ਰੱਖਿਆ ਮੰਤਰਾਲਾ
azadi ka amrit mahotsav

ਸੇਨਜੋਵਸ (CENJOWS) ਨੇ ਐੱਮਆਰਐੱਸਏਐੱਮ-ਇੰਡੀਆ ਈਕੋ-ਸਿਸਟਮ ਸਮਿਟ 2.0 ਦੀ ਮੇਜ਼ਬਾਨੀ ਕੀਤੀ

Posted On: 08 MAY 2025 10:44AM by PIB Chandigarh

 

ਐਰੋਸਪੇਸ ਸਰਵਿਸਿਸ ਇੰਡੀਆ (ਏਐੱਸਆਈ) ਅਤੇ ਇਜ਼ਰਾਈਲ ਐਰੋਸਪੇਸ ਇੰਡਸਟ੍ਰੀਜ਼ (ਆਈਏਆਈ) ਦੇ ਸਹਿਯੋਗ ਨਾਲ ਸੈਂਟਰ ਫਾਰ ਜੁਆਇੰਟ ਵਾਰਫੇਅਰ ਸਟੱਡੀਜ਼ (ਸੀਈਐੱਨਜੇਓਡਬਲਿਊਐੱਸ) ਨੇ 07 ਮਈ, 2025 ਨੂੰ ਨਵੀਂ ਦਿੱਲੀ ਦੇ ਮਾਨੇਕਸ਼ਾ ਸੈਂਟਰ ਵਿਖੇ ਮੀਡੀਅਮ-ਰੇਂਜ਼ ਸਰਫੇਸ-ਟੂ-ਏਅਰ ਮਿਜ਼ਾਈਲ (ਐੱਮਆਰਐੱਸਏਐੱਮ) ਇੰਡੀਆ ਈਕੋ-ਸਿਸਟਮ ਸਮਿਟ 2.0 ਦੀ ਸਫ਼ਲਤਾਪੂਰਵਕ ਮੇਜ਼ਬਾਨੀ ਕੀਤੀ। ਇਸ ਇੱਕ ਦਿਨਾਂ ਸਮਿਟ ਵਿੱਚ ਭਾਰਤ ਦੇ ਰੱਖਿਆ ਈਕੋਸਿਸਟਮ ਦੇ ਪ੍ਰਮੁੱਖ ਹਿਤਧਾਰਕਾਂ ਨੇ ਇਕੱਠੇ ਇੱਕ ਪਲੈਟਫਾਰਮ ‘ਤੇ ਮੌਜੂਦ ਹੁੰਦੇ ਹੋਏ ਆਤਮਨਿਰਭਰ ਭਾਰਤ ਅਤੇ ਮੇਕ-ਇਨ-ਇੰਡੀਆ ਪਹਿਲ ਦੇ ਤਹਿਤ ਦੇਸ਼ ਦੀ ਹਵਾਈ ਅਤੇ ਮਿਜ਼ਾਈਲ ਰੱਖਿਆ ਸਮਰੱਥਾਵਾਂ ਨੂੰ ਵਧਾਉਣ ਵਿੱਚ ਸਹਿਯੋਗੀ ਉਪਲਬਧੀਆਂ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਦਾ ਜ਼ਿਕਰ ਕੀਤਾ।

ਇਸ ਪ੍ਰੋਗਰਾਮ ਵਿੱਚ ਰੱਖਿਆ ਮੰਤਰਾਲਾ, ਹਥਿਆਰਬੰਦ ਬਲਾਂ, ਡੀਆਰਡੀਓ, ਭਾਰਤ ਇਲੈਕਟ੍ਰੌਨਿਕਸ ਲਿਮਿਟੇਡ, ਭਾਰਤ ਡਾਇਨਾਮਿਕਸ ਲਿਮਿਟੇਡ ਅਤੇ ਮੋਹਰੀ ਭਾਰਤੀ ਰੱਖਿਆ ਨਿਰਮਾਤਾਵਾਂ ਦੇ ਸੀਨੀਅਰ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਪ੍ਰਤੀਭਾਗੀਆਂ ਨੇ ਉੱਨਤ ਰੱਖਿਆ ਪ੍ਰਣਾਲੀਆਂ ਲਈ ਗਲੋਬਲ ਸੈਂਟਰ ਦੇ ਰੂਪ ਵਿੱਚ ਭਾਰਤ ਦੀ ਸਥਿਤੀ ਨੂੰ ਵਧਾਉਣ ਲਈ ਸਾਂਝੀ ਪ੍ਰਤੀਬੱਧਤਾ ਵਿਅਕਤ ਕੀਤੀ, ਜਿਸ ਵਿੱਚ ਏਐੱਸਆਈ ਨੇ ਭਾਰਤ ਦਾ ਪ੍ਰਮੁੱਖ ਰੱਖਿਆ ਸਰਵਿਸ ਪ੍ਰੋਵਾਈਡਰ ਬਣਨ ਦੇ ਆਪਣੇ ਦ੍ਰਿਸ਼ਟੀਕੋਣ ਦੀ ਪੁਸ਼ਟੀ ਕੀਤੀ।

ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਉਦਘਾਟਨ ਸੈਸ਼ਨ ਦੀ ਪ੍ਰਧਾਨਗੀ ਕੀਤੀ। ਇਸ ਅਵਸਰ ‘ਤੇ ਟੌਪ ਉਦਯੋਗ ਜਗਤ ਦੇ ਪ੍ਰਮੁੱਖਾਂ ਨੇ ਆਪਣੇ ਵਿਚਾਰ ਵਿਅਕਤ ਕੀਤੇ ਜਿਸ ਵਿੱਚ ਭਾਰਤੀ ਅਤੇ ਇਜ਼ਰਾਈਲੀ ਰੱਖਿਆ ਖੇਤਰਾਂ ਦਰਮਿਆਨ ਵਧਦੇ ਤਾਲਮੇਲ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ। ਸਮਿਟ ਦੇ ਪ੍ਰਮੁੱਖ ਸੈਸ਼ਨ ਇਸ ਪ੍ਰਕਾਰ ਰਹੇ:

  • ਮਿਸਾਇਲ ਪ੍ਰਣਾਲੀਆਂ ਵਿੱਚ ਕਰਾਜਸ਼ੀਲ ਤਿਆਰੀ ਅਤੇ ਆਤਮਨਿਰਭਰਤਾ ‘ਤੇ ਪੈਨਲ ਚਰਚਾ।

  • ਏਐੱਸਆਈ ਦੁਆਰਾ ਵਿਕਸਿਤ ਸਟਾਰਮਸ ਜਿਹੀ ਏਆਈ-ਸੰਚਾਲਿਤ ਸੇਵਾ ਪ੍ਰਬੰਧਨ ਪ੍ਰਣਾਲੀਆਂ ਨੂੰ ਪ੍ਰਦਰਸ਼ਿਤ ਕਰਨ ਵਾਲੀ ਟੈਕਨੋਲੋਜੀ ਪ੍ਰਦਰਸ਼ਨੀ।

  • ਸਵਦੇਸ਼ੀ ਰੱਖਿਆ ਮੈਨੂਫੈਕਚਰਿੰਗ ਵਿੱਚ ਭਾਰਤ ਦੀ ਦੀਰਘਕਾਲੀ ਸਮਰੱਥਾ ਨਿਰਮਾਣ ‘ਤੇ ਉਦਯੋਗ ਜਗਤ ਦੇ ਨਾਲ ਗੱਲਬਾਤ।

 

ਸਮਿਟ ਵਿੱਚ ਏਐੱਸਆਈ-ਆਈਏਆਈ ਦੀ ਪੂਰਨ ਸਵਾਮਿਤਵ ਵਾਲੀ ਭਾਰਤੀ ਸਹਾਇਕ ਕੰਪਨੀ ਦੀਆਂ ਉਪਲਬਧੀਆਂ ‘ਤੇ ਬਲ ਦਿੱਤਾ ਗਿਆ, ਜੋ ਐੱਮਆਰਐੱਸਏਐੱਮ ਪ੍ਰਣਾਲੀ ਅਤੇ ਇਸ ਨਾਲ ਸਬੰਧਿਤ ਉਪ-ਪ੍ਰਣਾਲੀਆਂ ਜਿਵੇਂ ਬਰਾਕ 8 ਮਿਜ਼ਾਈਲ ਅਤੇ ਏਅਰ ਡਿਫੈਂਸ ਫਾਇਰ ਕੰਟ੍ਰੋਲ ਰਡਾਰ ਲਈ ਤਕਨੀਕੀ ਪ੍ਰਤੀਨਿਧਤਾ, ਜੀਵਨ-ਚੱਕ੍ਰ ਸਮਰਥਨ ਅਤੇ ਸਥਾਨਕ ਮੈਨੂਫੈਕਚਰਿੰਗ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਸਮਿਟ ਵਿੱਚ ਨਿਰੰਤਰ ਸਹਿਯੋਗ, ਸਮਰੱਥਾ ਵਿਕਾਸ ਅਤੇ ਸਥਾਨਕ ਇਨੋਵੇਸ਼ਨ ਰਾਹੀਂ ਇੱਕ ਉੱਨਤ ਅਤੇ ਭਵਿੱਖ ਲਈ ਤਿਆਰ ਹਵਾਈ ਰੱਖਿਆ ਬੁਨਿਆਦੀ ਢਾਂਚੇ ਦੀ ਸਥਾਪਨਾ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਗਿਆ।

****

ਵੀਕੇ/ਐੱਸਆਰ/ਸੈਵੀ/


(Release ID: 2127737) Visitor Counter : 2