WAVES BANNER 2025
ਸੂਚਨਾ ਤੇ ਪ੍ਰਸਾਰਣ ਮੰਤਰਾਲਾ

“ਦੁਨੀਆ ਭਰ ਵਿੱਚ ਦਿਲਾਂ ਨੂੰ ਛੂਹਣ ਵਾਲੀਆਂ ਕਹਾਣੀਆਂ”- ਵੇਵਸ 2025 ਨੇ ਕਹਾਣੀ ਕਹਿਣ ਦੇ ਭਵਿੱਖ ‘ਤੇ ਗਲੋਬਲ ਸੰਵਾਦ ਨੂੰ ਅੱਗੇ ਵਧਾਇਆ


ਵੇਵਸ 2025 ਵਿੱਚ ਸਟ੍ਰੀਮਿੰਗ, ਸਿਨੇਮਾ ਅਤੇ ਸਾਹਿਤ ਦਾ ਮਿਲਨ

 Posted On: 02 MAY 2025 7:40PM |   Location: PIB Chandigarh

ਪਹਿਲੀ ਵੇਵਸ 2025 ਸਮਿਟ ਦੇ ਦੂਸਰੇ ਦਿਨ “ਦੁਨੀਆ ਭਰ ਵਿੱਚ ਦਿਲਾਂ ਨੂੰ ਛੂਹਣ ਵਾਲੀਆਂ ਕਹਾਣੀਆਂ” ‘ਤੇ ਪੈਨਲ ਚਰਚਾ ਵਿੱਚ ਬੁਲਾਰਿਆਂ ਦਾ ਇੱਕ ਅਸਾਧਾਰਣ ਸਮੂਹ ਸੀ: ਨੈਸ਼ਨਲ ਜਿਓਗ੍ਰਾਫਿਕ ਸੋਸਾਇਟੀ ਵਿੱਚ ਮੁੱਖ ਸਟੋਰੀਟੈਲਿੰਗ ਅਧਿਕਾਰੀ ਕੈਟਲਿਨ ਯਾਰਨਲ: ਦ ਵਾਲਟ ਡਿਜ਼ਨੀ ਕੰਪਨੀ ਵਿੱਚ ਈਵੀਪੀ ਅਤੇ ਕਾਰਪੋਰੇਟ ਵਿਕਾਸ ਪ੍ਰਮੁੱਖ ਜਸਟਿਨ ਵਾਰਬ੍ਰੁਕ; ਐਮਾਜ਼ੌਨ ਪ੍ਰਾਈਮ ਵੀਡੀਓ ਵਿੱਚ ਅੰਤਰਰਾਸ਼ਟਰੀ ਉਪ ਪ੍ਰਧਾਨ ਕੇਲੀ ਡੇਅ, ਬੀਬੀਸੀ ਸਟੂਡੀਓ ਏਸ਼ੀਆ ਦੇ ਕਾਰਜਕਾਰੀ ਉਪ ਪ੍ਰਧਾਨ ਅਤੇ ਜਨਰਲ ਮੈਨੇਜਰ ਫਿਲ ਹਾਰਡਮੈਨ; ਭਾਰਤ ਦੇ ਸਭ ਤੋਂ ਪ੍ਰਸਿੱਧ ਫਿਲਮ ਨਿਰਦੇਸ਼ਕਾਂ ਵਿੱਚੋਂ ਇੱਕ ਰਾਜਕੁਮਾਰ ਹਿਰਾਨੀ; ਅਤੇ ਮੌਡਰੇਟਰ ਦੇ ਰੂਪ ਵਿੱਚ ਸਨ ਬੈਸਟਸੈਲਿੰਗ ਲੇਖਕ ਅਤੇ ਡਿਪਲੋਮੈਟ ਅਮੀਸ਼ ਤ੍ਰਿਪਾਠੀ।

ਇਸ ਸੈਸ਼ਨ ਵਿੱਚ ਗਲੋਬਲ ਮੀਡੀਆ, ਮਨੋਰੰਜਨ ਅਤੇ ਸਾਹਿਤਕ ਲੈਂਡਸਕੇਪਸ ਤੋਂ ਦੂਰਦਰਸ਼ੀ ਪ੍ਰਮੁੱਖਾਂ ਅਤੇ ਮਾਸਟਰ ਸਟੋਰੀਟੈਲਿੰਗ ਨੂੰ ਕਹਾਣੀ ਕਹਿਣ ਦੀ ਪਰਿਵਰਤਨਕਾਰੀ ਸ਼ਕਤੀ ਦਾ ਪਤਾ ਲਗਾਉਣ ਲਈ ਇਕੱਠੇ ਲਿਆਉਂਦਾ ਗਿਆ। ਸਟ੍ਰੀਮਿੰਗ ਪਲੈਟਫਾਰਮ ਅਤੇ ਪ੍ਰਸਾਰਣ ਦਿੱਗਜਾਂ ਤੋਂ ਲੈ ਕੇ ਸਿਨੇਮਾ ਅਤੇ ਸਾਹਿਤ ਤੱਕ, ਪੈਨਲਿਸਟਾਂ ਨੇ ਇਸ ਬਾਰੇ ਸੂਝ ਸਾਂਝੀ ਕੀਤੀ ਕਿ ਕਿਵੇਂ ਆਕਰਸ਼ਕ ਕਥਾਵਾਂ ਸੀਮਾਵਂ ਨੂੰ ਪਾਰ ਕਰ ਸਕਦੀਆਂ ਹਨ, ਸੱਭਿਆਚਾਰਾਂ ਨੂੰ ਆਕਾਰ ਦੇ ਸਕਦੀਆਂ ਹਨ ਅਤੇ ਦੁਨੀਆ ਭਰ ਦੇ ਲੋਕਾਂ ਨੂੰ ਜੋੜ ਸਕਦੀਆਂ ਹਨ। ਚਰਚਾ ਵਿੱਚ ਗਲੋਬਲ ਕਹਾਣੀ ਕਹਿਣ ਨੂੰ ਪ੍ਰੇਰਿਤ ਕਰਨ ਵਾਲੀ ਰਣਨੀਤਕ, ਰਚਨਾਮਤਕ ਅਤੇ ਭਾਵਨਾਤਮਕ ਸ਼ਕਤੀ ਅਤੇ ਧਾਰਨਾਵਾਂ, ਸੱਭਿਆਚਾਰਾਂ ਅਤੇ ਸਮਾਜਿਕ ਪਰਿਵਰਤਨ ‘ਤੇ ਇਸ ਦੇ ਡੂੰਘੇ ਪ੍ਰਭਾਵ ਬਾਰੇ ਦੱਸਿਆ ਗਿਆ।

ਨੈਸ਼ਲਨ ਜਿਓਗ੍ਰਾਫਿਕ ਦੀ ਕੈਥਲਿਨ ਯਾਰਨਲ ਦੁਨੀਆ ਭਰ ਦੇ ਦਰਸ਼ਕਾਂ ਨੂੰ ਜੋੜਨ ਲਈ ਵਿਗਿਆਨ, ਖੋਜ ਅਤੇ ਵਿਜ਼ੁਅਲ ਸਟੋਰੀਟੈਲਿੰਗ ਨੂੰ ਆਪਸ ਵਿੱਚ ਜੋੜਨ ਵਾਲੀਆਂ ਸ਼ਕਤੀਸ਼ਾਲੀ ਕਥਾਵਾਂ ਬਣਾਉਣ ਦੀ ਰਣਨੀਤਕ ਦ੍ਰਿਸ਼ਟੀ ਦੀ ਅਗਵਾਈ ਕਰਦੀਆਂ ਹਨ। ਚਰਚਾ ਵਿੱਚ ਉਨ੍ਹਾਂ ਨੇ ਸਟੋਰੀਟੈਲਿੰਗ ਵਿੱਚ ਪ੍ਰਮਾਣਿਕਤਾ ਅਤੇ ਉਤਕ੍ਰਿਸ਼ਟਤਾ ਦੇ ਮਹੱਤਵ ‘ਤੇ ਬਲ ਦਿੱਤਾ ਅਤੇ ਅਜਿਹੀ ਸਮੱਗਰੀ ਤਿਆਰ ਕਰਨ ਵਿੱਚ ਸ਼ਾਮਲ ਚੁਣੌਤੀਆਂ ਅਤੇ ਮੌਕਿਆਂ ਦੋਨਾਂ ਬਾਰੇ ਦੱਸਿਆ।

ਵਾਲਟ ਡਿਜ਼ਨੀ ਦੇ ਜਸਟਿਨ ਵਾਰਬ੍ਰੁਕ ਨੇ ਭਾਰਤੀ ਬਜ਼ਾਰ ਨੂੰ ਸਰਬਉੱਚ ਪ੍ਰਾਥਮਿਕਤਾ ਵਾਲਾ ਅਤੇ ਇਸ ਨੂੰ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਅਤੇ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਮੀਡੀਆ ਅਤੇ ਮਨੋਰੰਜਨ ਬਜ਼ਾਰਾਂ ਵਿੱਚੋਂ ਇੱਕ ਦੱਸਿਆ। ਉਨ੍ਹਾਂ ਨੇ ਭਾਰਤੀ ਕੰਪਨੀਆਂ ਦੇ ਨਾਲ ਡਿਜ਼ਨੀ ਦੇ ਸਹਿਯੋਗ ਬਾਰੇ ਦੱਸਿਆ ਕਿ ਕਿਵੇਂ ਇਸ ਤਰ੍ਹਾਂ ਦੀ ਸਾਂਝੇਦਾਰੀ ਸੱਭਿਆਚਾਰਾਂ ਨੂੰ ਜੋੜਨ ਅਤੇ ਸਟੋਰੀਟੈਲਿੰਗ ਰਾਹੀਂ ਗਲੋਬਲ ਦਰਸ਼ਕਾਂ ਨੂੰ ਇਕੱਠੇ ਲਿਆਉਣ ਵਿੱਚ ਮਦਦ ਕਰ ਰਹੀ ਹੈ।

ਐਮਾਜ਼ੌਨਨ ਪ੍ਰਾਈਮ ਵੀਡੀਓ ਦੇ ਕੈਲੀ ਡੇਅ ਗਲੋਬਲ ਵਿਸਤਾਰ ਅਤੇ ਕੰਟੈਂਟ ਰਣਨੀਤੀ ਦੀ ਦੇਖ-ਰੇਖ ਕਰਦੀਆਂ ਹਨ, ਜੋ ਮਹਾਦ੍ਵੀਪਾਂ ਦੇ ਦਰਸ਼ਕਾਂ ਲਈ ਵਿਭਿੰਨ ਅਤੇ ਸਥਾਨਕ ਕਹਾਣੀਆਂ ਨੂੰ ਲਿਆਉਣ ਲਈ ਕੰਮ ਕਰਦੀਆਂ ਹਨ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਪਲੈਟਫਾਰਮ ਕਿਵੇਂ ਨਿਰਧਾਰਿਤ ਕਰਦਾ ਹੈ ਕਿ ਘਰੇਲੂ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਕਿਹੜੀਆਂ ਕਹਾਣੀਆਂ ਵਿੱਤੀ ਤੌਰ ‘ਤੇ ਸਫਲ ਹੁੰਦੀਆਂ ਹਨ, ਤਾਂ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਕੋਈ ਨਿਰਧਾਰਿਤ ਐਲਗੋਰਿਦਮ ਨਹੀਂ ਹੈ- ਸਫਲਤਾ ਮਜ਼ਬੂਤ ਕਹਾਣੀ ਕਹਿਣ, ਸਥਾਨਕ ਦਰਸ਼ਕਾਂ ਨੂੰ ਸਮਝਣ ਅਤੇ ਸਹੀ ਫਾਰਮੈੱਟ ਅਤੇ ਸ਼ੈਲੀਆਂ ਨੂੰ ਚੁਣਨ ਵਿੱਚ ਨਿਹਿਤ ਹੈ।

ਬੀਬੀਸੀ ਸਟੂਡੀਓ, ਏਸ਼ੀਆ ਦੇ ਫਿਲ ਹਾਰਡਮੈਨ ਏਸ਼ਿਆਈ ਦਰਸ਼ਕਾਂ ਲਈ ਤਿਆਰ ਪ੍ਰੀਮੀਅਮ ਬ੍ਰਿਟਿਸ਼ ਕੰਟੈਂਟ ਦੀ ਅਗਵਾਈ ਕਰਦੇ ਹਨ। ਉਨ੍ਹਾਂ ਨੇ ਗੁਣਵੱਤਾਪੂਰਨ ਕੰਟੈਂਟ ਦੀ ਸਥਾਈ ਸ਼ਕਤੀ ਬਾਰੇ ਗੱਲ ਕੀਤੀ, ਸਿੱਖਿਅਤ ਕਰਨ ਅਤੇ ਸੂਚਿਤ ਕਰਨ ਦੇ ਬੀਬੀਸੀ ਦੇ ਮੁੱਖ ਮਿਸ਼ਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਧਿਆਨ ਮਿਸ਼ਨ ਦੇ ਨਾਲ ਸਾਰਥਕ ਕਹਾਣੀਆਂ ਨੂੰ ਲੱਭਣ ਅਤੇ ਸਾਂਝਾ ਕਰਨ ‘ਤੇ ਦ੍ਰਿੜ੍ਹਤਾ ਨਾਲ ਬਣਿਆ ਹੋਇਆ ਹੈ।

ਦੇਸ਼ ਦੇ ਸਭ ਤੋਂ ਪ੍ਰਸ਼ੰਸਾਯੋਗ ਫਿਲਮ ਨਿਰਦੇਸ਼ਕਾਂ ਵਿੱਚੋਂ ਇੱਕ ਰਾਜਕੁਮਾਰ ਹਿਰਾਨੀ ਭਾਵਨਾਤਮਕ ਤੌਰ ‘ਤੇ ਸ਼ਕਤੀਸ਼ਾਲੀ ਅਤੇ ਸਮਾਜਿਕ ਤੌਰ ‘ਤੇ ਪ੍ਰਭਾਵਸ਼ਾਲੀ ਫਿਲਮਾਂ ਬਣਾਉਣ ਲਈ ਜਾਣੇ ਜਾਂਦੇ ਹਨ, ਜੋ ਭਾਰਤ ਅਤੇ ਦੁਨੀਆ ਭਰ ਵਿੱਚ ਦਰਸ਼ਕਾਂ ਨੂੰ ਪਸੰਦ ਆਉਂਦੀਆਂ ਹਨ। ਚਰਚਾ ਵਿੱਚ, ਉਨ੍ਹਾਂ ਨੇ ਦੱਸਿਆ ਕਿ ਕਹਾਣੀ ਸੁਣਾਉਣਾ ਸੁਭਾਵਿਕ ਤੌਰ ‘ਤੇ ਵਿਅਕਤੀਗਤ ਹੈ- ਜੋ ਵਿਅਕਤੀ ਤੋਂ ਦੂਸਰੇ ਵਿਅਕਤੀ ਵਿੱਚ ਅਲੱਗ ਹੁੰਦਾ ਹੈ। ਉਨ੍ਹਾਂ ਨੇ ਏਆਈ ਦੀ ਸਮਰੱਥਾ ‘ਤੇ ਕਿਹਾ ਕਿ ਇਹ ਫਿਲਮ ਨਿਰਮਾਤਾਵਾਂ ਲਈ ਰਚਨਾਤਮਕਤਾ ਅਤੇ ਸਟੋਰੀਟੈਲਿੰਗ ਲਈ ਇੱਕ ਮਹੱਤਵਪੂਰਨ ਉਪਕਰਣ ਹੈ।

ਬੈਸਟਸੈਲਿੰਗ ਲੇਖਕ ਅਤੇ ਡਿਪਲੋਮੈਟ ਅਮੀਸ਼ ਤ੍ਰਿਪਾਠੀ ਆਪਣੀ ਕਹਾਣੀ ਕਹਿਣ ਵਿੱਚ ਪੌਰਾਣਿਕ ਕਥਾ ਅਤੇ ਸੱਭਿਆਚਾਰਕ ਗਹਿਰਾਈ ਦਾ ਇੱਕ ਵਿਲੱਖਣ ਮਿਸ਼ਰਣ ਲਿਆਉਂਦੇ ਹਨ। ਮੌਡਰੇਟਰ ਦੇ ਰੂਪ ਵਿੱਚ, ਉਨ੍ਹਾਂ ਨੇ ਪੈਨਲ ਚਰਚਾ ਦਾ ਕੁਸ਼ਲਤਾਪੂਰਵਕ ਮਾਰਗਦਰਸ਼ਨ ਕੀਤਾ, ਵਿਭਿੰਨ ਦ੍ਰਿਸ਼ਟੀਕੋਣਾਂ ਨੂੰ ਜੋੜਦੇ ਹੋਏ ਅਤੇ ਸੀਮਾਵਾਂ ਦੇ ਪਾਰ ਲੋਕਾਂ ਨੂੰ ਜੋੜਨ ਲਈ ਕਹਾਣੀਆਂ ਦੀ ਯੂਨੀਵਰਸਲ ਸ਼ਕਤੀ ‘ਤੇ ਜ਼ੋਰ ਦਿੱਤਾ। 

* * *

ਪੀਆਈਬੀ ਟੀਮ ਵੇਵਸ 2025/ਰਜਿਤ/ਦਰਸ਼ਨਾ/151


Release ID: (Release ID: 2127091)   |   Visitor Counter: 13