WAVES BANNER 2025
ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਕਹਾਣੀ ਸੁਣਾਉਣ ਦੀ ਕਲਾ: ਫਰਹਾਨ ਅਖਤਰ ਨੇ ਵੇਵਸ 2025 ਵਿੱਚ ਆਪਣੇ ਨਿਜੀ ਅਨੁਭਵ ਸਾਂਝਾ ਕੀਤੇ


ਫਰਹਾਨ ਅਖਤਰ ਨੇ ਕਹਾਣੀ ਸੁਣਾਉਣ, ਆਤਮ-ਵਿਸ਼ਵਾਸ ਅਤੇ ਕਲਾ ਨਾਲ ਵਧਣ ਬਾਰੇ ਦੱਸਿਆ

 Posted On: 02 MAY 2025 5:19PM |   Location: PIB Chandigarh

ਲੋਕਾਂ ਦੀ ਵਾਹਵਾਹੀ ਲੈਣ ਵਾਲੇ ਫਿਲਮ ਨਿਰਮਾਤਾ, ਅਭਿਨੇਤਾ ਅਤੇ ਲੇਖਕ ਫਰਹਾਨ ਅਖਤਰ ਵੇਵਸ 2025 ਵਿੱਚ ਗੌਰਵ ਕਪੂਰ ਦੁਆਰਾ ਸੰਚਾਲਿਤ ‘ਦ ਕ੍ਰਾਫਟ ਆਵ੍ ਡਾਇਰੈਕਸ਼ਨ” ਨਾਮ ਦੀ ਮਾਸਟਰਕਲਾਸ ਵਿੱਚ ਆਕਰਸ਼ਨ ਦਾ ਕੇਂਦਰ ਰਹੇ ਅਤੇ ਉਨ੍ਹਾਂ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਇਸ ਸੈਸ਼ਨ ਨੇ ਇੱਕ ਕਹਾਣੀਕਾਰ ਦੇ ਰੂਪ ਵਿੱਚ ਅਖਤਰ ਦੇ ਨਿਜੀ ਅਨੁਭਵਾਂ ਦੀ ਇੱਕ ਅੰਤਰੰਗ ਝਲਕ ਪੇਸ਼ ਕੀਤੀ, ਜਿਸ ਵਿੱਚ ਸਿਨੇਮਾ ਦੇ ਵਿਕਾਸ, ਨਿਰਦੇਸ਼ਨ ਦੀਆਂ ਚੁਣੌਤੀਆਂ ਅਤੇ ਫਿਲਮ ਨਿਰਮਾਣ ਵਿੱਚ ਪ੍ਰਮਾਣਿਕਤਾ ਦੀ  ਜ਼ਰੂਰਤ ਦਾ ਜ਼ਿਕਰ ਹੋਇਆ।

ਗੱਲਬਾਤ ਦੀ ਸ਼ੁਰੂਆਤ ਕਰਦੇ ਹੋਏ, ਫਰਹਾਨ ਨੇ ਵੇਵਸ ਨੂੰ “ਇੱਕ ਬਹੁਤ ਹੀ ਸਸ਼ਕਤ ਆਯੋਜਨ” ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਿਰਜਣਾਤਮਕ ਜੜਾਂ ਨੂੰ ਦੇਖ ਕੇ ਇਹ ਪ੍ਰਤੀਬਿੰਬਿਤ ਹੁੰਦਾ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਗਾਇਨ ਅਤੇ ਐਕਟਿੰਗ ਤੋਂ ਲੈ ਕੇ ਡਾਇਰੈਕਟਿੰਗ ਤੱਕ ਦੇ ਆਪਣੇ ਬਹੁਮੁਖੀ ਕਰੀਅਰ ਦਾ ਕੋਈ ਵਿਸ਼ੇਸ਼ ਪਹਿਲੂ ਪਸੰਦ ਹੈ, ਤਾਂ ਉਨ੍ਹਾਂ ਨੇ ਇਸ ਦੀ ਤੁਲਨਾ ‘ਪਸੰਦੀਦਾ ਬੱਚੇ ਨੂੰ ਚੁਣਨ’ ਨਾਲ ਕੀਤੀ, ਇਹ ਸਵੀਕਾਰ ਕਰਦੇ ਹੋਏ ਕਿ ਇੱਕ ਸ਼ਾਂਤ ਪਸੰਦ ਹੋ ਸਕਦੀ ਹੈ, ਹਰ ਭੂਮਿਕਾ ਦਾ ਆਪਣਾ ਆਨੰਦ ਹੁੰਦਾ ਹੈ।

ਸਮਕਾਲੀ ਹਿੰਦੀ ਸਿਨੇਮਾ ਨੂੰ ਨਵੀਂ ਪਰਿਭਾਸ਼ਾ ਦੇਣ ਵਾਲੀ ਫਿਲਮ ਦਿਲ ਚਾਹਤਾ ਹੈ ਦੇ ਨਿਰਮਾਣ ‘ਤੇ ਫਿਰ ਤੋਂ ਵਿਚਾਰ ਕਰਦੇ ਹੋਏ ਫਰਹਾਨ ਨੇ ਕਿਹਾ, ‘ਮੈਂ ਦੋਸਤੀ ਬਾਰੇ, ਸਾਡੇ ਵਰਗੇ ਲੋਕਾਂ ਬਾਰੇ ਵਿੱਚ ਕੁਝ ਵਾਸਤਵਿਕ ਲਿਖਣਾ ਚਾਹੁੰਦਾ ਸੀ। ਤੁਹਾਨੂੰ ਦੂਸਰਿਆਂ ਦੀ ਨਕਲ ਨਹੀਂ ਕਰਨੀ ਚਾਹੀਦੀ। ਦਰਸ਼ਕ ਸਮਝ ਸਕਦੇ ਹਨ ਕਿ ਕਿਸੇ ਚੀਜ਼ ਵਿੱਚ ਈਮਾਨਦਾਰੀ ਦੀ ਕਮੀ ਹੈ।” ਉਨ੍ਹਾਂ ਨੇ ਈਮਾਨਦਾਰੀ ਅਤੇ ਹਮਦਰਦੀ ਨੂੰ ਕਿਸੇ ਵੀ ਲੇਖਕ ਦੇ ਲਈ ਜ਼ਰੂਰੀ ਗੁਣ ਦੱਸਿਆ ਅਤੇ ਯੁਵਾ ਰਚਨਾਕਾਰਾਂ ਨੂੰ ਧਿਆਨ ਕੇਂਦ੍ਰਿਤ ਕਰਨ ਅਤੇ ਅਸਫਲਤਾਵਾਂ ਨੂੰ ਜੀਵਨ ਦਾ ਹਿੱਸਾ ਮੰਨਣ ਲਈ ਪ੍ਰੋਤਸਾਹਿਤ ਕੀਤਾ।” 

ਇਹ ਸੈਸ਼ਨ ਕਈ ਕਿੱਸਿਆਂ ਨਾਲ ਭਰਿਆ ਹੋਇਆ ਸੀ, ਜਿਸ ਵਿੱਚ ਉਨ੍ਹਾਂ ਦੀ ਪਹਿਲੀ ਫਿਲਮ ਦੀ ਕਾਸਟਿੰਗ ਦੀਆਂ ਮੁਸ਼ਕਲਾਂ ਤੋਂ ਲੈ ਕੇ ਸਿੰਕ ਸਾਉਂਡ ਦਾ ਇਸਤੇਮਾਲ ਤੱਕ ਸ਼ਾਮਲ ਸੀ, ਜੋ ਫਿਲਮ ਦੇ ਜਿਆਦਾਤਰ ਐਕਟਰਾਂ ਦੇ ਲਈ ਇੱਕ ਨਵਾਂ ਅਨੁਭਵ ਸੀ। ਉਨ੍ਹਾਂ ਨੇ ਕਿਹਾ, “ਉਹ ਡਬਿੰਗ ਦੇ ਆਦੀ ਸੀ। ਸਿੰਕ ਸਾਉਂਡ ਤੋਂ ਉਹ ਘਬਰਾ ਜਾਂਦੇ ਸੀ,” ਉਨ੍ਹਾਂ ਨੇ ਫਿਲਮ ਨਿਰਮਾਣ ਵਿੱਚ ਨਵੀਂ ਤਕਨੀਕ ਨੂੰ ਅਪਣਾਉਣ ਦੇ ਮਹੱਤਵ ‘ਤੇ ਜੋਰ ਦਿੱਤਾ।

ਲਕਸ਼ ਬਾਰੇ ਗੱਲ ਕਰਦੇ ਹੋਏ ਫਰਹਾਨ ਨੇ ਲੱਦਾਖ ਵਿੱਚ ਸ਼ੂਟਿੰਗ ਦੇ ਦੌਰਾਨ ਸ਼ਰੀਰਕ ਅਤੇ ਭਾਵਨਾਤਮਕ ਤੌਰ ‘ਤੇ ਹੋਣ ਵਾਲੇ ਤਣਾਅ ਅਤੇ ਸ਼ੂਟਿੰਗ ਦੇ ਬਾਅਦ ਤਕਨੀਕੀ ਸਮੱਸਿਆਵਾਂ ਦਾ ਪਤਾ ਚੱਲਣ ‘ਤੇ ਦਿਲ ਟੁੱਟਣ ਦਾ ਵਰਣਨ ਕੀਤਾ। ਉਨ੍ਹਾਂ ਨੇ ਯਾਦ ਕਰਦੇ ਹੋਏ ਕਿਹਾ ਕਿ “ਸਾਨੂੰ ਵਾਪਸ ਜਾਣਾ ਪਿਆ। ਲੇਕਿਨ ਜਦੋਂ ਅਸੀਂ ਵਾਪਸ ਗਏ ਤਾਂ ਸਾਨੂੰ ਕੁਝ ਬਿਹਤਰੀਨ ਸ਼ੌਟ ਮਿਲੇ” ਉਨ੍ਹਾਂ ਨੇ ਅੱਗੇ ਕਿਹਾ, ਹਰ ਚੀਜ਼ ਕਿਸੇ ਨਾ ਕਿਸੇ ਵਜ੍ਹਾ ਨਾਲ ਹੁੰਦੀ ਹੈ।”

ਡੌਨ ਦੇ ਬਾਰੇ ਵਿੱਚ ਉਨ੍ਹਾਂ ਨੇ ਦੱਸਿਆ ਕਿ ਟ੍ਰੇਨ ਵਿੱਚ ਸਫਰ ਦੌਰਾਨ ਮੂਲ ਸਕੋਰ ਸੁਣਦੇ ਸਮੇਂ ਉਨ੍ਹਾਂ ਨੂੰ ਇਹ ਵਿਚਾਰ ਕਿਵੇਂ ਆਇਆ। ਚੁਣੌਤੀ ਫਿਲਮ ਨੂੰ ਫਿਰ ਤੋਂ ਬਣਾਉਣਾ ਨਹੀਂ ਸੀ, ਬਲਕਿ ਫਿਰ ਤੋਂ ਇਸ ਦੀ ਕਲਪਨਾ ਕਰਨੀ ਸੀ। “ਮੈਂ ਡੌਨ ਕੋ ਪਕੜਨਾ ਮੁਸ਼ਕਲ ਹੀ ਨਹੀਂ ... ਨੂੰ ਕੀ ਨਵਾਂ ਅਰਥ ਦੇ ਸਕਦਾ ਸੀ? ਇਹੀ ਅਸਲੀ ਪ੍ਰੀਖਿਆ ਸੀ।” ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਸ਼ਾਹਰੁਖ ਖਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਫਿਲਮ ਲਿਖੀ ਸੀ, ਉਨ੍ਹਾਂ ਨੇ ਕਿਹਾ ਕਿ ਉਹ ਖੁਦ ਮੂਲ  ਫਿਲਮ ਦੇ ਬਹੁਤ ਵੱਡੇ ਪ੍ਰਸ਼ੰਸਕ ਸੀ।

ਉਨ੍ਹਾਂ ਨੇ ਆਪਣੇ ਪਿਤਾ ਜਾਵੇਦ ਅਖਤਰ ਅਤੇ ਭੈਣ ਜੋਯਾ ਅਖਤਰ ਦੇ ਬਾਰੇ ਗੱਲ ਕੀਤੀ, ਜੋ ਉਨ੍ਹਾਂ ਦੀ ਸਕ੍ਰਿਪਟ ਦੇ ਲਈ ਮੁੱਖ ਤੌਰ ‘ਤੇ ਪ੍ਰੇਰਣਾ ਸਰੋਤ ਸੀ। “ਮੇਰੇ ਪਿਤਾ ਸਭ ਤੋਂ ਕਰੂਰ ਹਨ। ਉਹ ਹਮੇਸ਼ਾ ਪੁੱਛਦੇ ਹਨ, ‘ਤੁਸੀਂ ਇਹ ਕਿਉਂ ਨਹੀਂ ਬਣਾ ਰਹੇ ਹੋ?” ਜਦੋਂ ਉਨ੍ਹਾਂ ਤੋਂ ਉਨ੍ਹਾਂ ਦੇ ਪਿਤਾ ਦੀ ਪਸੰਦੀਦਾ ਫਿਲਮਾਂ ਬਾਰੇ ਪੁੱਛਿਆ ਗਿਆ, ਤਾਂ ਫਰਹਾਨ ਨੇ ਦਿਲ ਚਾਹਦਾ ਹੈ ਅਤੇ ਜਿੰਦਗੀ ਨਾ ਮਿਲੇਗੀ ਦੋਬਾਰਾਂ ਜਿਹੀਆਂ ਫਿਲਮਾਂ ਦਾ ਜਿਕਰ ਕੀਤਾ।

ਭਾਗ ਮਿਲਖਾ ਭਾਗ ਲਈ ਆਪਣੇ ਬਦਲਾਅ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਮਿਲਖਾ ਸਿੰਘ ਦੀ ਭਾਵਨਾ ਸੀ ਜਿਸ ਨੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ। “ਮਿਲਖਾ ਜੀ ਚਾਹੁੰਦੇ ਸਨ ਕਿ ਕਹਾਣੀ ਅਗਲੀ ਪੀੜ੍ਹੀ ਨੂੰ ਦੱਸੇ ਕਿ ਸਖਤ ਮਿਹਨਤ ਕਰਨ ਅਤੇ ਕੌਸ਼ਲ ‘ਤੇ ਧਿਆਨ ਕੇਂਦ੍ਰਿਤ ਕਰਨ। ਉਸ ਊਰਜਾ ਨੇ ਸਾਨੂੰ ਸਭ ਨੂੰ ਪ੍ਰੇਰਿਤ ਕੀਤਾ।”

ਖਚਾਖਚ ਭਰੇ ਦਰਸ਼ਕਾਂ ਦੇ ਲਈ ਫਰਹਾਨ ਦੀ ਸਲਾਹ ਸਪਸ਼ਟ ਤੇ ਸਾਰਥਕ ਸੀ “ਕਿਸੇ ਹੋਰ ਦੀ ਕਹਾਣੀ ਦਾ ਕਿਰਦਾਰ ਨਾ ਬਣੋ। ਆਪਣੀ ਕਹਾਣੀ ਖੁਦ ਲਿਖੋ । ਅਤੇ ਅਨੁਸ਼ਾਸਨ ਦੇ ਮਹੱਤਵ ਨੂੰ ਕਦੇ ਘੱਟ ਨਾ ਆਂਕੋ।”

ਸੈਸ਼ਨ ਦਰਸ਼ਕਾਂ ਦੇ ਸਵਾਲਾਂ ਦੇ ਨਾਲ ਸਮਾਪਤ ਹੋਇਆ, ਇੱਕ ਆਕਰਸ਼ਕ, ਇਮਾਨਦਾਰ  ਅਤੇ ਪ੍ਰੇਰਕ ਮਾਸਟਰਕਲਾਸ ਦਾ ਸਮਾਪਨ ਹੋਇਆ, ਜਿਸ ਵਿੱਚ ਨਾ ਕੇਵਲ ਸਿਨੇਮਾ ਦਾ ਜਸ਼ਨ ਮਨਾਇਆ ਗਿਆ, ਬਲਕਿ ਆਪਣੇ ਰਸਤੇ ਨੂੰ ਖੁਦ ਬਣਾਉਣ ਦੇ ਲਈ ਜ਼ਰੂਰੀ ਸਾਹਸ  ਦਾ ਵੀ ਜਸ਼ਨ ਮਨਾਇਆ ਗਿਆ।

* * *

 ਪੀਆਈਬੀ ਟੀਮ ਵੇਵਸ 2025/ਰਜਿਤ/ਲਕਸ਼ਮੀਪ੍ਰਿਯਾ/ਪੌਸ਼ਾਲੀ/ਨਿਖੀਤਾ/ਦਰਸ਼ਨਾ/146


Release ID: (Release ID: 2127187)   |   Visitor Counter: 4