ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਅੰਮ੍ਰਿਤਸਯ: ਮੱਧ ਪ੍ਰਦੇਸ਼ ਨੇ ਵੇਵਸ ਸਮਿਟ 2025 ਵਿੱਚ ਸੂਬੇ ਦੀ ਸਮ੍ਰਿੱਧ ਕਲਾਤਮਕ ਵਿਰਾਸਤ ਨੂੰ ਪ੍ਰਦਰਸ਼ਿਤ ਕੀਤਾ
Posted On:
02 MAY 2025 8:23PM
|
Location:
PIB Chandigarh
ਵੇਵਸ ਸਮਿਟ 2025 ਦੇ ਦੂਜੇ ਦਿਨ ਮੁੰਬਈ ਦੇ ਜਿਓ ਵਰਲਡ ਕਨਵੈਨਸ਼ਨ ਸੈਂਟਰ (ਜੇਡਬਲਿਊਸੀਸੀ) ਵਿੱਚ ਅੰਮ੍ਰਿਤਸਯ: ਮੱਧ ਪ੍ਰਦੇਸ਼ ਦੀ ਪੇਸ਼ਕਾਰੀ ਦੇ ਨਾਲ ਸੱਭਿਆਚਾਰਕ ਵਿਰਾਸਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਸ਼ਾਨਦਾਰ ਪ੍ਰਦਰਸ਼ਨ ਨੇ ਮੱਧ ਪ੍ਰਦੇਸ਼ ਦੀ ਕਲਾਤਮਕ ਭਾਵਨਾ ਨੂੰ ਜੀਵੰਤ ਸ਼ਰਧਾਂਜਲੀ ਦਿੱਤੀ। ਇਸ ਨੇ ਸੂਬੇ ਦੀਆਂ ਵਿਭਿੰਨ ਨਾਚ ਪਰੰਪਰਾਵਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਮੋਹਿਤ ਕਰ ਦਿੱਤਾ।
ਪ੍ਰਦਰਸ਼ਨ ਵਿੱਚ ਸੂਬੇ ਦੀਆਂ ਲੋਕ ਅਤੇ ਆਦਿਵਾਸੀ ਪਰੰਪਰਾਵਾਂ ਦੇ ਨਾਲ ਭਾਰਤੀ ਸ਼ਾਸਤਰੀ ਨਾਚ ਰੂਪਾਂ ਦਾ ਆਕਰਸ਼ਕ ਮਿਸ਼ਰਣ ਦਿਖਾਇਆ ਗਿਆ। ਰੰਗ, ਤਾਲ ਅਤੇ ਗਤੀ ਨਾਲ ਭਰਪੂਰ, ਇਸ ਪ੍ਰਦਰਸ਼ਨ ਨੇ ਪਰੰਪਰਾ ਦੀ ਅਮਰ ਭਾਵਨਾ ਨੂੰ ਉਜਾਗਰ ਕੀਤਾ ਜੋ ਸੂਬੇ ਦੀ ਸੱਭਿਆਚਾਰਕ ਪਹਿਚਾਣ ਨੂੰ ਪਰਿਭਾਸ਼ਿਤ ਕਰਦੀ ਹੈ।
ਵੇਵਸ ਸਮਿਟ ਵਿੱਚ ਦਰਸ਼ਕਾਂ ਨੇ ਉੱਚ-ਊਰਜਾ ਦਾ ਅਨੁਭਵ ਕੀਤਾ ਜਿਸ ਵਿੱਚ ਨਾਚ ਦੇ ਮਾਧਿਅਮ ਰਾਹੀਂ ਵਿਰਾਸਤ ਅਤੇ ਕਹਾਣੀ ਕਹਿਣ ਨੂੰ ਕੁਸ਼ਲਤਾਪੂਰਵਕ ਮਿਸ਼ਰਣ ਕੀਤਾ ਗਿਆ। ਦੇਸ਼ ਭਰ ਦੇ ਸੱਭਿਆਚਾਰਕ ਪ੍ਰਤੀਨਿਧੀਆਂ, ਪਤਵੰਤਿਆਂ ਅਤੇ ਕਲਾ ਪ੍ਰੇਮੀਆਂ ਨੇ ਇਸ ਪ੍ਰਦਰਸ਼ਨ ਦੀ ਉਤਸ਼ਾਹ ਭਰਭੂਰ ਤਾੜੀਆਂ ਦੇ ਨਾਲ ਵਿਆਪਕ ਪ੍ਰਸ਼ੰਸਾ ਕੀਤੀ।
ਅੰਮ੍ਰਿਤਸਯ ਨੇ ਭਾਰਤ ਦੀ ਵਿਭਿੰਨ ਕਲਾਤਮਕ ਵਿਰਾਸਤ ਦੇ ਜੀਵੰਤ ਕੇਂਦਰ ਦੇ ਰੂਪ ਵਿੱਚ ਮੱਧ ਪ੍ਰਦੇਸ਼ ਦੀ ਸਥਿਤੀ ਦੀ ਪੁਸ਼ਟੀ ਕੀਤੀ ਅਤੇ ਵੇਵਸ ਸਮਿਟ 2025 ਦੇ ਵਿਆਪਕ ਟੀਚਿਆਂ ਵਿੱਚ ਗੂੰਜਦਾਰ ਸੱਭਿਆਚਾਰਕ ਪਹਿਲੂ ਜੋੜਿਆ।
* * *
ਪੀਆਈਬੀ ਟੀਮ ਵੇਵਸ 2025 | ਰਜਿਤ / ਲਕਸ਼ਮੀ ਪ੍ਰਿਆ / ਰੀਤੂ / ਦਰਸ਼ਨਾ | 154
Release ID:
(Release ID: 2126712)
| Visitor Counter:
4