ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਵੇਵਸ ਵਿਖੇ ਕਿਰਨ ਮਜੂਮਦਾਰ ਸ਼ਾਅ ਨੇ ਪੇਸ਼ ਕੀਤੀ ਭਾਰਤ ਦੇ ਰਚਨਾਤਮਕ ਭਵਿੱਖ ਦੀ ਰੂਪਰੇਖਾ, ਕਿਹਾ ਫਿਲਮਾਂ ਤੋਂ ਅੱਗੇ ਦੀ ਸੋਚੋ ਸਟਾਰਟਅੱਪਸ ਅਤੇ ਗਲੋਬਲ ਪੱਧਰ ‘ਤੇ ਹਲਚਲ ਮਚਾਉਣ ਵਾਲੇ ਬ੍ਰਾਂਡ ਬਣਾਓ ਭਾਰਤ ਲਈ ਪਰੰਪਰਾ ਅਤੇ ਟੈਕਨੋਲੋਜੀ ਨੂੰ ਮਿਲਾ ਕੇ ਨਵੀਆਂ ਕਹਾਣੀਆਂ ਸਿਰਜਣ ਦਾ ਸਮਾਂ ਆਉਣ ਪਹੁੰਚਿਆ ਹੈ: ਸ਼ਾਅ
ਭਾਰਤ ਲਈ ਪਰੰਪਰਾ ਅਤੇ ਟੈਕਨੋਲੋਜੀ ਨੂੰ ਮਿਲਾ ਕੇ ਨਵੀਆਂ ਕਹਾਣੀਆਂ ਸਿਰਜਣ ਦਾ ਸਮਾਂ ਆਉਣ ਪਹੁੰਚਿਆ ਹੈ: ਸ਼ਾਅ
Posted On:
02 MAY 2025 8:17PM
|
Location:
PIB Chandigarh
ਗਲੋਬਲ ਬਿਜ਼ਨਸ ਲੀਡਰ ਅਤੇ ਬਾਇਓਕੌਨ ਦੇ ਸੰਸਥਾਪਕ ਕਿਰਨ ਮਜ਼ੂਮਦਾਰ ਸ਼ਾਅ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰਚਨਾਤਮਕ ਕੰਟੈਂਟ ਤਿਆਰ ਕਰਨ ਵਿੱਚ ਸ਼ਾਮਲ ਭਾਰਤੀ ਸਟਾਰਟਅੱਪਸ ਨੂੰ ਫਿਲਮਾਂ ਤੋਂ ਅੱਗੇ ਦੀ ਸੋਚਣੀ ਚਾਹੀਦੀ ਹੈ ਅਤੇ ਗਲੋਬਲ ਪੱਧਰ ‘ਤੇ ਹਲਚਲ ਮਚਾਉਣ ਵਾਲੇ ਬ੍ਰਾਂਡ, ਈਕੋਸਿਸਟਮ ਅਤੇ ਬੌਧਿਕ ਸੰਪਦਾ ਦਾ ਨਿਰਮਾਣ ਕਰਨਾ ਚਾਹੀਦਾ ਹੈ। ਉਹ ਮੁੰਬਈ ਦੇ ਜੀਓ ਵਰਲਡ ਸੈਂਟਰ ਵਿਖੇ ਵਰਲਡ ਆਡੀਓ ਵਿਜੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) ਦੇ ਪਹਿਲੇ ਐਡੀਸ਼ਨ ਦੇ ਦੂਸਰੇ ਦਿਨ ਇਨ-ਕਨਵਰਸੇਸ਼ਨ ਸੈਸ਼ਨ ਵਿੱਚ ਬੋਲ ਰਹੀਆਂ ਸਨ।
ਫੋਰਬਸ ਦੇ ਐਡੀਟਰ-ਐਟ-ਲਾਰਜ ਮਨੀਤ ਆਹੂਜਾ ਨਾਲ "ਭਾਰਤ ਦਾ ਇਨੋਵੇਸ਼ਨ ਪੁਨਰਜਾਗਰਣ: ਗਲੋਬਲ-ਫਸਟ ਸਟਾਰਟਅੱਪਸ ਦਾ ਅਗਲਾ ਦਹਾਕਾ" ਵਿਸ਼ੇ 'ਤੇ ਚਰਚਾ ਦੌਰਾਨ ਮਜੂਮਦਾਰ ਸ਼ਾਅ ਨੇ ਭਾਰਤੀ ਕਹਾਣੀਆਂ ਦੀ ਵਿਸ਼ਵਵਿਆਪੀ ਸਮਰੱਥਾ ਦਾ ਜ਼ਿਕਰ ਕੀਤਾ। ਰਾਮਾਇਣ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ , " ਭਾਰਤ ਲਈ ਪਰੰਪਰਾ ਅਤੇ ਟੈਕਨੋਲੋਜੀ ਨੂੰ ਮਿਲਾ ਕੇ ਨਵੀਆਂ ਕਹਾਣੀਆਂ ਸਿਰਜਣ ਦਾ ਸਮਾਂ ਆਉਣ ਪਹੁੰਚਿਆ ਹੈ। ਜਿਸ ਤਰ੍ਹਾਂ ਜੌਰਜ ਲੁਕਾਸ ਨੇ ਸਟਾਰ ਵਾਰਸ ਲਈ ਭਾਰਤੀ ਮਹਾਂਕਾਵਿਆਂ ਤੋਂ ਪ੍ਰੇਰਨਾ ਲਈ ਸੀ , ਉਸੇ ਤਰ੍ਹਾਂ ਅਸੀਂ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਗਲੋਬਲ ਫਰੈਂਚਾਇਜ਼ ਵਿੱਚ ਬਦਲਣ ਲਈ ਟੈਕਨੋਲੋਜੀ ਦੀ ਵਰਤੋਂ ਕਰ ਸਕਦੇ ਹਾਂ।"
ਭਾਰਤ ਦੀਆਂ ਜਨਸੰਖਿਆ ਅਤੇ ਡਿਜੀਟਲ ਤਾਕਤਾਂ ਬਾਰੇ ਚਰਚਾ ਕਰਦੇ ਹੋਏ ਉਨ੍ਹਾਂ ਨੇ ਕਿਹਾ , " ਇੱਕ ਬਿਲੀਅਨ ਤੋਂ ਵੱਧ ਸਮਾਰਟਫ਼ੋਨਾਂ ਅਤੇ ਟੈਕਨੋਲੋਜੀ- ਪ੍ਰੇਮੀ ਜੈੱਨ ਜ਼ੈੱਡ ਨਾਲ , ਭਾਰਤ ਵਿਸ਼ਵਵਿਆਪੀ ਇਨੋਵੇਸ਼ਨ ਲਈ ਤਿਆਰ ਹੈ। ਪਰ ਕਿਸੇ ਵੀ ਬਲੌਕਬਸਟਰ ਦੀ ਤਰ੍ਹਾਂ , ਸਫਲਤਾ ਦੀ ਸ਼ੁਰੂਆਤ ਛੋਟੇ ਜਿਹੇ ਕਿਸੇ ਵਿਚਾਰ , ਰਣਨੀਤੀ ਅਤੇ ਨਿਰੰਤਰ ਫੋਕਸ ਨਾਲ ਹੁੰਦੀ ਹੈ । " ਉਨ੍ਹਾਂ ਨੇ ਇੱਕ ਬਾਇਓਕੌਨ ਦੀ ਸ਼ੁਰੂਆਤ ਇੱਕ ਗੈਰਾਜ ਤੋਂ ਅਤੇ ਉਸ ਨੂੰ ਗਲੋਬਲ ਬਾਇਓਟੈਕ ਪਾਵਰਹਾਊਸ ਬਣਾਉਣ ਦੀ ਆਪਣੀ ਯਾਤਰਾ ਨਾਲ ਸਮਾਨਤਾਵਾਂ ਦੱਸੀਆਂ।

ਭਾਰਤ ਦੀ ਰਚਨਾਤਮਕ ਅਰਥਵਿਵਸਥਾ ਬਾਰੇ ਚਰਚਾ ਕਰਦੇ ਹੋਏ ,ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ਵਿੱਚ ਕੰਮ ਕਰਨ ਵਾਲਿਆਂ ਨੂੰ ਅਪਾਰ ਸੰਭਾਵਨਾਵਾਂ ਨਾਲ ਭਰਪੂਰ ਤਥਾਕਥਿਤ ਔਰੇਂਜ ਇਕੌਨਮੀ ਦੇ ਵਿਕਾਸ 'ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਸ਼ਾਅ ਨੇ ਕਿਹਾ, " ਮੀਡੀਆ ਅਤੇ ਮਨੋਰੰਜਨ ਖੇਤਰ ਅੱਜ ਜੀਡੀਪੀ ਵਿੱਚ 20 ਬਿਲੀਅਨ ਡਾਲਰ ਦਾ ਯੋਗਦਾਨ ਪਾਉਂਦਾ ਹੈ। ਸਾਨੂੰ 100 ਬਿਲੀਅਨ ਡਾਲਰ ਅਤੇ ਅੰਤ ਵਿੱਚ 2047 ਤੱਕ 1 ਟ੍ਰਿਲੀਅਨ ਡਾਲਰ ਦੀ ਔਰੇਂਜ ਇਕੌਨਮੀ ਬਣਨ ਦਾ ਟੀਚਾ ਨਿਰਧਾਰਿਤ ਕਰਨਾ ਚਾਹੀਦਾ ਹੈ, ਜੋ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੁਪਨੇ ਦੇ ਅਨੁਸਾਰ ਹੋਵੇਗਾ। "
ਕ੍ਰਿਏਟਰਸ ਅਤੇ ਸਟਾਰਟਅੱਪਸ ਨੂੰ ਸਸ਼ਕਤ ਬਣਾਉਣਾ
ਭਾਰਤ ਦੀ ਰਚਨਾਤਮਕ ਸਮਰੱਥਾ ਬਾਰੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਸ਼ਾਅ ਨੇ ਏਆਰ, ਵੀਆਰ, ਇਮਰਸਿਵ ਅਨੁਭਵਾਂ ਦੇ ਕਨਵਰਜੈਂਸ ਨੂੰ ਮੁੱਖ ਸਰਹੱਦਾਂ ਵਜੋਂ ਉਜਾਗਰ ਕੀਤਾ । ਉਨ੍ਹਾਂ ਨੇ ਕਿਹਾ , “ ਅਗਲੇ ਯੂਨੀਕੋਰਨ ਸਿਰਫ਼ ਐਪਸ ਨਹੀਂ ਹੋਣਗੇ – ਉਹ ਅਜਿਹੇ ਕ੍ਰਿਏਟਰਸ ਹੋਣਗੇ ਜੋ ਆਈਪੀ , ਟੈਕਨੋਲੋਜੀ ਅਤੇ ਇਮਰਸਿਵ ਕਹਾਣੀ ਸੁਣਾਉਣ ਦੀ ਵਿਧਾ ਨੂੰ ਸਮਝਦੇ ਹੋਣਗੇ। ਆਰਆਰਆਰ ਫਿਲਮ ਦੇ ਨਾਟੂ ਨਾਟੂ ਗੀਤ ਵਰਗੀਆਂ ਉਦਾਹਰਣਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਰਤੀ ਰਚਨਾਤਮਕਤਾ ਨੂੰ ਹੁਣ ਡਾਇਸਪੋਰਾ ਨੂੰ ਆਕਰਸ਼ਿਤ ਕਰਨ ਤੋਂ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ, “ ਇਸ ਨੂੰ ਵਿਸ਼ਵ ਪੱਧਰ 'ਤੇ ਪ੍ਰਾਸਂਗਿਕ ਬਣਨਾ ਚਾਹੀਦਾ ਹੈ।”
ਉਨ੍ਹਾਂ ਨੇ ਸਟਾਰਟਅੱਪਸ ਨੂੰ ਮੌਲਿਕਤਾ ਅਤੇ ਦ੍ਰਿੜ੍ਹਤਾ ਨੂੰ ਅਪਣਾਉਣ ਦੀ ਤਾਕੀਦ ਕੀਤੀ: " ਹਰ ਮਹਾਨ ਵਿਚਾਰ ਦੀ ਸ਼ੁਰੂਆਤ ਛੋਟੇ ਤੋਂ ਹੁੰਦੀ ਹੈ। ਮਹੱਤਵਪੂਰਨ ਇਹ ਹੈ ਕਿ ਤੁਸੀਂ ਇਸ ਨੂੰ ਕਿੰਨੀ ਦੂਰ ਲੈ ਜਾਂਦੇ ਹੋ। ਅਸਫਲਤਾ ਯਾਤਰਾ ਦਾ ਹੀ ਹਿੱਸਾ ਹੁੰਦੀ ਹੈ। "
* * *
ਪੀਆਈਬੀ ਟੀਮ ਵੇਵਸ 2025/ਰਜਿਤ/ਲਕਸ਼ਮੀਪ੍ਰਿਆ/ਰੀਆਸ/ਦਰਸ਼ਨਾ/153
Release ID:
(Release ID: 2126713)
| Visitor Counter:
3