ਆਯੂਸ਼
azadi ka amrit mahotsav

ਕੇਂਦਰੀ ਆਯੁਰਵੈਦਿਕ ਵਿਗਿਆਨ ਖੋਜ ਪਰਿਸ਼ਦ ਨੇ ਦੋ ਦੁਰਲੱਭ ਆਯੁਰਵੈਦਿਕ ਹੱਥ-ਲਿਖਤਾਂ ਨੂੰ ਮੁੜ-ਸੁਰਜੀਤ ਕੀਤਾ: ਦ੍ਰਵਯਰਤਨਾਕਰਨਿਘੰਟੂ ਅਤੇ ਦ੍ਰਵਯਨਾਮਾਕਰਨਿਘੰਟੂ


ਹੱਥ-ਲਿਖਤਾਂ ਵਿਦਵਾਨਾਂ ਨੂੰ ਪੜਚੋਲ ਕਰਨ ਅਤੇ ਦੇਸ਼ ਦੇ ਕਲਾਸੀਕਲ ਮੈਡੀਕਲ ਲਿਟਰੇਚਰ ਦੇ ਨਾਲ ਗਹਿਰੇ ਜੁੜਾਅ ਦੇ ਲਈ ਪ੍ਰੇਰਿਤ ਕਰਨਗੀਆਂ

Posted On: 07 MAY 2025 2:44PM by PIB Chandigarh

ਆਯੁਸ਼ ਮੰਤਰਾਲੇ ਦੇ ਅਧੀਨ ਕੇਂਦਰੀ ਆਯੁਰਵੈਦਿਕ ਵਿਗਿਆਨ ਖੋਜ ਪਰਿਸ਼ਦ (ਸੀਸੀਆਰਏਐੱਸ) ਨੇ ਰਿਵਾਇਤੀ ਚਿਕਿਤਸਾ ਵਿੱਚ ਦੇਸ਼ ਦੀ ਅਮੀਰ ਵਿਰਾਸਤ ਨੂੰ ਸੁਰੱਖਿਅਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਉਠਾਉਂਦੇ ਹੋਏ ਦੋ ਦੁਰਲੱਭ ਅਤੇ ਮਹੱਤਵਪੂਰਨ ਆਯੁਰਵੈਦਿਕ ਹੱਥ-ਲਿਖਤਾਂ - ਦ੍ਰਵਯਰਤਨਾਕਰਨਿਘੰਟੂ ਅਤੇ ਦ੍ਰਵਯਨਾਮਾਕਰਨਿਘੰਟੂ ਨੂੰ ਮੁੜ-ਸੁਰਜੀਤ ਕੀਤਾ ਹੈ।

ਇਨ੍ਹਾਂ ਪ੍ਰਕਾਸ਼ਨਾਂ ਦਾ ਉਦਘਾਟਨ ਮੁੰਬਈ ਵਿੱਚ ਰਾਜਾ ਰਾਮਦੇਵ ਆਨੰਦੀਲਾਲ ਪੋਦਾਰ (ਆਰਆਰਏਪੀ) ਕੇਂਦਰੀ ਆਯੁਰਵੇਦ ਖੋਜ ਸੰਸਥਾਨ ਦੁਆਰਾ ਆਯੋਜਿਤ ਇੱਕ ਪ੍ਰੋਗਰਾਮ ਦੇ ਦੌਰਾਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਕੇਂਦਰੀ ਆਯੁਰਵੈਦਿਕ ਵਿਗਿਆਨ ਖੋਜ ਪਰਿਸ਼ਦ, ਨਵੀਂ ਦਿੱਲੀ ਦੇ ਡਾਇਰੈਕਟਰ ਜਨਰਲ ਪ੍ਰੋਫੈਸਰ ਵੈਦਿਆ ਰਵੀਨਾਰਾਇਣ ਆਚਾਰੀਆ ਮੌਜੂਦ ਸਨ। ਉਨ੍ਹਾਂ ਨੇ ਰਿਵਾਇਤੀ ਆਯੁਰਵੈਦਿਕ ਸਾਹਿਤ ਦੇ ਖੋਜ, ਡਿਜੀਟਾਈਜ਼ੇਸ਼ਨ ਅਤੇ ਪੁਨਰ ਸੁਰਜੀਤੀ ਵਿੱਚ 'ਕੇਂਦਰੀ ਆਯੁਰਵੈਦਿਕ ਵਿਗਿਆਨ ਖੋਜ ਪਰਿਸ਼ਦ, ਆਯੁਸ਼ ਮੰਤਰਾਲੇ ਦੀਆਂ ਗਤੀਵਿਧੀਆਂ'’ 'ਤੇ ਮੁੱਖ ਭਾਸ਼ਣ ਵੀ ਦਿੱਤਾ।

ਮੁੰਬਈ ਦੇ ਪ੍ਰਸਿੱਧ ਹੱਥ-ਲਿਖਤ ਵਿਗਿਆਨੀ ਅਤੇ ਤਜ਼ਰਬੇਕਾਰ ਆਯੁਰਵੇਦ ਮਾਹਿਰ, ਡਾ. ਸਦਾਨੰਦ ਡੀ. ਕਾਮਤ ਦੁਆਰਾ ਹੱਥ-ਲਿਖਤਾਂ ਦਾ ਆਲੋਚਨਾਤਮਕ ਸੰਪਾਦਨ ਅਤੇ ਅਨੁਵਾਦ ਕੀਤਾ ਗਿਆ ਸੀ। ਲਾਂਚ ਸਮਾਰੋਹ ਵਿੱਚ ਸ਼੍ਰੀ ਰਣਜੀਤ ਪੁਰਾਣਿਕ, ਪ੍ਰੈਜ਼ੀਡੈਂਟ, ਆਯੁਰਵੇਦ ਪ੍ਰਸਾਰਕ ਮੰਡਲ ਅਤੇ ਮੈਨੇਜਿੰਗ ਡਾਇਰੈਕਟਰ, ਸ਼੍ਰੀ ਧੂਤਪੇਸ਼ਵਰ ਲਿਮਿਟੇਡ ਸਮੇਤ; ਡਾ. ਰਵੀ ਮੋਰੇ, ਪ੍ਰਿੰਸੀਪਲ, ਆਯੁਰਵੇਦ ਮਹਾਵਿਦਿਆਲਿਆ, ਸਿਓਨ (SION); ਆਯੁਰਵੇਦ ਪ੍ਰਸਾਰਕ ਮੰਡਲ ਤੋਂ ਡਾ: ਸ਼ਿਆਮ ਨਾਬਰ ਅਤੇ ਡਾ: ਆਸ਼ਾਨੰਦ ਸਾਵੰਤ; ਅਤੇ ਡਾ. ਆਰ ਗੋਵਿੰਦ ਰੈੱਡੀ, ਸਹਾਇਕ ਨਿਦੇਸ਼ਕ (ਆਯੂ), ਸੀਏਆਰਆਈ, ਮੁੰਬਈ ਦੇ ਪਤਵੰਤੇ ਵਿਅਕਤੀ ਵੀ ਮੌਜੂਦ ਰਹੇ।

ਪ੍ਰੋ. ਵੈਦਿਆ ਰਵੀਨਾਰਾਇਣ ਆਚਾਰੀਆ ਨੇ ਆਪਣੇ ਭਾਸ਼ਣ ਵਿੱਚ ਭਾਰਤ ਦੇ ਪ੍ਰਾਚੀਨ ਗਿਆਨ ਨੂੰ ਸਮਕਾਲੀ ਖੋਜ ਢਾਂਚੇ ਦੇ ਨਾਲ ਜੋੜਨ ਵਿੱਚ ਇਸ ਤਰ੍ਹਾਂ ਦੀ ਮੁੜ-ਸੁਰਜੀਤੀ ਦੇ ਮਹੱਤਵ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅੱਗੇ ਕਿਹਾ ਕਿ "ਇਹ ਗ੍ਰੰਥ ਸਿਰਫ਼ ਇਤਿਹਾਸਕ ਕਲਾਕ੍ਰਿਤੀਆਂ ਨਹੀਂ ਹਨ - ਇਹ ਜੀਵਤ ਗਿਆਨ ਪ੍ਰਣਾਲੀਆਂ ਹਨ ਜੋ ਸੋਚ-ਸਮਝ ਕੇ ਅਧਿਐਨ ਅਤੇ ਲਾਗੂ ਕੀਤੇ ਜਾਣ ’ਤੇ ਸਮਕਾਲੀ ਸਿਹਤ ਸੰਭਾਲ ਦ੍ਰਿਸ਼ਟੀਕੋਣ ਨੂੰ ਬਦਲ ਸਕਦੀਆਂ ਹਨ।

ਇਨ੍ਹਾਂ ਮਹੱਤਵਪੂਰਨ ਸੰਸਕਰਣਾਂ ਨਾਲ ਵਿਦਿਆਰਥੀਆਂ, ਖੋਜਕਰਤਾਵਾਂ, ਸਿੱਖਿਆ ਸ਼ਾਸਤਰੀਆਂ ਅਤੇ ਆਯੁਰਵੇਦ ਪ੍ਰੈਕਟੀਸ਼ਨਰਾਂ ਦੇ ਲਈ ਅਨਮੋਲ ਸਰੋਤਾਂ ਦੇ ਰੂਪ ਵਿੱਚ ਕੰਮ ਕਰਨ ਦੀ ਉਮੀਦ ਹੈ। ਇਹ ਵਿਦਵਾਨਾਂ ਨੂੰ ਪੜਚੋਲ ਕਰਨ ਅਤੇ ਦੇਸ਼ ਦੇ ਕਲਾਸੀਕਲ ਮੈਡੀਕਲ ਲਿਟਰੇਚਰ ਦੇ ਨਾਲ ਗਹਿਰੇ ਜੁੜਾਅ ਦੇ ਲਈ ਪ੍ਰੇਰਿਤ ਕਰਨਗੇ।

ਹੱਥ-ਲਿਖਤਾਂ ਬਾਰੇ

ਦ੍ਰਵਯਰਤਨਾਕਰਨਿਘੰਟੂ:

1480 ਈਸਵੀ ਵਿੱਚ ਮੁਦਗਲ ਪੰਡਿਤ ਦੁਆਰਾ ਲਿਖੇ ਇਸ ਪਹਿਲੇ ਅਪ੍ਰਕਾਸ਼ਿਤ ਸ਼ਬਦਕੋਸ਼ ਵਿੱਚ ਅਠਾਰਾਂ ਅਧਿਆਏ ਹਨ ਜੋ ਦਵਾਈ ਦੇ ਸਮਾਨਾਰਥੀ ਸ਼ਬਦਾਂ, ਇਲਾਜ ਕਿਰਿਆਵਾਂ ਅਤੇ ਦਵਾਈਆਂ ਦੇ ਚਿਕਿਤਸਕ ਗੁਣਾਂ ਬਾਰੇ ਡੂੰਘਾ ਗਿਆਨ ਪ੍ਰਦਾਨ ਕਰਦੇ ਹਨ। 19ਵੀਂ ਸਦੀ ਤੱਕ ਮਹਾਰਾਸ਼ਟਰ ਵਿੱਚ ਵਿਆਪਕ ਤੌਰ 'ਤੇ ਸੰਦਰਭਿਤ ਇਹ ਗ੍ਰੰਥ, ਧਨਵੰਤਰੀ ਅਤੇ ਰਾਜਾ ਨਿਘੰਟੂ ਜਿਹੇ ਸ਼ਾਸਤਰੀ ਨਿਘੰਟੂਆਂ ਤੋਂ ਪ੍ਰੇਰਨਾ ਲੈਂਦਾ ਹੈ, ਜੋ ਪੌਦਿਆਂ, ਖਣਿਜਾਂ ਅਤੇ ਪਸ਼ੂ ਮੂਲ ਤੋਂ ਕਈ ਨਵੇਂ ਚਿਕਿਤਸਕ ਪਦਾਰਥਾਂ ਦਾ ਦਸਤਾਵੇਜ਼ੀਕਰਨ ਕਰਦਾ ਹੈ। ਡਾ. ਐੱਸਡੀ ਕਾਮਤ ਦੁਆਰਾ ਮੁੜ-ਸੁਰਜੀਤ ਕੀਤਾ ਇਹ ਮਹੱਤਵਪੂਰਨ ਸੰਸਕਰਣ ਦ੍ਰਵਯਗੁਣ ਅਤੇ ਸਬੰਧਿਤ ਆਯੁਰਵੈਦਿਕ ਵਿਸ਼ਿਆਂ ਵਿੱਚ ਇੱਕ ਯਾਦਗਾਰੀ ਯੋਗਦਾਨ ਹੈ।

ਦ੍ਰਵਿਯਰਤਨਾਕਰਨਿਘੰਟੂ - 15ਵੀਂ ਸਦੀ ਦਾ ਇੱਕ ਪੁਨਰ-ਸੁਰਜੀਤ ਆਯੁਰਵੈਦਿਕ ਸ਼ਬਦਕੋਸ਼

ਦ੍ਰਵਯਨਾਮਾਕਰਨਿਘੰਟੂ:

ਭੀਸ਼ਮ ਵੈਦਿਆ ਦੁਆਰਾ ਰਚਿਤ ਇਹ ਵਿਲੱਖਣ ਰਚਨਾ ਧਨਵੰਤਰੀ ਨਿਘੰਟੂ ਦੇ ਲਈ ਇੱਕ ਸੁਤੰਤਰ ਅੰਤਿਕਾ ਵਜੋਂ ਕੰਮ ਕਰਦੀ ਹੈ। ਆਯੁਰਵੇਦ ਦੇ ਲਈ ਅਧਿਐਨ ਦਾ ਇੱਕ ਗੁੰਝਲਦਾਰ ਖੇਤਰ ਜੋ ਖਾਸ ਤੌਰ 'ਤੇ ਦਵਾਈਆਂ ਅਤੇ ਪੌਦਿਆਂ ਦੇ ਨਾਵਾਂ ਦੇ ਸਮਾਨਾਰਥੀ ਸ਼ਬਦਾਂ 'ਤੇ ਕੇਂਦ੍ਰਿਤ ਹੈ। 182 ਸ਼ਲੋਕਾਂ ਅਤੇ ਦੋ ਕੋਲੋਫੋਨ ਸ਼ਲੋਕਾਂ ਨੂੰ ਸ਼ਾਮਲ ਕਰਦੇ ਹੋਏ, ਇਸ ਪਾਠ ਨੂੰ ਡਾ. ਕਾਮਤ ਦੁਆਰਾ ਸਾਵਧਾਨੀਪੂਰਵਕ ਸੰਪਾਦਿਤ ਅਤੇ ਟਿੱਪਣੀ ਕੀਤੀ ਗਈ ਹੈ, ਜਿਸ ਨਾਲ ਰਸਸ਼ਾਸਤਰ, ਭੈਸ਼ਜਯ ਕਲਪਨਾ ਅਤੇ ਕਲਾਸੀਕਲ ਆਯੁਰਵੈਦਿਕ ਫਾਰਮਾਕੋਲੋਜੀ ਦੇ ਵਿਦਵਾਨਾਂ ਲਈ ਇਸ ਦੀ ਉਪਯੋਗਿਤਾ ਵਧ ਗਈ ਹੈ।

ਡਾ. ਕਾਮਤ, ਜੋ ਸਰਸਵਤੀ ਨਿਘੰਟੂ, ਭਾਵਪ੍ਰਕਾਸ਼ ਨਿਘੰਟੂ ਅਤੇ ਧਨਵੰਤਰੀ ਨਿਘੰਟੂ 'ਤੇ ਆਪਣੇ ਪ੍ਰਮਾਣਿਕ ​​ਕੰਮ ਲਈ ਜਾਣੇ ਜਾਂਦੇ ਹਨ, ਇੱਕ ਵਾਰ ਫਿਰ ਦੇਸ਼ ਦੀ ਆਯੁਰਵੈਦਿਕ ਵਿਰਾਸਤ ਨੂੰ ਸੁਰੱਖਿਅਤ ਕਰਨ ਦੇ ਲਈ ਆਪਣੀ ਡੂੰਘੀ ਵਿਦਵਤਾ ਅਤੇ ਪ੍ਰਤੀਬੱਧਤਾ ਲੈ ਕੇ ਆਏ ਹਨ।

ਦ੍ਰਵਯਨਾਮਾਕਰਨਿਘੰਟੂ: - ਧਨਵੰਤਰੀ ਨਿਘੰਟੂ ਦਾ ਇੱਕ ਵਿਦਵਾਨ ਪੂਰਕ, ਸਟੀਕਤਾ ਦੇ ਨਾਲ ਆਯੁਰਵੈਦਿਕ ਸਮਾਨਾਰਥੀ ਸ਼ਬਦਾਂ ਦੀ ਖੋਜ

ਇਹ ਮਹੱਤਵਪੂਰਨ ਸੰਸਕਰਣ ਵਿਦਵਾਨਾਂ ਦੀਆਂ ਉਪਲਬਧੀਆਂ ਤੋਂ ਕਿਤੇ ਵੱਧ ਹਨ; ਇਹ ਭਵਿੱਖ ਦੇ ਆਯੁਰਵੈਦਿਕ ਪ੍ਰੈਕਟੀਸ਼ਨਰਾਂ, ਖੋਜਕਰਤਾਵਾਂ ਅਤੇ ਅਧਿਆਪਕਾਂ ਦੇ ਲਈ ਪ੍ਰੇਰਨਾਸਰੋਤ ਹਨ। ਇਨ੍ਹਾਂ ਰਚਨਾਵਾਂ ਨੂੰ ਡਿਜੀਟਲ ਬਣਾਉਣ, ਸੰਪਾਦਿਤ ਕਰਨ ਅਤੇ ਵਿਆਖਿਆ ਕਰਨ ਦੇ ਦੁਆਰਾ, ਕੇਂਦਰੀ ਆਯੁਰਵੈਦਿਕ ਵਿਗਿਆਨ ਖੋਜ ਪਰਿਸ਼ਦ ਅਤੇ ਇਸ ਦੇ ਸਹਿਯੋਗੀ ਨਾ ਸਿਰਫ ਸਾਹਿਤਕ ਅਮੀਰੀ ਦੀ ਸੁਰੱਖਿਆ ਕਰ ਰਹੇ ਹਨ, ਬਲਕਿ ਪ੍ਰਮਾਣਿਤ ਪ੍ਰਾਚੀਨ ਸੂਝਾਂ ਦੇ ਨਾਲ ਦੇਸ਼ ਦੀ ਰਵਾਇਤੀ ਸਿਹਤ ਸੰਭਾਲ ਪ੍ਰਣਾਲੀ ਨੂੰ ਵੀ ਸਮ੍ਰਿੱਧ ਕਰ ਰਹੇ ਹਨ।

****

ਐੱਮਵੀ/ ਏਕੇਐੱਸ


(Release ID: 2127745)