾ ਵਾਲੇ ਪ੍ਰੋਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਲਈ ਮਿਲ ਕੇ ਕੰਮ ਕਰ ਰਹੇ ਹਨ ਅਤੇ ਪ੍ਰਮੁੱਖ ਚੁਣੌਤੀਆਂ ਅਤੇ ਲੰਬਿਤ ਮੁੱਦਿਆਂ ਦਾ ਸਮਾਧਾਨ ਕਰਨ ਲਈ ਤਾਲਮੇਲ ਵੀ ਕਰ ਰਹੇ ਹਨ।
ਕੇਂਦਰੀ ਮੰਤਰੀ ਨੇ ਰਣਨੀਤਕ ਯੋਜਨਾ ਅਤੇ ਜਨਤਕ-ਨਿਜੀ ਭਾਗੀਦਾਰੀ ਦੇ ਮਾਧਿਅਮ ਨਾਲ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ, ਸੁਧਾਰਨ ਅਤੇ ਟਿਕਾਊ ਸ਼ਹਿਰੀਕਰਣ ਨੂੰ ਹੁਲਾਰਾ ਦੇਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
ਉਨ੍ਹਾਂ ਨੇ ਰਾਜ ਨੂੰ AMRUT ਦੇ ਤਹਿਤ ਜਲ ਸਪਲਾਈ (ਨਵੇਂ/ਸੇਵਾ ਨਲ ਕਨੈਕਸ਼ਨ ਅਤੇ ਨਵੇਂ/ਸੇਵਾ ਸੀਵਰ ਕਨੈਕਸ਼ਨ) ਨਾਲ ਸਬੰਧਿਤ ਸਾਰੇ ਲੰਬਿਤ ਕਾਰਜਾਂ ਨੂੰ ਪੂਰਾ ਕਰਨ; ਐੱਸਬੀਐੱਮ ਦੇ ਤਹਿਤ ਕਾਰਜ ਯੋਜਨਾ ਵਿੱਚ ਸੰਸ਼ੋਧਨ, ਸ਼ੌਚਾਲਯਾਂ (ਭਾਈਚਾਰਕ ਸ਼ੌਚਾਲਯ, ਜਨਤਕ ਸ਼ੌਚਾਲਯ, ਖ਼ਾਹਿਸ਼ੀ ਸ਼ੌਚਾਲਯ, ਯੂਰੀਨਲਸ), ਸੌਲਿਡ ਵੇਸਟ ਮੈਨੇਜਮੈਂਟ, ਐੱਸਟੀਪੀ/ਸਹਿ-ਉਪਚਾਰ ਸੁਵਿਧਾਵਾਂ ਦੇ ਲਈ ਟੈਂਡਰ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ; ਪ੍ਰਸਤਾਵ ਪੇਸ਼ ਕਰਨ, ਕਿਫਾਇਤੀ ਆਵਾਸ ਦਾ ਲਾਭ ਪ੍ਰਾਪਤ ਕਰਨ ਦੇ ਲਈ ਪੀਐੱਮਏਵਾਈ-ਯੂ 2.0 ਬਾਰੇ ਨਾਗਰਿਕਾਂ ਨੂੰ ਸੂਚਿਤ ਅਤੇ ਟ੍ਰੇਂਡ ਕਰਨ; ਪੀਐੱਮ ਸਵਨਿਧੀ ਦੇ ਤਹਿਤ ਸਟ੍ਰੀਟ ਵੈਂਡਰਾਂ ਦੀ ਪ੍ਰੋਫਾਈਲ ਬਣਾਉਣ, ਯੋਗ ਲੋਨ ਆਵੇਦਨਾਂ ਨੂੰ ਮਨਜ਼ੂਰੀ ਦੇਣ ਅਤੇ ਮਹਿਲਾਵਾਂ ਦੀ ਭਾਗੀਦਾਰੀ ਵਧਾਉਣ ਦੀ ਸਲਾਹ ਦਿੱਤੀ।
ਮਾਣਯੋਗ ਮੰਤਰੀ ਨੇ ਰਾਜ ਨੂੰ ਪੀਐੱਮ-ਈ-ਬੱਸ ਸੇਵਾ ਯੋਜਨਾ ਦੇ ਲਈ ਪ੍ਰਸਤਾਵ ਪੇਸ਼ ਕਰਨ ਦਾ ਵੀ ਨਿਰਦੇਸ਼ ਦਿੱਤਾ। ਉਨ੍ਹਾਂ ਨੇ ਸਮਾਰਟ ਸਿਟੀਜ਼ ਅਤੇ ਡੀਏਵਾਈ-ਐੱਨਯੂਐੱਲਐੱਮ ਦੇ ਤਹਿਤ ਪ੍ਰਗਤੀ ਦੀ ਵੀ ਸਮੀਖਿਆ ਕੀਤੀ।
ਮਾਣਯੋਗ ਮੰਤਰੀ ਨੇ ਕਿਹਾ ਕਿ ਗੋਆ ਇੱਕ ਪ੍ਰਮੁੱਖ ਟੂਰਿਜ਼ਮ ਕੇਂਦਰ ਅਤੇ ਤੇਜ਼ੀ ਨਾਲ ਵਧਦੇ ਰਾਜ ਦੇ ਰੂਪ ਵਿੱਚ ਸ਼ਹਿਰੀ ਵਿਕਾਸ ਵਿੱਚ ਮਹੱਤਵਪੂਰਨ ਪ੍ਰਗਤੀ ਦੇਖ ਰਿਹਾ ਹੈ। ਉਨ੍ਹਾਂ ਨੇ ਵਿਕਾਸ ਨੂੰ ਹੁਲਾਰਾ ਦੇਣ ਅਤੇ ਲੋਕਾਂ ਦੇ ਲਈ ਜੀਵਨ ਨੂੰ ਅਸਾਨ ਬਣਾਉਣ ਦੇ ਲਈ ਐੱਮਓਐੱਚਯੂਏ ਦੇ ਤਹਿਤ ਸ਼ਹਿਰੀ ਯੋਜਨਾਵਾਂ ਦੀ ਪ੍ਰਭਾਵੀ ਯੋਜਨਾ ਅਤੇ ਉਚਿਤ ਲਾਗੂਕਰਨ ਦੇ ਲਈ ਦਿਸ਼ਾ-ਨਿਰਦੇਸ਼ ਦਿੱਤੇ।
***
ਐੱਸਕੇ
(रिलीज़ आईडी: 2128614)
आगंतुक पटल : 7