ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਪੈਨ-ਇੰਡੀਆ (ਪੈਨ ਇੰਡੀਆ) ਸਿਨੇਮਾ ਕੋਈ ਮਿੱਥ ਨਹੀਂ ਹੈ; ਫਿਲਮ ਇੰਡਸਟ੍ਰੀ ਦੇ ਦਿੱਗਜ਼ਾਂ ਨੇ ਭਾਰਤੀ ਸਿਨੇਮਾ ਵਿੱਚ ਏਕਤਾ ‘ਤੇ ਜ਼ੋਰ ਦਿੱਤਾ
ਅਨੁਪਮ ਖੇਰ ਨੇ ਕੋਵਿਡ ਦੇ ਬਾਅਦ ਸਿਨੇਮਾ ਉਪਯੋਗ ਦੇ ਬਦਲਦੇ ਰੁਝਾਨ ‘ਤੇ ਚਾਨਣਾ ਪਾਇਆ
ਜਦੋਂ ਤੁਸੀਂ ਸਾਡੀ ਸਾਂਝੀ ਵਿਰਾਸਤ, ਸਾਡੇ ਗੀਤਾਂ, ਸਾਡੀਆਂ ਕਹਾਣੀਆਂ, ਸਾਡੀ ਮਿੱਟੀ ਦਾ ਸਨਮਾਨ ਕਰਦੇ ਹੋ, ਤਾਂ ਤੁਹਾਡੀ ਫਿਲਮ ਭਾਰਤੀ ਸਿਨੇਮਾ ਬਣ ਜਾਂਦੀ ਹੈ: ਖੁਸ਼ਬੂ ਸੁੰਦਰ
Posted On:
02 MAY 2025 5:57PM
|
Location:
PIB Chandigarh
ਮੁੰਬਈ ਦੇ ਜਿਓ ਵਰਲਡ ਸੈਂਟਰ ਵਿੱਚ ਆਯੋਜਿਤ ਵਰਲਡ ਆਡੀਓ-ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ, ਵੇਵਸ 2025 ਵਿੱਚ “ਪੈਨ-ਇੰਡੀਅਨ ਸਿਨੇਮਾ: ਮਿੱਥ ਜਾਂ ਮੋਮੈਂਟਮ” ਸਿਰਲੇਖ ਹੇਠ ਇੱਕ ਪ੍ਰੇਰਕ ਪੈਨਲ ਚਰਚਾ ਆਯੋਜਿਤ ਕੀਤੀ ਗਈ। ਸ਼੍ਰੀ ਨਮਨ ਰਾਮਚੰਦ੍ਰਨ ਦੁਆਰਾ ਸੰਚਾਲਿਤ ਇਸ ਸੈਸ਼ਨ ਵਿੱਚ ਭਾਰਤੀ ਫਿਲਮ ਇੰਡਸਟ੍ਰੀ ਦੀਆਂ ਚਾਰ ਪ੍ਰਤਿਸ਼ਠਿਤ ਹਸਤੀਆਂ ਸ਼੍ਰੀ ਨਾਗਾਰਜੁਨ, ਸ਼੍ਰੀ ਅਨੁਪਮ ਖੇਰ, ਸ਼੍ਰੀ ਕਾਰਥੀ ਅਤੇ ਸੁਸ਼੍ਰੀ ਖੁਸ਼ਬੂ ਸੁੰਦਰ ਇੱਕ ਬਿਹਤਰੀਨ ਚਰਚਾ ਲਈ ਇਕੱਠਿਆਂ ਆਈਆਂ।

ਸੁਸ਼੍ਰੀ ਖੁਸ਼ਬੂ ਸੁੰਦਰ ਨੇ ਦਰਸ਼ਕਾਂ ਨੂੰ ਯਾਦ ਕਰਵਾਇਆ ਕਿ ਸਿਨੇਮਾ ਦੀ ਤਾਕਤ ਉਸ ਦੀ ਭਾਵਨਾਤਮਕ ਗੂੰਜ ਵਿੱਚ ਸ਼ਾਮਲ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਬਾਲੀਵੁੱਡ ਅਤੇ ਖੇਤਰੀ ਫਿਲਮ ਉਦਯੋਗਾਂ ਦਰਮਿਆਨ ਕੋਈ ਵੰਡ ਨਹੀਂ ਹੋਣੀ ਚਾਹੀਦੀ, ਕਿਉਂਕਿ ਭਾਰਤੀ ਫਿਲਮਾਂ ਸਾਰੇ ਭਾਰਤੀਆਂ ਤੇ ਨਾਲ ਜੁੜਨ ਦੇ ਇਰਾਦੇ ਨਾਲ ਬਣਾਈਆਂ ਜਾਂਦੀਆਂ ਹਨ। ਉਨ੍ਹਾਂ ਨੇ ਕਿਹਾ, “ਜਦੋਂ ਤੁਸੀਂ ਸਾਡੀ ਸਾਂਝੀ ਵਿਰਾਸਤ, ਸਾਡੇ ਗੀਤਾਂ, ਸਾਡੀਆਂ ਕਹਾਣੀਆਂ, ਸਾਡੀ ਮਿੱਟੀ ਦਾ ਸਨਮਾਨ ਕਰਦੇ ਹੋ, ਤਾਂ ਤੁਹਾਡੀ ਫਿਲਮ ਖੇਤਰੀ ਜਾਂ ਰਾਸ਼ਟਰੀ ਨਹੀਂ ਰਹਿ ਜਾਂਦੀ, ਉਹ ਭਾਰਤੀ ਸਿਨੇਮਾ ਬਣ ਜਾਂਦੀ ਹੈ ਅਤੇ ਇਹੀ ਉਹ ਚੀਜ਼ ਹੈ ਜੋ ਸਭ ਕੁਝ ਠੀਕ ਕਰ ਦਿੰਦੀ ਹੈ।”

ਸ਼੍ਰੀ ਨਾਗਾਰਜੁਨ ਨੇ ਭਾਰਤ ਦੀਆਂ ਫਿਲਮ ਨਿਰਮਾਣ ਪਰੰਪਰਾਵਾਂ ਨੂੰ ਇਕੱਠੇ ਜੋੜਨ ਵਾਲੇ ਸਮ੍ਰਿੱਧ ਸੱਭਿਆਚਾਰਕ ਤਾਣੇ-ਬਾਣੇ ਦਾ ਜ਼ਿਕਰ ਕਰਦੇ ਹੋਏ ਇਸ ਭਾਵਨਾ ਨੂੰ ਦੁਹਰਾਇਆ। ਉਨ੍ਹਾਂ ਨੇ ਅਣਗਿਣਤ ਭਾਸ਼ਾਵਾਂ, ਰੀਤੀ-ਰਿਵਾਜਾਂ ਅਤੇ ਲੈਂਡਸਕੇਪਸ ਬਾਰੇ ਗੱਲ ਕੀਤੀ ਜੋ ਕਹਾਣੀਕਾਰਾਂ ਨੂੰ ਪ੍ਰੇਰਿਤ ਕਰਦੇ ਹਨ। ਉਨ੍ਹਾਂ ਨੇ ਮੌਜੂਦ ਲੋਕਾਂ ਨੂੰ ਯਾਦ ਦਿਲਾਇਆ ਕਿ ਆਪਣੀਆਂ ਜੜ੍ਹਾਂ ‘ਤੇ ਮਾਣ ਕਰਨਾ ਰਚਨਾਤਮਕਤਾ ਵਿੱਚ ਰੁਕਾਵਟ ਨਹੀਂ ਕਰਦਾ ਹੈ ਸਗੋਂ ਇਹ ਇਸ ਨੂੰ ਮੁਕਤ ਕਰਦਾ ਹੈ ਅਤੇ ਇਹੀ ਭਾਰਤੀ ਸਿਨੇਮਾ ਦਾ ਅਸਲੀ ਸਾਰ ਹੈ।

ਸ਼੍ਰੀ ਅਨੁਪਮ ਖੇਰ ਨੇ ਕਿਹਾ ਕਿ ਕਿਸ ਤਰ੍ਹਾਂ ਕੋਵਿਡ-19 ਮਹਾਮਾਰੀ ਨੇ ਸਿਨੇਮਾ ਦੇਖਣ ਦੇ ਵਿਵਹਾਰ ਨੂੰ ਬਦਲ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਦਰਸ਼ਕਾਂ ਨੇ ਵੱਖ-ਵੱਖ ਸਰੋਤਾਂ ਤੋਂ ਫਿਲਮਾਂ ਦੇਖਣਾ ਸ਼ੁਰੂ ਕੀਤਾ ਅਤੇ ਇਹ ਵੱਖ-ਵੱਖ ਖੇਤਰਾਂ ਦੇ ਸਿਨੇਮਾ ਬਾਰੇ ਨਹੀਂ ਹੈ, ਸਗੋਂ ਸਿਰਫ਼ ਭਾਰਤ ਦੇ ਸਿਨੇਮਾ ਬਾਰੇ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਕਿਸੇ ਨੂੰ ਵੀ ਆਪਣੀ ਕਲਾ ਅਤੇ ਕੌਸ਼ਲ ਵਿੱਚ ਸੱਚਾ ਅਤੇ ਈਮਾਨਦਾਰ ਹੋਣਾ ਚਾਹੀਦਾ ਹੈ, “ਭਾਵੇਂ ਤੁਸੀਂ ਵੱਡੇ ਪਰਦੇ ‘ਤੇ ਕੋਈ ਪੌਰਾਣਿਕ ਗਾਥਾ ਪ੍ਰਸਾਰਿਤ ਕਰ ਰਹੇ ਹੋਵੋ ਜਾਂ ਜੀਵਨ ਦੇ ਕਿਸੇ ਹਿੱਸੇ ਨਾਲ ਜੁੜਿਆ ਨਾਟਕ ਖੇਡ ਰਹੇ ਹੋਵੋ, ਕਹਾਣੀ ਕਹਿਣ ਵਿੱਚ ਈਮਾਨਦਾਰੀ ਤੁਹਾਡੀ ਸਭ ਤੋਂ ਵੱਡੀ ਸਹਿਯੋਗੀ ਹੈ। ਦਰਸ਼ਕ ਤਮਾਸ਼ਾ ਦੇਖਣ ਦੀ ਇੱਛਾ ਰੱਖ ਸਕਦੇ ਹਨ, ਲੇਕਿਨ ਉਹ ਹਮੇਸ਼ਾ ਈਮਾਨਦਾਰੀ ਦੀ ਸ਼ਲਾਘਾ ਕਰਨਗੇ ਅਤੇ ਇਹੀ ਗੱਲ ਫਿਲਮਾਂ ‘ਤੇ ਵੀ ਲਾਗੂ ਹੁੰਦੀ ਹੈ।”

ਇਸ ਤੋਂ ਇਲਾਵਾ, ਸ਼੍ਰੀ ਕਾਰਥੀ ਨੇ ਪੈਲਨ ਚਰਚਾ ਵਿੱਚ ਜੀਵਨ ਤੋਂ ਵੀ ਵੱਡੇ ਅਨੁਭਵਾਂ ਲਈ ਲੋਕਾਂ ਦੀ ਵਧਦੀ ਜਗਿਆਸਾ ‘ਤੇ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਦਰਸ਼ਕਾਂ ਕੋਲ ਵਿਭਿੰਨਤਾਪੂਰਨ ਵਿਸ਼ਾ-ਵਸਤੂ ਉਪਲਬਧ ਹੈ, ਲੇਕਿਨ ਉਹ ਹਾਲੇ ਵੀ ਸੌਂਗ-ਐਂਡ-ਡਾਂਸ ਦੇ ਜਾਦੂ ਅਤੇ ਵੀਰਤਾ ਭਰਪੂਰ ਮਹਾਂਕਾਵਿਆਂ ਲਈ ਸਿਨੇਮਾਘਰਾਂ ਵੱਲ ਖਿੱਚੇ ਜਾਂਦੇ ਹਨ।

ਪੈਨਲਿਸਟਾਂ ਨੇ ਚਰਚਾ ਦੌਰਾਨ ‘ਖੇਤਰੀ’ ਫਿਲਮਾਂ ਦੀ ਧਾਰਨਾ ਤੋਂ ਅੱਗੇ ਵਧਣ ਅਤੇ ਭਾਰਤੀ ਫਿਲਮਾਂ ਦੇ ਵਿਚਾਰ ਨੂੰ ਅਪਣਾਉਣ ਦੇ ਮਹੱਤਵ ਬਾਰੇ ਗੱਲ ਕੀਤੀ। ਉਨ੍ਹਾਂ ਨੇ ਭਾਵਨਾਵਾਂ, ਈਮਾਨਦਾਰੀ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਰਤੀ ਸਿਨੇਮਾ ਦੀ ਅਸਲੀ ਤਾਕਤ ਵੰਡ ਵਿੱਚ ਨਹੀਂ, ਸਗੋਂ ਸਾਡੀ ਮਿੱਟੀ ਵਿੱਚ ਸ਼ਾਮਲ ਏਕਤਾ ਵਿੱਚ ਨਿਹਿਤ ਹੈ, ਅਤੇ ਇਹੀ ਉਹ ਗਤੀ ਹੈ ਜੋ ਭਾਰਤੀ ਸਿਨੇਮਾ ਨੂੰ ਅੱਗੇ ਲੈ ਜਾਵੇਗੀ।
ਰੀਅਲ ਟਾਈਮ ‘ਤੇ ਅਧਿਕਾਰਿਤ ਅੱਪਡੇਟ ਲਈ ਕਿਰਪਾ ਕਰਕੇ ਸਾਨੂੰ ਫਾਲੋ ਕਰੋ:
ਐਕਸ ‘ਤੇ
https://x.com/WAVESummitIndia
https://x.com/MIB_India
https://x.com/PIB_India
https://x.com/PIBmumbai
ਇੰਸਟਾਗ੍ਰਾਮ ‘ਤੇ
https://www.instagram.com/wavesummitindia
https://www.instagram.com/mib_india
https://www.instagram.com/pibindia
* * *
ਪੀਆਈਬੀ ਟੀਮ ਵੇਵਸ 2025 | ਰਜਿਥ/ਲਕਸ਼ਮੀਪ੍ਰਿਯਾ/ ਲੰਮਪੈਮ (Lumpem)/ ਦਰਸ਼ਨਾ| 150
Release ID:
(Release ID: 2127098)
| Visitor Counter:
8