ਪੰਚਾਇਤੀ ਰਾਜ ਮੰਤਰਾਲਾ
“ਫੁਲੇਰਾ ਕਾ ਪੰਚਾਇਤੀ ਰਾਜ”: ਆਤਮਨਿਰਭਰ ਦਿਲ ਦੇ ਨਾਲ ਇੱਕ ਡਿਜੀਟਲ ਹਿੱਟ
ਤਿੰਨ ਹਿੱਸਿਆਂ ਦੀ ਲੜੀ “ਅਲਹੂਆ ਵਿਕਾਸ” ਦਾ ਅੰਤਿਮ ਐਪੀਸੋਡ ਸਥਾਨਕ ਟੈਕਸਾਂ ਤੋਂ ਸਥਾਨਕ ਪ੍ਰਗਤੀ ਨੂੰ ਹੁਲਾਰਾ ਦੇਣ ‘ਤੇ ਚਾਣਨਾ ਪਾਇਆ
Posted On:
05 MAY 2025 1:13PM by PIB Chandigarh
ਪੰਚਾਇਤੀ ਰਾਜ ਮੰਤਰਾਲੇ ਦੇ ਤਿੰਨ-ਹਿੱਸਿਆਂ ਦੀ ਵਿਸਤਾਰ ਲੜੀ “ਫੁਲੇਰਾ ਕਾ ਪੰਚਾਇਤੀ ਰਾਜ’ ਦੀ ਤੀਸਰੀ ਅਤੇ ਅੰਤਿਮ ਫਿਲਮ “ਅਲਹੂਆ ਵਿਕਾਸ” ਡਿਜੀਟਲ ਦਰਸ਼ਕਾਂ ਨੂੰ ਵਿਆਪਕ ਤੌਰ ‘ਤੇ ਉਤਸ਼ਾਹਿਤ ਕਰ ਰਹੀ ਹੈ। ਇਸ ਦੇ ਨਾਲ ਹੀ ਦੇਸ਼ ਭਰ ਵਿੱਚ ਗ੍ਰਾਮ ਪੰਚਾਇਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਇਸ ਦਾ ਤੀਸਰਾ ਅਤੇ ਅੰਤਿਮ ਐਪੀਸੋਡ ਪਹਿਲੇ ਰਾਸ਼ਟਰੀ ਪੰਚਾਇਤੀ ਰਾਜ ਦਿਵਸ (24 ਅਪ੍ਰੈਲ, 2025) ਦੇ ਅਵਸਰ ‘ਤੇ ਜਾਰੀ ਕੀਤਾ ਗਿਆ ਸੀ। ਤਦ ਤੋਂ ਹੁਣ ਤੱਕ ਇਸ ਨੂੰ 6 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ। ਯੂਟਿਊਬ ‘ਤੇ ਵੀ ਇਸ ਨੂੰ ਸ਼ਾਨਦਾਰ ਪ੍ਰਤੀਕ੍ਰਿਆ ਮਿਲੀ ਹੈ।
“ਅਲਹੂਆ ਵਿਕਾਸ” ਗ੍ਰਾਮੀਣ ਸਥਾਨਕ ਸੰਸਥਾਵਾਂ ਦੁਆਰਾ ਰੈਵੇਨਿਊ ਦੇ ਆਪਣੇ ਸਰੋਤ (ਓਐੱਸਆਰ) ਪੈਦਾ ਕਰਨ ਦੇ ਮਹੱਤਵਪੂਰਨ ਮਹੱਤਵ ਨੂੰ ਉਜਾਗਰ ਕੀਤਾ, ਜੋ ਗ੍ਰਾਮੀਣ ਭਾਰਤ ਵਿੱਚ ਪੰਚਾਇਤੀ ਰਾਜ ਸੰਸਥਾਵਾਂ (ਪੀਆਰਆਈ) ਦੀ ਆਤਮਨਿਰਭਰਤਾ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ। ਇਹ ਫਿਲਮ ਸਥਾਨਕ ਟੈਕਸਾਂ ਦੇ ਸਮੇਂ ‘ਤੇ ਭੁਗਤਾਨ ‘ਤੇ ਨਾਗਰਿਕ ਜਾਗਰੂਕਤਾ ਨੂੰ ਹੁਲਾਰਾ ਦਿੰਦੀ ਹੈ। ਨਾਲ ਹੀ, ਇਸ ਨੂੰ ਉਜਾਗਰ ਕਰਦੀ ਹੈ ਕਿ ਇਸ ਤਰ੍ਹਾਂ ਦੇ ਯੋਗਦਾਨ ਤੋਂ ਬਿਹਤਰ ਸੇਵਾ ਵੰਡ ਅਤੇ ਨਿਰੰਤਰ ਪਿੰਡ ਦਾ ਵਿਕਾਸ ਕਿਵੇਂ ਸੰਭਵ ਹੁੰਦਾ ਹੈ। ਇਸ ਫਿਲਮ ਵਿੱਚ ਨੀਨਾ ਗੁਪਤਾ, ਫੈਸਲ ਮਲਿਕ, ਚੰਦਨ ਰਾਏ, ਦੁਰਗੇਸ਼ ਕੁਮਾਰ ਅਤ ਮੂਲ “ਪੰਚਾਇਤ” ਕਲਾਕਾਰਾਂ ਸਮੇਤ ਕਈ ਹੋਰ ਪ੍ਰਸਿੱਧ ਕਲਾਕਾਰ ਸ਼ਾਮਲ ਹਨ। ਇਸ ਨੇ ਨਾਗਰਿਕਾਂ ਨੂੰ ਸਥਾਨਕ ਟੈਕਸਾਂ ਦਾ ਸਮੇਂ ‘ਤੇ ਭੁਗਤਾਨ ਕਰਨ ਲਈ ਪ੍ਰੋਤਸਾਹਿਤ ਕਰਨ ਲਈ “ਜਮ੍ਹਾ ਕਰਕੇ ਕਰ, ਬਣਾਈਏ ਆਪਣੀ ਪੰਚਾਇਤ ਕੋ ਆਤਮਨਿਰਭਰ” ਸੰਦੇਸ਼ ‘ਤੇ ਜ਼ੋਰ ਦੇਣ ਦੇ ਨਾਲ ਬਹੁਤ ਲੋਕਾਂ ਦਾ ਧਿਆਨ ਆਕਰਸ਼ਿਤ ਕੀਤਾ ਹੈ।
ਪਿੰਡਾਂ ਵਿੱਚ ਵਿਕਾਸ ਕਾਰਜਾਂ ਦਾ ਸਮਰਥਨ ਹੀ ਫਿਲਮ ਦਾ ਮਹੱਤਵਪੂਰਨ ਸੰਦੇਸ਼ ਹੈ। ਰਾਸ਼ਟਰੀ ਪੰਚਾਇਤੀ ਰਾਜ ਦਿਵਸ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਪੰਚਾਇਤਾਂ ਨੂੰ ਰੈਵੇਨਿਊ ਦੇ ਆਪਣੇ ਸਰੋਤ (ਓਐੱਸਆਰ) ਜੁਟਾਉਣ ਵਿੱਚ ਆਤਮਨਿਰਭਰਤਾ ਦੇ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਨੂੰ ਮਾਨਤਾ ਦੇਣ ਲਈ ਪੁਰਸਕਾਰ ਪ੍ਰਦਾਨ ਕਰਨ ਦੇ ਨਾਲ ਸ਼ੁਰੂ ਹੋਈ ਗ੍ਰਾਮੀਣ ਸਥਾਨਕ ਸੰਸਥਾਵਾਂ ਨੂੰ ਆਰਥਿਕ ਤੌਰ ‘ਤੇ ਸਵੈ-ਨਿਰਭਰ (ਸਬਲ) ਅਤੇ “ਆਤਮਨਿਰਭਰ” ਬਣਾਉਣ ਦੀ ਦਿਸ਼ਾ ਵਿੱਚ ਮੰਤਰਾਲੇ ਦੇ ਸੰਕਲਪ ਦੀ ਇਹ ਫਿਲਮ ਪੁਸ਼ਟੀ ਕਰਦੀ ਹੈ। ਪੰਚਾਇਤੀ ਰਾਜ ਮੰਤਰਾਲੇ ਦਾ ਉਦੇਸ਼ ਓਐੱਸਆਰ ਨੂੰ ਇੱਕ ਘਰੇਲੂ ਸ਼ਬਦ ਬਣਾਉਣਾ ਅਤੇ ਸਮਰੱਥ ਨਾਗਰਿਕਾਂ ਨੂੰ ਪ੍ਰਾਸੰਗਿਕ ਟੈਕਸਾਂ ਦਾ ਭੁਗਤਾਨ ਕਰਨ ਲਈ ਪ੍ਰੋਤਸਾਹਿਤ ਕਰਨਾ ਹੈ। ਇਹ ਯੋਗਦਾਨ ਪੰਚਾਇਤੀ ਰਾਜ ਸੰਸਥਾਵਾਂ ਨੂੰ ਵਿੱਤੀ ਤੌਰ ‘ਤੇ ਟਿਕਾਊ ਅਤੇ ਗ੍ਰਾਮੀਣ ਭਾਰਤ ਵਿੱਚ ਜ਼ਮੀਨੀ ਪੱਧਰ ‘ਤੇ ਸ਼ਾਸਨ ਦੀਆਂ ਆਤਮਨਿਰਭਰ ਸੰਸਥਾਵਾਂ ਬਣਾਉਣ ਲਈ ਜ਼ਰੂਰੀ ਹਨ।
ਗ੍ਰਾਮੀਣ ਭਾਰਤ ਵਿੱਚ ਜ਼ਮੀਨੀ ਪੱਧਰ ‘ਤੇ ਸ਼ਾਸਨ ਦੇ ਪ੍ਰਮੁੱਖ ਵਿਸ਼ਿਆਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਤਿੰਨ ਹਿੱਸਿਆਂ ਦੀ ਲੜੀ “ਫੁਲੇਰਾ ਕਾਪੰਚਾਇਤੀ ਰਾਜ’ ਹੇਠਾਂ ਦਿੱਤੇ ਗਏ ਲਿੰਕ ‘ਤੇ ਦੇਖੋ:-
ਲੜੀ ਨੰਬਰ
|
ਸਕੈੱਚ/ਫਿਲਮ ਦਾ ਸਿਰਲੇਖ
|
ਪ੍ਰੀਮੀਅਰ ਹੋਇਆ
|
ਵਿਸ਼ਾ
|
ਯੂਟਿਊਬ ਲਿੰਕ
|
1.
|
ਅਸਲੀ ਪ੍ਰਧਾਨ ਕੌਣ?
|
4 ਮਾਰਚ, 2025
|
“ਅਸਲੀ ਪ੍ਰਧਾਨ ਕੌਣ? ਪ੍ਰੌਕਸੀ ਪ੍ਰਤੀਨਿਧਤਾ ਦੇ ਮੁੱਦੇ ‘ਤੇ ਧਿਆਨ ਆਕਰਸ਼ਿਤ ਕਰਦਾ ਹੈ ਅਤੇ ਪੰਚਾਇਤੀ ਰਾਜ ਸੰਸਥਾਵਾਂ ਦੇ ਚੁਣੇ ਹੋਏ ਮਹਿਲਾ ਪ੍ਰਤੀਨਿਧੀਆਂ ਦੀ ਅਗਵਾਈ ਨੂੰ ਮਜ਼ਬੂਤ ਕਰਨ ਦੀ ਵਕਾਲਤ ਕਰਦਾ ਹੈ।
|
https://www.youtube.com/watch?v=GVxadWl5Cjk&t=102s
|
2.
|
ਫੁਲੇਰਾ ਮੇਂ ਚੋਰੀ
|
12 ਮਾਰਚ, 2025
|
“ਫੁਲੇਰਾ ਮੇਂ ਚੋਰੀ” ਸਵਾਮਿਤਵ ਯੋਜਨਾ ਅਤੇ ਮੇਰੀ ਪੰਚਾਇਤ ਐਪ ਜਿਹੇ ਡਿਜੀਟਲ ਗਵਰਨੈਂਸ ਟੂਲ ਦੇ ਪ੍ਰਭਾਵ ਨੂੰ ਉਜਾਗਰ ਕਰਦਾ ਹੈ। ਇਹ ਦਰਸਾਉਂਦਾ ਹੈ ਕਿ ਕਿਵੇਂ ਗ੍ਰਾਮੀਣ ਭਾਈਚਾਰਾ ਪਾਰਦਰਸ਼ੀ, ਕੁਸ਼ਲ ਸੇਵਾਵਾਂ ਤੱਕ ਪਹੁੰਚ ਪ੍ਰਾਪਤ ਕਰ ਰਹੇ ਹਨ।
|
https://www.youtube.com/watch?v=d56hvDYu5yA&t=162s
|
3.
|
ਅਲਹੂਆ ਵਿਕਾਸ
|
24 ਅਪ੍ਰੈਲ, 2025
|
“ਅਲਹੂਆ ਵਿਕਾਸ” ਨਾਗਰਿਕ ਭਾਗੀਦਾਰੀ ਰਾਹੀਂ ਰੈਵੇਨਿਊ ਦੇ ਆਪਣੇ ਸਰੋਤਿਆਂ (ਓਐੱਸਆਰ) ਨੂੰ ਵਧਾਉਣ ਦੇ ਵਿਚਾਰ ਨੂੰ ਹੁਲਾਰਾ ਦਿੰਦਾ ਹੈ, ਜਿਸ ਨਾਲ ਪੰਚਾਇਤਾਂ ਵਿੱਤੀ ਤੌਰ ‘ਤੇ ਆਤਮਨਿਰਭਰ ਅਤੇ ਵਿਕਾਸ ਦੇ ਲਈ ਤਿਆਰ ਹੋ ਸਕਣ।
|
https://www.youtube.com/watch?v=KRW8Nu9Wivs
|
************
ਅਦਿਤੀ ਅਗਰਵਾਲ
(Release ID: 2127279)